ਨਮਸਕਾਰ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਮਹੇਂਦ੍ਰ ਨਾਥ ਪਾਂਡੇ ਜੀ, ਆਰ ਕੇ ਸਿੰਘ ਜੀ, ਹੋਰ ਸਾਰੇ ਸੀਨੀਅਰ ਮੰਤਰੀਗਣ, ਇਸ ਪ੍ਰੋਗਰਾਮ ਵਿੱਚ ਜੁੜੇ ਸਾਰੇ ਯੁਵਾ ਸਾਥੀ, ਪ੍ਰੋਫੈਸ਼ਨਲਸ, ਹੋਰ ਮਹਾਨੁਭਾਵ ਅਤੇ ਭਾਈਓ ਅਤੇ ਭੈਣੋਂ,
ਕੋਰੋਨਾ ਦੇ ਖ਼ਿਲਾਫ਼ ਮਹਾਯੁੱਧ ਵਿੱਚ ਅੱਜ ਇੱਕ ਮਹੱਤਵਪੂਰਨ ਅਭਿਯਾਨ ਦਾ ਅਗਲਾ ਪੜਾਅ ਆਰੰਭ ਹੋ ਰਿਹਾ ਹੈ। ਕੋਰੋਨਾ ਦੀ ਪਹਿਲੀ ਵੇਵ ਦੇ ਦੌਰਾਨ ਦੇਸ਼ ਵਿੱਚ ਹਜ਼ਾਰਾਂ ਪ੍ਰੋਫੈਸ਼ਨਲਸ, ਸਕਿੱਲ ਡਿਵੈਲਪਮੈਂਟ ਅਭਿਯਾਨ ਨਾਲ ਜੁੜੇ। ਇਸ ਪ੍ਰਯਤਨ ਨੇ ਦੇਸ਼ ਨੂੰ ਕੋਰੋਨਾ ਨਾਲ ਮੁਕਾਬਲਾ ਕਰਨ ਦੀ ਵੱਡੀ ਤਾਕਤ ਦਿੱਤੀ। ਹੁਣ ਕੋਰੋਨਾ ਦੀ ਦੂਜੀ ਵੇਵ ਦੇ ਬਾਅਦ ਜੋ ਅਨੁਭਵ ਮਿਲੇ ਹਨ, ਉਹ ਅਨੁਭਵ ਅੱਜ ਦੇ ਇਸ ਪ੍ਰੋਗਰਾਮ ਦਾ ਪ੍ਰਮੁੱਖ ਅਧਾਰ ਬਣੇ ਹਨ। ਕੋਰੋਨਾ ਦੀ ਦੂਜੀ ਵੇਵ ਵਿੱਚ ਅਸੀਂ ਲੋਕਾਂ ਨੇ ਦੇਖਿਆ ਕਿ ਕੋਰੋਨਾ ਵਾਇਰਸ ਦਾ ਬਦਲਣਾ ਅਤੇ ਵਾਰ-ਵਾਰ ਬਦਲਦਾ ਸਰੂਪ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਲਿਆ ਸਕਦਾ ਹੈ। ਇਹ ਵਾਇਰਸ ਸਾਡੇ ਦਰਮਿਆਨ ਹਾਲੇ ਵੀ ਹੈ ਅਤੇ ਜਦੋਂ ਤੱਕ ਇਹ ਹੈ, ਇਸ ਦੇ ਮਿਊਟੈਂਟ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਲਈ ਹਰ ਇਲਾਜ, ਹਰ ਸਾਵਧਾਨੀ ਦੇ ਨਾਲ-ਨਾਲ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਾਨੂੰ ਦੇਸ਼ ਦੀਆਂ ਤਿਆਰੀਆਂ ਨੂੰ ਹੋਰ ਜ਼ਿਆਦਾ ਵਧਾਉਣਾ ਹੋਵੇਗਾ। ਇਸੇ ਲਕਸ਼ ਦੇ ਨਾਲ ਅੱਜ ਦੇਸ਼ ਵਿੱਚ ਇੱਕ ਲੱਖ ਫ੍ਰੰਟਲਾਈਨ ਕੋਰੋਨਾ ਵਾਰੀਅਰਸ ਤਿਆਰ ਕਰਨ ਦਾ ਮਹਾਅਭਿਯਾਨ ਸ਼ੁਰੂ ਹੋ ਰਿਹਾ ਹੈ।
ਸਾਥੀਓ,
ਇਸ ਮਹਾਮਾਰੀ ਨੇ ਦੁਨੀਆ ਦੇ ਹਰ ਦੇਸ਼, ਹਰ ਸੰਸਥਾ, ਹਰ ਸਮਾਜ, ਹਰ ਪਰਿਵਾਰ, ਹਰ ਇਨਸਾਨ ਦੀ ਸਮਰੱਥਾ ਨੂੰ, ਉਨ੍ਹਾਂ ਦੀਆਂ ਸੀਮਾਵਾਂ ਨੂੰ ਵਾਰ-ਵਾਰ ਪਰਖਿਆ ਹੈ। ਉੱਥੇ ਹੀ, ਇਸ ਮਹਾਮਾਰੀ ਨੇ ਸਾਇੰਸ, ਸਰਕਾਰ, ਸਮਾਜ, ਸੰਸਥਾ ਅਤੇ ਵਿਅਕਤੀ ਦੇ ਰੂਪ ਵਿੱਚ ਵੀ ਸਾਨੂੰ ਆਪਣੀਆਂ ਸਮਰੱਥਾਵਾਂ ਦਾ ਵਿਸਤਾਰ ਕਰਨ ਦੇ ਲਈ ਸਤਰਕ ਵੀ ਕੀਤਾ ਹੈ। ਪੀਪੀਈ ਕਿਟਸ ਅਤੇ ਟੈਸਟਿੰਗ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਕੋਵਿਡ ਕੇਅਰ ਅਤੇ ਟ੍ਰੀਟਮੈਂਟ ਨਾਲ ਜੁੜੇ ਮੈਡੀਕਲ ਇਨਫ੍ਰਾਸਟ੍ਰਕਚਰ ਦਾ ਜੋ ਵੱਡਾ ਨੈੱਟਵਰਕ ਅੱਜ ਭਾਰਤ ਵਿੱਚ ਬਣਿਆ ਹੈ, ਉਹ ਕੰਮ ਹੁਣ ਵੀ ਚਲ ਰਿਹਾ ਹੈ ਅਤੇ ਉਹ ਇਸੇ ਦਾ ਪਰਿਣਾਮ ਹੈ।
ਅੱਜ ਦੇਸ਼ ਦੇ ਦੂਰ-ਸੁਦੂਰ ਵਿੱਚ ਹਸਪਤਾਲਾਂ ਤੱਕ ਵੀ ਵੈਂਟੀਲੇਟਰਸ, ਆਕਸੀਜਨ ਕੰਸੰਟ੍ਰੇਟਰਸ ਪਹੁੰਚਾਉਣ ਦਾ ਵੀ ਤੇਜ਼ ਗਤੀ ਨਾਲ ਪ੍ਰਯਤਨ ਕੀਤਾ ਜਾ ਰਿਹਾ ਹੈ। ਡੇਢ ਹਜ਼ਾਰ ਤੋਂ ਜ਼ਿਆਦਾ ਆਕਸੀਜਨ ਪਲਾਂਟਸ ਬਣਾਉਣ ਦਾ ਕੰਮ ਯੁੱਧ ਪੱਧਰ ‘ਤੇ ਜਾਰੀ ਹੈ ਅਤੇ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ ਪਹੁੰਚਾਉਣ ਦਾ ਇੱਕ ਭਗੀਰਥ ਪ੍ਰਯਤਨ ਹੈ। ਇਨ੍ਹਾਂ ਪ੍ਰਯਤਨਾਂ ਦੇ ਦਰਮਿਆਨ ਇੱਕ ਸਕਿੱਲਡ ਮੈਨਪਾਵਰ ਦਾ ਵੱਡਾ ਪੂਲ ਹੋਣਾ, ਉਸ ਪੂਲ ਵਿੱਚ ਨਵੇਂ ਲੋਕ ਜੁੜਦੇ ਰਹਿਣਾ, ਇਹ ਵੀ ਉਤਨਾ ਹੀ ਜ਼ਰੂਰੀ ਹੈ। ਇਸੇ ਨੂੰ ਦੇਖਦੇ ਹੋਏ, ਕੋਰੋਨਾ ਨਾਲ ਲੜ ਰਹੀ ਵਰਤਮਾਨ ਫੋਰਸ ਨੂੰ ਸਪੋਰਟ ਕਰਨ ਲਈ, ਦੇਸ਼ ਵਿੱਚ ਕਰੀਬ 1 ਲੱਖ ਨੌਜਵਾਨਾਂ ਨੂੰ ਟ੍ਰੇਨ ਕਰਨ ਦਾ ਲਕਸ਼ ਰੱਖਿਆ ਗਿਆ ਹੈ। ਇਹ ਕੋਰਸ ਦੋ-ਤਿੰਨ ਮਹੀਨੇ ਵਿੱਚ ਹੀ ਪੂਰਾ ਹੋ ਜਾਵੇਗਾ, ਇਸ ਲਈ ਇਹ ਲੋਕ ਤੁਰੰਤ ਕੰਮ ਦੇ ਲਈ ਉਪਲਬਧ ਵੀ ਹੋ ਜਾਣਗੇ ਅਤੇ ਇੱਕ ਟ੍ਰੇਂਡ ਸਹਾਇਕ ਦੇ ਰੂਪ ਵਿੱਚ ਵਰਤਮਾਨ ਵਿਵਸਥਾ ਨੂੰ ਕਾਫੀ ਕੁਝ ਸਹਾਇਤਾ ਦੇਣਗੇ, ਉਨ੍ਹਾਂ ਦਾ ਬੋਝ ਹਲਕਾ ਕਰਨਗੇ।
ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਮੰਗ ਦੇ ਅਧਾਰ ‘ਤੇ , ਦੇਸ਼ ਦੇ ਟੌਪ ਐਕਸਪਰਟਸ ਨੇ ਕ੍ਰੈਸ਼ ਕੋਰਸ ਡਿਜ਼ਾਈਨ ਕੀਤਾ ਹੈ। ਅੱਜ 6 ਨਵੇਂ ਕਸਟਮਾਇਜ਼ਡ ਕੋਰਸ ਲਾਂਚ ਕੀਤਾ ਜਾ ਰਹੇ ਹਨ। ਨਰਸਿੰਗ ਨਾਲ ਜੁੜਿਆ ਆਮ ਕੰਮ ਹੋਵੇ, ਹੋਮ ਕੇਅਰ ਹੋਵੇ, ਕ੍ਰਿਟੀਕਲ ਕੇਅਰ ਵਿੱਚ ਮਦਦ ਹੋਵੇ, ਸੈਂਪਲ ਕਲੈਕਸ਼ਨ ਹੋਵੇ, ਮੈਡੀਕਲ ਟੈਕਨੀਸ਼ਿਅਨ ਹੋਣ, ਨਵੇਂ-ਨਵੇਂ ਉਪਕਰਣਾਂ ਦੀ ਟ੍ਰੇਨਿੰਗ ਹੋਵੇ, ਇਸ ਦੇ ਲਈ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿੱਚ ਨਵੇਂ ਨੌਜਵਾਨਾਂ ਦੀ ਸਕਿੱਲਿੰਗ ਵੀ ਹੋਵੇਗੀ ਅਤੇ ਜੋ ਪਹਿਲਾਂ ਇਸ ਪ੍ਰਕਾਰ ਦੇ ਕੰਮ ਵਿੱਚ ਟ੍ਰੇਂਡ ਹੋ ਚੁੱਕੇ ਹਨ, ਉਨ੍ਹਾਂ ਦੀ ਅੱਪ-ਸਕਿੱਲਿੰਗ ਵੀ ਹੋਵੇਗੀ। ਇਸ ਅਭਿਯਾਨ ਨਾਲ, ਕੋਵਿਡ ਨਾਲ ਲੜ ਰਹੇ ਸਾਡੇ ਹੈਲਥ ਸੈਕਟਰ ਦੀ ਫ੍ਰੰਟਲਾਈਨ ਫੋਰਸ ਨੂੰ ਨਵੀਂ ਊਰਜਾ ਵੀ ਮਿਲੇਗੀ ਅਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦੇ ਲਈ ਉਨ੍ਹਾਂ ਲਈ ਸੁਵਿਧਾ ਵੀ ਬਣੇਗੀ।
ਸਾਥੀਓ,
Skill, Re-skill ਅਤੇ Up-Skill, ਇਹ ਮੰਤਰ ਕਿਤਨਾ ਮਹੱਤਵਪੂਰਨ ਹੈ, ਇਹ ਕੋਰੋਨਾ ਕਾਲ ਨੇ ਫਿਰ ਸਿੱਧ ਕੀਤਾ ਹੈ। ਹੈਲਥ ਸੈਕਟਰ ਦੇ ਲੋਕ Skilled ਤਾਂ ਸਨ ਹੀ, ਉਨ੍ਹਾਂ ਨੇ ਕੋਰੋਨਾ ਨਾਲ ਨਜਿੱਠਣ ਦੇ ਲਈ ਬਹੁਤ ਕੁਝ ਨਵਾਂ ਸਿੱਖਿਆ ਵੀ। ਯਾਨੀ ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਖੁਦ ਨੂੰ Re-skill ਕੀਤਾ। ਇਸ ਦੇ ਨਾਲ ਹੀ, ਉਨ੍ਹਾਂ ਵਿੱਚ ਜੋ ਸਕਿੱਲ ਪਹਿਲਾਂ ਤੋਂ ਸੀ, ਉਸ ਦਾ ਵੀ ਉਨ੍ਹਾਂ ਨੇ ਵਿਸਤਾਰ ਕੀਤਾ। ਬਦਲਦੀਆਂ ਪਰਿਸਥਿਤੀਆਂ ਦੇ ਅਨੁਸਾਰ ਆਪਣੀ ਸਕਿੱਲ ਨੂੰ ਅੱਪਗ੍ਰੇਡ ਜਾਂ ਵੈਲਿਊ ਐਡੀਸ਼ਨ ਕਰਨਾ, ਇਹ Up-Skilling ਹੈ, ਅਤੇ ਸਮੇਂ ਦੀ ਇਹੀ ਮੰਗ ਹੈ ਅਤੇ ਜਿਸ ਗਤੀ ਨਾਲ ਟੈਕਨੋਲੋਜੀ ਜੀਵਨ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕਰ ਰਹੀ ਹੈ ਤਦ ਲਗਾਤਾਰ dynamic ਵਿਵਸਥਾ Up-Skilling ਦੀ ਜ਼ਰੂਰਤ ਹੋ ਗਈ ਹੈ।
Skill, Re-skill ਅਤੇUp-Skill, ਦੇ ਇਸੇ ਮਹੱਤਵ ਨੂੰ ਸਮਝਦੇ ਹੋਏ ਹੀ ਦੇਸ਼ ਵਿੱਚ Skill India Mission ਸ਼ੁਰੂ ਕੀਤਾ ਗਿਆ ਸੀ। ਪਹਿਲੀ ਵਾਰ ਅਲੱਗ ਤੋਂ ਕੌਸ਼ਲ ਵਿਕਾਸ ਮੰਤਰਾਲਾ ਬਣਾਉਣਾ ਹੋਵੇ, ਦੇਸ਼ਭਰ ਵਿੱਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਖੋਲ੍ਹਣਾ ਹੋਵੇ, ITI’s ਦੀ ਸੰਖਿਆ ਵਧਾਉਣੀ ਹੋਵੇ, ਉਨ੍ਹਾਂ ਵਿੱਚ ਲੱਖਾਂ ਨਵੀਆਂ ਸੀਟਸ ਜੋੜਨੀਆਂ ਹੋਣ, ਇਸ ‘ਤੇ ਲਗਾਤਾਰ ਕੰਮ ਕੀਤਾ ਗਿਆ ਹੈ। ਅੱਜ ਸਕਿੱਲ ਇੰਡੀਆ ਮਿਸ਼ਨ ਹਰ ਸਾਲ ਲੱਖਾਂ ਨੌਜਵਾਨਾਂ ਨੂੰ ਅੱਜ ਦੀ ਜ਼ਰੂਰਤ ਦੇ ਹਿਸਾਬ ਨਾਲ ਟ੍ਰੇਨਿੰਗ ਦੇਣ ਵਿੱਚ ਬਹੁਤ ਮਦਦ ਕਰ ਰਿਹਾ ਹੈ। ਇਸ ਗੱਲ ਦੀ ਦੇਸ਼ ਵਿੱਚ ਬਹੁਤ ਚਰਚਾ ਨਹੀਂ ਹੋ ਸਕੀ, ਕਿ ਸਕਿੱਲ ਡਿਵੈਲਪਮੈਂਟ ਦੇ ਇਸ ਅਭਿਯਾਨ ਨੇ, ਕੋਰੋਨਾ ਦੇ ਇਸ ਸਮੇਂ ਵਿੱਚ ਦੇਸ਼ ਨੂੰ ਕਿਤਨੀ ਵੱਡੀ ਤਾਕਤ ਦਿੱਤੀ। ਬੀਤੇ ਸਾਲ ਜਦੋਂ ਤੋਂ ਕੋਰੋਨਾ ਦੀਆਂ ਚੁਣੌਤੀਆਂ ਸਾਡੇ ਸਾਹਮਣੇ ਆਈਆਂ ਹਨ, ਤਦ ਤੋਂ ਹੀ ਕੌਸ਼ਲ ਵਿਕਾਸ ਮੰਤਰਾਲੇ ਨੇ ਦੇਸ਼ਭਰ ਦੇ ਲੱਖਾਂ ਹੈਲਥ ਵਰਕਰਸ ਨੂੰ ਟ੍ਰੇਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। Demand Driven Skill Sets ਤਿਆਰ ਕਰਨ ਦੀ ਜਿਸ ਭਾਵਨਾ ਦੇ ਨਾਲ ਇਸ ਮੰਤਰਾਲੇ ਨੂੰ ਬਣਾਇਆ ਗਿਆ ਸੀ, ਉਸ ‘ਤੇ ਅੱਜ ਹੋਰ ਤੇਜ਼ੀ ਨਾਲ ਕੰਮ ਹੋ ਰਿਹਾ ਹੈ।
ਸਾਥੀਓ,
ਸਾਡੀ ਜਨਸੰਖਿਆ ਨੂੰ ਦੇਖਦੇ ਹੋਏ, ਹੈਲਥ ਸੈਕਟਰ ਵਿੱਚ ਡਾਕਟਰ, ਨਰਸ ਅਤੇ ਪੈਰਾਮੈਡਿਕਸ ਨਾਲ ਜੁੜੀਆਂ ਜੋ ਵਿਸ਼ੇਸ਼ ਸੇਵਾਵਾਂ ਹਨ, ਉਨ੍ਹਾਂ ਦਾ ਵਿਸਤਾਰ ਕਰਦੇ ਰਹਿਣਾ ਉਤਨਾ ਹੀ ਜ਼ਰੂਰੀ ਹੈ। ਇਸ ਨੂੰ ਲੈ ਕੇ ਵੀ ਪਿਛਲੇ ਕੁਝ ਸਾਲਾਂ ਵਿੱਚ ਇੱਕ ਫੋਕਸਡ ਅਪ੍ਰੋਚ ਦੇ ਨਾਲ ਕੰਮ ਕੀਤਾ ਗਿਆ ਹੈ। ਬੀਤੇ 7 ਸਾਲ ਵਿੱਚ ਨਵੇਂ AIIMS, ਨਵੇਂ ਮੈਡੀਕਲ ਕਾਲਜਾਂ ਅਤੇ ਨਵੇਂ ਨਰਸਿੰਗ ਕਾਲਜਾਂ ਦੇ ਨਿਰਮਾਣ ‘ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਅਧਿਕਤਾਰ ਨੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ। ਇਸੇ ਤਰ੍ਹਾਂ, ਮੈਡੀਕਲ ਐਜੂਕੇਸ਼ਨ ਅਤੇ ਇਸ ਨਾਲ ਜੁੜੇ ਸੰਸਥਾਨਾਂ ਵਿੱਚ ਰਿਫਾਰਮਸ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੱਜ ਜਿਸ ਗਤੀ ਨਾਲ, ਜਿਸ ਗੰਭੀਰਤਾ ਨਾਲ ਹੈਲਥ ਪ੍ਰੋਫੈਸ਼ਨਲਸ ਤਿਆਰ ਕਰਨ ‘ਤੇ ਕੰਮ ਚਲ ਰਿਹਾ ਹੈ, ਉਹ ਬੇਮਿਸਾਲ ਹੈ।
ਸਾਥੀਓ,
ਅੱਜ ਦੇ ਇਸ ਪ੍ਰੋਗਰਾਮ ਵਿੱਚ, ਮੈਂ ਸਾਡੇ ਹੈਲਥ ਸੈਕਟਰ ਦੇ ਇੱਕ ਬਹੁਤ ਮਜ਼ਬੂਤ ਸਤੰਭ ਦੀ ਚਰਚਾ ਵੀ ਜ਼ਰੂਰ ਕਰਨਾ ਚਾਹੁੰਦਾ ਹਾਂ। ਅਕਸਰ, ਸਾਡੇ ਇਨ੍ਹਾਂ ਸਾਥੀਆਂ ਦੀ ਚਰਚਾ ਛੂਟ ਜਾਂਦੀ ਹੈ। ਇਹ ਸਾਥੀ ਹਨ- ਸਾਡੇ ਆਸ਼ਾ-ਏਐੱਨਐੱਮ-ਆਂਗਣਵਾੜੀ ਅਤੇ ਪਿੰਡ-ਪਿੰਡ ਵਿੱਚ ਡਿਸਪੈਂਸਰੀਆਂ ਵਿੱਚ ਤੈਨਾਤ ਸਾਡੇ ਸਿਹਤ ਕਰਮੀ। ਸਾਡੇ ਇਹ ਸਾਥੀ ਸੰਕ੍ਰਮਣ ਨੂੰ ਰੋਕਣ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਣ ਅਭਿਯਾਨ ਤੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਮੌਸਮ ਦੀਆਂ ਸਥਿਤੀਆਂ, ਭੂਗੋਲਿਕ ਪਰਿਸਥਿਤੀ ਕਿਤਨੀ ਵੀ ਵਿਪਰੀਤ ਹੋਵੇ, ਇਹ ਸਾਥੀ ਇੱਕ-ਇੱਕ ਦੇਸ਼ਵਾਸੀ ਦੀ ਸੁਰੱਖਿਆ ਦੇ ਲਈ ਦਿਨ-ਰਾਤ ਜੁਟੇ ਹੋਏ ਹਨ। ਪਿੰਡਾਂ ਵਿੱਚ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ਵਿੱਚ, ਦੂਰ-ਸੁਦੂਰ ਦੇ ਖੇਤਰਾਂ ਵਿੱਚ, ਪਹਾੜੀ ਅਤੇ ਜਨਜਾਤੀ ਖੇਤਰਾਂ ਵਿੱਚ ਟੀਕਾਕਰਣ ਅਭਿਯਾਨ ਨੂੰ ਸਫਲਤਾਪੂਰਵਕ ਚਲਾਉਣ ਵਿੱਚ ਸਾਡੇ ਇਨ੍ਹਾਂ ਸਾਥੀਆਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। 21 ਜੂਨ ਤੋਂ ਜੋ ਦੇਸ਼ ਵਿੱਚ ਟੀਕਾਕਰਣ ਅਭਿਯਾਨ ਦਾ ਵਿਸਤਾਰ ਹੋ ਰਿਹਾ ਹੈ, ਉਸ ਨੂੰ ਵੀ ਸਾਡੇ ਇਹ ਸਾਰੇ ਸਾਥੀ ਬਹੁਤ ਤਾਕਤ ਦੇ ਰਹੇ ਹਨ, ਬਹੁਤ ਊਰਜਾ ਦੇ ਰਹੇ ਹਨ। ਮੈਂ ਅੱਜ ਜਨਤਕ ਤੌਰ ‘ਤੇ ਇਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕਰਦਾ ਹਾਂ, ਇਨ੍ਹਾਂ ਸਾਡੇ ਸਾਰੇ ਸਾਥੀਆਂ ਦੀ ਸਰਾਹਨਾ ਕਰਦਾ ਹਾਂ।
ਸਾਥੀਓ,
21 ਜੂਨ ਤੋਂ ਜੋ ਟੀਕਾਕਰਣ ਅਭਿਯਾਨ ਸ਼ੁਰੂ ਹੋ ਰਿਹਾ ਹੈ, ਉਸ ਨਾਲ ਜੁੜੀਆਂ ਅਨੇਕ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। ਹੁਣ 18 ਸਾਲ ਤੋਂ ਉੱਪਰ ਦੇ ਸਾਥੀਆਂ ਨੂੰ ਉਹੀ ਸੁਵਿਧਾ ਮਿਲੇਗੀ, ਜੋ ਹੁਣ ਤੱਕ 45 ਸਾਲ ਦੇ ਉੱਪਰ ਦੇ ਸਾਡੇ ਮਹਾਨੁਭਾਵਾਂ ਨੂੰ ਮਿਲ ਰਹੀ ਸੀ। ਕੇਂਦਰ ਸਰਕਾਰ, ਹਰ ਦੇਸ਼ਵਾਸੀ ਨੂੰ ਟੀਕਾ ਲਗਾਉਣ ਲਈ, ‘ਮੁਫਤ’ ਟੀਕਾ ਲਗਾਉਣ ਦੇ ਲਈ, ਪ੍ਰਤੀਬੱਧ ਹੈ। ਸਾਨੂੰ ਕੋਰੋਨਾ ਪ੍ਰੋਟੋਕੋਲ ਦਾ ਵੀ ਪੂਰਾ ਧਿਆਨ ਰੱਖਣਾ ਹੈ। ਮਾਸਕ ਅਤੇ ਦੋ ਗਜ਼ ਦੀ ਦੂਰੀ, ਇਹ ਬਹੁਤ ਜ਼ਰੂਰੀ ਹੈ। ਆਖਿਰ ਵਿੱਚ, ਮੈਂ ਇਹ ਕ੍ਰੈਸ਼ ਕੋਰਸ ਕਰਨ ਵਾਲੇ ਸਾਰੇ ਨੌਜਵਾਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਨੂੰ ਵਿਸ਼ਵਾਸ ਹੈ, ਤੁਹਾਡੀਆਂ ਨਵੀਆਂ ਸਕਿੱਲਸ, ਦੇਸ਼ਵਾਸੀਆਂ ਦਾ ਜੀਵਨ ਬਚਾਉਣ ਵਿੱਚ ਲਗਾਤਾਰ ਕੰਮ ਆਉਣਗੀਆਂ ਅਤੇ ਤੁਹਾਨੂੰ ਵੀ ਆਪਣੇ ਜੀਵਨ ਦਾ ਇੱਕ ਨਵਾਂ ਪ੍ਰਵੇਸ਼ ਇੱਕ ਬਹੁਤ ਹੀ ਸੰਤੋਖ (ਤਸੱਲੀ)ਦੇਵੇਗਾ ਕਿਉਂਕਿ ਤੁਸੀਂ ਜਦੋਂ ਪਹਿਲੀ ਵਾਰ ਰੋਜ਼ਗਾਰ ਦੇ ਲਈ ਜੀਵਨ ਦੀ ਸ਼ੁਰੂਆਤ ਕਰ ਰਹੇ ਸੀ ਤਦ ਤੁਸੀਂ ਮਾਨਵ ਜੀਵਨ ਦੀ ਰੱਖਿਆ ਵਿੱਚ ਆਪਣੇ ਆਪ ਨੂੰ ਜੋੜ ਰਹੇ ਸੀ। ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਜੁੜ ਰਹੇ ਸੀ। ਪਿਛਲੇ ਡੇਢ ਸਾਲ ਤੋਂ ਰਾਤ-ਦਿਨ ਕੰਮ ਕਰ ਰਹੇ ਸਾਡੇ ਡਾਕਟਰ, ਸਾਡੀਆਂ ਨਰਸਾਂ ਇਤਨਾ ਬੋਝ ਉਨ੍ਹਾਂ ਨੇ ਝੱਲਿਆ ਹੈ, ਤੁਹਾਡੇ ਆਉਣ ਨਾਲ ਉਨ੍ਹਾਂ ਨੂੰ ਮਦਦ ਮਿਲਣ ਵਾਲੀ ਹੈ। ਉਨ੍ਹਾਂ ਨੂੰ ਇੱਕ ਨਵੀਂ ਤਾਕਤ ਮਿਲਣ ਵਾਲੀ ਹੈ। ਇਸ ਲਈ ਇਹ ਕੋਰਸ ਆਪਣੇ ਆਪ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਇੱਕ ਨਵਾਂ ਅਵਸਰ ਲੈ ਕੇ ਆ ਰਿਹਾ ਹੈ। ਮਾਨਵਤਾ ਦੀ ਸੇਵਾ ਦਾ ਲੋਕ ਕਲਿਆਣ ਦਾ ਇੱਕ ਵਿਸ਼ੇਸ਼ ਅਵਸਰ ਤੁਹਾਨੂੰ ਉਪਲਬਧ ਹੋ ਰਿਹਾ ਹੈ। ਇਸ ਪਵਿੱਤਰ ਕਾਰਜ ਦੇ ਲਈ, ਮਾਨਵ ਸੇਵਾ ਦੇ ਕਾਰਜ ਲਈ ਈਸ਼ਵਰ ਤੁਹਾਨੂੰ ਬਹੁਤ ਸ਼ਕਤੀ ਦੇਵੇ। ਤੁਸੀਂ ਜਲਦੀ ਤੋਂ ਜਲਦੀ ਇਸ ਕੋਰਸ ਦੀ ਹਰ ਬਾਰੀਕੀ ਨੂੰ ਸਿੱਖੋ। ਆਪਣੇ ਆਪ ਨੂੰ ਉੱਤਮ ਵਿਅਕਤੀ ਬਣਾਉਣ ਦਾ ਪ੍ਰਯਤਨ ਕਰੋ। ਤੁਹਾਡੇ ਪਾਸ ਉਹ ਸਕਿੱਲ ਹੋਵੇ ਜੋ ਹਰ ਕਿਸੇ ਦੀ ਜ਼ਿੰਦਗੀ ਬਚਾਉਣ ਦੇ ਕੰਮ ਆਵੇ। ਇਸ ਦੇ ਲਈ ਮੇਰੀ ਤਰਫੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਐੱਚ/ਏਵੀ
Launching the ‘Customised Crash Course programme for Covid 19 Frontline workers.’ https://t.co/yDl3F0eLVF
— Narendra Modi (@narendramodi) June 18, 2021
कोरोना से लड़ रही वर्तमान फोर्स को सपोर्ट करने के लिए देश में करीब 1 लाख युवाओं की ट्रेनिंग का लक्ष्य रखा गया है।
— Narendra Modi (@narendramodi) June 18, 2021
इससे जुड़ा कोर्स दो-तीन महीने में ही पूरा हो जाएगा। इस अभियान से हेल्थ सेक्टर की फ्रंटलाइन फोर्स को नई ऊर्जा भी मिलेगी और युवाओं को रोजगार के नए अवसर भी मिलेंगे। pic.twitter.com/F0A1HgbBAe
Skill, Re-skill और Upskill, यह मंत्र कितना महत्वपूर्ण है, इसे कोरोना काल ने फिर सिद्ध किया है। pic.twitter.com/zQ0Uxn2xta
— Narendra Modi (@narendramodi) June 18, 2021
आशा, एएनएम, आंगनवाड़ी और गांव-गांव में डिस्पेंसरियों में तैनात स्वास्थ्यकर्मी हमारे हेल्थ सेक्टर के बहुत मजबूत स्तंभ हैं। मैं इनकी प्रशंसा करता हूं, सराहना करता हूं।
— Narendra Modi (@narendramodi) June 18, 2021
21 जून से देश में टीकाकरण अभियान का विस्तार हो रहा है, उसे भी ये लोग नई ताकत देंगे। pic.twitter.com/Nif7JfaPJV
यह क्रैश कोर्स युवाओं के लिए मानवता की सेवा और लोक कल्याण का एक विशेष अवसर लेकर आ रहा है।
— Narendra Modi (@narendramodi) June 18, 2021
आप जल्द से जल्द इस कोर्स की हर बारीकी को सीखें, आपके पास वह स्किल हो, जो हर किसी की जिंदगी बचाने के काम आए, इसके लिए मेरी तरफ से आपको बहुत-बहुत शुभकामनाएं। pic.twitter.com/He8vBxTlsa