Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਵਿਡ–19 ਦੇ ਯੁਗ ’ਚ ਜੀਵਨ


 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਿੰਕਡਇਨ ਉੱਤੇ ਕੁਝ ਵਿਚਾਰ ਸਾਂਝੇ ਕੀਤੇ ਹਨ, ਜੋ ਨੌਜਵਾਨਾਂ ਤੇ ਪੇਸ਼ੇਵਰਾਨਾ (ਪ੍ਰੋਫ਼ੈਸ਼ਨਲ) ਲੋਕਾਂ ਲਈ ਦਿਲਚਸਪ ਹੋਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਚਾਰਾਂ ਦਾ ਮੂਲਪਾਠ ਹੇਠ ਲਿਖੇ ਅਨੁਸਾਰ ਹੈ, ਜੋ ਲਿੰਕਡਇਨ ਤੇ ਸ਼ੇਅਰ ਕੀਤਾ ਗਿਆ ਸੀ।

‘‘ਇਸ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਕਾਫ਼ੀ ਗੜਬੜਾਂ ਨਾਲ ਭਰਪੂਰ ਤਰੀਕੇ ਨਾਲ ਹੋ ਰਹੀ ਹੈ। ਕੋਵਿਡ19 ਨੇ ਬਹੁਤ ਸਾਰੇ ਵਿਘਨ ਪਾਏ ਹਨ। ਕੋਰੋਨਾਵਾਇਰਸ ਨੇ ਪ੍ਰੋਫ਼ੈਸ਼ਨਲ ਜੀਵਨ ਦੀਆਂ ਸ਼ੈਲੀਆਂ ਨੂੰ ਵੱਡੇ ਪੱਧਰ ਤੇ ਤਬਦੀਲ ਕਰ ਕੇ ਰੱਖ ਦਿੱਤਾ ਹੈ। ਇਨ੍ਹੀਂ ਦਿਨੀਂ, ਘਰ ਹੀ ਨਵਾਂ ਦਫ਼ਤਰ ਬਣ ਗਿਆ ਹੈ। ਇੰਟਰਨੈੱਟ ਨਵਾਂ ਮੀਟਿੰਗਰੂਮ ਹੈ। ਹਾਲ ਦੀ ਘੜੀ, ਸਾਥੀਆਂ ਨਾਲ ਦਫ਼ਤਰ ਚ ਥੋੜ੍ਹਾ ਸਮਾਂ ਬਿਤਾਉਣਾ ਇਤਿਹਾਸ ਬਣ ਕੇ ਰਹਿ ਗਿਆ ਹੈ।

ਮੈਂ ਵੀ ਇਨ੍ਹਾਂ ਤਬਦੀਲੀਆਂ ਮੁਤਾਬਕ ਖੁਦ ਨੂੰ ਢਾਲਿਆ ਹੈ। ਬਹੁਤੀਆਂ ਮੀਟਿੰਗਾਂ, ਉਹ ਸਹਿਯੋਗੀ ਮੰਤਰੀ, ਅਧਿਕਾਰੀਆਂ ਤੇ ਵਿਸ਼ਵਆਗੂਆਂ ਨਾਲ ਹੋਵੇ, ਹੁਣ ਸਿਰਫ਼ ਵੀਡੀਓ ਕਾਨਫ਼ਰੰਸਿੰਗ ਨਾਲ ਹੋ ਰਹੀਆਂ ਹਨ। ਵਿਭਿੰਨ ਸਬੰਧਿਤ ਧਿਰਾਂ ਤੋਂ ਬੁਨਿਆਦੀ ਪੱਧਰ ਦੀ ਫ਼ੀਡਬੈਕ ਲੈਣ ਲਈ, ਸਮਾਜ ਦੇ ਵੱਖੋਵੱਖਰੇ ਵਰਗਾਂ ਨਾਲ ਵੀਡੀਓਕਾਨਫ਼ਰੰਸ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਗ਼ੈਰਸਰਕਾਰੀ ਸੰਗਠਨਾਂ, ਸਿਵਲ ਸੁਸਾਇਟੀ ਦੇ ਸਮੂਹਾਂ ਤੇ ਸਮਾਜਕ ਸੰਗਠਨਾਂ ਨਾਲ ਵਿਆਪਕ ਗੱਲਬਾਤ ਹੋਈ ਹੈ। ਰੇਡੀਓ ਜੌਕੀਜ਼ ਨਾਲ ਵੀ ਇੱਕ ਗੱਲਬਾਤ ਹੋਈ ਸੀ।

ਇਸ ਤੋਂ ਇਲਾਵਾ, ਮੈਂ ਰੋਜ਼ਾਨਾ ਅਣਗਿਣਤ ਫ਼ੋਨਕਾਲਾਂ ਕਰਦਾ ਰਿਹਾ ਹਾਂ, ਸਮਾਜ ਦੇ ਵਿਭਿੰਨ ਵਰਗਾਂ ਦੇ ਵਿਚਾਰ ਜਾਣਦਾ ਰਿਹਾ ਹਾਂ।

ਇੱਕ ਤਾਂ ਇਹ ਵੇਖਿਆ ਹੈ ਕਿ ਇਹ ਸਮਾਂ ਲੋਕ ਕਿਹੜੇ ਤਰੀਕਿਆਂ ਨਾਲ ਆਪਣਾ ਕੰਮ ਜਾਰੀ ਰੱਖ ਰਹੇ ਹਨ। ਸਾਡੇ ਫ਼ਿਲਮੀ ਸਿਤਾਰਿਆਂ ਵੱਲੋਂ ਕੁਝ ਸਿਰਜਣਾਤਮਕ ਤੇ ਮੌਲਿਕ ਵੀਡੀਓ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਘਰ ਅੰਦਰ ਹੀ ਰਹਿਣ ਦਾ ਵਾਜਬ ਸੁਨੇਹਾ ਦਿੱਤਾ ਗਿਆ ਹੈ। ਸਾਡੇ ਗਾਇਕਾਂ ਇੱਕ ਔਨਲਾਈਨ ਪ੍ਰੋਗਰਾਮ ਕੀਤਾ ਹੇ। ਸ਼ਤਰੰਜ ਦੇ ਖਿਡਾਰੀ ਡਿਜੀਟਲ ਤਰੀਕੇ ਨਾਲ ਖੇਡ ਰਹੇ ਹਨ ਅਤੇ ਇੰਝ ਕੋਵਿਡ19 ਵਿਰੁੱਧ ਜੰਗ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਬਿਲਕੁਲ ਨਵੀਂ ਤੇ ਮੌਲਿਕ ਗੱਲ ਹੈ!

ਕੰਮ ਵਾਲੀ ਥਾਂ ਤੇ ਡਿਜੀਟਲ ਫ਼ਸਟਅਹਿਮ ਹੁੰਦਾ ਜਾ ਰਿਹਾ ਹੈ। ਅਤੇ, ਅਜਿਹਾ ਹੋਵੇ ਵੀ ਕਿਉਂ ਨਾ?

ਆਖ਼ਰ, ਟੈਕਨੋਲੋਜੀ ਦਾ ਸਭ ਤੋਂ ਵੱਧ ਪਰਿਵਰਤਨਸ਼ੀਲ ਅਸਰ ਅਸਰ ਗ਼ਰੀਬਾਂ ਦੇ ਜੀਵਨ ਤੇ ਪੈਂਦਾ ਹੈ। ਇਹ ਟੈਕਨੋਲੋਜੀ ਹੀ ਹੈ, ਜਿਸ ਨੇ ਅਫ਼ਸਰਸ਼ਾਹੀ ਦੇ ਅਹੁਦਿਆਂ ਨੂੰ ਢਹਿਢੇਰੀ ਕਰ ਕੇ ਰੱਖ ਦਿੱਤਾ ਹੈ, ਵਿਚੋਲਿਆਂ ਦਾ ਖਾਤਮਾ ਕਰ ਦਿੱਤਾ ਹੈ ਤੇ ਭਲਾਈ ਦੇ ਕਦਮਾਂ ਦੀ ਰਫ਼ਤਾਰ ਵਧਾਈ ਹੈ।

ਮੈਂ ਤੁਹਾਨੂੰ ਇੱਕ ਮਿਸਾਲ ਨਾਲ ਸਮਝਾਉਂਦਾ ਹਾਂ। ਜਦੋਂ ਸਾਨੂੰ 2014ਚ ਸੇਵਾ ਕਰਨ ਦਾ ਮੌਕਾ ਮਿਲਿਆ ਸੀ, ਅਸੀਂ ਭਾਰਤੀਆਂ, ਖਾਸ ਕਰ ਕੇ ਗ਼ਰੀਬਾਂ ਨਾਲ ਉਨ੍ਹਾਂ ਦੇ ਜਨਧਨ ਖਾਤੇ, ਆਧਾਰ ਤੇ ਮੋਬਾਈਲ ਨੰਬਰ ਰਾਹੀਂ ਜੁੜਨਾ ਸ਼ੁਰੂ ਕੀਤਾ ਸੀ।

ਇਸ ਸਾਧਾਰਣ ਜਿਹੇ ਜੁੜਾਅ ਨੇ ਸਪਸ਼ਟ ਤੌਰ ਤੇ ਨਾ ਸਿਰਫ਼ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਹੈ ਤੇ ਕਿਰਾਇਆਵਸੂਲੀ ਦੀ ਆਦਤ ਰੋਕੀ ਹੈ, ਸਗੋਂ ਸਰਕਾਰ ਨੂੰ ਇੱਕ ਬਟਨ ਦੇ ਕਲਿੱਕ ਨਾਲ ਧਨ ਟ੍ਰਾਂਸਫ਼ਰ ਕਰਨ ਦੇ ਯੋਗ ਬਣਾਇਆ ਹੈ। ਇਸ ਇੱਕ ਬਟਨ ਦੇ ਕਲਿੱਕ ਨੇ ਫ਼ਾਇਲਾਂ ਉੱਤੇ ਪਹਿਲਾਂ ਮੌਜੂਦ ਕਈ ਅਫ਼ਸਰਾਂ ਦੇ ਬਹੁਤ ਸਾਰੇ ਪੱਧਰ ਖ਼ਤਮ ਕਰ ਦਿੱਤੇ ਹਨ ਤੇ ਹਫ਼ਤਿਆਂ ਬੱਧੀ ਦੀਆਂ ਹੋਣ ਵਾਲੀਆਂ ਦੇਰੀਆਂ ਖ਼ਤਮ ਹੋ ਗਈਆਂ ਹਨ।

ਸ਼ਾਇਦ ਸਮੁੱਚੇ ਵਿਸ਼ਵ ਚ ਭਾਰਤ ਕੋਲ ਹੀ ਇੰਨਾ ਵਿਸ਼ਾਲ ਬੁਨਿਆਦੀ ਢਾਂਚਾ ਮੌਜੂਦ ਹੈ। ਇਸ ਬੁਨਿਆਦੀ ਢਾਂਚੇ ਨੇ ਸਾਨੂੰ ਧਨ ਗ਼ਰੀਬਾਂ ਤੇ ਲੋੜਵੰਦਾਂ ਨੂੰ ਸਿੱਧਾ ਤੇ ਤੁਰੰਤ ਟ੍ਰਾਂਸਫ਼ਰ ਕਰਨ ਵਿੱਚ ਡਾਢੀ ਮਦਦ ਕੀਤੀ ਹੈ; ਅਤੇ ਕੋਵਿਡ19 ਦੀ ਮੌਜੂਦਾ ਸਥਿਤੀ ਦੌਰਾਨ ਇਸ ਦਾ ਲਾਭ ਕਰੋੜਾਂ ਪਰਿਵਾਰਾਂ ਨੂੰ ਪੁੱਜਾ ਹੈ।

ਇਸ ਸਬੰਧੀ ਸਿੱਖਿਆ ਦੇ ਖੇਤਰ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਵਿਲੱਖਣ ਪ੍ਰੋਫ਼ੈਸ਼ਨਲ ਲੋਕ ਪਹਿਲਾਂ ਹੀ ਇਸ ਖੇਤਰ ਚ ਨਵੀਂਆਂ ਚੀਜ਼ਾਂ ਕਰ ਕੇ ਵਿਖਾ ਰਹੇ ਹਨ। ਇਸ ਖੇਤਰ ਨੂੰ ਅਗਾਂਹਵਧੂ ਟੈਕਨੋਲੋਜੀ ਦਾ ਲਾਭ ਮਿਲਿਆ ਹੈ। ਭਾਰਤ ਸਰਕਾਰ ਨੇ ਅਧਿਆਪਕਾਂ ਦੀ ਮਦਦ ਤੇ ਈਲਰਨਿੰਗ ਨੂੰ ਹੁਲਾਰਾ ਦੇਣ ਲਈ ਦੀਕਸ਼ਾਪੋਰਟਲ ਜਿਹੇ ਉੱਦਮ ਕੀਤੇ ਹਨ। ਸਿੱਖਿਆ ਤੱਕ ਪਹੁੰਚ, ਸਮਾਨਤਾ ਤੇ ਮਿਆਰ ਸੁਧਾਰਨ ਦੇ ਮੰਤਵ ਨਾਲ ਸਵਯੰਹੈ। ਈਪਾਠਸ਼ਾਲਾ ਬਹੁਤ ਸਾਰੀਆਂ ਭਾਸ਼ਾਵਾਂ ਚ ਉਪਲਬਧ ਹੈ, ਜੋ ਵਿਭਿੰਨ ਈਬੁੱਕਸ ਅਤੇ ਅਜਿਹੀ ਸਿੱਖਣ ਵਾਲੀ ਸਮੱਗਰੀ ਤੱਕ ਪਹੁੰਚ ਨੂੰ ਯੋਗ ਬਣਾਉਂਦਾ ਹੈ।

ਅੱਜ, ਵਿਸ਼ਵ ਵਪਾਰ ਦੇ ਨਵੇਂ ਮਾਡਲਾਂ ਦੀ ਭਾਲ ਕਰ ਰਿਹਾ ਹੈ।

ਭਾਰਤ, ਜਿਸ ਨੂੰ ਆਪਣੇ ਨਿਵੇਕਲੇ ਕਿਸਮ ਦੇ ਉਤਸ਼ਾਹ ਕਾਰਨ ਨੌਜਵਾਨ ਰਾਸ਼ਟਰਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਨਵਾਂ ਕਾਰਜਸੱਭਿਆਚਾਰ ਮੁਹੱਈਆ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਸਕਦਾ ਹੈ।

ਮੈਂ ਆਪਣੀ ਕਲਪਨਾ ਚ ਇਸ ਨਵੇਂ ਕਾਰੋਬਾਰ ਅਤੇ ਕਾਰਜਸੱਭਿਆਚਾਰ ਨੂੰ ਨਿਮਨਲਿਖਤ ਸੁਰਾਂ ਤੇ ਮੁੜਪਰਿਭਾਸ਼ਿਤ ਹੁੰਦਾ ਵੇਖ ਰਿਹਾ ਹਾਂ।

ਮੈਂ ਉਨ੍ਹਾਂ ਨੂੰ ਨਵੇਂ ਆਮ ਮਾਹੌਲ ਦੇ ਸੁਰ ਆਖਦਾ ਹਾਂ ਕਿਉਂਕਿ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਇਹ ਕਿਸੇ ਵੀ ਬਿਜ਼ਨਸਮਾਡਲ ਚ ਅੰਗਰੇਜ਼ੀ ਭਾਸ਼ਾ ਚ ਸੁਰਾਂ (ਵਾਵਲ) ਜਿੰਨੇ ਹੀ ਅਹਿਮ ਤੱਕ ਬਣ ਜਾਣਗੇ।

ਢਲਣਯੋਗਤਾ (Adaptability):

ਸਮੇਂ ਦੀ ਲੋੜ ਇਹੋ ਹੈ ਕਿ ਹੁਣ ਅਜਿਹੇ ਕਾਰੋਬਾਰ ਤੇ ਜੀਵਨਸ਼ੈਲੀ ਦੇ ਮਾਡਲਾਂ ਬਾਰੇ ਵਿਚਾਰ ਕੀਤਾ ਜਾਵੇ, ਜੋ ਆਸਾਨੀ ਨਾਲ ਢਲਣਯੋਗ ਹੋਣ।

ਇੰਝ ਕਰਨ ਦਾ ਅਰਥ ਇਹ ਹੋਵੇਗਾ ਕਿ ਸੰਕਟ ਦੇ ਸਮੇਂ ਵੀ, ਸਾਡੇ ਦਫ਼ਤਰ, ਕਾਰੋਬਾਰੀ ਅਦਾਰੇ ਅਤੇ ਵਣਜ ਤੇਜ਼ ਰਫ਼ਤਾਰ ਨਾਲ ਚੱਲ ਸਕਣ ਤੇ ਸਾਡੇ ਜੀਵਨ ਨੂੰ ਯਕੀਨੀ ਤੌਰ ਤੇ ਕੋਈ ਨੁਕਸਾਨ ਨਾ ਪੁੱਜੇ।

ਢਲਣਯੋਗਤਾ ਦੀ ਇੱਕ ਪ੍ਰਮੁੱਖ ਉਦਾਹਰਣ ਡਿਜੀਟਲ ਭੁਗਤਾਨਾਂ ਨੂੰ ਅਪਨਾਉਣਾ ਹੈ। ਵੱਡੇ ਅਤੇ ਛੋਟੇ ਦੁਕਾਨਦਾਰਾਂ ਨੂੰ ਡਿਜੀਟਲ ਟੂਲਜ਼ ਵਿੱਚ ਧਨ ਲਾਉਣਾ ਚਾਹੀਦਾ ਹੈ ਕਿ ਤਾਂ ਜੋ ਸਾਰਾ ਵਪਾਰ, ਖਾਸ ਤੌਰ ਤੇ ਸੰਕਟ ਵੇਲੇ ਆਪਸ ਚ ਜੁੜਿਆ ਰਹੇ। ਭਾਰਤ ਚ ਪਹਿਲਾਂ ਹੀ ਡਿਜੀਟਲ ਲੈਣਦੇਣ ਵਿੱਚ ਉਤਸ਼ਾਹਜਨਕ ਵਾਧਾ ਵੇਖਿਆ ਜਾ ਰਿਹਾ ਹੈ।

ਇੱਕ ਹੋਰ ਉਦਾਹਰਣ ਟੈਲੀਮੈਡੀਸਨ ਹੈ। ਅਸੀਂ ਪਹਿਲਾਂ ਹੀ ਅਜਿਹੇ ਕਈ ਸਲਾਹਮਸ਼ਵਰੇ (ਕੰਸਲਟੇਸ਼ਨਜ਼) ਦੇਖ ਰਹੇ ਹਾਂ, ਜਿੱਥੇ ਸਾਨੂੰ ਕਲੀਨਿਕ ਜਾਂ ਹਸਪਤਾਲ ਚ ਖੁਦ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਵੀ ਇੱਕ ਸਕਾਰਾਤਮਕ ਗੱਲ ਹੈ। ਕੀ ਅਸੀਂ ਅਜਿਹੇ ਬਿਜ਼ਨਸਮਾਡਲਾਂ ਬਾਰੇ ਵਿਚਾਰ ਕਰ ਸਕਦੇ ਹਾਂ, ਜਿਹੜੇ ਸਮੁੱਚੇ ਵਿਸ਼ਵ ਚ ਟੈਲੀਮੈਡੀਸਿਨ ਚ ਸਹਾਇਕ ਹੋ ਸਕਣ?

ਕਾਰਜਕੁਸ਼ਲਤਾ:

ਸ਼ਾਇਦ, ਇਹ ਮੁੜ ਕਲਪਨਾ ਕਰਨ ਦਾ ਵੇਲਾ ਹੈ ਕਿ ਅਸੀਂ ਕਾਰਜਕੁਸ਼ਲ ਕਿਵੇਂ ਬਣੀਏ। ਕਾਰਜਕੁਸ਼ਲਤਾ ਸਿਰਫ਼ ਇਸ ਗੱਲ ਬਾਰੇ ਹੀ ਨਹੀਂ ਹੁੰਦੀ ਕਿ ਅਸੀਂ ਦਫ਼ਤਰ ਚ ਕਿੰਨਾ ਸਮਾਂ ਬਿਤਾਉਂਦੇ ਹਾਂ।

ਸਾਨੂੰ ਸ਼ਾਇਦ ਅਜਿਹੇ ਮਾਡਲਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿੱਥੇ ਦਿਸਦੇ ਜਤਨ ਦੀ ਥਾਂ ਵਧੇਰੇ ਉਤਪਾਦਕਤਾ ਤੇ ਕਾਰਜਕੁਸ਼ਲਤਾ ਮਿਲ ਸਕੇ। ਇੱਕ ਨਿਸ਼ਚਤ ਸਮੇਂ ਅੰਦਰ ਕੋਈ ਕੰਮ ਮੁਕੰਮਲ ਕਰਨ ਉੱਤੇ ਜ਼ੋਰ ਦੇਣਾ ਚਾਹੀਦਾ ਹੈ।

ਸ਼ਮੂਲੀਅਤ:

ਆਓ ਅਸੀਂ ਅਜਿਹੇ ਬਿਜ਼ਨਸਮਾਡਲ ਵਿਕਸਤ ਕਰੀਏ, ਜੋ ਗ਼ਰੀਬਾਂ, ਵਧੇਰੇ ਖ਼ਤਰੇ ਚ ਰਹਿੰਦੇ ਲੋਕਾਂ ਤੇ ਨਾਲ ਹੀ ਸਾਡੇ ਗ੍ਰਹਿ ਦੀ ਦੇਖਭਾਲ ਨੂੰ ਮਹੱਤਵ ਦੇ ਸਕਣ।

ਅਸੀਂ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚ ਵੱਡੀ ਪ੍ਰਗਤੀ ਕੀਤੀ ਹੈ। ਕੁਦਰਤ ਨੇ ਸਾਨੂੰ ਆਪਣਾ ਸ਼ਾਨਦਾਰ ਰੂਪ ਵਿਖਾਇਆ ਹੈ, ਸਾਨੂੰ ਇਹ ਦਰਸਾਇਆ ਹੈ ਕਿ ਜਦੋਂ ਮਨੁੱਖੀ ਗਤੀਵਿਧੀ ਕੁਝ ਮੱਠੀ ਰਫ਼ਤਾਰ ਨਾਲ ਚੱਲਦੀ ਹੋਵੇ, ਤਾਂ ਉਹ ਕਿੰਨੀ ਛੇਤੀ ਪ੍ਰਫ਼ੁੱਲਤ ਹੋ ਸਕਦੀ ਹੈ। ਅਜਿਹੀਆਂ ਟੈਕਨੋਲੋਜੀਆਂ ਤੇ ਅਭਿਆਸ ਵਿਕਸਤ ਕਰਨ ਵਿੱਚ ਬਹੁਤ ਮਹੱਵਪੂਰਨ ਭਵਿੱਖ ਹੈ, ਜੋ ਸਾਡੇ ਗ੍ਰਹਿ ਤੇ ਪੈਣ ਵਾਲੇ ਪ੍ਰਭਾਵ ਨੂੰ ਘਟਾ ਸਕਣ। ਘੱਟ ਨਾਲ ਵੱਧ ਕੰਮ ਕਰੋ।

ਕੋਵਿਡ19 ਨੇ ਸਾਨੂੰ ਅਹਿਸਾਸ ਦਿਵਾਇਆ ਹੈ ਕਿ ਘੱਟਲਾਗਤ ਵਾਲੇ ਅਤੇ ਵੱਡੇ ਪੱਧਰ ਉੱਤੇ ਵਰਤੇ ਜਾ ਸਕਣ ਵਾਲੇ ਸਿਹਤਸਮਾਧਾਨ ਲੱਭਣ ਲਈ ਕੰਮ ਕਰਨ ਦੀ ਜ਼ਰੂਰਤ ਹੈ। ਅਸੀਂ ਮਨੁੱਖਤਾ ਦੀ ਸਿਹਤ ਤੇ ਸਲਾਮਤੀ ਨੂੰ ਯਕੀਨੀ ਬਣਾਉਣ ਹਿਤ ਵਿਸ਼ਵਪੱਧਰੀ ਕੋਸ਼ਿਸ਼ਾਂ ਵਿੱਚ ਇੱਕ ਮਾਰਗਦਰਸ਼ਕ ਚਾਨਣਮੁਨਾਰੇ ਬਣ ਸਕਦੇ ਹਾਂ।

ਸਾਨੂੰ ਅਜਿਹੀਆਂ ਨਵੀਂਆਂ ਖੋਜਾਂ ਕਰਨ ਤੇ ਧਨ ਖ਼ਰਚ ਕਰਨਾ ਚਾਹੀਦਾ ਹੈ ਕਿ ਸਾਡੇ ਕਿਸਾਨਾਂ ਲਈ ਸੂਚਨਾ, ਮਸ਼ੀਨਰੀ ਤੇ ਮੰਡੀਆਂ ਤੱਕ ਪਹੁੰਚ ਸਦਾ ਯਕੀਨੀ ਬਣੀ ਰਹਿ ਸਕੇ; ਭਾਵੇਂ ਸਥਿਤੀ ਕਿਹੋ ਜਿਹੀ ਵੀ ਕਿਉਂ ਨਾ ਹੋਵੇ ਪਰ ਸਾਡੇ ਨਾਗਰਿਕ ਜ਼ਰੂਰੀ ਵਸਤਾਂ ਤੱਕ ਪਹੁੰਚ ਕਰਦੇ ਰਹਿ ਸਕਣ।

ਮੌਕਾ:

ਹਰੇਕ ਸੰਕਟ ਆਪਣੇ ਨਾਲ ਇੱਕ ਮੌਕਾ ਵੀ ਲੈ ਕੇ ਆਉਂਦਾ ਹੈ। ਕੋਵਿਡ19 ਦੇ ਇਸ ਸੰਕਟ ਤੇ ਇਹ ਗੱਲ ਲਾਗੂ ਹੁੰਦੀ ਹੈ। ਸਾਨੂੰ ਇਹ ਮੁੱਲਾਂਕਣ ਕਰਨਾ ਚਾਹੀਦਾ ਹੈ ਕਿ ਹੁਣ ਕਿਵੇਂ ਨਵੇਂ ਮੌਕੇ / ਵਿਕਾਸ ਦੇ ਖੇਤਰ ਹੋ ਸਕਦੇ ਹਨ।

ਕਿਸੇ ਚੀਜ਼ ਦੇ ਪਿੱਛੇ ਭੱਜ ਕੇ ਉਸ ਨੂੰ ਫੜਨ ਦੀ ਖੇਡ ਖੇਡਣ ਨਾਲੋਂ ਇਹ ਚੰਗਾ ਹੋਵੇਗਾ ਕਿ ਭਾਰਤ ਜ਼ਰੂਰ ਹੀ ਕੋਵਿਡ ਤੋਂ ਬਾਅਦ ਦੇ ਵਿਸ਼ਵ ਵਿੱਚ ਜੋ ਵੀ ਤਬਦੀਲੀਆਂ ਹੋਣ ਭਾਰਤ ਉਨ੍ਹਾਂ ਚ ਸਭ ਤੋਂ ਮੋਹਰੀ ਹੋਵੇ। ਆਓ, ਅਸੀਂ ਸਾਰੇ ਵਿਚਾਰ ਕਰੀਏ ਕਿ ਸਾਡੇ ਲੋਕਾਂ, ਸਾਡੇ ਹੁਨਰਾਂ ਤੇ ਅਜਿਹਾ ਕਰਨ ਵਿੱਚ ਸਾਡੀਆਂ ਪ੍ਰਮੁੱਖ ਸਮਰੱਥਾਵਾਂ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ।

ਸਰਬਵਿਆਪਕਤਾ:

ਕੋਵਿਡ19 ਆਪਣਾ ਹਮਲਾ ਕਰਨ ਲਈ ਕਿਸੇ ਨਸਲ, ਧਰਮ, ਰੰਗ, ਜਾਤ, ਸੰਪਰਦਾਇ, ਭਾਸ਼ਾ ਜਾਂ ਸਰਹੱਦ ਨੂੰ ਨਹੀਂ ਵੇਖਦਾ। ਇਸ ਤੋਂ ਬਾਅਦ ਸਾਡੇ ਹੁੰਗਾਰੇ ਤੇ ਆਚਾਰਵਿਚਾਰ ਏਕਤਾ ਤੇ ਭਾਈਚਾਰੇ ਨੂੰ ਪ੍ਰਮੁੱਖਤਾ ਦੇਣੀ ਚਾਹੀਦੀ ਹੈ। ਇਸ ਵਿੱਚ ਅਸੀਂ ਸਾਰੇ ਇਕੱਠੇ ਹਾਂ।

ਇਤਿਹਾਸ ਦੇ ਪਹਿਲਾਂ ਬੀਤੇ ਛਿਣਾਂ ਤੋਂ ਉਲਟ, ਜਦੋਂ ਦੇਸ਼ ਜਾਂ ਸਮਾਜ ਇੱਕਦੂਜੇ ਦੇ ਵਿਰੋਧ ਚ ਖੜ੍ਹੇ ਹੋ ਜਾਇਆ ਕਰਦੇ ਸਨ, ਅੱਜ ਸਾਨੂੰ ਸਭ ਨੂੰ ਇੱਕ ਸਾਂਝੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਵਿੱਖ ਇੱਕਜੁਟਤਾ ਅਤੇ ਸਹਿਣਸ਼ੀਲਤਾ ਦਾ ਹੀ ਹੋਵੇਗਾ।

ਭਾਰਤ ਤੋਂ ਅਗਲੇ ਵੱਡੇ ਵਿਚਾਰ ਅੰਤਰਰਾਸ਼ਟਰੀ ਪੱਧਰ ਤੇ ਵਾਜਬ ਤੇ ਲਾਗੂ ਹੋਣੇ ਚਾਹੀਦੇ ਹਨ। ਉਨ੍ਹਾਂ ਵਿੱਚ ਅਜਿਹੀ ਯੋਗਤਾ ਹੋਣੀ ਚਾਹੀਦੀ ਹੈ ਕਿ ਉਹ ਸਿਰਫ਼ ਭਾਰਤ ਚ ਹੀ ਕੋਈ ਸਕਾਰਾਤਮਕ ਤਬਦੀਲੀ ਨਾ ਲਿਆ ਸਕਣ, ਸਗੋਂ ਸਮੁੱਚੀ ਮਨੁੱਖਤਾ ਦੇ ਕੰਮ ਆਉਣ।

ਪਹਿਲਾਂ ਭੌਤਿਕ ਬੁਨਿਆਦੀ ਢਾਂਚੇ ਦੇ ਦ੍ਰਿਸ਼ਟੀਕੋਣ ਤੋਂ ਸਿਰਫ਼ ਸੜਕਾਂ, ਗੁਦਾਮ ਤੇ ਬੰਦਰਗਾਹਾਂ ਨੂੰ ਹੀ ਅਹਿਮ ਮੰਨਿਆ ਜਾਂਦਾ ਸੀ। ਪਰ ਅੱਜਕੱਲ੍ਹ ਲੌਜਿਸਟੀਕਲ ਮਾਹਿਰ ਆਪਣੇ ਘਰਾਂ ਦੀ ਸੁਵਿਧਾ ਰਾਹੀਂ ਵਿਸ਼ਵ ਪੱਧਰੀ ਸਪਲਾਈਲੜੀਆਂ ਕੰਟਰੋਲ ਕਰ ਸਕਦੇ ਹਨ।

ਕੋਵਿਡ19 ਤੋਂ ਬਾਅਦ ਦੇ ਵਿਸ਼ਵ ਵਿੱਚ ਭੌਤਿਕ ਤੇ ਹਕੀਕੀ ਦੇ ਸਹੀ ਮਿਸ਼ਰਣ ਨਾਲ ਭਾਰਤ ਗੁੰਝਲਦਾਰ ਆਧੁਨਿਕ ਬਹੁਰਾਸ਼ਟਰੀ ਸਪਲਾਈਲੜੀਆਂ ਦੇ ਵਿਸ਼ਵਪੱਧਰੀ ਪ੍ਰਮੁੱਖ ਕੇਂਦਰ ਵਜੋਂ ਉੱਭਰ ਸਕਦਾ ਹੈ। ਆਓ ਆਪਾਂ ਇਸ ਮੌਕੇ ਜਾਗਰੂਕ ਹੋ ਕੇ ਇਸ ਦਾ ਲਾਭ ਉਠਾਈਏ।

ਮੈਂ ਤੁਹਾਨੂੰ ਸਭ ਨੂੰ ਇਸ ਬਾਰੇ ਵਿਚਾਰਵਟਾਂਦਰਾ ਕਰਨ ਤੇ ਆਪੋਆਪਣਾ ਯੋਗਦਾਨ ਪਾਉਣ ਦੀ ਬੇਨਤੀ ਕਰਦਾ ਹਾਂ।

BYOD ਤੋਂ WFH ’ਚ ਤਬਦੀਲੀ ਨਾਲ ਦਫ਼ਤਰੀ ਤੇ ਨਿਜੀ ਵਿਚਾਲੇ ਸੰਤੁਲਨ ਬਣਾਉਣ ਦੀਆਂ ਨਵੀਂਆਂ ਚੁਣੌਤੀਆਂ ਦਰਪੇਸ਼ ਹਨ। ਜਦੋਂ ਵੀ ਕਦੇ ਮੌਕਾ ਮਿਲੇ, ਤਾਂ ਫ਼ਿੱਟਨੈੱਸ ਅਤੇ ਕਸਰਤ ਲਈ ਸਮਾਂ ਜ਼ਰੂਰ ਕੱਢੋ। ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਲਈ ਯੋਗਾ ਨੂੰ ਇੱਕ ਸਾਧਨ ਵਜੋਂ ਅਜ਼ਮਾਓ।

ਭਾਰਤ ਦੀਆਂ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਸਰੀਰ ਨੂੰ ਤੰਦਰੁਸਤ ਰੱਖਣ ਚ ਪੂਰੀ ਮਦਦ ਕਰਨ ਲਈ ਜਾਣੀਆਂ ਜਾਂਦੀਆਂ ਹਨ। ਆਯੁਸ਼ ਮੰਤਰਾਲੇ ਨੇ ਇੱਕ ਪ੍ਰੋਟੋਕੋਲ ਲਿਆਂਦਾ ਹੈ, ਜੋ ਤੰਦਰੁਸਤ ਰਹਿਣ ਵਿੱਚ ਮਦਦ ਕਰੇਗਾ। ਉਨ੍ਹਾਂ ਉੱਤੇ ਵੀ ਝਾਤ ਪਾਓ।

ਅੰਤਲੀ ਪਰ ਅਹਿਮ ਗੱਲ, ਕਿਰਪਾ ਕਰਕੇ ਆਰੋਗਯ ਸੇਤੂਮੋਬਾਈਲ ਐਪ ਡਾਊਨਲੋਡ ਕਰੋ। ਇਹ ਭਵਿੱਖਮੁਖੀ ਐਪ ਹੈ, ਜੋ ਕੋਵਿਡ19 ਦੇ ਸੰਭਾਵੀ ਫੈਲਾਅ ਨੂੰ ਰੋਕਣ ਵਿੱਚ ਮਦਦ ਲਈ ਟੈਕਨੋਲੋਜੀ ਦੀ ਵਰਤੋਂ ਕਰਦੀ ਹੈ। ਇਸ ਦੇ ਜਿੰਨੇ ਜ਼ਿਆਦਾ ਡਾਊਨਲੋਡ ਹੋਣਗੇ, ਓਨੀ ਹੀ ਇਹ ਪ੍ਰਭਾਵੀ ਹੋਵੇਗੀ।

ਤੁਹਾਡੇ ਸਭ ਦੇ ਵਿਚਾਰ ਜਾਣਨ ਦੀ ਉਡੀਕ ਕਰਾਂਗਾ।’’

***

ਵੀਆਰਆਰਕੇ/ਐੱਸਐੱਚ