ਆਪ ਸਭ ਦਾ ਅਨੇਕ ਮਹੱਤਵਪੂਰਨ ਬਿੰਦੂ ਉਠਾਉਣ ਦੇ ਲਈ ਬਹੁਤ-ਬਹੁਤ ਧੰਨਵਾਦ। ਕੋਰੋਨਾ ਦੇ ਖ਼ਿਲਾਫ਼, ਦੇਸ਼ ਦੀ ਲੜਾਈ ਨੂੰ ਹੁਣ ਇੱਕ ਸਾਲ ਤੋਂ ਜ਼ਿਆਦਾ ਹੋ ਰਿਹਾ ਹੈ। ਇਸ ਦੌਰਾਨ ਭਾਰਤ ਦੇ ਲੋਕਾਂ ਨੇ ਕੋਰੋਨਾ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ, ਉਸ ਦੀ ਦੁਨੀਆ ਵਿੱਚ ਉਦਾਹਰਣ ਦੇ ਰੂਪ ਵਿੱਚ ਚਰਚਾ ਹੋ ਰਹੀ ਹੈ, ਲੋਕ ਉਸ ਨੂੰ ਉਦਾਹਰਣ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਅੱਜ ਭਾਰਤ ਵਿੱਚ 96 ਪ੍ਰਤੀਸ਼ਤ ਤੋਂ ਜ਼ਿਆਦਾ ਕੇਸੇਸ recover ਹੋ ਚੁੱਕੇ ਹਨ। Fatality rate ਵਿੱਚ ਵੀ ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਲਿਸਟ ਵਿੱਚ ਹੈ, ਜਿੱਥੇ ਇਹ ਰੇਟ ਸਭ ਤੋਂ ਘੱਟ ਹੈ।
ਦੇਸ਼ ਅਤੇ ਦੁਨੀਆ ਵਿੱਚ ਕੋਰੋਨਾ ਦੀ ਸਥਿਤੀ ਨੂੰ ਸਾਹਮਣੇ ਰੱਖਦੇ ਹੋਏ ਜੋ presentation ਇੱਥੇ ਦਿੱਤਾ ਗਿਆ, ਉਸ ਤੋਂ ਵੀ ਕਈ ਅਹਿਮ ਪਹਿਲੂ ਸਾਡੇ ਸਾਹਮਣੇ ਆਏ ਹਨ। ਦੁਨੀਆ ਦੇ ਜ਼ਿਆਦਾਤਰ ਕੋਰੋਨਾ ਪ੍ਰਭਾਵਿਤ ਦੇਸ਼ ਅਜਿਹੇ ਹਨ, ਜਿਨ੍ਹਾਂ ਨੂੰ ਕੋਰੋਨਾ ਦੀ ਕਈ Waves ਦਾ ਸਾਹਮਣਾ ਕਰਨਾ ਪਿਆ ਹੈ। ਸਾਡੇ ਦੇਸ਼ ਵਿੱਚ ਵੀ ਕੁਝ ਰਾਜਾਂ ਵਿੱਚ Cases ਘੱਟ ਹੋਣ ਦੇ ਬਾਅਦ ਅਚਾਨਕ ਤੋਂ ਵਾਧਾ ਹੋਣ ਲਗਿਆ ਹੈ। ਆਪ ਸਾਰੇ ਇਨ੍ਹਾਂ ’ਤੇ ਧਿਆਨ ਦੇ ਰਹੇ ਹੋ ਲੇਕਿਨ ਫਿਰ ਵੀ ਕੁਝ ਰਾਜਾਂ ਦਾ ਜ਼ਿਕਰ ਹੋਇਆ ਜਿਵੇਂ ਮਹਾਰਾਸ਼ਟਰ ਹੈ, ਪੰਜਾਬ ਹੈ; ਤੁਸੀਂ ਮੁੱਖ ਮੰਤਰੀਆਂ ਨੇ ਵੀ ਚਿੰਤਾ ਵਿਅਕਤ ਕੀਤੀ ਹੈ, ਸਿਰਫ਼ ਮੈਂ ਕਹਿ ਰਿਹਾ ਹਾਂ ਅਜਿਹਾ ਨਹੀਂ ਹੈ। ਅਤੇ ਵਿਸ਼ੇਸ਼ ਚਿੰਤਾ ਤੁਸੀਂ ਕਰ ਵੀ ਰਹੇ ਹੋ ਅਤੇ ਕਰਨ ਦੀ ਜ਼ਰੂਰਤ ਵੀ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਮਹਾਰਾਸ਼ਟਰ ਅਤੇ ਐੱਮਪੀ ਵਿੱਚ ਟੈਸਟ ਪਾਜ਼ਿਟੀਵਿਟੀ ਰੇਟ ਬਹੁਤ ਜ਼ਿਆਦਾ ਹੈ। ਅਤੇ ਕੇਸਾਂ ਦੀ ਸੰਖਿਆ ਵੀ ਵੱਧ ਰਹੀ ਹੈ, ਬਹੁਤ ਆ ਰਹੇ ਹਨ।
ਇਸ ਵਾਰ ਕਈ ਅਜਿਹੇ ਇਲਾਕਿਆਂ, ਅਜਿਹੇ ਜ਼ਿਲ੍ਹਿਆਂ ਵਿੱਚ ਵੀ ਇਹ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜੋ ਹੁਣ ਤੱਕ ਖੁਦ ਨੂੰ ਬਚਾਏ ਹੋਏ ਸਨ। Safe Zone ਸਨ ਇੱਕ ਪ੍ਰਕਾਰ ਨਾਲ, ਹੁਣ ਉੱਥੋਂ ਤੋਂ ਸਾਨੂੰ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਹਨ। ਦੇਸ਼ ਦੇ ਸੱਤਰ ਜ਼ਿਲ੍ਹਿਆਂ ਵਿੱਚ ਤਾਂ ਪਿਛਲੇ ਕੁਝ ਹਫ਼ਤਿਆਂ ਵਿੱਚ ਇਹ ਵਾਧਾ 150 ਪਰਸੈਂਟ ਤੋਂ ਵੀ ਜ਼ਿਆਦਾ ਹੈ। ਅਗਰ ਅਸੀਂ ਇਸ ਵਧਦੀ ਹੋਈ ਮਹਾਮਾਰੀ ਨੂੰ ਇੱਥੇ ਨਹੀਂ ਰੋਕਾਂਗੇ ਤਾਂ ਦੇਸ਼ ਵਿਆਪੀ ਆਊਟਬ੍ਰੇਕ ਦੀ ਸਥਿਤੀ ਬਣ ਸਕਦੀ ਹੈ। ਸਾਨੂੰ ਕੋਰੋਨਾ ਦੀ ਇਸ ਉਭਰਦੀ ਹੋਈ “ਸੈਕੰਡ ਪੀਕ” ਨੂੰ ਤੁਰੰਤ ਰੋਕਨਾ ਹੀ ਹੋਵੇਗਾ। ਅਤੇ ਇਸ ਦੇ ਲਈ ਸਾਨੂੰ Quick ਅਤੇ Decisive ਕਦਮ ਉਠਾਉਣੇ ਹੋਣਗੇ। ਕਈ ਜਗ੍ਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਮਾਸਕ ਨੂੰ ਲੈ ਕੇ ਹੁਣ ਸਥਾਨਕ ਪ੍ਰਸ਼ਾਸਨ ਦੁਆਰਾ ਵੀ ਉਤਨੀ ਗੰਭੀਰਤਾ ਨਹੀਂ ਦਿਖਾਈ ਜਾ ਰਹੀ। ਮੇਰੀ ਤਾਕੀਦ ਹੈ ਕਿ ਸਥਾਨਕ ਪੱਧਰ ’ਤੇ ਗਵਰਨੈਂਸ ਨੂੰ ਲੈ ਕੇ ਜੋ ਵੀ ਦਿੱਕਤ ਹੈ, ਉਨ੍ਹਾਂ ਦੀ ਪੜਤਾਲ, ਉਨ੍ਹਾਂ ਦੀ ਸਮੀਖਿਆ ਕੀਤੀ ਜਾਣੀ, ਅਤੇ ਉਨ੍ਹਾਂ ਦਿੱਕਤਾਂ ਨੂੰ ਸੁਲਝਾਇਆ ਜਾਣਾ ਇਹ ਮੈਂ ਸਮਝਦਾ ਹਾਂ ਵਰਤਮਾਨ ਵਿੱਚ ਬਹੁਤ ਜ਼ਰੂਰੀ ਹੈ।
ਇਹ ਮੰਥਨ ਦਾ ਵਿਸ਼ਾ ਹੈ ਕਿ ਆਖਿਰ ਕੁਝ ਖੇਤਰਾਂ ਵਿੱਚ ਹੀ ਟੈਸਟਿੰਗ ਘੱਟ ਕਿਉਂ ਹੋ ਰਹੀ ਹੈ? ਕਿਉਂ ਅਜਿਹੇ ਹੀ ਖੇਤਰਾਂ ਵਿੱਚ ਟੀਕਾਕਰਣ ਵੀ ਘੱਟ ਹੋ ਰਿਹਾ ਹੈ? ਮੈਂ ਸਮਝਦਾ ਹਾਂ ਕਿ ਇਹ Good Governance ਦੀ ਪਰੀਖਿਆ ਦਾ ਵੀ ਸਮਾਂ ਹੈ। ਕੋਰੋਨਾ ਦੀ ਲੜਾਈ ਵਿੱਚ ਅਸੀਂ ਅੱਜ ਜਿੱਥੇ ਤੱਕ ਪਹੁੰਚੇ ਹਾਂ, ਉਸ ਵਿੱਚ ਅਤੇ ਉਸ ਤੋਂ ਜੋ ਆਤਮਵਿਸ਼ਵਾਸ ਆਇਆ ਹੈ, ਇਹ ਆਤਮਵਿਸ਼ਵਾਸ, ਸਾਡਾ confidence-over confidence ਵੀ ਨਹੀਂ ਹੋਣਾ ਚਾਹੀਦਾ ਹੈ, ਸਾਡੀ ਇਹ ਸਫ਼ਲਤਾ ਲਾਪਰਵਾਹੀ ਵਿੱਚ ਵੀ ਨਹੀਂ ਬਦਲਣੀ ਚਾਹੀਦੀ ਹੈ। ਸਾਨੂੰ ਜਨਤਾ ਨੂੰ ਪੈਨਿਕ ਮੋੜ ਵਿੱਚ ਵੀ ਨਹੀਂ ਲਿਆਉਣਾ ਹੈ। ਇੱਕ ਡਰ ਦਾ ਸਾਮਰਾਜ ਫੈਲ ਜਾਵੇ, ਇਹ ਵੀ ਸਥਿਤੀ ਨਹੀਂ ਲਿਆਉਣੀ ਹੈ ਅਤੇ ਕੁਝ ਸਾਵਧਾਨੀਆਂ ਵਰਤ ਕੇ, ਕੁਝ initiative ਲੈ ਕੇ ਸਾਨੂੰ ਜਨਤਾ ਨੂੰ ਪਰੇਸ਼ਾਨੀ ਤੋਂ ਮੁਕਤੀ ਵੀ ਦਿਲਾਉਣੀ ਹੈ।
ਆਪਣੇ ਪ੍ਰਯਤਨਾਂ ਵਿੱਚ ਸਾਨੂੰ ਆਪਣੇ ਪੁਰਾਣੇ ਅਨੁਭਵਾਂ ਨੂੰ ਸ਼ਾਮਲ ਕਰਕੇ ਰਣਨੀਤੀ ਬਣਾਉਣੀ ਹੋਵੇਗੀ। ਹਰ ਰਾਜ ਦੇ ਆਪਣੇ-ਆਪਣੇ ਪ੍ਰਯੋਗ ਹਨ, ਵਧੀਆ ਪ੍ਰਯੋਗ ਹਨ, ਵਧੀਆ initiative ਹਨ, ਕਈ ਰਾਜ ਦੂਸਰੇ ਰਾਜਾਂ ਤੋਂ ਨਵੇਂ-ਨਵੇਂ ਪ੍ਰਯੋਗ ਸਿੱਖ ਵੀ ਰਹੇ ਹਨ। ਲੇਕਿਨ ਹੁਣ ਇੱਕ ਸਾਲ ਵਿੱਚ ਸਾਡੀ ਗਵਰਨਮੈਂਟ ਮਸ਼ੀਨਰੀ ਇਨ੍ਹਾਂ ਨੂੰ ਹੇਠਾਂ ਤੱਕ ਅਜਿਹੀਆਂ ਪਰਿਸਥਿਤੀਆਂ ਵਿੱਚ ਕਿਵੇਂ ਕੰਮ ਕਰਨਾ, ਕਰੀਬ-ਕਰੀਬ ਟ੍ਰੇਨਿੰਗ ਹੋ ਚੁੱਕੀ ਹੈ। ਹੁਣ ਸਾਨੂੰ pro-active ਹੋਣਾ ਜ਼ਰੂਰੀ ਹੈ। ਸਾਨੂੰ ਜਿੱਥੇ ਜ਼ਰੂਰੀ ਹੋਵੇ…ਅਤੇ ਇਹ ਮੈਂ ਤਾਕੀਦ ਕਰਦਾ ਹਾਂ … micro containment zone ਬਣਾਉਣ ਦਾ ਵਿਕਲਪ ਵੀ ਕਿਸੇ ਵੀ ਹਾਲਤ ਵਿੱਚ ਢਿਲਾਸ ਨਹੀਂ ਲਿਆਉਣੀ ਚਾਹੀਦੀ ਹੈ, ਇਸ ’ਤੇ ਵੱਡੀ ਤਾਕੀਦ ਨਾਲ ਕੰਮ ਕਰਨਾ ਚਾਹੀਦਾ ਹੈ।
ਜ਼ਿਲ੍ਹਿਆਂ ਵਿੱਚ ਕੰਮ ਕਰ ਰਹੀਆਂ ਪੈਨਡੈਮਿਕ ਰਿਸਪਾਂਸ ਟੀਮਾਂ ਨੂੰ “ਕੰਟੇਨਮੈਂਟ ਅਤੇ ਸਰਵੀਲੈਂਸ SOPs” ਦੀ re-orientation ਦੀ ਜ਼ਰੂਰਤ ਹੋਵੇ ਤਾਂ ਉਹ ਵੀ ਕੀਤਾ ਜਾਣਾ ਚਾਹੀਦਾ ਹੈ। ਫਿਰ ਤੋਂ ਇੱਕ ਵਾਰ ਚਾਰ ਘੰਟੇ, ਛੇ ਘੰਟੇ ਲਈ ਬੈਠ ਕੇ ਇੱਕ ਚਰਚਾ ਹੋਵੇ, ਹਰ ਲੈਵਲ ’ਤੇ ਚਰਚਾ ਹੋਵੇ। sensitise ਵੀ ਕਰਾਂਗੇ, ਪੁਰਾਣੀਆਂ ਚੀਜ਼ਾਂ ਯਾਦ ਕਰਵਾ ਦੇਵਾਂਗੇ ਅਤੇ ਰਫ਼ਤਾਰ ਵੀ ਲਿਆ ਸਕਦੇ ਹਾਂ। ਅਤੇ ਇਸ ਦੇ ਨਾਲ ਹੀ, ਟੈਸਟ, ਟ੍ਰੈਕ ਅਤੇ ਟ੍ਰੀਟ ਇਸ ਨੂੰ ਲੈ ਕੇ ਵੀ ਸਾਨੂੰ ਉਤਨੀ ਹੀ ਗੰਭੀਰਤਾ ਦੀ ਜ਼ਰੂਰਤ ਹੈ ਜਿਵੇਂ ਕਿ ਅਸੀਂ ਪਿਛਲੇ ਇੱਕ ਸਾਲ ਤੋਂ ਕਰਦੇ ਆ ਰਹੇ ਹਾਂ। ਹਰ ਸੰਕ੍ਰਮਿਤ ਵਿਅਕਤੀ ਦੇ contacts ਨੂੰ ਘੱਟ ਤੋਂ ਘੱਟ ਸਮੇਂ ਵਿੱਚ ਟ੍ਰੈਕ ਕਰਨਾ ਅਤੇ RT-PCR ਟੈਸਟ ਰੇਟ 70 ਪ੍ਰਤੀਸ਼ਤ ਤੋਂ ਉੱਪਰ ਰੱਖਣਾ ਬਹੁਤ ਅਹਿਮ ਹੈ।
ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਈ ਰਾਜਾਂ ਵਿੱਚ ਰੈਪਿਡ ਐਂਟੀਜਨ ਟੈਸਟਿੰਗ ’ਤੇ ਹੀ ਜ਼ਿਆਦਾ ਬਲ ਦਿੱਤਾ ਜਾ ਰਿਹਾ ਹੈ। ਉਸੇ ਭਰੋਸੇ ਗੱਡੀ ਚਲ ਰਹੀ ਹੈ। ਜਿਵੇਂ ਕੇਰਲ ਹੈ, ਓਡੀਸ਼ਾ ਹੈ, ਛੱਤੀਸਗੜ੍ਹ ਹੈ ਅਤੇ ਯੂਪੀ ਹੈ। ਮੈਨੂੰ ਲਗਦਾ ਹੈ ਕਿ ਇਸ ਵਿੱਚ ਬਹੁਤ ਤੇਜ਼ੀ ਨਾਲ ਬਦਲਣ ਦੀ ਜ਼ਰੂਰਤ ਹੈ। ਇਨ੍ਹਾਂ ਸਾਰੇ ਰਾਜਾਂ ਵਿੱਚ, ਮੈਂ ਤਾਂ ਚਾਹੁੰਦਾ ਹਾਂ ਦੇਸ਼ ਦੇ ਸਾਰੇ ਰਾਜਾਂ ਵਿੱਚ ਸਾਨੂੰ RT- PCR ਟੈਸਟ ਹੋਰ ਵਧਾਉਣ ’ਤੇ ਜ਼ੋਰ ਦੇਣਾ ਹੋਵੇਗਾ। ਇੱਕ ਗੱਲ ਜੋ ਬਹੁਤ ਧਿਆਨ ਦੇਣ ਵਾਲੀ ਹੈ, ਉਹ ਇਹ ਕਿ ਇਸ ਵਾਰ ਸਾਡੇ ਟੀਅਰ 2- ਟੀਅਰ 3 ਸ਼ਹਿਰ ਜੋ ਸ਼ੁਰੂ ਵਿੱਚ ਪ੍ਰਭਾਵਿਤ ਨਹੀਂ ਹੋਏ ਸਨ, ਉਨ੍ਹਾਂ ਦੇ ਆਲ਼ੇ-ਦੁਆਲ਼ੇ ਦੇ ਖੇਤਰ ਪ੍ਰਭਾਵਿਤ ਜ਼ਿਆਦਾ ਹੋ ਰਹੇ ਹਨ। ਦੇਖੋ ਇਸ ਲੜਾਈ ਵਿੱਚ ਅਸੀਂ ਸਫ਼ਲਤਾਪੂਰਵਕ ਬੱਚ ਸਕੇ ਹਾਂ, ਉਸ ਦਾ ਇੱਕ ਕਾਰਨ ਸੀ ਕਿ ਅਸੀਂ ਪਿੰਡਾਂ ਨੂੰ ਇਸ ਤੋਂ ਮੁਕਤ ਰੱਖ ਪਾਏ ਸੀ। ਲੇਕਿਨ ਟੀਅਰ 2 – ਟੀਅਰ 3 ਸਿਟੀ ਪਹੁੰਚਿਆ ਤਾਂ ਇਸ ਨੂੰ ਪਿੰਡਾਂ ਵਿੱਚ ਜਾਣ ਤੋਂ ਦੇਰ ਨਹੀਂ ਲਗੇਗੀ ਅਤੇ ਪਿੰਡਾਂ ਨੂੰ ਸੰਭਾਲਣਾ … ਸਾਡੀਆਂ ਵਿਵਸਥਾਵਾਂ ਬਹੁਤ ਘੱਟ ਪੈ ਜਾਣਗੀਆਂ। ਅਤੇ ਇਸ ਲਈ ਸਾਨੂੰ ਛੋਟੇ ਸ਼ਹਿਰਾਂ ਵਿੱਚ ਟੈਸਟਿੰਗ ਨੂੰ ਵਧਾਉਣਾ ਹੋਵੇਗਾ।
ਸਾਨੂੰ ਛੋਟੇ ਸ਼ਹਿਰਾਂ ਵਿੱਚ “ਰੈਫਰਲ ਸਿਸਟਮ” ਅਤੇ “ਐਂਬੁਲੇਂਸ ਨੈੱਟਵਰਕ” ਉੱਪਰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪ੍ਰੈਜੇਂਟੇਸ਼ਨ ਵਿੱਚ ਇਹ ਗੱਲ ਵੀ ਸਾਹਮਣੇ ਰੱਖੀ ਗਈ ਹੈ ਕਿ ਹਾਲੇ ਵਾਇਰਸ ਦਾ spread dispersed manner ਵਿੱਚ ਹੋ ਰਿਹਾ ਹੈ। ਇਸ ਦੀ ਬਹੁਤ ਵੱਡੀ ਵਜ੍ਹਾ ਇਹ ਵੀ ਹੈ ਕਿ ਹੁਣ ਪੂਰਾ ਦੇਸ਼ ਟ੍ਰੈਵਲ ਲਈ ਖੁੱਲ੍ਹ ਚੁੱਕਿਆ ਹੈ, ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸੰਖਿਆ ਵੀ ਵਧੀ ਹੈ। ਇਸ ਲਈ, ਅੱਜ ਹਰ ਇੱਕ ਕੇਸ ਦੇ ਟ੍ਰੈਵਲ ਦੀ, ਉਸ ਦੇ contacts ਦੇ ਟ੍ਰੈਵਲ ਦੀ ਸੂਚਨਾ ਸਾਰੇ ਰਾਜਾਂ ਨੂੰ ਆਪਸ ਵਿੱਚ ਵੀ ਸਾਂਝਾ ਕਰਨਾ ਜ਼ਰੂਰੀ ਹੋ ਗਿਆ ਹੈ।
ਆਪਸ ਵਿੱਚ ਜਾਣਕਾਰੀ ਸਾਂਝਾ ਕਰਨ ਦੇ ਲਈ ਕਿਸੇ ਨਵੇਂ mechanism ਦੀ ਜ਼ਰੂਰਤ ਲਗਦੀ ਹੈ, ਤਾਂ ਉਸ ’ਤੇ ਵੀ ਵਿਚਾਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ, ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਅਤੇ ਉਨ੍ਹਾਂ ਦੇ contacts ਦੇ surveillance ਲਈ SOP ਦੇ ਪਾਲਣ ਦੀ ਜ਼ਿੰਮੇਦਾਰੀ ਵੀ ਵਧ ਗਈ ਹੈ। ਹਾਲੇ ਸਾਡੇ ਸਾਹਮਣੇ ਕੋਰੋਨਾ ਵਾਇਰਸ ਦੇ mutants ਨੂੰ ਵੀ ਪਛਾਣਨ ਅਤੇ ਉਨ੍ਹਾਂ ਦੇ ਪ੍ਰਭਾਵਾਂ ਦੇ ਆਕਲਨ ਦਾ ਵੀ ਪ੍ਰਸ਼ਨ ਹੈ। ਤੁਹਾਡੇ ਰਾਜਾਂ ਵਿੱਚ ਤੁਹਾਨੂੰ ਵਾਇਰਸ ਦੇ variant ਦਾ ਪਤਾ ਚਲਦਾ ਰਹੇ, ਇਸ ਦੇ ਲਈ ਵੀ ਜੀਨੋਮ ਸੈਂਪਲ ਵੀ ਟੈਸਟਿੰਗ ਲਈ ਭੇਜਿਆ ਜਾਣਾ ਉਤਨਾ ਹੀ ਅਹਿਮ ਹੈ।
ਸਾਥੀਓ,
ਵੈਕਸੀਨ ਅਭਿਆਨ ਨੂੰ ਲੈ ਕੇ ਕਈ ਸਾਥੀਆਂ ਨੇ ਆਪਣੀ ਗੱਲ ਰੱਖੀ। ਨਿਸ਼ਚਿਤ ਤੌਰ ‘ਤੇ ਇਸ ਲੜਾਈ ਵਿੱਚ ਵੈਕਸੀਨ ਹੁਣ ਇੱਕ ਸਾਲ ਦੇ ਬਾਅਦ ਸਾਡੇ ਹੱਥ ਵਿੱਚ ਇੱਕ ਹਥਿਆਰ ਆਇਆ ਹੈ, ਇਹ ਪ੍ਰਭਾਵੀ ਹਥਿਆਰ ਹੈ। ਦੇਸ਼ ਵਿੱਚ ਵੈਕਸੀਨੇਸ਼ਨ ਦੀ ਗਤੀ ਲਗਾਤਾਰ ਵਧ ਰਹੀ ਹੈ। ਅਸੀਂ ਇੱਕ ਦਿਨ ਵਿੱਚ 30 ਲੱਖ ਲੋਕਾਂ ਨੂੰ ਵੈਕਸੀਨੇਟ ਕਰਨ ਦੇ ਅੰਕੜੇ ਨੂੰ ਵੀ ਇੱਕ ਵਾਰ ਤਾਂ ਪਾਰ ਕਰ ਚੁੱਕੇ ਹਾਂ। ਲੇਕਿਨ ਇਸ ਦੇ ਨਾਲ ਹੀ ਸਾਨੂੰ ਵੈਕਸੀਨ doses waste ਹੋਣ ਦੀ ਸਮੱਸਿਆ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਵਿੱਚ 10 ਪ੍ਰਤੀਸ਼ਤ ਤੋਂ ਜ਼ਿਆਦਾ ਵੈਕਸੀਨ ਵੈਸਟੇਜ ਹੈ। ਯੂਪੀ ਵਿੱਚ ਵੀ ਵੈਕਸੀਨ ਵੈਸਟੇਜ ਕਰੀਬ-ਕਰੀਬ ਉਵੇਂ ਹੀ ਹੈ। ਵੈਕਸੀਨ ਕਿਉਂ waste ਹੋ ਰਹੀ ਹੈ ਇਸ ਦੀ ਵੀ ਰਾਜਾਂ ਵਿੱਚ ਸਮੀਖਿਆ ਹੋਣੀ ਚਾਹੀਦੀ ਹੈ ਅਤੇ ਮੈਂ ਜਾਣਦਾ ਹਾਂ ਹਰ ਰੋਜ਼ ਸ਼ਾਮ ਨੂੰ ਇਸ ਦੇ ਮੌਨਿਟਰਿੰਗ ਦੀ ਵਿਵਸਥਾ ਰਹਿਣੀ ਚਾਹੀਦੀ ਹੈ ਅਤੇ ਸਾਡੇ ਸਿਸਟਮ ਨੂੰ pro-active ਲੋਕਾਂ ਨੂੰ contact ਕਰਕੇ ਇੱਕ ਸਾਰ ਇਤਨੇ ਲੋਕ ਮੌਜੂਦ ਰਹਿਣ ਤਾਕਿ ਵੈਕਸੀਨ wastage ਨਾ ਜਾਵੇ, ਇਸ ਦੀ ਵਿਵਸਥਾ ਹੋਣੀ ਚਾਹੀਦੀ ਹੈ। ਕਿਉਂਕਿ ਇੱਕ ਪ੍ਰਕਾਰ ਨਾਲ ਜਿਤਨਾ percentage wastage ਹੁੰਦਾ ਹੈ, ਅਸੀਂ ਕਿਸੇ ਦੇ ਅਧਿਕਾਰ ਨੂੰ ਬਰਬਾਦ ਕਰ ਰਹੇ ਹਾਂ। ਸਾਨੂੰ ਕਿਸੇ ਦੇ ਅਧਿਕਾਰ ਨੂੰ ਬਰਬਾਦ ਕਰਨ ਦਾ ਹੱਕ ਨਹੀਂ ਹੈ।
ਸਥਾਨਕ ਪੱਧਰ ‘ਤੇ ਪਲਾਨਿੰਗ ਅਤੇ ਗਵਰਨੈਂਸ ਦੀ ਜੋ ਵੀ ਕਮੀਆਂ ਹਨ, ਉਨ੍ਹਾਂ ਨੂੰ ਤੁਰੰਤ ਸੁਧਾਰਿਆ ਜਾਣਾ ਚਾਹੀਦਾ ਹੈ। ਵੈਕਸੀਨ ਵੈਸਟੇਜ ਜਿਤਨੀ ਰੁਕੇਗੀ, ਅਤੇ ਮੈਂ ਤਾਂ ਚਾਹਾਂਗਾ ਰਾਜਾਂ ਨੂੰ ਤਾਂ ਜ਼ੀਰੋ ਵੈਕਸਟੇਜ ਦੇ ਟਾਰਗੇਟ ਨਾਲ ਕੰਮ ਸ਼ੁਰੂ ਕਰਨਾ ਚਾਹੀਦਾ ਹੈ….. ਸਾਡੇ ਇੱਥੇ ਵੈਸਟੇਜ ਨਹੀਂ ਹੋਣ ਦੇਵਾਂਗੇ। ਇੱਕ ਵਾਰ ਕੋਸ਼ਿਸ਼ ਕਰਾਂਗੇ ਤਾਂ improvement ਜ਼ਰੂਰ ਹੋਵੇਗੀ। ਉਤਨੇ ਹੀ ਜ਼ਿਆਦਾ Health workers, frontline workers, ਅਤੇ ਦੂਸਰੇ eligible ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਪਹੁੰਚਾਉਣ ਦੇ ਸਾਡੇ ਯਤਨ ਸਫਲ ਹੋਣਗੇ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਇਨ੍ਹਾਂ ਸਮੂਹਿਕ ਯਤਨਾਂ ਅਤੇ ਰਣਨੀਤਿਆਂ ਦਾ ਅਸਰ ਜਲਦ ਹੀ ਸਾਨੂੰ ਦਿਖਾਈ ਦੇਵੇਗਾ ਅਤੇ ਉਸ ਦਾ ਨਤੀਜਾ ਵੀ ਨਜ਼ਰ ਆਵੇਗਾ।
ਅੰਤ ਵਿੱਚ ਮੈਂ ਕੁਝ ਬਿੰਦੂ ਫਿਰ ਇੱਕ ਵਾਰ ਦੁਹਰਾਉਣਾ ਚਾਹੁੰਦਾ ਹਾਂ, ਤਾਕਿ ਅਸੀਂ ਸਾਰੇ ਇਨ੍ਹਾਂ ਵਿਸ਼ਿਆਂ ‘ਤੇ ਧਿਆਨ ਦਿੰਦੇ ਹੋਏ ਅੱਗੇ ਵਧੀਏ। ਇੱਕ ਮੰਤਰ ਜੋ ਸਾਨੂੰ ਲਗਾਤਾਰ ਸਭ ਨੂੰ ਕਹਿਣਾ ਹੋਵੇਗਾ- “ਦਵਾਈ ਭੀ ਔਰ ਕੜਾਈ ਭੀ।” ਦੇਖੋ ਦਵਾਈ ਮਤਲਬ ਬਿਮਾਰੀ ਚਲੀ ਗਈ ਹੈ ਅਜਿਹਾ ਨਹੀਂ। ਮੰਨ ਲਓ ਕਿਸੇ ਨੂੰ ਜੁਕਾਮ ਹੋਇਆ ਹੈ। ਉਸ ਨੇ ਦਵਾਈ ਲੈ ਲਈ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਠੰਢੀ ਜਗ੍ਹਾ ‘ਤੇ ਬਿਨਾ ਸੁਰੱਖਿਆ ਦੇ ਊਨੀ ਕੱਪੜੇ ਪਾਏ ਬਿਨਾ ਉਹ ਚਲਾ ਜਾਵੇ, ਵਰਖਾ ਵਿੱਚ ਕੀਤੇ ਭਿੱਜਣ ਦੇ ਲਈ ਚਲਾ ਜਾਵੇ। ਭਾਈ ਠੀਕ ਹੈ, ਤੁਸੀਂ ਦਵਾਈ ਲਈ ਹੈ ਲੇਕਿਨ ਤੁਹਾਨੂੰ ਬਾਕੀ ਵੀ ਸੰਭਾਲਣਾ ਤਾਂ ਪਵੇਗਾ ਹੀ ਪਵੇਗਾ। ਇਹ ਹੈਲਥ ਦਾ ਨਿਯਮ ਹੈ ਜੀ, ਇਹ ਕੋਈ ਇਸ ਬਿਮਾਰੀ ਦੇ ਲਈ ਨਹੀਂ ਹੈ, ਇਹ ਹਰ ਬਿਮਾਰੀ ਦੇ ਲਈ ਹੈ ਜੀ। ਜੇਕਰ ਸਾਨੂੰ ਟਾਈਫਾਇਡ ਹੋਇਆ ਹੈ…. ਦਵਾਈ ਹੋ ਗਈ ਸਭ ਹੋ ਗਿਆ ਫਿਰ ਵੀ ਡਾਕਟਰ ਕਹਿੰਦੇ ਹਨ ਕਿ ਇਨ੍ਹਾਂ-ਇਨ੍ਹਾਂ ਚੀਜ਼ਾਂ ਨੂੰ ਨਹੀਂ ਖਾਣਾ। ਇਹ ਉਵੇਂ ਹੀ ਹੈ। ਅਤੇ ਇਸ ਲਈ ਮੈਂ ਸਮਝਦਾ ਹਾਂ ਇਤਨੀ ਆਮ ਗੱਲ ਲੋਕਾਂ ਨੂੰ ਸਮਝਣੀ ਚਾਹੀਦੀ ਹੈ। ਅਤੇ ਇਸ ਲਈ “ਦਵਾਈ ਭੀ ਔਰ ਕੜਾਈ ਭੀ,” ਇਸ ਵਿਸ਼ੇ ਵਿੱਚ ਅਸੀਂ ਵਾਰ-ਵਾਰ ਲੋਕਾਂ ਨੂੰ ਤਾਕੀਦ ਕਰੀਏ।
ਦੂਸਰਾ, ਜੋ ਵਿਸ਼ਾ ਮੈਂ ਕਿਹਾ- RT-PCR ਟੈਸਟਸ ਨੂੰ ਸਕੇਲ ਅੱਪ ਕਰਨਾ ਬਹੁਤ ਜ਼ਰੂਰੀ ਹੈ, ਤਾਕਿ ਨਵੇਂ cases ਦੀ ਪਹਿਚਾਣ ਤੁਰੰਤ ਹੋ ਸਕੇ। ਸਥਾਨਕ ਪ੍ਰਸ਼ਾਸਨ ਨੂੰ ਮਾਈਕ੍ਰੋ ਕੰਟੇਨਮੈਂਟ zones ਬਣਾਉਣ ਦੀ ਦਿਸ਼ਾ ਵਿੱਚ ਸਾਨੂੰ ਤਾਕੀਦ ਕਰਨੀ ਚਾਹੀਦੀ ਹੈ। ਉਹ ਉੱਥੇ ਹੀ ਕੰਮ ਤੇਜ਼ੀ ਨਾਲ ਕਰਨ, ਅਸੀਂ ਬਹੁਤ ਤੇਜ਼ੀ ਨਾਲ ਰੋਕ ਪਾਵਾਂਗੇ ਤਾਕਿ ਸੰਕ੍ਰਮਣ ਦਾ ਦਾਇਰਾ ਫੈਲਣ ਤੋਂ ਰੋਕਣ ਵਿੱਚ ਉਹ ਮਦਦ ਕਰੇਗਾ। ਵੈਕਸੀਨ ਲਗਾਉਣ ਵਾਲੇ ਕੇਂਦਰਾਂ ਦੀ ਸੰਖਿਆ ਵਧਾਉਣ ਦੀ ਜ਼ਰੂਰਤ ਹੈ, ਉਹ ਪ੍ਰਾਈਵੇਟ ਹੋਵੇ, ਸਰਕਾਰੀ ਹੋਵੇ, ਜਿਵੇਂ ਤੁਸੀਂ ਮੈਪ ਦੇਖਿਆ ਹੋਵੇਗਾ, ਉਹ ਤੁਹਾਡੇ ਲਈ ਵੀ ਰਾਜਵਾਰ ਵੀ ਬਣਾਇਆ।
ਉਹ ਸ਼ੁਰੂ ਵਿੱਚ ਜੋ ਗ੍ਰੀਨ ਡੌਟ ਵਾਲਾ ਦੱਸਿਆ ਸੀ। ਅਤੇ ਦੇਖਣ ਤੋਂ ਹੀ ਪਤਾ ਚਲਦਾ ਹੈ ਬਹੁਤ ਸਾਰੇ ਇਲਾਕੇ ਹਨ ਕਿ ਇੱਥੇ light green ਲਗ ਰਿਹਾ ਹੈ, ਮਤਲਬ ਕਿ ਸਾਡੇ ਵੈਕਸੀਨੇਸ਼ਨ ਸੈਂਟਰ ਉਤਨੇ ਨਹੀਂ ਹਨ ਜਾਂ ਤਾਂ ਐਕਟਿਵ ਨਹੀਂ ਹਨ। ਦੇਖੋ ਟੈਕਨੋਲੋਜੀ ਸਾਡੀ ਬਹੁਤ ਮਦਦ ਕਰ ਰਹੀ ਹੈ। ਅਸੀਂ ਬਹੁਤ ਅਸਾਨੀ ਨਾਲ day-to-day ਚੀਜ਼ਾਂ ਨੂੰ organize ਕਰ ਸਕਦੇ ਹਨ। ਇਸ ਦਾ ਸਾਨੂੰ ਫਾਇਦਾ ਤਾਂ ਲੈਣਾ ਹੈ ਲੇਕਿਨ ਉਸ ਦੇ ਅਧਾਰ ‘ਤੇ ਸਾਨੂੰ improvement ਕਰਨੀ ਹੈ। ਸਾਡੇ ਜਿਤਨੇ ਸੈਂਟਰਸ pro-active ਹੋਣਗੇ, ਮਿਸ਼ਨ-ਮੋਡ ਵਿੱਚ ਕੰਮ ਕਰਨਗੇ, ਵੈਸਟੇਜ ਵੀ ਘੱਟ ਹੋਵੇਗੀ, ਸੰਖਿਆ ਵੀ ਵਧੇਗੀ ਅਤੇ ਇੱਕ ਵਿਸ਼ਵਾਸ ਤੁਰੰਤ ਵਧੇਗਾ। ਮੈਂ ਚਾਹੁੰਦਾ ਹਾਂ ਕਿ ਇਸ ਨੂੰ ਬਲ ਦਿੱਤਾ ਜਾਵੇ।
ਨਾਲ ਹੀ, ਇੱਕ ਗੱਲ ਸਾਨੂੰ ਧਿਆਨ ਰੱਖਣੀ ਹੋਵੇਗੀ ਕਿਉਂਕਿ ਇਹ ਵੈਕਸੀਨ ਦਾ ਨਿਰੰਤਰ ਪ੍ਰੌਜਕਸ਼ਨ ਹੋ ਰਿਹਾ ਹੈ ਅਤੇ ਜਿਤਨੀ ਜਲਦੀ ਅਸੀਂ ਇਸ ਤੋਂ ਬਾਹਰ ਨਿਕਲੀਏ ਸਾਨੂੰ ਨਿਕਲਣਾ ਹੈ। Otherwise ਇਹ ਇੱਕ ਸਾਲ, ਦੋ ਸਾਲ, ਤਿੰਨ ਸਾਲ ਤੱਕ ਖਿੱਚਿਆ ਚਲਾ ਜਾਵੇਗਾ। ਇੱਕ ਮੁੱਦਾ ਹੈ ਵੈਕਸੀਨ ਦੀ ਐਕਸਪਾਇਰੀ date. ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਪਹਿਲਾਂ ਆਇਆ ਹੈ ਉਸ ਦਾ ਪਹਿਲਾਂ ਉਪਯੋਗ ਹੋਵੇ; ਜੋ ਬਾਅਦ ਵਿੱਚ ਆਇਆ ਹੈ ਉਸ ਦਾ ਬਾਅਦ ਵਿੱਚ ਉਪਯੋਗ ਹੋਵੇ। ਜੇਕਰ ਜੋ ਬਾਅਦ ਵਿੱਚ ਆਇਆ ਹੋਇਆ ਅਸੀਂ ਪਹਿਲਾਂ ਉਪਯੋਗ ਕਰ ਲਵਾਂਗੇ ਤਾਂ ਫਿਰ ਐਕਸਪਾਇਰੀ ਡੇਟ ਅਤੇ ਵੈਸਟੇਜ ਦੀ ਸਥਿਤੀ ਬਣ ਜਾਵੇਗੀ। ਅਤੇ ਇਸ ਲਈ ਮੈਨੂੰ ਲਗਦਾ ਹੈ ਕਿ avoidable wastage ਤੋਂ ਤਾਂ ਸਾਨੂੰ ਬਚਣਾ ਹੀ ਚਾਹੀਦਾ ਹੈ।
ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਲੌਟ ਸਾਡੇ ਪਾਸ ਜੋ ਹੈ ਇਸ ਐਕਸਪਾਇਰੀ ਡੇਟ ਇਹ ਹੈ, ਅਸੀਂ ਸਭ ਤੋਂ ਪਹਿਲਾਂ ਇਸ ਦਾ ਉਪਯੋਗ ਕਰ ਲਈਏ। ਇਹ ਬਹੁਤ ਜ਼ਰੂਰੀ ਹੈ। ਅਤੇ ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ, ਇਸ ਸੰਕ੍ਰਮਣ ਦੇ ਫੈਲਾਅ ਨੂੰ ਰੋਕਣ ਲਈ ਜੋ ਬੁਨਿਆਗੀ ਕਦਮ ਹਨ, ਜਿਵੇਂ ਮੈਂ ਕਹਿੰਦਾ ਹਾਂ “ਦਵਾਈ ਭੀ ਔਰ ਕੜਾਈ ਭੀ।” ਮਾਸਕ ਪਹਿਣਨਾ ਹੈ, ਦੋ ਗਜ ਦੀ ਦੂਰੀ ਬਣਾਈ ਰੱਖਣਾ ਹੈ, ਸਾਫ-ਸਫਾਈ ਦਾ ਧਿਆਨ ਰੱਖਣਾ ਹੈ, personal ਹਾਈਜੀਨ ਹੋਵੇ ਜਾਂ ਸੋਸ਼ਲ ਹਾਈਜੀਨ, ਪੂਰੀ ਤਰ੍ਹਾਂ ਉਸ ਨੂੰ ਬਲ ਦੇਣਾ ਪਵੇਗਾ। ਐਵੇਂ ਕਈ ਕਦਮ ਜੋ ਪਿਛਲੇ ਇੱਕ ਸਾਲ ਤੋਂ ਅਸੀਂ ਕਰਦੇ ਆਏ ਹਾਂ ਫਿਰ ਤੋਂ ਇੱਕ ਵਾਰ ਉਨ੍ਹਾਂ ਨੂੰ ਬਲ ਦੇਣ ਦੀ ਜ਼ਰੂਰਤ ਹੈ। ਫਿਰ ਤੋਂ ਇੱਕ ਵਾਰ ਤਾਕੀਦ ਕਰਨ ਦੀ ਜ਼ਰੂਰਤ ਹੈ, ਉਸ ਵਿੱਚ ਸਾਨੂੰ ਕੜਾਈ ਕਰਨੀ ਪਵੇ ਤਾਂ ਕਰਨੀ ਚਾਹੀਦੀ ਹੈ। ਜਿਵੇਂ ਸਾਡੇ ਕੈਪਟਨ ਸਾਹਿਬ ਕਹਿ ਰਹੇ ਸਨ ਕਿ ਅਸੀਂ ਕੱਲ੍ਹ ਤੋਂ ਵੱਡੀ ਕੜਾਈ ਕਰਨ ਦਾ ਮੂਵਮੈਂਟ ਚਲਾ ਰਹੇ ਹਾਂ, ਚੰਗੀ ਗੱਲ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਸ ਵਿਸ਼ੇ ਵਿੱਚ ਹਿੰਮਤ ਨਾਲ ਕਰਨਾ ਪਵੇਗਾ।
ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਵਿਸ਼ਿਆਂ ‘ਤੇ ਲੋਕਾਂ ਦੀ ਜਾਗਰੂਕਤਾ ਬਣਾਈ ਰੱਖਣ ਵਿੱਚ ਸਾਨੂੰ ਸਫਲਤਾ ਮਿਲੇਗੀ। ਮੈਂ ਫਿਰ ਇੱਕ ਵਾਰ ਤੁਹਾਡੇ ਸੁਝਾਵਾਂ ਲਈ ਧੰਨਵਾਦ ਕਰਦਾ ਹਾਂ। ਹੋਰ ਵੀ ਜੋ ਸੁਝਾਅ ਹਨ ਤੁਸੀਂ ਜ਼ਰੂਰ ਭੇਜੋ। ਜੋ ਹੌਸਪਿਟਲ ਦੇ ਵਿਸ਼ੇ ਵਿੱਚ ਜੋ ਅੱਜ ਚਰਚਾ ਨਿਕਲੀ ਹੈ, ਤੁਸੀਂ ਦੋ-ਚਾਰ ਘੰਟੇ ਵਿੱਚ ਹੀ ਸਾਰੀ ਜਾਣਕਾਰੀ ਦੇ ਦੇਵੋ ਤਾਕਿ ਮੈਂ ਸ਼ਾਮ ਨੂੰ 7-8 ਵਜੇ ਦੇ ਆਸ-ਪਾਸ ਮੇਰੇ ਡਿਪਾਰਟਮੈਂਟ ਦੇ ਲੋਕਾਂ ਦੇ ਨਾਲ ਰਿਵਿਊ ਕਰਕੇ ਇਸ ਵਿੱਚੋਂ ਜੇਕਰ ਕੋਈ bottleneck ਹੈ ਤਾਂ ਉਸ ਨੂੰ ਦੂਰ ਕਰਨ ਲਈ ਕੋਈ ਜ਼ਰੂਰੀ ਨਿਰਣਾ ਕਰਨਾ ਹੋਵੇਗਾ ਤਾਂ ਹੈਲਥ ਮਨਿਸਟ੍ਰੀ ਤੁਰੰਤ ਕਰ ਲਵੇਗੀ ਅਤੇ ਮੈਂ ਵੀ ਉਸ ‘ਤੇ ਧਿਆਨ ਦੇਵਾਂਗਾ।
ਲੇਕਿਨ ਮੈਂ ਕਹਿੰਦਾ ਹਾਂ ਕਿ ਅਸੀਂ ਹੁਣ ਤੱਕ ਜੋ ਲੜਾਈ ਜਿੱਤਦੇ ਆਏ ਹਾਂ, ਸਾਡੇ ਸਾਰਿਆਂ ਦਾ ਸਹਿਯੋਗ ਹੈ, ਇੱਕ-ਇੱਕ ਸਾਡੇ ਕੋਰੋਨਾ ਵਾਰੀਅਰਸ ਦਾ ਸਹਿਯੋਗ ਹੈ ਉਸ ਦੇ ਕਾਰਨ ਹੋਇਆ ਹੈ, ਜਨਤਾ-ਜਨਾਰਦਨ ਨੇ ਵੀ ਬਹੁਤ cooperate ਕੀਤਾ ਹੈ ਜੀ। ਸਾਨੂੰ ਜਨਤਾ ਨਾਲ ਜੁਝਣਾ ਨਹੀਂ ਪਿਆ ਹੈ। ਅਸੀਂ ਜੋ ਵੀ ਗੱਲ ਲੈਂਦੇ ਗਏ ਜਨਤਾ ਨੇ ਵਿਸ਼ਵਾਸ ਕੀਤਾ ਹੈ, ਜਨਤਾ ਨੇ ਸਾਥ ਦਿੱਤਾ ਹੈ ਅਤੇ ਭਾਰਤ ਜਿੱਤ ਰਿਹਾ ਹੈ 130 ਕਰੋੜ ਦੇਸ਼ਵਾਸੀਆਂ ਦੀ ਜਾਗਰੂਕਤਾ ਦੇ ਕਾਰਨ, 130 ਕਰੋੜ ਦੇਸ਼ਵਾਸੀਆਂ ਦੇ ਸਹਿਯੋਗ ਦੇ ਕਾਰਨ, 130 ਕਰੋੜ ਦੇਸ਼ਵਾਸੀਆਂ ਦੇ co-operation ਦੇ ਕਾਰਨ। ਅਸੀਂ ਜਿੰਨਾ ਜਨਤਾ-ਜਨਾਰਦਨ ਨੂੰ ਇਸ ਵਿਸ਼ੇ ‘ਤੇ ਫਿਰ ਨਾਲ ਜੋੜ ਸਕੀਏ, ਫਿਰ ਤੋਂ ਵਿਸ਼ੇ ਨੂੰ ਦੱਸੋਗੇ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜੋ ਹੁਣੇ ਬਦਲਾਅ ਨਜ਼ਰ ਆ ਰਿਹਾ ਹੈ ਅਸੀਂ ਉਸ ਬਦਲਾਅ ਨੂੰ ਫਿਰ ਤੋਂ ਇੱਕ ਵਾਰ ਰੋਕ ਸਕਾਂਗੇ, ਫਿਰ ਤੋਂ ਅਸੀਂ ਨੀਚੇ ਵੱਲ ਲੈ ਜਾਵਾਂਗੇ। ਅਜਿਹਾ ਮੇਰਾ ਪੱਕਾ ਵਿਸ਼ਵਾਸ ਹੈ। ਤੁਸੀਂ ਸਭ ਨੇ ਬਹੁਤ ਮਿਹਨਤ ਕੀਤੀ ਹੈ, ਤੁਹਾਡੇ ਕੋਲ ਇਸ ਦੀ expertise team ਬਣ ਚੁੱਕੀ ਹੈ। ਥੋੜ੍ਹਾ daily ਇੱਕ ਵਾਰ-ਦੋ ਵਾਰ ਪੁੱਛਣਾ ਸ਼ੁਰੂ ਕਰ ਦੇਵੋ, ਹਫਤੇ ਵਿੱਚ ਇੱਕ-ਦੋ ਮੀਟਿੰਗ ਲੈਣੀ ਸ਼ੁਰੂ ਕਰ ਦੇਵੋ, ਚੀਜ਼ਾਂ ਆਪਣੇ-ਆਪ ਗਤੀ ਫੜ ਲੈਣਗੀਆਂ।
ਮੈਂ ਫਿਰ ਇੱਕ ਵਾਰ- ਬਹੁਤ ਸ਼ੌਰਟ ਨੋਟਿਸ ਵਿੱਚ ਤੁਹਾਨੂੰ ਸਭ ਨੂੰ ਅੱਜ ਦੀ ਮੀਟਿੰਗ ਮੈਂ ਔਰਗਨਾਇਜ ਕੀਤੀ, ਲੇਕਿਨ ਫਿਰ ਵੀ ਤੁਸੀਂ ਸਮਾਂ ਕੱਢਿਆ ਅਤੇ ਬਹੁਤ ਵਿਸਤਾਰ ਨਾਲ ਆਪਣੀ ਸਾਰੀ ਜਾਣਕਾਰੀ ਦਿੱਤੀ, ਮੈਂ ਤੁਹਾਡਾ ਬਹੁਤ-ਬਹੁਤ ਅਭਾਰ ਵਿਅਕਤ ਕਰਦਾ ਹਾਂ।
ਬਹੁਤ-ਬਹੁਤ ਧੰਨਵਾਦ ਜੀ!
*****
ਡੀਐੱਸ/ਏਕੇਜੇ/ਬੀਐੱਮ/ਐੱਨਐੱਸ
Watch Live https://t.co/U4ruCaKCZJ
— PMO India (@PMOIndia) March 17, 2021
हमें कोरोना की इस उभरती हुई "सेकंड पीक" को तुरंत रोकना होगा।
— PMO India (@PMOIndia) March 17, 2021
इसके लिए हमें Quick और Decisive कदम उठाने होंगे: PM @narendramodi
कोरोना की लड़ाई में हम आज जहां तक पहुंचे हैं, उससे आया आत्मविश्वास, लापरवाही में नहीं बदलना चाहिए।
— PMO India (@PMOIndia) March 17, 2021
हमें जनता को पैनिक मोड में भी नहीं लाना है और परेशानी से मुक्ति भी दिलानी है: PM @narendramodi
‘टेस्ट, ट्रैक और ट्रीट’ को लेकर भी हमें उतनी ही गंभीरता की जरूरत है जैसे कि हम पिछले एक साल से करते आ रहे हैं।
— PMO India (@PMOIndia) March 17, 2021
हर संक्रमित व्यक्ति के contacts को कम से कम समय में ट्रैक करना और RT-PCR टेस्ट रेट 70 प्रतिशत से ऊपर रखना बहुत अहम है: PM @narendramodi
हमें छोटे शहरों में टेस्टिंग को बढ़ाना होगा।
— PMO India (@PMOIndia) March 17, 2021
हमें छोटे शहरों में "रेफरल सिस्टम" और "एम्बुलेंस नेटवर्क" के ऊपर विशेष ध्यान देना होगा: PM @narendramodi
देश में वैक्सीनेशन की गति लगातार बढ़ रही है।
— PMO India (@PMOIndia) March 17, 2021
हम एक दिन में 30 लाख लोगों को वैक्सीनेट करने के आंकड़े को भी पार कर चुके हैं।
लेकिन इसके साथ ही हमें वैक्सीन doses waste होने की समस्या को बहुत गंभीरता से लेना है: PM @narendramodi