ਕੋਰੀਆ ਗਣਰਾਜ ਦੇ ਰਾਸ਼ਟਰਪਤੀ, ਸ੍ਰੀ ਮੂਨ ਜੇਇਨ ਦੇ ਵਿਸ਼ੇਸ਼ ਦੂਤ, ਸ਼੍ਰੀ ਡੌਂਗਚੀ ਚੁੰਗ (Mr. Dongchea Chung) ਨੇ ਅੱਜ ਇੱਥੇ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੂਨ ਵਲੋਂ ਸ੍ਰੀ ਚੁੰਗ ਨੂੰ ਵਿਸ਼ੇਸ਼ ਦੂਤ ਵਜੋਂ ਭੇਜੇ ਜਾਣ ਦੀ ਕਾਰਵਾਈ ਪ੍ਰਤੀ ਪ੍ਰਸ਼ੰਸਾ ਦਾ ਪ੍ਰਗਟਾਵਾ ਕੀਤਾ।
ਪ੍ਰਧਾਨ ਮੰਤਰੀ ਨੇ ਮਈ 2015 ਵਿੱਚ ਹੋਏ ਆਪਣੇ ਕੋਰੀਆ ਗਣਰਾਜ ਦੇ ਦੌਰੇ ਦਾ ਜ਼ਿਕਰ ਕੀਤਾ, ਜਿਸ ਦੌਰਾਨ ਦੁਵੱਲੇ ਸਬੰਧਾਂ ਨੂੰ ‘ਵਿਸ਼ੇਸ਼ ਯੁੱਧਨੀਤਕ ਭਾਈਵਾਲੀ’ ਤੱਕ ਅੱਪਗ੍ਰੇਡ ਕੀਤਾ ਗਿਆ ਸੀ, ਅਤੇ ਕਿਹਾ ਕਿ ਕੋਰੀਆ ਗਣਰਾਜ ਸਾਡਾ ਇੱਕ ਅਹਿਮ ਵਿਕਾਸ ਭਾਵੀਵਾਲ ਹੈ।
ਪ੍ਰਧਾਨ ਮੰਤਰੀ ਨੇ ਸਿਰਫ ਵਪਾਰ ਅਤੇ ਆਰਥਿਕ ਖੇਤਰ ਵਿੱਚ ਦੁਵੱਲੀ ਭਾਈਵਾਲੀ ਦੇ ਡੂੰਘੇ ਹੋਣ ਦਾ ਹੀ ਨਹੀਂ ਸਗੋਂ ਕਈ ਨਵੇਂ ਖੇਤਰਾਂ, ਜਿਵੇਂ ਕਿ ਰੱਖਿਆ ਖੇਤਰ ਵਿੱਚ ਵੀ ਸਹਿਯੋਗ ਵਧਣ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਮੂਨ ਨਾਲ ਦੁਵੱਲੇ ਸਬੰਧਾਂ ਵਿੱਚ ਵਾਧੇ ਲਈ ਕੰਮ ਕਰਨ ਲਈ ਵਚਨਬੱਧ ਹਨ ਅਤੇ ਜਲਦੀ ਹੀ ਰਾਸ਼ਟਰਪਤੀ ਮੂਨ ਨਾਲ ਮੁਲਾਕਾਤ ਲਈ ਮੌਕੇ ਦੇ ਚਾਹਵਾਨ ਹਨ।
***
AKT/NT
Mr. Jeong Dong-chae, Special Envoy, South Korea met PM @narendramodi. pic.twitter.com/YhpPo94ftW
— PMO India (@PMOIndia) June 16, 2017