Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੋਰੀਆ ਗਣਰਾਜ ਦੀ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਬਿਆਨ


ਮੈਂ ਰਾਸ਼ਟਰਪਤੀ ਸ਼੍ਰੀ ਮੂਨ ਜੇਈ-ਇਨ (Moon Jae-in) ਦੇ ਸੱਦੇ ’ਤੇ ਕੋਰੀਆ ਗਣਰਾਜ ਦੀ ਯਾਤਰਾ ਕਰਨ ਜਾ ਰਿਹਾ ਹਾਂ। ਇਹ ਕੋਰੀਆ ਗਣਰਾਜ ਦੀ ਮੇਰੀ ਦੂਜੀ ਯਾਤਰਾ ਅਤੇ ਰਾਸ਼ਟਰਪਤੀ ਮੂਨ ਦੇ ਨਾਲ ਦੂਜੀ ਸਿਖ਼ਰ ਵਾਰਤਾ ਹੋਵੇਗੀ।

ਸਾਨੂੰ ਪਿਛਲੇ ਸਾਲ ਜੁਲਾਈ ਵਿੱਚ ਰਾਸ਼ਟਰਪਤੀ ਮੂਨ ਜੇਈ-ਇਨ (Moon Jae-in) ਅਤੇ ਪਹਿਲੀ ਮਹਿਲਾ ਸੁਸ਼੍ਰੀ ਕਿਮ ਜੰਗ-ਸੂਕ (Kim Jung-sook) ਦਾ ਸੁਆਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਕੋਰੀਆ ਗਣਰਾਜ ਦੀ ਮੇਰੀ ਇਹ ਪਹਿਲੀ ਯਾਤਰਾ ਦੋਹਾਂ ਦੇਸ਼ਾਂ ਵੱਲੋਂ ਆਪਸੀ ਸਬੰਧਾਂ ਨੂੰ ਦਿੱਤੇ ਗਏ ਮਹੱਤਵ ਨੂੰ ਪ੍ਰਤਿਬਿੰਬਿਤ ਕਰਦੀ ਹੈ।

ਅਸੀਂ ਕੋਰੀਆ ਗਣਰਾਜ ਨੂੰ ਆਪਣਾ ਅਹਿਮ ਮਿੱਤਰ ਮੰਨਦੇ ਹਾਂ, ਜਿਸਦੇ ਨਾਲ ਸਾਡੀ ਵਿਸ਼ੇਸ਼ ਰਣਨੀਤਕ ਭਾਗੀਦਾਰੀ ਹੈ। ਲੋਕਤੰਤਰ ਦੇ ਸਾਥੀ ਹੋਣ ਦੇ ਕਾਰਨ ਕੋਰੀਆ ਗਣਰਾਜ ਅਤੇ ਭਾਰਤ ਖੇਤਰੀ ਅਤੇ ਗਲੋਬਲ ਸ਼ਾਂਤੀ ਲਈ ਸਾਂਝੇ ਆਦਰਸ਼ ਅਤੇ ਦ੍ਰਿਸ਼ਟੀਕੋਣ ਰੱਖਦੇ ਹਨ। ਬਜ਼ਾਰ ਅਰਥਵਿਵਸਥਾ ਹੋਣ ਦੇ ਕਾਰਨ ਸਾਡੀਆਂ ਜ਼ਰੂਰਤਾਂ ਅਤੇ ਸ਼ਕਤੀਆਂ ਇੱਕ ਦੂਜੇ ਦੀਆਂ ਪੂਰਕ ਹਨ । ਕੋਰੀਆ ਗਣਰਾਜ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਨਾਲ-ਨਾਲ ਸਟਾਰਟ ਅੱਪ ਇੰਡੀਆ ਅਤੇ ਕਲੀਨ ਇੰਡੀਆ ਪ੍ਰੋਗਰਾਮ ਵਿੱਚ ਅਹਿਮ ਭਾਗੀਦਾਰੀ ਹੈ। ਮੂਲ ਵਿਗਿਆਨ ਤੋਂ ਲੈ ਕੇ ਉੱਨਤ ਵਿਗਿਆਨ ਦੇ ਖੇਤਰ ਵਿੱਚ ਸਾਡੀ ਸੰਯੁਕਤ ਖੋਜ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਾਡਾ ਸਹਿਯੋਗ ਉਤਸ਼ਾਹਜਨਕ ਹੈ।

ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦਰਮਿਆਨ ਸੰਪਰਕ ਅਤੇ ਅਦਾਨ-ਪ੍ਰਦਾਨ ਹਮੇਸ਼ਾ ਸਾਡੀ ਮਿੱਤਰਤਾ ਦਾ ਅਧਾਰ ਰਿਹਾ ਹੈ। ਪਿਛਲੇ ਸਾਲ ਅਯੁੱਧਿਆ ਵਿੱਚ ਆਯੋਜਿਤ ਦੀਪ-ਉਤਸਵ ਸਮਾਰੋਹ ਲਈ ਪਹਿਲੀ ਮਹਿਲਾ ਨੂੰ ਵਿਸ਼ੇਸ਼ ਪ੍ਰਤੀਨਿਧੀ ਵਜੋਂ ਭੇਜਣ ਦੇ ਰਾਸ਼ਟਰਪਤੀ ਮੂਨ ਦੇ ਫ਼ੈਸਲੇ ਨੇ ਸਾਨੂੰ ਵਿਸ਼ੇਸ਼ ਰੂਪ ਨਾਲ ਪ੍ਰਭਾਵਿਤ ਕੀਤਾ ਸੀ।

ਸਾਡੇ ਸਬੰਧਾਂ ਵਿੱਚ ਵਧਦੀ ਗਹਿਰਾਈ ਅਤੇ ਵਿਵਿਧਤਾ (ਵਿਭਿੰਨਤਾ) ਸਾਡੀ ਲੁੱਕ ਈਸਟ ਪਾਲਸੀ ਅਤੇ ਕੋਰੀਆ ਗਣਰਾਜ ਦੀ ਨਿਊ ਸਾਊਥ ਪਾਲਿਸੀ ਦੀ ਇਕਜੁਟਤਾ ਤੋਂ ਅਧਿਕ ਸਪਸ਼ਟ ਹੋਈ ਹੈ। ਇਕੱਠੇ ਕੰਮ ਕਰਦਿਆਂ, ਅਸੀਂ ਆਪਣੇ ਆਪਸੀ ਸਬੰਧਾਂ ਨੂੰ ਜਨਤਾ, ਖੁਸ਼ਹਾਲੀ ਅਤੇ ਸ਼ਾਂਤੀ ਲਈ ਭਵਿੱਖਮਈ ਭਾਗੀਦਾਰੀ ਵਜੋਂ ਅੱਗੇ ਜਾਣਾ ਚਾਹੁੰਦੇ ਹਾਂ ।

ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਮੂਨ ਦੇ ਨਾਲ ਵਿਚਾਰ-ਵਟਾਂਦਰੇ ਦੇ ਇਲਾਵਾ ਮੈਂ ਬਿਜ਼ਨਸ ਲੀਡਰਾਂ, ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ-ਨਾਲ ਪ੍ਰਤਿਸ਼ਠਿਤ ਵਿਅਕਤੀਆਂ ਨਾਲ ਭੇਂਟ ਕਰਾਂਗਾ।

ਮੈਨੂੰ ਵਿਸ਼ਵਾਸ ਹੈ ਕਿ ਮੇਰੀ ਇਸ ਯਾਤਰਾ ਨਾਲ ਦੋਹਾਂ ਦੇਸ਼ਾਂ ਦਰਮਿਆਨ ਅਹਿਮ ਭਾਗੀਦਾਰੀ ਨੂੰ ਹੋਰ ਅਧਿਕ ਮਜ਼ਬੂਤ ਕਰਨ ਵਿੱਚ ਸਹਾਇਤਾ ਮਿਲੇਗੀ ।          

***

ਏਕੇਟੀ/ਐੱਸਐੱਚ