ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਦੇ ਲਈ 14,235.30 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੀਆਂ ਸੱਤ ਯੋਜਨਾਵਾਂ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ।
1. ਡਿਜੀਟਲ ਐਗਰੀਕਲਚਰ ਮਿਸ਼ਨ: ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੇ ਅਧਾਰ ‘ਤੇ, ਡਿਜੀਟਲ ਐਗਰੀਕਲਚਰ ਮਿਸ਼ਨ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰੇਗਾ। ਇਸ ਮਿਸ਼ਨ ਦੀ ਕੁੱਲ ਲਾਗਤ 2.817 ਕਰੋੜ ਰੁਪਏ ਹੈ। ਇਸ ਦੇ ਦੋ ਬੁਨਿਆਦੀ ਥੰਮ੍ਹ ਹਨ:
1. ਐਗਰੀ ਸਟੈਕ
a. ਕਿਸਾਨ ਰਜਿਸਟ੍ਰੀ
b. ਪਿੰਡ ਦੀ ਜ਼ਮੀਨ ਦੀ ਨਕਸ਼ਾ ਰਜਿਸਟ੍ਰੀ
c. ਫਸਲ ਬਿਜਾਈ ਰਜਿਸਟ੍ਰੀ
2. ਕ੍ਰਿਸ਼ੀ ਨਿਰਣਾਇਕ ਸਹਾਇਤਾ ਪ੍ਰਣਾਲੀ
a. ਭੂ–ਸਥਾਨਕ ਡੇਟਾ
b. ਸੋਕੇ/ਹੜ੍ਹ ਦੀ ਨਿਗਰਾਨੀ
c. ਮੌਸਮ/ਸੈਟੇਲਾਈਟ ਡੇਟਾ
d. ਜ਼ਮੀਨੀ ਪਾਣੀ/ਪਾਣੀ ਉਪਲਬਧਤਾ ਡੇਟਾ
e. ਫਸਲ ਦੀ ਪੈਦਾਵਾਰ ਲਈ ਮਾਡਲਿੰਗ ਅਤੇ ਬੀਮਾ
ਮਿਸ਼ਨ ਵਿੱਚ ਨਿਮਨਲਿਖਤ ਪ੍ਰਬੰਧ ਹਨ :
· ਭੂਮੀ ਪ੍ਰੋਫਾਇਲ
· ਫਸਲ ਦਾ ਡਿਜੀਟਲ ਅਨੁਮਾਨ
· ਡਿਜੀਟਲ ਉਪਜ ਮਾਡਲਿੰਗ
· ਫਸਲੀ ਕਰਜ਼ ਲਈ ਸੰਪਰਕ
· ਏਆਈ ਅਤੇ ਬਿਗ ਡੇਟਾ ਜਿਹੀਆਂ ਆਧੁਨਿਕ ਟੈਕਨੋਲੋਜੀਆਂ
· ਖਰੀਦਦਾਰਾਂ ਨਾਲ ਸੰਪਰਕ
· ਮੋਬਾਈਲ ਫੋਨ ਰਾਹੀਂ ਨਵੀਂ ਜਾਣਕਾਰੀ ਪ੍ਰਦਾਨ ਕਰਨੀ
2. ਖੁਰਾਕ ਅਤੇ ਪੌਸ਼ਟਿਕ ਸੁਰੱਖਿਆ ਲਈ ਫਸਲ ਵਿਗਿਆਨ: 3,979 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ। ਇਹ ਪਹਿਲ ਕਿਸਾਨਾਂ ਨੂੰ ਜਲਵਾਯੂ ਅਨੁਕੂਲਤਾ ਲਈ ਤਿਆਰ ਕਰੇਗੀ ਅਤੇ 2047 ਤੱਕ ਭੋਜਨ ਸੁਰੱਖਿਆ ਪ੍ਰਦਾਨ ਕਰੇਗੀ। ਇਸ ਦੇ ਨਿਮਨਲਿਖਿਤ ਥੰਮ੍ਹ ਹਨ:
1. ਖੋਜ ਅਤੇ ਸਿੱਖਿਆ
2. ਪੌਦਾ ਅਨੁਵੰਸ਼ਕ ਸਰੋਤ ਪ੍ਰਬੰਧਨ
3. ਖੁਰਾਕ ਅਤੇ ਚਾਰੇ ਦੀ ਫਸਲ ਲਈ ਅਨੁਵੰਸ਼ਕ ਸੁਧਾਰ
4. ਦਾਲ਼ਾਂ ਅਤੇ ਤੇਲ ਬੀਜ ਫਸਲਾਂ ਵਿੱਚ ਸੁਧਾਰ
5. ਕਮਰਸ਼ੀਅਲ ਫਸਲਾਂ ਵਿੱਚ ਸੁਧਾਰ
6. ਕੀੜੇ–ਮਕੌੜਿਆਂ, ਸੂਖਮ ਜੀਵਾਂ, ਪਰਾਗਣਕਾਰਕਾਂ ਆਦਿ ਬਾਰੇ ਖੋਜ।
3. ਖੇਤੀਬਾੜੀ ਸਿੱਖਿਆ, ਪ੍ਰਬੰਧਨ ਅਤੇ ਸਮਾਜਿਕ ਵਿਗਿਆਨ ਨੂੰ ਮਜ਼ਬੂਤ ਕਰਨਾ: ਕੁੱਲ 2,291 ਕਰੋੜ ਰੁਪਏ ਦੀ ਲਾਗਤ ਨਾਲ ਇਹ ਉਪਾਅ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਮੌਜੂਦਾ ਚੁਣੌਤੀਆਂ ਲਈ ਤਿਆਰ ਕਰੇਗਾ ਅਤੇ ਇਸ ਵਿੱਚ ਨਿਮਨਲਿਖਿਤ ਸ਼ਾਮਲ ਹਨ:
1. ਭਾਰਤੀ ਖੇਤੀ ਖੋਜ ਪਰਿਸ਼ਦ ਦੇ ਤਹਿਤ
2. ਖੇਤੀ ਖੋਜ ਅਤੇ ਸਿੱਖਿਆ ਦਾ ਆਧੁਨਿਕੀਕਰਣ
3. ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ
4. ਨਵੀਨਤਮ ਟੈਕਨੋਲੋਜੀ ਦੀ ਵਰਤੋਂ ਕਰਨੀ … ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਆਰਟੀਫਿਸ਼ਲ ਇੰਟੈਲੀਜੈਂਸ, ਬਿਗ ਡੇਟਾ, ਰਿਮੋਟ ਆਦਿ
5. ਕੁਦਰਤੀ ਖੇਤੀ ਅਤੇ ਜਲਵਾਯੂ ਪ੍ਰਤੀਰੋਧਕਤਾ ਨੂੰ ਸ਼ਾਮਲ ਕਰਨਾ
4. ਟਿਕਾਊ ਪਸ਼ੂਧਨ ਸਿਹਤ ਅਤੇ ਉਤਪਾਦਨ: ਕੁੱਲ 1,702 ਕਰੋੜ ਰੁਪਏ ਦੀ ਲਾਗਤ ਨਾਲ, ਇਸ ਫ਼ੈਸਲੇ ਦਾ ਉਦੇਸ਼ ਪਸ਼ੂਧਨ ਅਤੇ ਡੇਅਰੀ ਤੋਂ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਸ ਵਿੱਚ ਨਿਮਨਲਿਖਿਤ ਸ਼ਾਮਲ ਹਨ:
1. ਪਸ਼ੂ ਸਿਹਤ ਪ੍ਰਬੰਧਨ ਅਤੇ ਵੈਟਰਨਰੀ ਸਿੱਖਿਆ
2. ਡੇਅਰੀ ਉਤਪਾਦਨ ਅਤੇ ਟੈਕਨੋਲੋਜੀ ਵਿਕਾਸ
3. ਪਸ਼ੂ ਅਨੁਵੰਸ਼ਕ ਸਰੋਤ ਪ੍ਰਬੰਧਨ, ਉਤਪਾਦਨ ਅਤੇ ਸੁਧਾਰ
4. ਪਸ਼ੂਆਂ ਦਾ ਪੋਸ਼ਣ ਅਤੇ ਛੋਟੇ ਰੂਮੀਨੈਂਟ (ਜੁਗਾਲੀ ਕਰਨ ਵਾਲੇ ਪਸ਼ੂ) ਦਾ ਉਤਪਾਦਨ ਅਤੇ ਵਿਕਾਸ
5. ਬਾਗ਼ਬਾਨੀ ਦਾ ਟਿਕਾਊ ਵਿਕਾਸ: ਕੁੱਲ 1129.30 ਕਰੋੜ ਰੁਪਏ ਦੀ ਲਾਗਤ ਨਾਲ ਇਸ ਉਪਾਅ ਦਾ ਉਦੇਸ਼ ਬਾਗਬਾਨੀ ਪੌਦਿਆਂ ਤੋਂ ਕਿਸਾਨਾਂ ਦੀ ਆਮਦਨ ਵਧਾਉਣਾ ਹੈ। ਇਸ ਵਿੱਚ ਨਿਮਨਲਿਖਤ ਸ਼ਾਮਲ ਹਨ:
1. ਟਰੌਪੀਕਲ, ਸਬ ਟਰੌਪੀਕਲ ਅਤੇ ਟੈਂਪਰੇਟ ਬਾਗ਼ਬਾਨੀ ਫਸਲਾਂ
2. ਜੜ੍ਹ, ਕੰਦ, ਬਲਬਨੁਮਾ ਅਤੇ ਖੁਸ਼ਕ ਫਸਲਾਂ
3. ਸਬਜ਼ੀਆਂ, ਫੁੱਲਾਂ ਦੀ ਖੇਤੀ ਅਤੇ ਖੁੰਬ ਫਸਲਾਂ
4. ਪੌਦੇ ਲਗਾਉਣਾ, ਮਸਾਲੇ, ਚਿਕਿਤਸਕ ਅਤੇ ਖੁਸ਼ਬੂਦਾਰ ਪੌਦੇ
6. 1,202 ਕਰੋੜ ਰੁਪਏ ਦੀ ਲਾਗਤ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਮਜ਼ਬੂਤੀ
7. 1,115 ਕਰੋੜ ਰੁਪਏ ਦੀ ਲਾਗਤ ਨਾਲ ਕੁਦਰਤੀ ਸਰੋਤ ਪ੍ਰਬੰਧਨ
*********
ਐੱਮਜੇਪੀਐੱਸ/ਐੱਸਐੱਸ