ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬੀ ਐੱਸ ਐੱਫ ਦੇ ਗਰੁੱਪ ‘ਏ’ ਕਾਰਜਕਾਰੀ ਅਧਿਕਾਰੀਆਂ ਦੀ ਕਾਡਰ ਸਮੀਖਿਆ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਸੀ ਐੱਸ ਐੱਫ ਦੀਆਂ ਪ੍ਰਸ਼ਾਸਨਿਕ ਅਤੇ ਸੰਚਾਲਨ ਸਮਰੱਥਾਵਾਂ ਵਧਾਉਣ ਲਈ ਅਸਿਸਟੈਂਟ ਕਮਾਂਡੈਂਟ ਤੋਂ ਲੈ ਕੇ ਵਧੀਕ ਡੀ ਜੀ ਰੈਂਕਾਂ ਦੇ ਵੱਖ-ਵੱਖ ਕੁੱਲ 74 ਅਹੁਦੇ ਪੈਦਾ ਕੀਤੇ ਜਾਣਗੇ।
ਗਰੁੱਪ ‘ਏ’ ਅਹੁਦਿਆਂ ਦੇ ਮੌਜੂਦਾ ਢਾਂਚੇ ਵਿੱਚ 4109 ਤੋਂ 4183 ਅਹੁਦਿਆਂ ਦਾ ਵਾਧਾ ਹੇਠਾਂ ਦਿੱਤੇ ਅਨੁਸਾਰ ਹੈ :
1. ਵਧੀਕ ਡੀ ਜੀ (ਐੱਚ ਏ ਜੀ ਪੱਧਰੀ) ਰੈਂਕ ਦੇ ਇਕ ਅਹੁਦੇ ਦਾ ਵਾਧਾ
2. ਇੰਸਪੈਕਟਰ ਜਨਰਲ (ਐੱਸ ਏ ਜੀ ਪੱਧਰੀ) ਦੇ ਕੁੱਲ 19 ਅਹੁਦਿਆਂ ਦਾ ਵਾਧਾ
3. ਡੀ ਆਈ ਜੀ/ਕਮਾਂਡੈਂਟ/2 1ਸੀ(ਜੇ ਏ ਜੀ ਪੱਧਰੀ) ਦੇ ਕੁੱਲ 370 ਅਹੁਦਿਆਂ ਦਾ ਵਾਧਾ
4. ਅਸਿਸਟੈਂਟ ਕਮਾਂਡੈਂਟ (ਜੇ ਟੀ ਐੱਸ ਪੱਧਰੀ) ਦੇ ਕੁੱਲ 14 ਅਹੁਦਿਆਂ ਦਾ ਵਾਧਾ
5. ਡਿਪਟੀ ਕਮਾਂਡੈਂਟ (ਐੱਸ ਟੀ ਐੱਸ ਪੱਧਰੀ) ਦੇ ਕੁੱਲ 330 ਅਹੁਦਿਆਂ ਦੀ ਕਟੌਤੀ
ਪਿਛੋਕੜ:
ਬੀ ਐੱਸ ਐੱਫ ਜੋ ਕਿ ਸਰਹੱਦ ਦੀ ਸੁਰੱਖਿਆ ਕਰਨ ਵਾਲਾ ਸਭ ਤੋਂ ਵੱਡਾ ਬਲ ਹੈ, 1965 ਵਿੱਚ ਕਾਇਮ ਹੋਇਆ ਸੀ। ਮੌਜੂਦਾ ਸਮੇਂ ਵਿੱਚ ਬਲ ਦੀ ਮਨਜ਼ੂਰਸ਼ੁਦਾ ਸ਼ਕਤੀ 2,57,025 ਹੈ ਅਤੇ ਇਸ ਦੀਆਂ 186 ਬਟਾਲੀਅਨਾਂ (ਐੱਨ ਡੀ ਆਰ ਐੱਫ ਦੀਆਂ 3 ਬਟਾਲੀਅਨਾਂ ਸਣੇ) ਹਨ। ਇਨ੍ਹਾਂ ਵਿਚੋਂ ਕਾਰਜਕਾਰੀ ਗਰੁੱਪ ‘ਏ’ ਕਾਡਰ ਕੋਲ 4065 ਅਧਿਕਾਰੀਆਂ (4109 ਆਈ ਪੀ ਐੱਸ ਕੋਟੇ ਸਣੇ) ਦੀ ਮਨਜ਼ੂਰ ਸ਼ਕਤੀ ਹੈ। ਕਰੀਬ 90 ਫੀ ਸੈਨਿਕ ਭਾਰਤ-ਪਾਕਿਸਤਾਨ ਸਰਹੱਦ, ਭਾਰਤ-ਬੰਗਲਾਦੇਸ਼ ਸਰਹੱਦ (ਉੱਤਰ ਪੂਰਬ ਸਣੇ) ਅਤੇ ਖੱਬੇ ਅੱਤਵਾਦੀ ਵਿੰਗ (ਐੱਨ ਡਬਲਿਊ ਈ) ਸੂਬਿਆਂ ਵਿੱਚ ਤਾਇਨਾਤ ਹਨ।ਪਿਛਲੀ ਵਾਰ ਸਰਵਿਸ ਦੀ ਕਾਡਰ ਸਮੀਖਿਆ 1990 ਵਿੱਚ ਕੀਤੀ ਗਈ ਸੀ।
AKT/VBA/AK