ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਗ੍ਰਾਮੀਣ ਵਿਕਾਸ ਵਿਭਾਗ ਦੇ “ਵਿੱਤ ਵਰ੍ਹੇ 2024-25 ਤੋਂ 2028-29 ਤੱਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ –IV (PMGSY-IV) ਦੇ ਲਾਗੂਕਰਨ ਦੇ ਪ੍ਰਸਤਾਵ” ਨੂੰ ਪ੍ਰਵਾਨਗੀ ਦੇ ਦਿੱਤੀ।
ਇਸ ਯੋਜਨਾ ਦੇ ਤਹਿਤ ਪਾਤਰ 25,000 ਅਣਜੁੜੀਆਂ ਬਸਤੀਆਂ ਨੂੰ ਨਵੇਂ ਸੰਪਰਕ ਮਾਰਗ ਪ੍ਰਦਾਨ ਕਰਨ ਦੇ ਲਈ 62,500 ਕਿਲੋਮੀਟਰ ਸੜਕ ਦੇ ਨਿਰਮਾਣ ਅਤੇ ਨਵੇਂ ਸੰਪਰਕ ਮਾਰਗਾਂ ‘ਤੇ ਪੁਲ਼ਾਂ ਦੇ ਨਿਰਮਾਣ/ਅੱਪਗ੍ਰੇਡੇਸ਼ਨ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਯੋਜਨਾ ਦਾ ਕੁੱਲ ਖਰਚ (Total outlay) 70,125 ਕਰੋੜ ਰੁਪਏ ਹੋਵੇਗਾ।ਯੋਜਨਾ ਦਾ ਵੇਰਵਾ :
ਕੈਬਨਿਟ ਦੁਆਰਾ ਦਿੱਤੀ ਗਈ ਪ੍ਰਵਾਨਗੀ ਦਾ ਵੇਰਵਾ ਇਸ ਪ੍ਰਕਾਰ ਹੈ:
ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ-IV (Pradhan Mantri Gram Sadak Yojana -IV) ਵਿੱਤ ਵਰ੍ਹੇ 2024-25 ਤੋਂ 2028-29 ਦੇ ਲਈ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਦਾ ਕੁੱਲ ਖਰਚ 70,125 ਕਰੋੜ ਰੁਪਏ ਹੈ (ਕੇਂਦਰ ਦਾ ਹਿੱਸਾ 49,087.50 ਕਰੋੜ ਰੁਪਏ ਅਤੇ ਰਾਜ ਦਾ ਹਿੱਸਾ 21,037.50 ਕਰੋੜ ਰੁਪਏ)।
ਇਸ ਯੋਜਨਾ ਦੇ ਤਹਿਤ, ਜਨਗਣਨਾ 2011 ਦੇ ਅਨੁਸਾਰ , ਮੈਦਾਨੀ ਖੇਤਰਾਂ ਵਿੱਚ 500+ ਆਬਾਦੀ ਵਾਲੇ ਉੱਤਰ ਪੂਰਬ ਅਤੇ ਪਹਾੜੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 250+, ਸਪੈਸ਼ਲ ਕੈਟੇਗਰੀ ਦੇ ਖੇਤਰਾਂ (ਜਨਜਾਤੀ ਅਨੁਸੂਚੀ V (Tribal Schedule V), ਖ਼ਾਹਿਸ਼ੀ ਜ਼ਿਲ੍ਹੇ/ਬਲਾਕ, ਰੇਗਿਸਤਾਨੀ ਖੇਤਰ) ਅਤੇ ਖੱਬੇ-ਪੱਖੀ ਅਤਿਵਾਦ (Left-wing Extremism) (ਐੱਲਡਬਲਿਊਈ –LWE) ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 100+ ਆਬਾਦੀ ਵਾਲੀਆਂ 25,000 ਅਣਜੁੜੀਆਂ ਬਸਤੀਆਂ ਨੂੰ ਕਵਰ ਕੀਤਾ ਜਾਵੇਗਾ।
ਇਸ ਯੋਜਨਾ ਦੇ ਤਹਿਤ ਅਣਜੁੜੀਆਂ ਬਸਤੀਆਂ ਨੂੰ 62,500 ਕਿਲੋਮੀਟਰ ਦੀਆਂ ਆਲ-ਵੈਦਰ ਰੋਡਸ(ਹਰ ਮੌਸਮ ਵਾਲੀਆਂ ਸੜਕਾਂ) ਪ੍ਰਦਾਨ ਕੀਤੀਆਂ ਜਾਣਗੀਆਂ। ਆਲ ਵੈਦਰ ਰੋਡ(ਹਰ ਮੌਸਮ ਵਾਲੀ ਸੜਕ) ਦੀ ਅਲਾਇਨਮੈਂਟ ਦੇ ਨਾਲ ਜ਼ਰੂਰੀ ਪੁਲ਼ਾਂ ਦਾ ਨਿਰਮਾਣ ਭੀ ਕੀਤਾ ਜਾਵੇਗਾ।
ਲਾਭ:
25,000 ਅਣਜੁੜੀਆਂ ਬਸਤੀਆਂ ਨੂੰ ਆਲ ਵੈਦਰ ਰੋਡ ਕਨੈਕਟਿਵਿਟੀ (ਹਰ ਮੌਸਮ ਵਾਲੀ ਸੜਕ ਕਨੈਕਟਿਵਿਟੀ) ਪ੍ਰਦਾਨ ਕੀਤੀ ਜਾਵੇਗੀ।
ਆਲ ਵੈਦਰ ਰੋਡਸ ਦੂਰਦਰਾਜ ਗ੍ਰਾਮੀਣ ਖੇਤਰਾਂ ਦੇ ਜ਼ਰੂਰੀ ਸਮਾਜਿਕ ਅਤੇ ਆਰਥਿਕ ਵਿਕਾਸ ਅਤੇ ਪਰਿਵਰਤਨ ਦੇ ਉਤਪ੍ਰੇਰਕ ਦੀ ਭੂਮਿਕਾ ਨਿਭਾਉਣਗੀਆਂ। ਬਸਤੀਆਂ ਨੂੰ ਜੋੜਦੇ ਸਮੇਂ, ਸਥਾਨਕ ਲੋਕਾਂ ਦੇ ਲਾਭ ਵਾਸਤੇ, ਜਿੱਥੋਂ ਤੱਕ ਸੰਭਵ ਹੋਵੇ, ਨੇੜਲੇ ਸਰਕਾਰੀ ਸਿੱਖਿਆ, ਸਿਹਤ, ਬਜ਼ਾਰ, ਵਿਕਾਸ ਕੇਂਦਰਾਂ ਨੂੰ ਆਲ ਵੈਦਰ ਰੋਡ ਨਾਲ ਜੋੜਿਆ ਜਾਵੇਗਾ।
ਪੀਐੱਮਜੀਐੱਸਵਾਈ (PMGSY) –IV ਸੜਕ ਨਿਰਮਾਣ ਦੇ ਤਹਿਤ ਇੰਟਰਨੈਸ਼ਨਲ ਬੈਂਚਮਾਰਕ ਅਤੇ ਬਿਹਤਰੀਨ ਪਿਰਤਾਂ ਨੂੰ ਸ਼ਾਮਲ ਕਰੇਗਾ, ਜਿਵੇਂ ਕੋਲਡ ਮਿਕਸ ਟੈਕਨੋਲੋਜੀ ਅਤੇ ਵੇਸਟ ਪਲਾਸਟਿਕ, ਪੈਨੇਲਡ ਸੀਮਿੰਟ ਕੰਕ੍ਰੀਟ, ਸੈਲ ਫਿਲਡ ਕੰਕ੍ਰੀਟ, ਫੁੱਲ ਡੈਪਥ ਰਿਕਲੇਮੇਸ਼ਨ(Cold Mix Technology and Waste Plastic, Panelled Cement concrete, Cell filled concrete, Full Depth Reclamation), ਕੰਸਟ੍ਰਕਸ਼ਨ ਵੇਸਟ, ਅਤੇ ਹੋਰ ਵੇਸਟਸ ਜਿਵੇਂ ਫਲਾਈ ਐਸ਼, ਸਟੀਲ ਸਲੈਗ (Fly Ash, Steel Slag) ਆਦਿ ਦਾ ਉਪਯੋਗ।
ਪੀਐੱਮਜੀਐੱਸਵਾਈ(PMGSY) -IV ਰੋਡ ਅਲਾਇਨਮੈਂਟ ਪਲਾਨਿੰਗ ਪੀਐੱਮ ਗਤੀ ਸ਼ਕਤੀ ਪੋਰਟਲ ਦੇ ਮਾਧਿਅਮ ਨਾਲ ਕੀਤੀ ਜਾਵੇਗੀ। ਪੀਐੱਮ ਗਤੀ ਸ਼ਕਤੀ ਪੋਰਟਲ (PM Gati Shakti portal) ‘ਤੇ ਯੋਜਨਾ ਟੂਲਸ ਡੀਪੀਆਰ ਤਿਆਰ ਕਰਨ (DPR preparation) ਵਿੱਚ ਭੀ ਸਹਾਇਤਾ ਕਰੇਗਾ।
***********
ਐੱਮਜੇਪੀਐੱਸ/ਬੀਐੱਮ