Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਵਰ੍ਹੇ 2024-25 ਅਤੇ 2025-26 ਲਈ ਵਧੀ ਹੋਈ ਐਲੋਕੇਸ਼ਨ ਦੇ ਨਾਲ ਸੰਸ਼ੋਧਿਤ ਰਾਸ਼ਟਰੀਯ ਗੋਕੁਲ ਮਿਸ਼ਨ ਦੇ ਲਾਗੂਕਰਨ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਪਸ਼ੂਧਨ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਸੰਸ਼ੋਧਿਤ ਰਾਸ਼ਟਰੀਯ ਗੋਕੁਲ ਮਿਸ਼ਨ (ਆਰਜੀਐੱਮ) ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿਕਾਸ ਪ੍ਰੋਗਰਾਮ ਯੋਜਨਾ ਦੇ ਕੇਂਦਰੀ ਖੇਤਰ ਕੰਪੋਨੈਂਟ ਦੇ ਰੂਪ ਵਿੱਚ ਸੰਸ਼ੋਧਿਤ ਆਰਜੀਐੱਮ ਦਾ ਲਾਗੂਕਰਨ 1000 ਕਰੋੜ ਰੁਪਏ ਦੇ ਵਾਧੂ ਖਰਚੇ ਦੇ ਨਾਲ ਕੀਤਾ ਜਾ ਰਿਹਾ ਹੈ, ਜੋ 2021-22 ਤੋਂ 2025-26 ਤੱਕ 15ਵੇਂ ਵਿੱਤ ਕਮਿਸ਼ਨ ਚੱਕਰ ਦੌਰਾਨ ਕੁੱਲ 3400 ਕਰੋੜ ਰੁਪਏ ਦਾ ਖਰਚ ਹੈ।

ਇਸ ਦੇ ਨਾਲ ਦੋ ਨਵੀਆਂ ਗਤੀਵਿਧੀਆਂ ਜੋੜੀਆਂ ਗਈਆਂ ਹਨ: (i) 1500 ਵੱਛੀਆਂ ਦੇ ਲਈ 30 ਰਿਹਾਇਸ਼ੀ ਸੁਵਿਧਾਵਾਂ ਦੇ ਨਿਰਮਾਣ ਨੂੰ ਲੈ ਕੇ ਲਾਗੂਕਰਨ ਏਜੰਸੀਆਂ ਨੂੰ ਵੱਛੀ ਪਾਲਣ ਕੇਂਦਰਾਂ ਦੀ ਸਥਾਪਨਾ ਲਈ ਪੂੰਜੀਗਤ ਲਾਗਤ ਦੀ 35 ਪ੍ਰਤੀਸ਼ਤ ਇੱਕਮੁਸ਼ਤ ਸਹਾਇਤਾ ਅਤੇ (ii) ਕਿਸਾਨਾਂ ਨੂੰ ਹਾਈ ਜੈਨੇਟਿਕ ਮੈਰਿਟ (ਐੱਚਜੀਐੱਮ) ਆਈਵੀਐੱਫ ਵੱਛੀ ਖਰੀਦਣ ਲਈ ਪ੍ਰੋਤਸਾਹਿਤ ਕਰਨਾ, ਤਾਂ ਜੋ ਅਜਿਹੀ ਖਰੀਦ ਲਈ ਦੁੱਧ ਸੰਘਾਂ/ਵਿੱਤੀ ਸੰਸਥਾਵਾਂ/ਬੈਂਕਾਂ ਤੋਂ ਕਿਸਾਨਾਂ ਦੁਆਰਾ ਲਏ ਗਏ ਲੋਨ ‘ਤੇ 3 ਪ੍ਰਤੀਸ਼ਤ ਵਿਆਜ ਗ੍ਰਾਂਟ ਰਾਸ਼ੀ ਪ੍ਰਦਾਨ ਕੀਤੀ ਜਾ ਸਕੇ। ਇਸ ਨਾਲ ਵਧੇਰੇ ਪੈਦਾਵਾਰ ਦੇਣ ਵਾਲੀਆਂ ਨਸਲਾਂ ਦੇ ਸਿਸਟਮਿਕ ਇੰਡਕਸ਼ਨ (systemic induction) ਵਿੱਚ ਮਦਦ ਮਿਲੇਗੀ।

ਸੰਸ਼ੋਧਿਤ ਰਾਸ਼ਟਰੀਯ ਗੋਕੁਲ ਮਿਸ਼ਨ ਨੂੰ 15ਵੇਂ ਵਿੱਤ ਕਮਿਸ਼ਨ (2021-22 ਤੋਂ 2025-26) ਦੌਰਾਨ 3400 ਕਰੋੜ ਰੁਪਏ ਦੀ ਐਲੋਕੇਸ਼ਨ ਨਾਲ ਮਨਜ਼ੂਰੀ ਦਿੱਤੀ ਗਈ ਹੈ।

ਇਹ ਯੋਜਨਾ ਰਾਸ਼ਟਰੀਯ ਗੋਕੁਲ ਮਿਸ਼ਨ ਦੀਆਂ ਚਲ ਰਹੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਹੈ- ਵੀਰਜ ਕੇਂਦਰਾਂ (semen stations) ਨੂੰ ਮਜ਼ਬੂਤ ਬਣਾਉਣਾ, ਆਰਟੀਫਿਸ਼ੀਅਲ ਇਨਸੈਮੀਨੇਸ਼ਨ ਨੈੱਟਵਰਕ, ਬੂਲ ਪ੍ਰੋਡਕਸ਼ਨ ਪ੍ਰੋਗਰਾਮ ਦਾ ਲਾਗੂਕਰਨ, ਲਿੰਗ-ਵਿਸ਼ਿਸ਼ਟ ਵੀਰਜ ਦੀ ਵਰਤੋਂ ਕਰਕੇ ਤੇਜ਼ ਨਸਲ ਸੁਧਾਰ ਪ੍ਰੋਗਰਾਮ, ਕੌਸ਼ਲ ਵਿਕਾਸ, ਕਿਸਾਨ ਜਾਗਰੂਕਤਾ, ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਸਮੇਤ ਇਨੋਵੇਟਿਵ ਗਤੀਵਿਧੀਆਂ ਲਈ ਸਮਰਥਨ, ਕੇਂਦਰੀ ਪਸ਼ੂ ਪ੍ਰਜਨਨ ਫਾਰਮਾਂ ਨੂੰ ਮਜ਼ਬੂਤ ਬਣਾਉਣਾ ਅਤੇ ਇਨ੍ਹਾਂ ਵਿੱਚੋਂ ਕਿਸੇ ਵੀ ਗਤੀਵਿਧੀ ਵਿੱਚ ਸਹਾਇਤਾ ਦੇ ਪੈਟਰਨ ਵਿੱਚ ਕੋਈ ਬਦਲਾਅ ਕੀਤੇ ਬਿਨਾ ਕੇਂਦਰੀ ਪਸ਼ੂ ਪ੍ਰਜਨਨ ਫਾਰਮਾਂ ਨੂੰ ਮਜ਼ਬੂਤ ਬਣਾਉਣਾ।

ਰਾਸ਼ਟਰੀਯ ਗੋਕੁਲ ਮਿਸ਼ਨ ਦੇ ਲਾਗੂਕਰਨ ਅਤੇ ਸਰਕਾਰ ਦੇ ਹੋਰ ਪ੍ਰਯਾਸਾਂ ਨਾਲ ਪਿਛਲੇ ਦਸ ਵਰ੍ਹਿਆਂ ਵਿੱਚ ਦੁੱਧ ਉਤਪਾਦਨ ਵਿੱਚ 63.55 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਨਾਲ ਹੀ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਜੋ 2013-14 ਵਿੱਚ 307 ਗ੍ਰਾਮ ਪ੍ਰਤੀ ਦਿਨ ਸੀ, ਉਹ 2023-24 ਵਿੱਚ ਵਧ ਕੇ 471 ਗ੍ਰਾਮ ਪ੍ਰਤੀ ਦਿਨ ਹੋ ਗਈ ਹੈ। ਪਿਛਲੇ ਦਸ ਦਿਨਾਂ ਵਿੱਚ ਉਤਪਾਦਕਤਾ ਵਿੱਚ ਵੀ 26.34 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।

ਆਰਜੀਐੱਮ ਦੇ ਅਧੀਨ ਰਾਸ਼ਟਰ ਵਿਆਪੀ ਆਰਟੀਫਿਸ਼ੀਅਲ ਇੰਸੈਮੀਨੇਸ਼ਨ ਪ੍ਰੋਗਰਾਮ (ਐੱਨਏਆਈਪੀ) ਦੇਸ਼ ਭਰ ਦੇ 605 ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਦਰਵਾਜ਼ੇ ‘ਤੇ ਮੁਫ਼ਤ ਆਰਟੀਫਿਸ਼ੀਅਲ ਇੰਸੈਮੀਨੇਸ਼ਨ (ਏਆਈ) ਪ੍ਰਦਾਨ ਕਰਦਾ ਹੈ, ਜਿੱਥੇ ਬੇਸਲਾਈਨ ਏਆਈ ਕਵਰੇਜ 50 ਪ੍ਰਤੀਸ਼ਤ ਤੋਂ ਘੱਟ ਹੈ। ਹੁਣ ਤੱਕ 8.39 ਕਰੋੜ ਤੋਂ ਵੱਧ ਪਸ਼ੂਆਂ ਨੂੰ ਕਵਰ ਕੀਤਾ ਗਿਆ ਹੈ ਅਤੇ 5.21 ਕਰੋੜ ਕਿਸਾਨ ਲਾਭਵੰਦ ਹੋਏ ਹਨ। ਆਰਜੀਐੱਮ ਪ੍ਰਜਨਨ ਵਿੱਚ ਨਵੀਨਤਮ ਟੈਕਨੋਲੋਜੀ ਗਤੀਵਿਧੀਆਂ ਨੂੰ ਕਿਸਾਨਾਂ ਦੇ ਦਰਵਾਜ਼ੇ ਤੱਕ ਲਿਆਉਣ ਵਿੱਚ ਵੀ ਸਭ ਤੋਂ ਅੱਗੇ ਰਿਹਾ ਹੈ।

ਦੇਸ਼ ਭਰ ਵਿੱਚ ਰਾਜ ਪਸ਼ੂਧਨ ਬੋਰਡਾਂ (ਐੱਸਐੱਲਬੀ) ਜਾਂ ਯੂਨੀਵਰਸਿਟੀਆਂ ਦੇ ਅਧੀਨ ਕੁੱਲ 22 ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐੱਫ) ਲੈਬਸ ਸਥਾਪਿਤ ਕੀਤੀਆਂ ਗਈਆਂ ਹਨ ਅਤੇ 2541 ਤੋਂ ਵੱਧ ਐੱਚਜੀਐੱਮ ਵੱਛੀਆਂ ਦਾ ਜਨਮ ਹੋਇਆ ਹੈ। ਆਤਮਨਿਰਭਰ ਟੈਕਨੋਲੋਜੀ ਵਿੱਚ ਦੋ ਮੋਹਰੀ ਕਦਮ ਹਨ- ਗੌ ਚਿੱਪ ਅਤੇ ਮਹੀਸ਼ ਚਿੱਪ (Gau Chip and Mahish Chip), ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਅਤੇ  ਆਈਸੀਏਆਰ ਦੇ ਰਾਸ਼ਟਰੀ ਪਸ਼ੂ ਜੈਨੇਟਿਕ ਸੰਸਾਧਨ ਬਿਊਰੋ (ਐੱਨਬੀਏਜੀਆਰ) ਦੁਆਰਾ ਵਿਕਸਿਤ ਸਵਦੇਸ਼ੀ ਗਊ
ਜਾਤੀ ਪਸ਼ੂਆਂ ਲਈ ਜੀਨੋਮਿਕ ਚਿਪਸ ਅਤੇ ਐੱਨਡੀਡੀਬੀ ਦੁਆਰਾ ਵਿਕਸਿਤ ਗੌ ਸੌਰਟ ਸਵਦੇਸ਼ੀ ਤੌਰ ‘ਤੇ ਵਿਕਸਿਤ ਲਿੰਗ ਸੌਰਟ ਸੀਮਨ ਉਤਪਾਦਨ ਟੈਕਨੋਲੋਜੀ।

ਇਸ ਯੋਜਨਾ ਨਾਲ ਦੁੱਧ ਉਤਪਾਦਨ ਅਤੇ ਉਤਪਾਦਕਤਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਜਿਸ ਨਾਲ ਅੰਤ ਵਿੱਚ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਹ ਬਲਦ ਉਤਪਾਦਨ ਵਿੱਚ ਸੁਚਾਰੂ ਅਤੇ ਵਿਗਿਆਨਿਕ ਯਤਨਾਂ ਅਤੇ ਸਵਦੇਸ਼ੀ ਗਾਵਾਂ ਜੀਨੋਮਿਕ ਚਿਪਸ ਦੇ ਵਿਕਾਸ ਰਾਹੀਂ ਭਾਰਤ ਦੀ ਸਵਦੇਸ਼ੀ ਗੌ ਜਾਤੀ ਨਸਲਾਂ ਦੀ ਸੁਰੱਖਿਆ ਅਤੇ ਸੰਭਾਲ਼ ‘ਤੇ ਕੇਂਦ੍ਰਿਤ ਹੈ।

ਇਸ ਤੋਂ ਇਲਾਵਾ, ਯੋਜਨਾ ਦੇ ਤਹਿਤ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਕਾਰਨ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐੱਫ) ਇੱਕ ਸਥਾਪਿਤ ਟੈਕਨੋਲੋਜੀ ਬਣ ਗਈ ਹੈ। ਇਸ ਪਹਿਲ ਨਾਲ ਨਾ ਸਿਰਫ਼ ਉਤਪਾਦਕਤਾ ਵਧੇਗੀ ਸਗੋਂ ਡੇਅਰੀ ਉਦਯੋਗ ਵਿੱਚ ਲਗੇ 8.5 ਕਰੋੜ ਕਿਸਾਨਾਂ ਦੀ ਆਜੀਵਿਕਾ ਵਿੱਚ ਵੀ ਸੁਧਾਰ ਹੋਵੇਗਾ।

*****

ਐੱਮਜੇਪੀਐੱਸ/ਬੀਐੱਮ