ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (National Commission for Safai Karamcharis /ਐੱਨਸੀਐੱਸਕੇ-NCSK) ਦੇ ਕਾਰਜਕਾਲ ਨੂੰ 31.03.2025 ਤੋਂ ਅੱਗੇ ਤਿੰਨ ਸਾਲਾਂ ਦੇ ਲਈ (ਅਰਥਾਤ 31.03.2028) ਤੱਕ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ-NCSK) ਦੇ ਤਿੰਨ ਵਰ੍ਹਿਆਂ ਦੇ ਵਿਸਤਾਰ ਦੇ ਲਈ ਕੁੱਲ ਵਿੱਤੀ ਭਾਰ (total financial implication) ਲਗਭਗ 50.91 ਕਰੋੜ ਰੁਪਏ ਦਾ ਹੋਵੇਗਾ।
ਇਸ ਨਾਲ ਸਫ਼ਾਈ ਕਰਮਚਾਰੀਆਂ (sanitation workers) ਦੇ ਸਮਾਜਿਕ-ਆਰਥਿਕ ਉਥਾਨ (socio-economic upliftment) ਨੂੰ ਸੁਵਿਧਾਜਨਕ ਬਣਾਉਣ, ਸਫ਼ਾਈ ਖੇਤਰ ਵਿੱਚ ਕੰਮ ਕਰਨ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਅਤੇ ਖ਼ਤਰਨਾਕ ਸਫ਼ਾਈ (hazardous cleaning) ਕਾਰਜ ਕਰਦੇ ਸਮੇਂ ਜ਼ੀਰੋ ਮੌਤ ਦਰ (zero fatalities) ਦੀ ਸਥਿਤੀ ਵਿੱਚ ਪਹੁੰਚਣ ਦੇ ਲਕਸ਼ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਕਮਿਸ਼ਨ ਦੇ ਕਾਰਜ (Functions of the Commission)
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ-NCSK) ਨਾਲ ਜੁੜੇ ਕਾਰਜ (Mandate of the NCSK) ਇਸ ਪ੍ਰਕਾਰ ਹਨ:
1) ਸਫ਼ਾਈ ਕਰਮਚਾਰੀਆਂ (Safai Karmacharis) ਦੀ ਸਥਿਤੀ, ਸੁਵਿਧਾਵਾਂ ਅਤੇ ਅਵਸਰਾਂ ਵਿੱਚ ਅਸਮਾਨਤਾਵਾਂ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਕੇਂਦਰ ਸਰਕਾਰ ਦੇ ਲਈ ਵਿਸ਼ਿਸ਼ਟ ਕਾਰਜਕ੍ਰਮਾਂ (specific programmes of action) ਦੀ ਸਿਫ਼ਾਰਸ਼ ਕਰਨਾ;
2) ਸਫ਼ਾਈ ਕਰਮਚਾਰੀਆਂ (Safai Karmacharis) ਅਤੇ ਵਿਸ਼ੇਸ਼ ਤੌਰ ‘ਤੇ ਮੈਲ ਢੋਣ ਵਾਲਿਆਂ (scavengers in particular) ਦੇ ਸਮਾਜਿਕ ਅਤੇ ਆਰਥਿਕ ਪੁਨਰਵਾਸ ਨਾਲ ਸਬੰਧਿਤ ਕਾਰਜਕ੍ਰਮਾਂ ਅਤੇ ਯੋਜਨਾਵਾਂ ਦੇ ਲਾਗੂਕਰਨ ਦਾ ਅਧਿਐਨ ਅਤੇ ਮੁੱਲਾਂਕਣ ਕਰਨਾ;
3) ਵਿਸ਼ਿਸ਼ਟ ਸ਼ਿਕਾਇਤਾਂ ਦੀ ਜਾਂਚ ਕਰਨਾ ਅਤੇ (i) ਸਫ਼ਾਈ ਕਰਮਚਾਰੀਆਂ (Safai Karmacharis) ਦੇ ਕਿਸੇ ਸਮੂਹ ਦੇ ਸਬੰਧ ਵਿੱਚ ਕਾਰਜਕ੍ਰਮਾਂ ਜਾਂ ਯੋਜਨਾਵਾਂ, (ii) ਸਫ਼ਾਈ ਕਰਮਚਾਰੀਆਂ (Safai Karmacharis) ਦੀਆ ਮੁਸ਼ਕਿਲਾਂ ਨੂੰ ਘੱਟ ਕਰਨ ਦੇ ਉਦੇਸ਼ ਨਾਲ ਲਏ ਗਏ ਨਿਰਣਿਆਂ, ਦਿਸ਼ਾ-ਨਿਰਦੇਸ਼ਾਂ ਆਦਿ ਦੇ ਗ਼ੈਰ-ਲਾਗੂਕਰਨ ਨਾਲ ਸਬੰਧਿਤ ਮਾਮਲਿਆਂ ਦਾ ਖ਼ੁਦ ਨੋਟਿਸ (suo-motu notice) ਲੈਣਾ; (iii) ਸਫ਼ਾਈ ਕਰਮਚਾਰੀਆਂ (Safai Karmacharis) ਆਦਿ ਦੇ ਸਮਾਜਿਕ ਅਤੇ ਆਰਥਿਕ ਉਥਾਨ ਦੇ ਲਈ ਉਪਾਅ,
4) ਸਫ਼ਾਈ ਕਰਮਚਾਰੀਆਂ ਦੀ ਸਿਹਤ ਸੁਰੱਖਿਆ ਅਤੇ ਤਨਖ਼ਾਹ ਨਾਲ ਸਬੰਧਿਤ ਕਾਰਜ ਸਥਿਤੀਆਂ ਦਾ ਅਧਿਐਨ ਅਤੇ ਨਿਗਰਾਨੀ ਕਰਨਾ,
5) ਸਫ਼ਾਈ ਕਰਮਚਾਰੀਆਂ (Safai Karmacharis) ਨਾਲ ਸਬੰਧਿਤ ਕਿਸੇ ਭੀ ਮਾਮਲੇ ‘ਤੇ ਕੇਂਦਰ ਜਾਂ ਰਾਜ ਸਰਕਾਰ ਨੂੰ ਰਿਪੋਰਟ ਦੇਣਾ, ਜਿਸ ਵਿੱਚ ਸਫ਼ਾਈ ਕਰਮਚਾਰੀਆਂ (Safai Karmacharis) ਦੇ ਸਾਹਮਣੇ ਆ ਰਹੀਆਂ ਕਿਸੇ ਭੀ ਤਰ੍ਹਾਂ ਦੀਆਂ ਮੁਸ਼ਕਿਲਾਂ ਜਾਂ ਅਸਮਰੱਥਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ; ਅਤੇ
6) ਕੋਈ ਹੋਰ ਮਾਮਲਾ ਜੋ ਕੇਂਦਰ ਸਰਕਾਰ ਦੁਆਰਾ ਉਸ ਨੂੰ ਭੇਜਿਆ ਜਾ ਸਕਦਾ ਹੈ।
ਮੈਲਾ ਉਠਾਉਣ ਵਾਲਿਆਂ (ਮੈਨੂਅਲ ਸਕੈਵੈਂਜਰਸ-Manual Scavengers) ਦੇ ਰੂਪ ਵਿੱਚ ਰੋਜ਼ਗਾਰ ਦੀ ਮਨਾਹੀ ਅਤੇ ਉਨ੍ਹਾਂ ਦਾ ਪੁਨਰਵਾਸ ਐਕਟ.2013 (ਐੱਮਐੱਸ ਐਕਟ 2013 /MS Act 2013) ਦੇ ਪ੍ਰਾਵਧਾਨਾਂ ਦੇ ਤਹਿਤ, ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (ਐੱਨਸੀਐੱਸਕੇ-NCSK) ਨਿਮਨਲਿਖਤ ਕੰਮ ਕਰੇਗਾ:
i. ਐਕਟ ਦੇ ਲਾਗੂਕਰਨ ਦੀ ਨਿਗਰਾਨੀ ਕਰਨਾ;
ii. ਇਸ ਐਕਟ ਦੇ ਪ੍ਰਾਵਧਾਨਾਂ ਦੀ ਉਲੰਘਣਾ ਦੇ ਸਬੰਧ ਵਿੱਚ ਸ਼ਿਕਾਇਤਾਂ ਦੀ ਜਾਂਚ ਕਰਨਾ ਅਤੇ ਅੱਗੇ ਕਦਮ ਉਠਾਏ ਜਾਣ ਦੇ ਲਈ ਜ਼ਰੂਰੀ ਸਿਫ਼ਾਰਸ਼ਾਂ ਦੇ ਨਾਲ ਆਪਣੇ ਨਿਸ਼ਕਰਸ਼ (ਲੱਭਤਾਂ-findings) ਸਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣਾ;
iii. ਇਸ ਐਕਟ ਦੇ ਪ੍ਰਾਵਧਾਨਾਂ ਦੇ ਪ੍ਰਭਾਵੀ ਲਾਗੂਕਰਨ ਦੇ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਸਲਾਹ ਦੇਣਾ; ਅਤੇ
iv. ਇਸ ਐਕਟ ਦੇ ਗ਼ੈਰ-ਲਾਗੂਕਰਨ ਨਾਲ ਸਬੰਧਿਤ ਮਾਮਲੇ ਦਾ ਖ਼ੁਦ ਨੋਟਿਸ (suo-motu notice) ਲੈਣਾ।
ਪਿਛੋਕੜ:
ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ ਐਕਟ, 1993 (The National Commission for Safai Karamcharis Act, 1993) ਨੂੰ ਸਤੰਬਰ, 1993 ਵਿੱਚ ਅਧਿਨਿਯਮਿਤ (enacted) ਕੀਤਾ ਗਿਆ ਸੀ ਅਤੇ ਇੱਕ ਵਿਧਾਨਕ (statutory) ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨ (National Commission for Safai Karmcharis) ਦਾ ਗਠਨ ਪਹਿਲੀ ਵਾਰ ਅਗਸਤ, 1994 ਵਿੱਚ ਕੀਤਾ ਗਿਆ ਸੀ।
*****
ਐੱਮਜੇਪੀਐੱਸ/ਬੀਐੱਮ