ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਯੂਪੀਯੂ ਨਾਲ ਸਮਝੌਤਾ ਕਰਕੇ ਨਵੀਂ ਦਿੱਲੀ, ਭਾਰਤ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ (ਯੂਪੀਯੂ) ਦਾ ਇੱਕ ਖੇਤਰੀ ਦਫ਼ਤਰ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਸ ਖੇਤਰ ਵਿੱਚ ਯੂਪੀਯੂ ਦੇ ਵਿਕਾਸ ਸਹਿਯੋਗ ਅਤੇ ਤਕਨੀਕੀ ਸਹਾਇਤਾ ਗਤੀਵਿਧੀਆਂ ਨੂੰ ਸ਼ੁਰੂ ਕੀਤਾ ਜਾ ਸਕੇ।
ਇਹ ਪ੍ਰਵਾਨਗੀ ਭਾਰਤ ਨੂੰ ਦੱਖਣੀ-ਦੱਖਣੀ ਅਤੇ ਤਿਕੋਣੀ ਸਹਿਯੋਗ ’ਤੇ ਜ਼ੋਰ ਦੇ ਕੇ ਡਾਕ ਖੇਤਰ ਵਿੱਚ ਬਹੁ-ਪੱਖੀ ਸੰਸਥਾਵਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਯੋਗ ਬਣਾਉਂਦੀ ਹੈ। ਭਾਰਤ ਯੂਪੀਯੂ ਦੇ ਖੇਤਰੀ ਦਫ਼ਤਰ ਲਈ ਇੱਕ ਫੀਲਡ ਪ੍ਰੋਜੈਕਟ ਮਾਹਿਰ, ਸਟਾਫ਼ ਅਤੇ ਦਫ਼ਤਰ ਪ੍ਰਦਾਨ ਕਰੇਗਾ। ਇਸ ਦਫ਼ਤਰ ਦੁਆਰਾ ਯੂਪੀਯੂ ਦੇ ਤਾਲਮੇਲ ਵਿੱਚ ਸਮਰੱਥਾ ਨਿਰਮਾਣ ਅਤੇ ਸਿਖਲਾਈ, ਡਾਕ ਸੇਵਾਵਾਂ ਦੀ ਕੁਸ਼ਲਤਾ ਅਤੇ ਗੁਣਵੱਤਾ ਵਿੱਚ ਸੁਧਾਰ, ਡਾਕ ਟੈਕਨੋਲੋਜੀ ਵਿੱਚ ਵਾਧਾ, ਈ-ਕਾਮਰਸ ਅਤੇ ਵਪਾਰ ਨੂੰ ਪ੍ਰੋਤਸਾਹਨ ਆਦਿ ਦੇ ਪ੍ਰੋਜੈਕਟ ਇਸ ਖੇਤਰ ਲਈ ਤਿਆਰ ਕੀਤੇ ਜਾਣਗੇ ਅਤੇ ਲਾਗੂ ਕੀਤੇ ਜਾਣਗੇ।
ਇਹ ਪਹਿਲ ਭਾਰਤ ਦੇ ਕੂਟਨੀਤਕ ਪਦ-ਚਿੰਨ੍ਹ ਨੂੰ ਵਧਾਉਣ ਅਤੇ ਦੂਜੇ ਦੇਸ਼ਾਂ ਨਾਲ ਖਾਸ ਤੌਰ ’ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ ਅਤੇ ਵਿਸ਼ਵ ਡਾਕ ਮੰਚਾਂ ਵਿੱਚ ਭਾਰਤ ਦੀ ਮੌਜੂਦਗੀ ਨੂੰ ਵਧਾਏਗੀ।
******
ਡੀਐੱਸ