ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਨੌਜਵਾਨਾਂ ਦੇ ਵਿਕਾਸ ਅਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਸਾਕਾਰ ਕਰਨ ਅਤੇ ਸਰਕਾਰ ਦੇ ਪੂਰੇ ਸਪੈਕਟ੍ਰਮ ਵਿੱਚ ਵਿਕਸਿਤ ਭਾਰਤ (Viksit Bharat) ਦਾ ਨਿਰਮਾਣ ਕਰਨ ਲਈ ਬਰਾਬਰ ਪਹੁੰਚ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੁਆਰਾ ਸੰਚਾਲਿਤ ਇੱਕ ਵਿਆਪਕ ਸਮਰੱਥ ਵਿਧੀ ਵਜੋਂ ਕੰਮ ਕਰਨ ਲਈ ਇੱਕ ਖ਼ੁਦਮੁਖਤਿਆਰ ਸੰਸਥਾ ਮੇਰਾ ਯੁਵਾ ਭਾਰਤ (MY Bharat) ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪ੍ਰਭਾਵ:
ਮੇਰਾ ਯੁਵਾ ਭਾਰਤ (MY Bharat) ਦਾ ਮੁਢਲਾ ਉਦੇਸ਼ ਇਸ ਨੂੰ ਨੌਜਵਾਨਾਂ ਦੇ ਵਿਕਾਸ ਲਈ ਇੱਕ ਸਰਕਾਰੀ ਪਲੈਟਫਾਰਮ ਬਣਾਉਣਾ ਹੈ। ਨਵੀਂ ਵਿਵਸਥਾ ਦੇ ਤਹਿਤ, ਸੰਸਾਧਨਾਂ ਤੱਕ ਪਹੁੰਚ ਅਤੇ ਅਵਸਰਾਂ ਨਾਲ ਜੁੜਨ ਦੇ ਨਾਲ, ਨੌਜਵਾਨ ਕਮਿਊਨਿਟੀ ਪਰਿਵਰਤਨ ਏਜੰਟ ਅਤੇ ਰਾਸ਼ਟਰ ਨਿਰਮਾਤਾ ਬਣ ਜਾਣਗੇ, ਜਿਸ ਨਾਲ ਉਹ ਸਰਕਾਰ ਅਤੇ ਨਾਗਰਿਕਾਂ ਦਰਮਿਆਨ ਯੁਵਾ ਸੇਤੂ ਵਜੋਂ ਕੰਮ ਕਰ ਸਕਣਗੇ। ਇਹ ਰਾਸ਼ਟਰ-ਨਿਰਮਾਣ ਲਈ ਵਿਸ਼ਾਲ ਯੁਵਾ ਊਰਜਾ ਨੂੰ ਵਰਤਣ ਦੀ ਕੋਸ਼ਿਸ਼ ਕਰਦਾ ਹੈ।
ਵੇਰਵੇ:
ਮੇਰਾ ਯੁਵਾ ਭਾਰਤ (MY Bharat), ਇੱਕ ਖ਼ੁਦਮੁਖਤਿਆਰ ਸੰਸਥਾ, ਰਾਸ਼ਟਰੀ ਯੁਵਾ ਨੀਤੀ ਵਿੱਚ ‘ਯੁਵਾ’ ਦੀ ਪਰਿਭਾਸ਼ਾ ਦੇ ਅਨੁਸਾਰ, 15-29 ਸਾਲ ਦੀ ਉਮਰ ਸਮੂਹ ਦੇ ਨੌਜਵਾਨਾਂ ਨੂੰ ਲਾਭ ਦੇਵੇਗੀ। ਖਾਸ ਤੌਰ ‘ਤੇ ਕਿਸ਼ੋਰਾਂ ਲਈ ਤਿਆਰ ਕੀਤੇ ਪ੍ਰੋਗਰਾਮ ਦੇ ਭਾਗਾਂ ਦੇ ਮਾਮਲੇ ਵਿੱਚ, ਲਾਭਾਰਥੀ 10-19 ਸਾਲ ਦੀ ਉਮਰ-ਸਮੂਹ ਦੇ ਹੋਣਗੇ।
ਮੇਰਾ ਯੁਵਾ ਭਾਰਤ (MY Bharat) ਦੀ ਸਥਾਪਨਾ ਇਸ ਦੀ ਅਗਵਾਈ ਕਰੇਗੀ:
ਏ. ਨੌਜਵਾਨਾਂ ਵਿੱਚ ਲੀਡਰਸ਼ਿਪ ਵਿਕਾਸ:
i. ਵਿਅਕਤੀਗਤ ਸਰੀਰਕ ਪਰਸਪਰ ਕ੍ਰਿਆਵਾਂ ਤੋਂ ਪ੍ਰੋਗਰਾਮੇਟਿਕ ਸਕਿੱਲਸ ਵਿੱਚ ਤਬਦੀਲੀ ਕਰਕੇ ਅਨੁਭਵੀ ਟ੍ਰੇਨਿੰਗ ਦੁਆਰਾ ਲੀਡਰਸ਼ਿਪ ਦੇ ਸਕਿੱਲਸ ਵਿੱਚ ਸੁਧਾਰ ਕਰਨਾ।
ii. ਨੌਜਵਾਨਾਂ ਨੂੰ ਸੋਸ਼ਲ ਇਨੋਵੇਟਰਸ, ਭਾਈਚਾਰਿਆਂ ਵਿੱਚ ਆਗੂ ਬਣਾਉਣ ਲਈ ਉਨ੍ਹਾਂ ਵਿੱਚ ਵਧੇਰੇ ਨਿਵੇਸ਼ ਕਰਨਾ।
iii. ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ‘ਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਕਰਨਾ ਅਤੇ ਨੌਜਵਾਨਾਂ ਨੂੰ ਵਿਕਾਸ ਦੇ “ਸਰਗਰਮ ਚਾਲਕ” ਬਣਾਉਣਾ ਨਾ ਕਿ ਸਿਰਫ਼ “ਪੈਸਿਵ ਪ੍ਰਾਪਤਕਰਤਾ”।
ਬੀ. ਨੌਜਵਾਨਾਂ ਦੀਆਂ ਖਾਹਿਸ਼ਾਂ ਅਤੇ ਸਮਾਜ ਦੀਆਂ ਜ਼ਰੂਰਤਾਂ ਦੇ ਦਰਮਿਆਨ ਬਿਹਤਰ ਤਾਲਮੇਲ।
ਸੀ. ਮੌਜੂਦਾ ਪ੍ਰੋਗਰਾਮਾਂ ਦੇ ਕਨਵਰਜੈਂਸ ਦੁਆਰਾ ਦਕਸ਼ਤਾ ਵਿੱਚ ਵਾਧਾ।
ਡੀ. ਨੌਜਵਾਨਾਂ ਅਤੇ ਮੰਤਰਾਲਿਆਂ ਲਈ ਵੰਨ ਸਟੌਪ ਸ਼ੌਪ ਵਜੋਂ ਕੰਮ ਕਰਨਾ।
ਈ. ਇੱਕ ਕੇਂਦਰੀਕ੍ਰਿਤ ਯੂਥ ਡੇਟਾ ਬੇਸ ਬਣਾਉਣਾ।
ਐੱਫ. ਯੁਵਾ ਸਰਕਾਰ ਦੀਆਂ ਪਹਿਲਾਂ ਅਤੇ ਨੌਜਵਾਨਾਂ ਨਾਲ ਜੁੜਨ ਵਾਲੇ ਹੋਰ ਹਿਤਧਾਰਕਾਂ ਦੀਆਂ ਗਤੀਵਿਧੀਆਂ ਨੂੰ ਜੋੜਨ ਲਈ ਦੋ-ਪੱਖੀ ਸੰਚਾਰ ਵਿੱਚ ਸੁਧਾਰ।
ਜੀ. ਇੱਕ ਫਿਜ਼ਿਕਲ ਈਕੋਸਿਸਟਮ ਬਣਾ ਕੇ ਪਹੁੰਚਯੋਗਤਾ ਨੂੰ ਸੁਨਿਸ਼ਚਿਤ ਕਰਨਾ।
ਪਿਛੋਕੜ:
ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ, ਜਿਸ ਵਿੱਚ ਉੱਚ ਵੇਗ ਸੰਚਾਰ (high velocity communications), ਸੋਸ਼ਲ ਮੀਡੀਆ, ਨਵੇਂ ਡਿਜੀਟਲ ਮੌਕੇ ਅਤੇ ਉੱਭਰਦੀਆਂ ਟੈਕਨੋਲੋਜੀਆਂ ਦਾ ਮਾਹੌਲ ਹੈ, ਵਿੱਚ ਨੌਜਵਾਨਾਂ ਅਤੇ ਉਨ੍ਹਾਂ ਦੇ ਸਸ਼ਕਤੀਕਰਣ ਨੂੰ ‘ਸੰਪੂਰਨ ਸਰਕਾਰੀ ਪਹੁੰਚ’ ਦੇ ਸਿਧਾਂਤਾਂ ਦੁਆਰਾ ਸੇਧਿਤ ਕਰਨ ਦੇ ਉਦੇਸ਼ ਨਾਲ ਸਰਕਾਰ ਨੇ ਮੇਰਾ ਯੁਵਾ ਭਾਰਤ (MY Bharat) ਨਾਮਕ ਇੱਕ ਨਵੀਂ ਖ਼ੁਦਮੁਖਤਿਆਰੀ ਸੰਸਥਾ ਦੇ ਰੂਪ ਵਿੱਚ ਵਿਆਪਕ ਸਮਰੱਥ ਵਿਧੀ ਸਥਾਪਿਤ ਕਰਨ ਲਈ ਇਹ ਫ਼ੈਸਲਾ ਕੀਤਾ ਹੈ।
*******
ਡੀਐੱਸ/ਐੱਸਕੇ
The Cabinet decision on establishing Mera Yuva Bharat (MY Bharat) will go a long way in furthering youth-led development and giving wings to the aspirations of our talented Yuva Shakti. https://t.co/l9IC9in45C https://t.co/yiURBxsEQM
— Narendra Modi (@narendramodi) October 11, 2023