ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 2021 ਵਿੱਚ ਮਾਲਦੀਵ ਦੇ ਅੱਡੂ ਸ਼ਹਿਰ ਵਿੱਚ ਭਾਰਤ ਦਾ ਇੱਕ ਨਵਾਂ ਵਣਜ ਦੂਤਾਵਾਸ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਭਾਰਤ ਅਤੇ ਮਾਲਦੀਵ ਦਰਮਿਆਨ ਪ੍ਰਾਚੀਨ ਕਾਲ ਤੋਂ ਹੀ ਨਸਲੀ, ਭਾਸ਼ਾਈ, ਸੱਭਿਆਚਾਰਕ, ਧਾਰਮਿਕ ਅਤੇ ਕਮਰਸ਼ੀਅਲ ਸਬੰਧ ਹਨ। ਮਾਲਦੀਵ ਭਾਰਤ ਸਰਕਾਰ ਦੀ ‘ਨੇਬਰਹੁੱਡ ਫਸਟ ਪਾਲਿਸੀ‘ ਅਤੇ ‘ਸਾਗਰ‘ (ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਪ੍ਰਗਤੀ) (‘SAGAR’ –Security and Growth for All in the Region) ਵਿਜ਼ਨ ਵਿੱਚ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ।
ਅੱਡੂ ਸ਼ਹਿਰ ਵਿੱਚ ਇੱਕ ਕੌਂਸੁਲੇਟ ਜਨਰਲ ਖੋਲ੍ਹਣ ਨਾਲ ਮਾਲਦੀਵ ਵਿੱਚ ਭਾਰਤ ਦੀ ਕੂਟਨੀਤਕ ਮੌਜੂਦਗੀ ਵਧਾਉਣ ਅਤੇ ਵਰਤਮਾਨ ਸਬੰਧਾਂ ਅਤੇ ਆਕਾਂਖਿਆਵਾਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸੋਲਿਹ ਦੀ ਅਗਵਾਈ ਵਿੱਚ ਦੁਵੱਲੇ ਸਬੰਧਾਂ ਵਿੱਚ ਗਤੀ ਅਤੇ ਊਰਜਾ ਲਾਮਿਸਾਲ ਪੱਧਰ ’ਤੇ ਪਹੁੰਚ ਗਈ ਹੈ।
ਇਹ ਸਾਡੀ ਪ੍ਰਗਤੀ ਅਤੇ ਵਿਕਾਸ ਜਾਂ ‘ਸਬਕਾ ਸਾਥ ਸਬਕਾ ਵਿਕਾਸ‘ ਦੀ ਸਾਡੀ ਰਾਸ਼ਟਰੀ ਪ੍ਰਾਥਮਿਕਤਾ ਦੀ ਦਿਸ਼ਾ ਵਿੱਚ ਇੱਕ ਦੂਰਅੰਦੇਸ਼ੀ ਕਦਮ ਹੈ। ਭਾਰਤ ਦੀ ਕੂਟਨੀਤਕ ਮੌਜੂਦਗੀ ਨੂੰ ਵਧਾਉਣ ਨਾਲ, ਭਾਰਤੀ ਕੰਪਨੀਆਂ ਦੀ ਮਾਰਕਿਟ ਵਿੱਚ ਪਹੁੰਚ ਬਣੇਗੀ ਅਤੇ ਵਸਤਾਂ ਅਤੇ ਸੇਵਾਵਾਂ ਦੇ ਭਾਰਤੀ ਨਿਰਯਾਤ ਨੂੰ ਹੁਲਾਰਾ ਮਿਲੇਗਾ। ਇਸ ਦਾ ਸਾਡੇ ‘ਆਤਮਨਿਰਭਰ ਭਾਰਤ‘ ਦੇ ਟੀਚੇ ਦੇ ਅਨੁਰੂਪ ਘਰੇਲੂ ਉਤਪਾਦਨ ਅਤੇ ਰੋਜ਼ਗਾਰ ਨੂੰ ਵਧਾਉਣ ਵਿੱਚ ਸਿੱਧਾ ਅਸਰ ਪਏਗਾ।
****
ਡੀਐੱਸ