ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 4,797 ਕਰੋੜ ਰੁਪਏ ਦੀ ਸਮੁੱਚੀ ਲਾਗਤ ਨਾਲ 2021-26 ਦੀ ਅਵਧੀ ਦੌਰਾਨ ਲਾਗੂ ਕਰਨ ਲਈ ਪ੍ਰਿਥਵੀ ਵਿਗਿਆਨ ਮੰਤਰਾਲੇ ਦੀ ਵਿਆਪਕ ਯੋਜਨਾ “ਪ੍ਰਿਥਵੀ ਵਿਗਿਆਨ (ਪ੍ਰਿਥਵੀ)” ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਕੀਮ ਵਿੱਚ “ਵਾਯੂਮੰਡਲ ਅਤੇ ਜਲਵਾਯੂ ਖੋਜ-ਮੋਡਲਿੰਗ ਆਬਜ਼ਰਵਿੰਗ ਸਿਸਟਮ ਐਂਡ ਸਰਵਿਸਿਜ਼ (ਏਸੀਆਰਓਐੱਸਐੱਸ-ACROSS)”, “ਸਮੁੰਦਰ ਸੇਵਾਵਾਂ, ਮੋਡਲਿੰਗ ਐਪਲੀਕੇਸ਼ਨਜ਼, ਰਿਸੋਰਸ ਐਂਡ ਟੈਕਨੋਲੋਜੀ (ਓ-ਸਮਾਰਟ)”, “ਪੋਲਰ ਸਾਇੰਸ ਐਂਡ ਕ੍ਰਾਇਓਸਫੀਅਰ ਰਿਸਰਚ (ਪੇਸਰ), “ਭੂਚਾਲ ਵਿਗਿਆਨ ਅਤੇ ਭੂ-ਵਿਗਿਆਨ (ਸੇਜ)” ਅਤੇ “ਖੋਜ, ਸਿੱਖਿਆ, ਟ੍ਰੇਨਿੰਗ ਅਤੇ ਆਊਟਰੀਚ (ਰੀਚਆਊਟ)” ਨਾਮਕ ਪੰਜ ਚੱਲ ਰਹੀਆਂ ਉਪ-ਸਕੀਮਾਂ ਸ਼ਾਮਲ ਹਨ।
ਵਿਆਪਕ ਪ੍ਰਿਥਵੀ ਸਕੀਮ ਦੇ ਮੁੱਖ ਉਦੇਸ਼ ਹਨ:
· ਪ੍ਰਿਥਵੀ ਪ੍ਰਣਾਲੀ ਅਤੇ ਤਬਦੀਲੀ ਦੇ ਮਹੱਤਵਪੂਰਣ ਸੰਕੇਤਾਂ ਨੂੰ ਰਿਕਾਰਡ ਕਰਨ ਲਈ ਵਾਯੂਮੰਡਲ, ਸਮੁੰਦਰ, ਭੂ-ਮੰਡਲ, ਕ੍ਰਾਇਓਸਫੀਅਰ ਅਤੇ ਠੋਸ ਧਰਤੀ ਦੇ ਲੰਬੇ ਸਮੇਂ ਦੇ ਨਿਰੀਖਣਾਂ ਦਾ ਵਿਕਾਸ ਅਤੇ ਰੱਖ-ਰਖਾਅ
· ਮੌਸਮ, ਸਮੁੰਦਰ ਅਤੇ ਜਲਵਾਯੂ ਖਤਰਿਆਂ ਨੂੰ ਸਮਝਣ ਅਤੇ ਭਵਿੱਖਬਾਣੀ ਕਰਨ ਅਤੇ ਜਲਵਾਯੂ ਤਬਦੀਲੀ ਦੇ ਵਿਗਿਆਨ ਨੂੰ ਸਮਝਣ ਲਈ ਮਾਡਲਿੰਗ ਪ੍ਰਣਾਲੀਆਂ ਦਾ ਵਿਕਾਸ
· ਨਵੇਂ ਵਰਤਾਰਿਆਂ ਅਤੇ ਸੰਸਾਧਨਾਂ ਦੀ ਖੋਜ ਲਈ ਪ੍ਰਿਥਵੀ ਦੇ ਧਰੁਵੀ ਅਤੇ ਉੱਚੇ ਸਮੁੰਦਰੀ ਖੇਤਰਾਂ ਦੀ ਖੋਜ;
· ਸਮਾਜਿਕ ਕਾਰਜਾਂ ਲਈ ਸਮੁੰਦਰੀ ਸੰਸਾਧਨਾਂ ਦੀ ਖੋਜ ਅਤੇ ਟਿਕਾਊ ਵਰਤੋਂ ਲਈ ਟੈਕਨੋਲੋਜੀ ਦਾ ਵਿਕਾਸ
· ਪ੍ਰਿਥਵੀ ਪ੍ਰਣਾਲੀ ਵਿਗਿਆਨ ਤੋਂ ਹਾਸਲ ਗਿਆਨ ਅਤੇ ਸੂਝ ਦਾ ਸਮਾਜਿਕ, ਵਾਤਾਵਰਣ ਅਤੇ ਆਰਥਿਕ ਲਾਭ ਦੇ ਲਈ ਸੇਵਾਵਾਂ ਵਿੱਚ ਅਨੁਵਾਦ ਕਰਨਾ।
ਪ੍ਰਿਥਵੀ ਵਿਗਿਆਨ ਮੰਤਰਾਲਾ (ਐੱਮਓਈਐੱਸ) ਨੂੰ ਮੌਸਮ, ਜਲਵਾਯੂ, ਸਮੁੰਦਰ ਅਤੇ ਤਟਵਰਤੀ ਸਥਿਤੀ, ਜਲ-ਵਿਗਿਆਨ, ਭੂਚਾਲ ਵਿਗਿਆਨ, ਅਤੇ ਕੁਦਰਤੀ ਖਤਰਿਆਂ ਲਈ ਸੇਵਾਵਾਂ ਪ੍ਰਦਾਨ ਕਰਨ ਲਈ ਸਮਾਜ ਲਈ ਸੇਵਾਵਾਂ ਲਈ ਵਿਗਿਆਨ ਦੀ ਵਰਤੋਂ ਯਕੀਨੀ ਬਣਾਉਣਾ ਲਾਜ਼ਮੀ ਹੈ; ਦੇਸ਼ ਲਈ ਟਿਕਾਊ ਢੰਗ ਨਾਲ ਸਮੁੰਦਰੀ ਜੀਵਨ ਅਤੇ ਗੈਰ-ਜੀਵਿਤ ਸੰਸਾਧਨਾਂ ਦੀ ਖੋਜ ਅਤੇ ਵਰਤੋਂ ਕਰਨ ਲਈ ਅਤੇ ਪ੍ਰਿਥਵੀ ਦੇ ਤਿੰਨ ਧਰੁਵਾਂ (ਆਰਕਟਿਕ, ਅੰਟਾਰਕਟਿਕ ਅਤੇ ਹਿਮਾਲਿਆ) ਦੀ ਖੋਜ ਕਰਨ ਲਈ। ਇਨ੍ਹਾਂ ਸੇਵਾਵਾਂ ਵਿੱਚ ਮੌਸਮ ਦੀ ਭਵਿੱਖਬਾਣੀ (ਜ਼ਮੀਨ ਅਤੇ ਮਹਾਸਾਗਰਾਂ ਦੋਵਾਂ ਵਿੱਚ) ਅਤੇ ਵਿਭਿੰਨ ਕੁਦਰਤੀ ਆਫ਼ਤਾਂ ਜਿਵੇਂ ਕਿ ਗਰਮ ਖੰਡੀ ਚੱਕਰਵਾਤ, ਤੂਫ਼ਾਨ, ਹੜ੍ਹ, ਗਰਮੀ ਦੀਆਂ ਲਹਿਰਾਂ, ਗਰਜ ਅਤੇ ਬਿਜਲੀ ਦੀਆਂ ਚੇਤਾਵਨੀਆਂ; ਸੁਨਾਮੀ ਲਈ ਚੇਤਾਵਨੀਆਂ ਅਤੇ ਭੂਚਾਲਾਂ ਦੀ ਨਿਗਰਾਨੀ, ਆਦਿ ਸ਼ਾਮਲ ਹਨ।
ਮੰਤਰਾਲੇ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਨੂੰ ਵੱਖ-ਵੱਖ ਏਜੰਸੀਆਂ ਅਤੇ ਰਾਜ ਸਰਕਾਰਾਂ ਦੁਆਰਾ ਮਨੁੱਖੀ ਜਾਨਾਂ ਬਚਾਉਣ ਅਤੇ ਕੁਦਰਤੀ ਆਫ਼ਤਾਂ ਕਾਰਨ ਜਾਇਦਾਦਾਂ ਦੇ ਨੁਕਸਾਨ ਨੂੰ ਘੱਟਾਉਣ ਲਈ ਪ੍ਰਭਾਵੀ ਢੰਗ ਨਾਲ ਵਰਤਿਆ ਜਾ ਰਿਹਾ ਹੈ।
ਐੱਮਓਈਐੱਸ ਦੀਆਂ ਖੋਜ ਅਤੇ ਵਿਕਾਸ ਅਤੇ ਸੰਚਾਲਨ (ਸੇਵਾਵਾਂ) ਗਤੀਵਿਧੀਆਂ ਐੱਮਓਈਐੱਸ ਦੀਆਂ ਦਸ ਸੰਸਥਾਵਾਂ ਦੁਆਰਾ ਕੀਤੀਆਂ ਜਾਂਦੀਆਂ ਹਨ, ਜਿਵੇਂ ਕਿ ਭਾਰਤੀ ਮੌਸਮ ਵਿਭਾਗ (ਆਈਐੱਮਡੀ), ਮੱਧ ਰੇਂਜ ਮੌਸਮ ਦੀ ਭਵਿੱਖਬਾਣੀ ਲਈ ਰਾਸ਼ਟਰੀ ਕੇਂਦਰ (ਐੱਨਸੀਐੱਮਆਰਡਬਲਿਊਐੱਫ), ਸਮੁੰਦਰੀ ਜੀਵਨ ਸੰਸਾਧਨ ਅਤੇ ਵਾਤਾਵਰਣ ਕੇਂਦਰ (ਸੀਐੱਮਐੱਲਆਰਈ), ਨੈਸ਼ਨਲ ਸੈਂਟਰ ਫਾਰ ਕੋਸਟਲ ਰਿਸਰਚ (ਐੱਨਸੀਸੀਆਰ), ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨਸੀਐੱਸ), ਨੈਸ਼ਨਲ ਇੰਸਟੀਟਿਊਟ ਆਵੑ ਓਸ਼ੀਅਨ ਟੈਕਨੋਲੋਜੀ (ਐੱਨਆਈਓਟੀ), ਇੰਡੀਅਨ ਨੈਸ਼ਨਲ ਸੈਂਟਰ ਫਾਰ ਓਸ਼ੀਅਨ ਇਨਫਰਮੇਸ਼ਨ ਸਰਵਿਸ (ਇਨਕੋਇਸ), ਹੈਦਰਾਬਾਦ, ਨੈਸ਼ਨਲ ਸੈਂਟਰ ਫਾਰ ਪੋਲਰ ਐਂਡ ਓਸ਼ੀਅਨ ਰਿਸਰਚ (ਐੱਨਸੀਪੀਓਆਰ), ਗੋਆ, ਇੰਡੀਅਨ ਇੰਸਟੀਟਿਊਟ ਆਵੑ ਟ੍ਰੋਪਿਕਲ ਮੈਟਿਓਰੋਲੋਜੀ (ਆਈਆਈਟੀਐੱਮ), ਪੁਣੇ ਅਤੇ ਨੈਸ਼ਨਲ ਸੈਂਟਰ ਫਾਰ ਅਰਥ ਸਾਇੰਸ ਸਟਡੀਜ਼ (ਐੱਨਸੀਈਐੱਸਐੱਸ)। ਮੰਤਰਾਲੇ ਦੇ ਸਮੁੰਦਰੀ ਅਤੇ ਤਟਵਰਤੀ ਖੋਜ ਜਹਾਜ਼ਾਂ ਦੀ ਇੱਕ ਫਲੀਟ ਸਕੀਮ ਲਈ ਲੋੜੀਂਦੀ ਖੋਜ ਸਹਾਇਤਾ ਪ੍ਰਦਾਨ ਕਰਦਾ ਹੈ।
ਪ੍ਰਿਥਵੀ ਪ੍ਰਣਾਲੀ ਵਿਗਿਆਨ ਪ੍ਰਿਥਵੀ ਪ੍ਰਣਾਲੀ ਦੇ ਸਾਰੇ ਪੰਜ ਹਿੱਸਿਆਂ: ਵਾਯੂਮੰਡਲ, ਹਾਈਡ੍ਰੋਸਫੀਅਰ, ਭੂ-ਮੰਡਲ, ਕ੍ਰਾਇਓਸਫੀਅਰ, ਅਤੇ ਬਾਇਓਸਫੀਅਰ ਅਤੇ ਉਨ੍ਹਾਂ ਦੇ ਗੁੰਝਲਦਾਰ ਪਰਸਪਰ ਪ੍ਰਭਾਵ ਨਾਲ ਨਜਿੱਠਦਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ (ਐੱਮਓਈਐੱਸ) ਪ੍ਰਿਥਵੀ ਪ੍ਰਣਾਲੀ ਵਿਗਿਆਨ ਨਾਲ ਸਬੰਧਿਤ ਸਾਰੇ ਪਹਿਲੂਆਂ ਨੂੰ ਸੰਪੂਰਨ ਰੂਪ ਵਿੱਚ ਸੰਬੋਧਨ ਕਰਦਾ ਹੈ।
PRITHVI ਦੀ ਵਿਆਪਕ ਯੋਜਨਾ ਪ੍ਰਿਥਵੀ ਪ੍ਰਣਾਲੀ ਦੇ ਸਾਰੇ ਪੰਜ ਹਿੱਸਿਆਂ ਨੂੰ ਸੰਪੂਰਨ ਰੂਪ ਵਿੱਚ ਸੰਬੋਧਨ ਕਰੇਗੀ ਤਾਂ ਜੋ ਪ੍ਰਿਥਵੀ ਪ੍ਰਣਾਲੀ ਵਿਗਿਆਨ ਦੀ ਸਮਝ ਨੂੰ ਬਿਹਤਰ ਬਣਾਇਆ ਜਾ ਸਕੇ ਅਤੇ ਦੇਸ਼ ਲਈ ਭਰੋਸੇਯੋਗ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। PRITHVI ਸਕੀਮ ਦੇ ਵਿਭਿੰਨ ਹਿੱਸੇ ਅੰਤਰ-ਨਿਰਭਰ ਹਨ ਅਤੇ ਐੱਮਓਈਐੱਸ ਅਧੀਨ ਸਬੰਧਿਤ ਸੰਸਥਾਵਾਂ ਦੇ ਸਾਂਝੇ ਯਤਨਾਂ ਦੁਆਰਾ ਇੱਕ ਏਕੀਕ੍ਰਿਤ ਤਰੀਕੇ ਨਾਲ ਕੀਤੇ ਜਾਂਦੇ ਹਨ। ਪ੍ਰਿਥਵੀ ਵਿਗਿਆਨ (Prithvi Vigyan) ਦੀ ਵਿਆਪਕ ਯੋਜਨਾ ਵਿਭਿੰਨ ਐੱਮਓਈਐੱਸ ਸੰਸਥਾਵਾਂ ਵਿੱਚ ਏਕੀਕ੍ਰਿਤ ਬਹੁ-ਅਨੁਸ਼ਾਸਨੀ ਪ੍ਰਿਥਵੀ ਵਿਗਿਆਨ ਖੋਜ ਅਤੇ ਨਵੀਨਤਾਕਾਰੀ ਪ੍ਰੋਗਰਾਮਾਂ ਦੇ ਵਿਕਾਸ ਨੂੰ ਸਮਰੱਥ ਕਰੇਗੀ। ਇਹ ਏਕੀਕ੍ਰਿਤ ਖੋਜ ਅਤੇ ਵਿਕਾਸ ਯਤਨ ਮੌਸਮ ਅਤੇ ਜਲਵਾਯੂ, ਸਮੁੰਦਰ, ਕ੍ਰਾਇਓਸਫੀਅਰ, ਭੂਚਾਲ ਵਿਗਿਆਨ ਅਤੇ ਸੇਵਾਵਾਂ ਦੀਆਂ ਪ੍ਰਮੁੱਖ ਚੁਣੌਤੀਆਂ ਨੂੰ ਹੱਲ ਕਰਨ ਅਤੇ ਉਨ੍ਹਾਂ ਦੇ ਟਿਕਾਊ ਸ਼ੋਸ਼ਣ ਲਈ ਜੀਵਿਤ ਅਤੇ ਨਿਰਜੀਵ ਸੰਸਾਧਨਾਂ ਦੀ ਖੋਜ ਕਰਨ ਵਿੱਚ ਮਦਦ ਕਰਨਗੇ।
*****
ਡੀਐੱਸ/ਐੱਸਕੇਐੱਸ
Today, the Union Cabinet has approved the transformative 'PRITHvi VIgyan (PRITHVI)' scheme. This initiative marks a significant stride in our journey towards advanced earth system sciences. It covers critical areas such as climate research, ocean services, polar science,… https://t.co/1UT1QZYOzP
— Narendra Modi (@narendramodi) January 5, 2024