ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਲਾਭਾਰਥੀਆਂ ਨੂੰ ਵਿੱਤ ਵਰ੍ਹੇ 2024-25 ਦੌਰਾਨ ਇੱਕ ਸਾਲ ਵਿੱਚ 12 ਤੱਕ ਰੀਫਿਲ ਪ੍ਰਦਾਨ ਕੀਤੇ ਜਾਣ ਵਾਲੀ 300 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ (ਅਤੇ 5 ਕਿਲੋਗ੍ਰਾਮ ਸਿਲੰਡਰ ਲਈ ਢੁਕਵੇਂ ਅਨੁਪਾਤ ਅਨੁਸਾਰ) ਦੀ ਲਕਸ਼ਿਤ ਸਬਸਿਡੀ ਨੂੰ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 1 ਮਾਰਚ, 2024 ਤੱਕ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ 10.27 ਕਰੋੜ ਤੋਂ ਅਧਿਕ ਲਾਭਾਰਥੀ ਹਨ।
ਵਿੱਤ ਵਰ੍ਹੇ 2024-25 ਲਈ ਕੁੱਲ ਖਰਚਾ 12,000 ਕਰੋੜ ਰੁਪਏ ਹੋਵੇਗਾ। ਸਬਸਿਡੀ ਸਿੱਧੇ ਪਾਤਰ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੀ ਜਾਂਦੀ ਹੈ।
ਗ੍ਰਾਮੀਣ ਅਤੇ ਵੰਚਿਤ ਗ਼ਰੀਬ ਪਰਿਵਾਰਾਂ ਨੂੰ ਸਾਫ-ਸੁਥਰਾ ਖਾਣਾ ਪਕਾਉਣ ਵਾਲਾ ਈਂਧਣ- ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਪ੍ਰਦਾਨ ਕਰਨ ਲਈ, ਸਰਕਾਰ ਨੇ ਗ਼ਰੀਬ ਪਰਿਵਾਰਾਂ ਦੀਆਂ ਬਾਲਗ਼ ਮਹਿਲਾਵਾਂ ਨੂੰ ਡਿਪਾਜ਼ਿਟ ਮੁਕਤ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਲਈ ਮਈ 2016 ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਸ਼ੁਰੂ ਕੀਤੀ ਸੀ।
ਭਾਰਤ ਆਪਣੀ ਐੱਲਪੀਜੀ ਜ਼ਰੂਰਤ ਦਾ ਲਗਭਗ 60% ਦਰਾਮਦ ਕਰਦਾ ਹੈ। ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀਆਂ ਨੂੰ ਐੱਲਪੀਜੀ ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਤੇਜ਼ ਉਤਰਾਅ-ਚੜ੍ਹਾਅ ਦੇ ਪ੍ਰਭਾਵ ਤੋਂ ਬਚਾਉਣ ਲਈ ਅਤੇ ਹੋਰ ਕਿਫਾਇਤੀ ਬਣਾਉਣ ਲਈ, ਜਿਸ ਨਾਲ ਉਨ੍ਹਾਂ ਦੁਆਰਾ ਐੱਲਪੀਜੀ ਦੀ ਨਿਰੰਤਰ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ, ਸਰਕਾਰ ਨੇ ਐੱਲਪੀਜੀ ‘ਤੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਖਪਤਕਾਰਾਂ ਲਈ ਮਈ 2022 ਵਿੱਚ ਇੱਕ ਸਾਲ ਵਿੱਚ 12 ਤੱਕ ਰੀਫਿਲ ਦਿੱਤੇ ਜਾਣ ਲਈ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ (ਅਤੇ 5 ਕਿਲੋਗ੍ਰਾਮ ਕਨੈਕਸ਼ਨਾਂ ਲਈ ਉਚਿਤ ਅਨੁਪਾਤ ਵਿੱਚ ਪ੍ਰੋ ਰੇਟਿਡ) 200 ਰੁਪਏ ਦੀ ਲਕਸ਼ਿਤ ਸਬਸਿਡੀ ਸ਼ੁਰੂ ਕੀਤੀ। ਅਕਤੂਬਰ 2023 ਵਿੱਚ, ਸਰਕਾਰ ਨੇ ਇੱਕ ਸਾਲ ਵਿੱਚ 12 ਰੀਫਿਲ ਦਿੱਤੇ ਜਾਣ ਲਈ ਲਕਸ਼ਿਤ ਸਬਸਿਡੀ ਨੂੰ ਵਧਾ ਕੇ 300 ਰੁਪਏ ਪ੍ਰਤੀ 14.2 ਕਿਲੋ ਸਿਲੰਡਰ (ਅਤੇ 5 ਕਿਲੋਗ੍ਰਾਮ ਕਨੈਕਸ਼ਨਾਂ ਲਈ ਉਚਿਤ ਅਨੁਪਾਤ ਵਿੱਚ ਪ੍ਰੋ-ਰੇਟਿਡ) ਕਰ ਦਿੱਤਾ। 01.02.2024 ਤੱਕ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਖਪਤਕਾਰਾਂ ਲਈ ਘਰੇਲੂ ਐੱਲਪੀਜੀ ਦੀ ਪ੍ਰਭਾਵੀ ਕੀਮਤ 603 ਰੁਪਏ ਪ੍ਰਤੀ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ (ਦਿੱਲੀ) ਹੈ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਖਪਤਕਾਰਾਂ ਦੀ ਔਸਤ ਐੱਲਪੀਜੀ ਖਪਤ 2019-20 ਵਿੱਚ 3.01 ਰੀਫਿਲ ਤੋਂ 29 ਪ੍ਰਤੀਸ਼ਤ ਵਧ ਕੇ 2023-24 ਦੇ ਲਈ ਅਨੁਪਾਤਕ ਤੌਰ ‘ਤੇ 3.87 ਰੀਫਿਲ (ਜਨਵਰੀ 2024 ਤੱਕ) ਹੋ ਗਈ ਹੈ। ਸਾਰੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਲਾਭਾਰਥੀ ਇਸ ਲਕਸ਼ਿਤ ਸਬਸਿਡੀ ਲਈ ਪਾਤਰ ਹਨ।
*****
ਡੀਐੱਸ/ਐੱਸਕੇਐੱਸ
An important Cabinet decision which will benefit the Nari Shakti of India and ensure smoke free kitchens. https://t.co/WtgcxU0Gs3 https://t.co/rs0QUcDA1s
— Narendra Modi (@narendramodi) March 7, 2024