Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਪੌਲੀਮੈਟਲਿਕ ਨੋਡਿਊਲਸ ਖੋਜਣ ਲਈ ਭਾਰਤ ਅਤੇ ਅੰਤਰਰਾਸ਼ਟਰੀ ਸੀਬੈੱਡ ਅਥਾਰਟੀ ਨਾਲ ਸਮਝੌਤੇ ਨੂੰ ਵਧਾਉਣ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬਹੁਧਾਤੀ ਪਿੰਡ (ਪੌਲੀਮੈਟਲਿਕ ਨੋਡਿਊਲਸ ) ਖੋਜਣ ਲਈ ਭਾਰਤ ਦੇ ਪ੍ਰਿਥਵੀ ਵਿਗਿਆਨ ਮੰਤਰਾਲੇ ਅਤੇ ਅੰਤਰਰਾਸ਼ਟਰੀ ਸੀਬੈੱਡ ਅਥਾਰਟੀ (ਆਈ ਐੱਸ ਏ) ਵਿਚਾਲੇ ਸਮਝੌਤੇ ਨੂੰ ਪੰਜ ਸਾਲ ਦੇ ਹੋਰ ਸਮੇਂ (2017-22) ਲਈ ਵਧਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਸਮਝੌਤਾ 24 ਮਾਰਚ 2017 ਨੂੰ ਖ਼ਤਮ ਹੋ ਰਿਹਾ ਹੈ।

ਇਸ ਸਮਝੌਤੇ ਨੂੰ ਵਧਾ ਕੇ ਮੱਧ ਹਿੰਦ ਮਹਾਸਾਗਰ ਦੇ ਨਿਰਧਾਰਤ ਖੇਤਰ ਵਿੱਚ ਬਹੁਧਾਤੀ ਪਿੰਡ (ਪੌਲੀਮੈਟਲਿਕ ਨੋਡਿਊਲਸ ) ਖੋਜਣ ਦੇ ਭਾਰਤ ਦੇ ਵਿਸ਼ੇਸ਼ ਅਧਿਕਾਰ ਬਣੇ ਰਹਿਣਗੇ ਅਤੇ ਰਾਸ਼ਟਰੀ ਅਧਿਕਾਰ ਖੇਤਰ ਦੇ ਬਾਹਰੀ ਖੇਤਰ ਵਿੱਚ ਵਪਾਰਕ ਅਤੇ ਰਣਨੀਤਿਕ ਮੁੱਲ ਦੇ ਸਰੋਤਾਂ ਲਈ ਨਵੇਂ ਮੌਕੇ ਖੁੱਲ੍ਹਣਗੇ । ਇਸ ਤੋਂ ਇਲਾਵਾ ਇਹ ਭਾਰਤੀ ਸਮੁੰਦਰ ਵਿੱਚ ਵਧੇਰੇ ਮੌਜੂਦਗੀ ਦੇ ਸਬੰਧ ਵਿੱਚ ਭਾਰਤ ਲਈ ਰਣਨੀਤਿਕ ਮਹੱਤਵ ਮੁਹੱਈਆ ਕਰਵਾਏਗਾ ਜਿੱਥੇ ਹੋਰ ਅੰਤਰਰਾਸ਼ਟਰੀ ਖਿਡਾਰੀ ਵੀ ਸਰਗਰਮ ਹਨ।

ਪਿਛੋਕੜ :

ਪੌਲੀਮੈਟਲਿਕ ਨੋਡਿਊਲਸ (ਮੈਂਗਨੀਜ ਨੋਡਿਊਲਸ ਵੱਜੋਂ ਵੀ ਜਾਣਿਆ ਜਾਂਦਾ) ਆਲੂ-ਅਕਾਰ ਦੇ ਹਨ, ਦੁਨੀਆ ਦੇ ਸਮੁੰਦਰ ਦੇ ਡੂੰਘੇ ਪਾਣੀ ਦੀ ਸਤਹ ਉੱਤੇ ਭਾਰੀ ਮਾਤਰਾ ਵਿੱਚ ਵਿਛੇ ਹੋਏ ਪਾਏ ਜਾਂਦੇ ਹਨ। ਮੈਂਗਨੀਜ ਅਤੇ ਆਇਰਨ ਤੋਂ ਇਲਾਵਾ ਇਨ੍ਹਾਂ ਵਿੱਚ ਨਿਕਲ, ਤਾਂਬਾ, ਕੋਬਾਲਟ, ਲੀਡ, ਮੋਲੀਬਡੇਨਮ, ਕੈਡਮੀਅਮ, ਵੈਨੇਡੀਅਮ, ਟਿਟਾਨੀਅਮ ਸ਼ਾਮਲ ਹਨ ਜਿਨ੍ਹਾਂ ਵਿਚੋਂ ਨਿੱਕਲ, ਕੋਬਾਲਟ ਅਤੇ ਤਾਂਬੇ ਨੂੰ ਕਿਫਾਇਤੀ ਅਤੇ ਰਣਨੀਤਿਕ ਤੌਰ ਉੱਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ।ਭਾਰਤ ਨੇ ਕੈਬਨਿਟ ਦੀ ਪ੍ਰਵਾਨਗੀ ਨਾਲ 25 ਮਾਰਚ, 2002 ਨੂੰ ਮੱਧ ਹਿੰਦ ਮਹਾਸਾਗਰ ਦੇ ਖੇਤਰ ਵਿੱਚ ਪੌਲੀਮੈਟਲਿਕ ਨੋਡਿਊਲਸ (ਪੀ ਐੱਮ ਐੱਨ) ਖੋਜਣ ਲਈ ਅੰਤਰਰਾਸ਼ਟਰੀ ਸੀਬੈੱਡ ਅਥਾਰਟੀ (ਆਈ ਐੱਸ ਏ) (ਸਾਗਰ ਕਾਨੂੰਨ ਉੱਤੇ ਕਨਵੈਨਸ਼ਨ ਤਹਿਤ ਸਥਾਪਤ ਸੰਸਥਾ ਜਿਸ ਵਿੱਚ ਭਾਰਤ ਵੀ ਧਿਰ ਹੈ) ਨਾਲ 15 ਸਾਲ ਲਈ ਸਮਝੌਤੇ ਉੱਤੇ ਹਸਤਾਖਰ ਕੀਤੇ ਹਨ। ਭਾਰਤ ਕੋਲ ਮੌਜੂਦਾ ਸਮੇਂ ਵਿੱਚ 75000 ਵਰਗ ਕਿਲੋਮੀਟਰ ਖੇਤਰ ਹੈ ਜੋ ਕਿ ਪੀ ਐੱਮ ਐੱਨ ਖੋਜਣ ਲਈ ਦੱਖਣੀ ਕਿਨਾਰੇ ਤੋਂ 2000 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

ਪ੍ਰਿਥਵੀ ਵਿਗਿਆਨ ਮੰਤਰਾਲਾ ਸਮਝੌਤੇ ਦੀਆਂ ਤਜਵੀਜ਼ਾਂ ਅਨੁਸਾਰ ਰਾਸ਼ਟਰੀ ਸਾਗਰ ਵਿਗਿਆਨ ਸੰਸਥਾ (ਐੱਨ ਆਈ ਓ), ਖਣਿਜ ਅਤੇ ਸਮੱਗਰੀ ਤਕਨੀਕ (ਆਈ ਐੱਮ ਐੱਮ ਟੀ), ਰਾਸ਼ਟਰੀ ਮੈਟਲਰਜੀਕਲ ਲੈਬਾਰਟਰੀ (ਐੱਨ ਐੱਮ ਐਲ), ਰਾਸ਼ਟਰੀ ਅੰਟਾਰਟਿਕਾ ਅਤੇ ਸਾਗਰ ਖੋਜ ਕੇਂਦਰ (ਐੱਨ ਸੀ ਏ ਓ ਆਰ), ਰਾਸ਼ਟਰੀ ਸਾਗਰ ਟੈਕਨਾਲੋਜੀ ਕੇਂਦਰ (ਐੱਨ ਆਈ ਓ ਟੀ) ਆਦਿ ਵੱਖ-ਵੱਖ ਸੰਸਥਾਵਾਂ ਰਾਹੀਂ ਪੌਲੀਮੈਟਲਿਕ ਨੋਡਿਊਲਸ ਪ੍ਰੋਗਰਾਮ ਤਹਿਤ ਸਰਵੇ, ਖੋਜ, ਵਾਤਾਵਰਨ ਪ੍ਰਭਾਵ ਸਮੀਖਿਆ, ਤਕਨੀਕੀ ਵਿਕਾਸ (ਮਾਈਨਿੰਗ ਐਂਡ ਐਕਸਟ੍ਰੈਕਟਿਵ ਮੈਟਲਰਜੀ) ਕਰਵਾ ਰਿਹਾ ਹੈ।ਭਾਰਤ ਸਮਝੌਤੇ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਿਹਾ ਹੈ।

AKT/VBA/AK