ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਨੇ ਪੇਟੈਂਟ ਦਫ਼ਤਰਾਂ ਤੋਂ ਇਲਾਵਾ ਉਪਭੋਗਤਾਵਾਂ ਲਈ ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ (ਟੀਕੇਡੀਐੱਲ) ਡੇਟਾਬੇਸ ਦੀ ਵਿਆਪਕ ਪਹੁੰਚ ਨੂੰ ਪ੍ਰਵਾਨਗੀ ਦਿੱਤੀ ਹੈ। ਉਪਭੋਗਤਾਵਾਂ ਲਈ ਟੀਕੇਡੀਐੱਲ ਡੇਟਾਬੇਸ ਨੂੰ ਖੋਲ੍ਹਣਾ ਭਾਰਤ ਸਰਕਾਰ ਵਲੋਂ ਇੱਕ ਉਤਸ਼ਾਹੀ ਅਤੇ ਅਗਾਂਹਵਧੂ ਕਦਮ ਹੈ। ਇਹ ਭਾਰਤੀ ਰਵਾਇਤੀ ਗਿਆਨ ਲਈ ਇੱਕ ਨਵੀਂ ਸਵੇਰ ਸਾਬਿਤ ਹੋਵੇਗੀ, ਕਿਉਂਕਿ ਟੀਕੇਡੀਐੱਲ ਵਿਭਿੰਨ ਖੇਤਰਾਂ ਵਿੱਚ ਭਾਰਤ ਦੀ ਕੀਮਤੀ ਵਿਰਾਸਤ ‘ਤੇ ਅਧਾਰਿਤ ਖੋਜ ਅਤੇ ਵਿਕਾਸ ਅਤੇ ਨਵੀਨਤਾ ਨੂੰ ਅੱਗੇ ਵਧਾਏਗਾ। ਨਵੀਂ ਸਿੱਖਿਆ ਨੀਤੀ 2020 ਦੇ ਤਹਿਤ, ਟੀਕੇਡੀਐੱਲ ਦੀ ਸ਼ੁਰੂਆਤ ਭਾਰਤੀ ਗਿਆਨ ਪਰੰਪਰਾ ਦੁਆਰਾ ਵਿਚਾਰ ਅਤੇ ਗਿਆਨ ਦੀ ਅਗਵਾਈ ਵਿਕਸਿਤ ਕਰਨ ਦੀ ਵੀ ਕਲਪਨਾ ਕੀਤੀ ਗਈ ਹੈ।
ਭਾਰਤੀ ਪਰੰਪਰਾਗਤ ਗਿਆਨ (ਟੀਕੇ) ਰਾਸ਼ਟਰੀ ਅਤੇ ਆਲਮੀ ਲੋੜਾਂ ਦੀ ਪੂਰਤੀ ਕਰਨ ਦੀ ਅਥਾਹ ਸਮਰੱਥਾ ਪ੍ਰਦਾਨ ਕਰਦਾ ਹੈ, ਜਿਸ ਨਾਲ ਸਮਾਜਿਕ ਲਾਭ ਦੇ ਨਾਲ-ਨਾਲ ਆਰਥਿਕ ਵਿਕਾਸ ਵੀ ਹੁੰਦਾ ਹੈ। ਉਦਾਹਰਨ ਲਈ, ਸਾਡੇ ਦੇਸ਼ ਦੀਆਂ ਦਵਾਈਆਂ ਅਤੇ ਤੰਦਰੁਸਤੀ ਦੀਆਂ ਰਵਾਇਤੀ ਪ੍ਰਣਾਲੀਆਂ, ਭਾਵ ਆਯੁਰਵੇਦ, ਸਿੱਧ, ਯੂਨਾਨੀ, ਸੋਵਾ ਰਿਗਪਾ ਅਤੇ ਯੋਗ ਅੱਜ ਵੀ ਦੇਸ਼-ਵਿਦੇਸ਼ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰ ਰਹੀਆਂ ਹਨ। ਹਾਲ ਹੀ ਵਿੱਚ ਕੋਵਿਡ-19 ਮਹਾਮਾਰੀ ਵਿੱਚ ਭਾਰਤੀ ਰਵਾਇਤੀ ਦਵਾਈਆਂ ਦੀ ਵਿਆਪਕ ਵਰਤੋਂ ਵੀ ਦੇਖਣ ਨੂੰ ਮਿਲ ਰਹੀ ਹੈ, ਜਿਸ ਦੇ ਲਾਭ ਪ੍ਰਤੀਰੋਧਕ ਸ਼ਕਤੀ ਵਧਾਉਣ ਤੋਂ ਲੈ ਕੇ ਲੱਛਣਾਂ ਤੋਂ ਰਾਹਤ ਅਤੇ ਐਂਟੀ-ਵਾਇਰਲ ਗਤੀਵਿਧੀ ਤੱਕ ਮਿਲਦੇ ਹਨ। ਇਸ ਸਾਲ ਅਪ੍ਰੈਲ ਦੇ ਸ਼ੁਰੂ ਵਿੱਚ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਭਾਰਤ ਵਿੱਚ ਆਪਣਾ ਪਹਿਲਾ ਆਫ-ਸ਼ੋਰ ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ (ਜੀਸੀਟੀਐੱਮ) ਸਥਾਪਿਤ ਕੀਤਾ ਸੀ। ਇਹ ਸੰਸਾਰ ਦੀਆਂ ਮੌਜੂਦਾ ਅਤੇ ਉਭਰਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਪਰੰਪਰਾਗਤ ਗਿਆਨ ਦੀ ਨਿਰੰਤਰ ਪ੍ਰਸੰਗਕਤਾ ਨੂੰ ਦਰਸਾਉਂਦੇ ਹਨ।
ਪੇਟੈਂਟ ਦਫਤਰਾਂ ਤੋਂ ਬਾਹਰ ਡਾਟਾਬੇਸ ਦੀ ਪਹੁੰਚ ਨੂੰ ਵਧਾਉਣ ਲਈ ਕੈਬਨਿਟ ਦੀ ਮਨਜ਼ੂਰੀ ਨਵੀਨਤਾ ਅਤੇ ਵਪਾਰ ਨੂੰ ਵਧਾਉਣ ਲਈ ਮੌਜੂਦਾ ਅਭਿਆਸਾਂ ਦੇ ਨਾਲ ਪਰੰਪਰਾਗਤ ਗਿਆਨ ਨੂੰ ਏਕੀਕ੍ਰਿਤ ਕਰਨ ਅਤੇ ਸਹਿ-ਚੋਣ ‘ਤੇ ਜ਼ੋਰ ਦਿੰਦੀ ਹੈ। ਟੀਕੇਡੀਐੱਲ ਗਿਆਨ ਅਤੇ ਤਕਨਾਲੋਜੀ ਦੀਆਂ ਹੱਦਾਂ ਨੂੰ ਅੱਗੇ ਵਧਾਉਣ ਲਈ ਟੀਕੇ ਜਾਣਕਾਰੀ ਦੇ ਇੱਕ ਮਹੱਤਵਪੂਰਨ ਸਰੋਤ ਵਜੋਂ ਕੰਮ ਕਰੇਗਾ। ਟੀਕੇਡੀਐੱਲ ਦੀਆਂ ਮੌਜੂਦਾ ਸਮੱਗਰੀਆਂ ਭਾਰਤੀ ਰਵਾਇਤੀ ਦਵਾਈਆਂ ਨੂੰ ਵਿਆਪਕ ਤੌਰ ‘ਤੇ ਅਪਣਾਉਣ ਦੀ ਸਹੂਲਤ ਪ੍ਰਦਾਨ ਕਰਨਗੀਆਂ, ਨਾਲ ਹੀ ਸਾਡਾ ਕੀਮਤੀ ਗਿਆਨ ਵਿਰਾਸਤ ਦੇ ਆਧਾਰ ‘ਤੇ ਨਵੇਂ ਨਿਰਮਾਤਾਵਾਂ ਅਤੇ ਨਵੀਨਤਾਵਾਂ ਨੂੰ ਲਾਭਦਾਇਕ ਤੌਰ ‘ਤੇ ਉੱਦਮ ਬਣਾਉਣ ਲਈ ਪ੍ਰੇਰਿਤ ਕਰੇਗਾ।
ਟੀਕੇਡੀਐੱਲ ਇੱਕ ਵਿਸ਼ਾਲ ਉਪਭੋਗਤਾ ਅਧਾਰ ਨੂੰ ਪੂਰਾ ਕਰ ਸਕਦਾ ਹੈ, ਜਿਸ ਵਿੱਚ ਕਾਰੋਬਾਰ/ਕੰਪਨੀਆਂ {ਹਰਬਲ ਹੈਲਥਕੇਅਰ (ਆਯੁਸ਼, ਫਾਰਮਾਸਿਊਟੀਕਲ, ਫਾਈਟੋਫਾਰਮਾਸਿਊਟੀਕਲ, ਅਤੇ ਨਿਊਟਰਾਸਿਊਟੀਕਲ), ਨਿੱਜੀ ਦੇਖਭਾਲ ਅਤੇ ਹੋਰ ਐੱਫਐੱਮਸੀਜੀ}, ਖੋਜ ਸੰਸਥਾਵਾਂ: ਜਨਤਕ ਅਤੇ ਨਿੱਜੀ; ਵਿਦਿਅਕ ਸੰਸਥਾਵਾਂ: ਸਿੱਖਿਅਕ ਅਤੇ ਵਿਦਿਆਰਥੀ; ਅਤੇ ਹੋਰ: ਆਈਐੱਸਐੱਮ ਪ੍ਰੈਕਟੀਸ਼ਨਰ, ਗਿਆਨ ਧਾਰਕ, ਪੇਟੈਂਟ ਅਤੇ ਉਨ੍ਹਾਂ ਦੇ ਕਾਨੂੰਨੀ ਨੁਮਾਇੰਦੇ ਅਤੇ ਸਰਕਾਰ, ਕਈ ਹੋਰ ਸ਼ਾਮਲ ਹਨ। ਟੀਕੇਡੀਐੱਲ ਡੇਟਾਬੇਸ ਤੱਕ ਪਹੁੰਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਪਭੋਗਤਾਵਾਂ ਲਈ ਪੜਾਅਵਾਰ ਖੁੱਲ੍ਹਣ ਦੇ ਨਾਲ ਇੱਕ ਪੇਡ ਸਬਸਕ੍ਰਿਪਸ਼ਨ ਮਾਡਲ ਰਾਹੀਂ ਹੋਵੇਗੀ।
ਭਵਿੱਖ ਵਿੱਚ, ਹੋਰ ਡੋਮੇਨਾਂ ਤੋਂ ਭਾਰਤੀ ਪਰੰਪਰਾਗਤ ਗਿਆਨ ਬਾਰੇ ਹੋਰ ਜਾਣਕਾਰੀ ਨੂੰ “3ਪੀ – ਸੰਭਾਲ, ਸੁਰੱਖਿਆ ਅਤੇ ਤਰੱਕੀ” (“3P – Preservation, Protection and Promotion”) ਦੇ ਖੇਤਰਾਂ ਤੋਂ ਟੀਕੇਡੀਐੱਲ ਡੇਟਾਬੇਸ ਵਿੱਚ ਜੋੜਿਆ ਜਾਵੇਗਾ। ਭਾਰਤੀ ਪਰੰਪਰਾਗਤ ਗਿਆਨ ‘ਤੇ ਗਲਤ ਪੇਟੈਂਟ ਦੀ ਗ੍ਰਾਂਟ ਨੂੰ ਰੋਕਣ ਦੇ ਆਪਣੇ ਮੁੱਢਲੇ ਉਦੇਸ਼ ਦੀ ਪੂਰਤੀ ਕਰਦੇ ਹੋਏ, ਟੀਕੇਡੀਐੱਲ ਡੇਟਾਬੇਸ ਇੱਕ ਸਿਹਤਮੰਦ ਅਤੇ ਤਕਨਾਲੋਜੀ ਨਾਲ ਭਰਪੂਰ ਆਬਾਦੀ ਲਈ ਬਿਹਤਰ, ਸੁਰੱਖਿਅਤ ਅਤੇ ਵਧੇਰੇ ਪ੍ਰਭਾਵੀ ਹੱਲ ਲਈ ਨਵੀਨਤਾ ਕਰਨ ਲਈ ਰਚਨਾਤਮਕ ਦਿਮਾਗਾਂ ਨੂੰ ਵੀ ਪ੍ਰੇਰਿਤ ਕਰੇਗਾ। ਭਾਰਤ ਦੀ ਅਮੀਰ ਵਿਰਾਸਤ ਨਵੇਂ ਸਮਾਜਿਕ-ਆਰਥਿਕ ਵਿਕਾਸ ਲਈ ਮਜ਼ਬੂਤ ਨੀਂਹ ਰੱਖੇਗੀ।
ਟੀਕੇਡੀਐੱਲ ਬਾਰੇ: ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ (ਟੀਕੇਡੀਐੱਲ) 2001 ਵਿੱਚ ਸਥਾਪਿਤ ਭਾਰਤੀ ਪਰੰਪਰਾਗਤ ਗਿਆਨ ਦਾ ਇੱਕ ਪੁਰਾਣਾ ਆਰਟ ਡੇਟਾਬੇਸ ਹੈ, ਜੋ ਕਿ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ) ਅਤੇ ਭਾਰਤੀ ਦਵਾਈਆਂ ਅਤੇ ਹੋਮਿਓਪੈਥੀ ਦੇ ਵਿਭਾਗ (ਆਈਐੱਸਐੱਮ ਅਤੇ ਐੱਚ, ਹੁਣ ਆਯੁਸ਼ ਮੰਤਰਾਲਾ) ਦੁਆਰਾ ਸਾਂਝੇ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ। ਟੀਕੇਡੀਐੱਲ ਵਿਸ਼ਵ ਪੱਧਰ ‘ਤੇ ਆਪਣੀ ਕਿਸਮ ਦਾ ਪਹਿਲਾ ਡੇਟਾਬੇਸ ਹੈ ਅਤੇ ਦੂਜੇ ਦੇਸ਼ਾਂ ਲਈ ਇੱਕ ਮਿਸਾਲੀ ਮਾਡਲ ਵਜੋਂ ਸੇਵਾ ਕਰ ਰਿਹਾ ਹੈ। ਟੀਕੇਡੀਐੱਲ ਵਿੱਚ ਵਰਤਮਾਨ ਵਿੱਚ ਆਈਐੱਸਐੱਮ ਨਾਲ ਸਬੰਧਤ ਮੌਜੂਦਾ ਸਾਹਿਤ ਜਿਵੇਂ ਕਿ ਆਯੁਰਵੇਦ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਯੋਗ ਦੀ ਜਾਣਕਾਰੀ ਸ਼ਾਮਲ ਹੈ। ਜਾਣਕਾਰੀ ਨੂੰ ਪੰਜ ਅੰਤਰਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ, ਜਰਮਨ, ਫ੍ਰੈਂਚ, ਜਪਾਨੀ ਅਤੇ ਸਪੈਨਿਸ਼ ਵਿੱਚ ਇੱਕ ਡਿਜੀਟਾਈਜ਼ਡ ਫਾਰਮੈਟ ਵਿੱਚ ਦਸਤਾਵੇਜ਼ੀ ਰੂਪ ਵਿੱਚ ਦਰਜ ਕੀਤਾ ਗਿਆ ਹੈ। ਟੀਕੇਡੀਐੱਲ ਦੁਨੀਆ ਭਰ ਦੇ ਪੇਟੈਂਟ ਦਫਤਰਾਂ ਵਿੱਚ ਪੇਟੈਂਟ ਪਰੀਖਿਅਕਾਂ ਦੁਆਰਾ ਸਮਝਣ ਯੋਗ ਭਾਸ਼ਾਵਾਂ ਅਤੇ ਫਾਰਮੈਟ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ, ਤਾਂ ਜੋ ਪੇਟੈਂਟ ਦੀ ਗਲਤ ਗ੍ਰਾਂਟ ਨੂੰ ਰੋਕਿਆ ਜਾ ਸਕੇ। ਹੁਣ ਤੱਕ, ਖੋਜ ਅਤੇ ਜਾਂਚ ਦੇ ਉਦੇਸ਼ਾਂ ਲਈ ਪੂਰੇ ਟੀਕੇਡੀਐੱਲ ਡੇਟਾਬੇਸ ਤੱਕ ਪਹੁੰਚ ਦੁਨੀਆ ਭਰ ਦੇ 14 ਪੇਟੈਂਟ ਦਫਤਰਾਂ ਤੱਕ ਸੀਮਤ ਹੈ। ਟੀਕੇਡੀਐੱਲ ਦੁਆਰਾ ਇਹ ਰੱਖਿਆਤਮਕ ਸੁਰੱਖਿਆ, ਭਾਰਤੀ ਪਰੰਪਰਾਗਤ ਗਿਆਨ ਨੂੰ ਦੁਰਉਪਯੋਗ ਤੋਂ ਬਚਾਉਣ ਲਈ ਪ੍ਰਭਾਵਸ਼ਾਲੀ ਰਹੀ ਹੈ ਅਤੇ ਇਸ ਨੂੰ ਇੱਕ ਗਲੋਬਲ ਬੈਂਚਮਾਰਕ ਮੰਨਿਆ ਜਾਂਦਾ ਹੈ।
*****
ਡੀਐੱਸ