ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ 75,021 ਕਰੋੜ ਰੁਪਏ ਦੀ ਕੁੱਲ ਲਾਗਤ ਵਾਲੀ ਪੀਐੱਮ – ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਇੱਕ ਕਰੋੜ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਮੁਹੱਈਆ ਕਰਾਉਣ ਲਈ ਛੱਤ ’ਤੇ ਸੋਲਰ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ 13 ਫ਼ਰਵਰੀ, 2024 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਸ਼ਾਮਲ ਹਨ:
ਰਿਹਾਇਸ਼ੀ ਛੱਤ ਵਾਲੇ ਸੋਲਰ ਲਈ ਕੇਂਦਰੀ ਵਿੱਤੀ ਸਹਾਇਤਾ (ਸੀਐੱਫਏ)
i. ਇਹ ਯੋਜਨਾ 2 ਕਿੱਲੋਵਾਟ ਸਿਸਟਮਾਂ ਲਈ ਸਿਸਟਮ ਲਾਗਤ ਦਾ 60% ਸੀਐੱਫਏ ਅਤੇ 2 ਤੋਂ 3 ਕਿੱਲੋਵਾਟ ਸਮਰੱਥਾ ਵਾਲੇ ਸਿਸਟਮਾਂ ਲਈ ਵਾਧੂ ਸਿਸਟਮ ਲਾਗਤ ਦਾ 40% ਪ੍ਰਦਾਨ ਕਰਦੀ ਹੈ। ਸੀਐੱਫਏ ਨੂੰ 3 ਕਿਲੋਵਾਟ ਤੱਕ ਕੈਪ ਕੀਤਾ ਜਾਵੇਗਾ। ਮੌਜੂਦਾ ਬੈਂਚਮਾਰਕ ਕੀਮਤਾਂ ’ਤੇ, ਇਸ ਦਾ ਮਤਲਬ 1 ਕਿੱਲੋਵਾਟ ਸਿਸਟਮ ਲਈ 30,000 ਰੁਪਏ, 2 ਕਿੱਲੋਵਾਟ ਸਿਸਟਮਾਂ ਲਈ 60,000 ਰੁਪਏ ਅਤੇ 3 ਕਿੱਲੋਵਾਟ ਜਾਂ ਇਸ ਤੋਂ ਵੱਧ ਸਿਸਟਮ ਲਈ 78,000 ਰੁਪਏ ਸਬਸਿਡੀ ਹੋਵੇਗੀ।
ii. ਪਰਿਵਾਰ ਨੈਸ਼ਨਲ ਪੋਰਟਲ ਰਾਹੀਂ ਸਬਸਿਡੀ ਲਈ ਅਰਜ਼ੀ ਦੇਣਗੇ ਅਤੇ ਛੱਤ ’ਤੇ ਸੋਲਰ ਲਗਾਉਣ ਲਈ ਢੁੱਕਵੇਂ ਵਿਕਰੇਤਾ ਦੀ ਚੋਣ ਕਰਨ ਦੇ ਯੋਗ ਹੋਣਗੇ। ਰਾਸ਼ਟਰੀ ਪੋਰਟਲ ਢੁੱਕਵੇਂ ਸਿਸਟਮ ਦੇ ਆਕਾਰ, ਲਾਭ ਕੈਲਕੁਲੇਟਰ, ਵਿਕਰੇਤਾ ਰੇਟਿੰਗ ਆਦਿ ਵਰਗੀਆਂ ਢੁੱਕਵੀਂਆਂ ਜਾਣਕਾਰੀ ਪ੍ਰਦਾਨ ਕਰਕੇ ਉਨ੍ਹਾਂ ਦੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਪਰਿਵਾਰਾਂ ਦੀ ਸਹਾਇਤਾ ਕਰੇਗਾ।
iii. ਪਰਿਵਾਰ 3 ਕਿਲੋਵਾਟ ਤੱਕ ਦੇ ਰਿਹਾਇਸ਼ੀ ਆਰਟੀਐੱਸ ਸਿਸਟਮਾਂ ਦੀ ਸਥਾਪਨਾ ਲਈ ਵਰਤਮਾਨ ਵਿੱਚ ਲਗਭਗ 7% ਦੇ ਸੰਪੱਤੀ-ਮੁਕਤ ਘੱਟ ਵਿਆਜ ਵਾਲੇ ਕਰਜ਼ੇ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ।
ਯੋਜਨਾ ਦੀਆਂ ਹੋਰ ਵਿਸ਼ੇਸ਼ਤਾਵਾਂ
i. ਗ੍ਰਾਮੀਣ ਖੇਤਰਾਂ ਵਿੱਚ ਛੱਤ ਵਾਲੇ ਸੋਲਰ ਨੂੰ ਅਪਣਾਉਣ ਲਈ ਇੱਕ ਰੋਲ ਮਾਡਲ ਵਜੋਂ ਕੰਮ ਕਰਨ ਲਈ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਮਾਡਲ ਸੋਲਰ ਵਿਲੇਜ ਵਿਕਸਿਤ ਕੀਤਾ ਜਾਵੇਗਾ,
ii. ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਵੀ ਆਪਣੇ ਖੇਤਰਾਂ ਵਿੱਚ ਆਰਟੀਐੱਸ ਸਥਾਪਨਾਵਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਤਸਾਹਨ ਤੋਂ ਲਾਭ ਹੋਵੇਗਾ।
iii. ਇਹ ਯੋਜਨਾ ਨਵਿਆਉਣਯੋਗ ਊਰਜਾ ਸੇਵਾ ਕੰਪਨੀ (ਆਰਈਐੱਸਸੀਓ) ਆਧਾਰਿਤ ਮਾਡਲਾਂ ਲਈ ਭੁਗਤਾਨ ਸੁਰੱਖਿਆ ਦੇ ਨਾਲ-ਨਾਲ ਆਰਟੀਐੱਸ ਵਿੱਚ ਨਵੀਨਤਕਾਰੀ ਪ੍ਰੋਜੈਕਟਾਂ ਲਈ ਇੱਕ ਫੰਡ ਪ੍ਰਦਾਨ ਕਰਦੀ ਹੈ।
ਨਤੀਜਾ ਅਤੇ ਪ੍ਰਭਾਵ
ਇਸ ਯੋਜਨਾ ਰਾਹੀਂ, ਪਰਿਵਾਰ ਬਿਜਲੀ ਬਿਲਾਂ ਦੀ ਬੱਚਤ ਕਰਨ ਦੇ ਨਾਲ-ਨਾਲ ਡਿਸਕਾਮ ਨੂੰ ਵਾਧੂ ਬਿਜਲੀ ਦੀ ਵਿਕਰੀ ਰਾਹੀਂ ਵਾਧੂ ਆਮਦਨ ਕਮਾ ਸਕਣਗੇ। 3 ਕਿੱਲੋਵਾਟ ਸਿਸਟਮ ਇੱਕ ਪਰਿਵਾਰ ਲਈ ਔਸਤਨ ਇੱਕ ਮਹੀਨੇ ਵਿੱਚ 300 ਤੋਂ ਵੱਧ ਯੂਨਿਟ ਪੈਦਾ ਕਰਨ ਦੇ ਯੋਗ ਹੋਵੇਗਾ।
ਪ੍ਰਸਤਾਵਿਤ ਯੋਜਨਾ ਦੇ ਨਤੀਜੇ ਵਜੋਂ ਰਿਹਾਇਸ਼ੀ ਖੇਤਰ ਵਿੱਚ ਛੱਤ ਵਾਲੇ ਸੋਲਰ ਦੁਆਰਾ 30 ਗੀਗਾਵਾਟ ਸੂਰਜੀ ਸਮਰੱਥਾ ਤੋਂ ਇਲਾਵਾ, 1000 ਬੀਯੂ ਬਿਜਲੀ ਪੈਦਾ ਹੋਵੇਗੀ ਅਤੇ ਨਤੀਜੇ ਵਜੋਂ ਛੱਤ ਪ੍ਰਣਾਲੀਆਂ ਦੇ 25 ਸਾਲਾਂ ਦੇ ਜੀਵਨ ਕਾਲ ਵਿੱਚ 720 ਮਿਲੀਅਨ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਦੇ ਨਿਕਾਸ ਵਿੱਚ ਕਮੀ ਆਵੇਗੀ।
ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਹ ਯੋਜਨਾ ਨਿਰਮਾਣ, ਲੌਜਿਸਟਿਕਸ, ਸਪਲਾਈ ਚੇਨ, ਵਿਕਰੀ, ਸਥਾਪਨਾ, ਓ ਅਤੇ ਐੱਮ (O&M) ਅਤੇ ਹੋਰ ਸੇਵਾਵਾਂ ਵਿੱਚ ਲਗਭਗ 17 ਲੱਖ ਸਿੱਧੀਆਂ ਨੌਕਰੀਆਂ ਪੈਦਾ ਕਰੇਗੀ।
ਪੀਐੱਮ – ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ ਦੇ ਲਾਭ ਪ੍ਰਾਪਤ ਕਰਨਾ
ਸਰਕਾਰ ਨੇ ਇੱਛੁਕ ਪਰਿਵਾਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਅਰਜ਼ੀਆਂ ਲੈਣ ਲਈ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਯੋਜਨਾ ਦੇ ਤਹਿਤ ਲਾਭ ਲੈਣ ਲਈ ਪਰਿਵਾਰ ਆਪਣੇ ਆਪ ਨੂੰ https://pmsuryaghar.gov.in ‘ਤੇ ਰਜਿਸਟਰ ਕਰ ਸਕਦੇ ਹਨ।
******
ਡੀਐੱਸ/ ਐੱਸਕੇਐੱਸ
PM-Surya Ghar: Muft Bijli Yojana, which has been approved by the Cabinet, is going to be a game changer for bringing sustainable energy solutions to every home. Harnessing solar power, this initiative promises to light up lives without burdening pockets, ensuring a brighter,… https://t.co/kSj0E40Ehf
— Narendra Modi (@narendramodi) February 29, 2024