Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਪਸ਼ੂਧਨ ਸਿਹਤ ਅਤੇ ਰੋਗ ਨਿਯੰਤ੍ਰਣ ਪ੍ਰੋਗਰਾਮ (ਐੱਲਐੱਚਡੀਸੀਪੀ) ਵਿੱਚ ਸੰਸ਼ੋਧਨ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਪਸ਼ੂਧਨ ਸਿਹਤ ਅਤੇ ਰੋਗ ਨਿਯੰਤ੍ਰਣ ਪ੍ਰੋਗਰਾਮ (ਐੱਲਐੱਚਡੀਸੀਪੀ) ਵਿੱਚ ਸੰਸ਼ੋਧਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਯੋਜਨਾ ਦੇ ਤਿੰਨ ਘਟਕ ਹਨ – ਰਾਸ਼ਟਰੀ ਪਸ਼ੂ ਰੋਗ ਨਿਯੰਤ੍ਰਣ ਪ੍ਰੋਗਰਾਮ (ਐੱਨਏਡੀਸੀਪੀ), ਪਸ਼ੂਧਨ ਸਿਹਤ ਅਤੇ ਰੋਗ ਨਿਯੰਤ੍ਰਣ (ਐੱਲਐੱਚਐਂਡਡੀਸੀ) ਅਤੇ ਪਸ਼ੂ ਔਸ਼ਧੀ। ਐੱਲਐੱਚਐਂਡਡੀਸੀ ਦੇ ਤਿੰਨ ਉਪ ਘਟਕ ਹਨ: ਗੰਭੀਰ ਪਸ਼ੂ ਰੋਗ ਨਿਯੰਤ੍ਰਣ ਪ੍ਰੋਗਰਾਮ (ਸੀਏਡੀਸੀਪੀ), ਮੌਜੂਦਾ ਪਸ਼ੂ ਚਿਕਿਤਸਾ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੀ ਸਥਾਪਨਾ ਅਤੇ ਮਜ਼ਬੂਤੀਕਰਨ – ਮੋਬਾਈਲ ਪਸ਼ੂ ਚਿਕਿਤਸਾ ਇਕਾਈ (ਈਐੱਸਵੀਐੱਚਡੀ-ਐੱਮਵੀਯੂ) ਅਤੇ ਪਸ਼ੂ ਰੋਗਾਂ ਦੇ ਨਿਯੰਤ੍ਰਣ ਦੇ ਲਈ ਰਾਜਾਂ ਨੂੰ ਸਹਾਇਤਾ (ਏਐੱਸਸੀਏਡੀ)। ਐੱਲਐੱਚਡੀਸੀਪੀ ਯੋਜਨਾ ਵਿੱਚ ਪਸ਼ੂ ਔਸ਼ਧੀ ਨੂੰ ਇੱਕ ਨਵੇਂ ਘਟਕ ਦੇ ਰੂਪ ਵਿੱਚ ਜੋੜਿਆ ਗਿਆ ਹੈ। ਦੋ ਵਰ੍ਹਿਆਂ ਯਾਨੀ 2024-25 ਅਤੇ 2025-26 ਦੇ ਲਈ ਯੋਜਨਾ ਦਾ ਕੁੱਲ ਖਰਚ 2025-26 ਦੇ ਲਈ 3,880 ਕਰੋੜ ਰੁਪਏ ਹੈ, ਜਿਸ ਵਿੱਚ ਪਸ਼ੂ ਔਸ਼ਧੀ ਘਟਕ ਦੇ ਤਹਿਤ ਚੰਗੀ ਗੁਣਵੱਤਾ ਵਾਲੀ ਅਤੇ ਸਸਤੀ ਜੈਨੇਰਿਕ ਪਸ਼ੂ ਚਿਕਿਤਸਾ ਦਵਾਈ ਅਤੇ ਦਵਾਈਆਂ ਦੀ ਵਿਕਰੀ ਦੇ ਲਈ ਪ੍ਰੋਤਸਾਹਨ ਪ੍ਰਦਾਨ ਕਰਨ ਦੇ ਲਈ 75 ਕਰੋੜ ਰੁਪਏ ਦਾ ਪ੍ਰਾਵਧਾਨ ਸ਼ਾਮਲ ਹੈ।

ਪਸ਼ੂਆਂ ਦੀ ਉਤਪਾਦਕਤਾ ਖੁਰਪਕਾ ਅਤੇ ਮੂੰਹਪਕਾ ਰੋਗ (ਐੱਫਐੱਮਡੀ), ਬਰੁਸੇਲੋਸਿਸ, ਪੇਸਟ ਡੇਸ ਪੇਟਿਟਸ ਰੂਮਿਨੇਂਟਸ (ਪੀਪੀਆਰ), ਸੇਰੇਬ੍ਰੋਸਪਾਈਨਲ ਫਲੂਇਡ (ਸੀਐੱਸਐੱਫ) ਲੰਪੀ ਸਕਿਨ ਡਿਸੀਜ਼ ਆਦਿ ਬਿਮਾਰੀਆਂ ਦੇ ਕਾਰਨ ਪ੍ਰਤੀਕੂਲ ਤੌਰ ‘ਤੇ ਪ੍ਰਭਾਵਿਤ ਹੁੰਦੀ ਹੈ। ਐੱਲਐੱਚਡੀਸੀਪੀ ਦੇ ਲਾਗੂਕਰਨ ਨਾਲ ਟੀਕਾਕਰਣ ਦੇ ਮਾਧਿਅਮ ਨਾਲ ਬਿਮਾਰੀਆਂ ਦੀ ਰੋਕਥਾਮ ਕਰਕੇ ਇਨ੍ਹਾਂ ਨੁਕਸਾਨਾਂ ਵਿੱਚ ਕਮੀ ਆਵੇਗੀ। ਇਹ ਯੋਜਨਾ ਮੋਬਾਈਲ ਪਸੂ ਚਿਕਿਤਸਾ ਲਿੰਟਸ (ਈਐੱਸਵੀਐੱਚਡੀ-ਐੱਮਵੀਯੂ) ਦੇ ਉਪ-ਘਟਕਾਂ ਦੇ ਮਾਧਿਅਮ ਨਾਲ ਪਸ਼ੂਧਨ ਸਿਹਤ ਦੇਖਭਾਲ ਦੀ ਡੋਰ-ਸਟੈੱਪ ਡਿਲੀਵਰੀ ਅਤੇ ਪੀਐੱਮ-ਕਿਸਾਨ ਸਮ੍ਰਿੱਧੀ ਕੇਂਦਰ ਅਤੇ ਸਹਿਕਾਰੀ ਕਮੇਟੀਆਂ ਦੇ ਨੈੱਟਵਰਕ ਦੇ ਮਾਧਿਅਮ ਨਾਲ ਜੈਨੇਰਿਕ ਪਸ਼ੂ ਚਿਕਿਤਸਾ ਦਵਾਈ-ਪਸ਼ੂ ਔਸ਼ਧੀ ਦੀ ਉਪਲਬਧਤਾ ਵਿੱਚ ਸੁਧਾਰ ਦਾ ਵੀ ਸਮਰਥਨ ਕਰਦੀ ਹੈ।

  

ਇਸ ਪ੍ਰਕਾਰ ਇਹ ਯੋਜਨਾ ਟੀਕਾਕਰਣ, ਨਿਗਰਾਨੀ ਅਤੇ ਸਿਹਤ ਸੁਵਿਧਾਵਾਂ ਦੇ ਅੱਪਗ੍ਰੇਡੇਸ਼ਨ ਦੇ ਮਾਧਿਅਮ ਨਾਲ ਪਸ਼ੂਧਨ ਰੋਗਾਂ ਦੀ ਰੋਕਥਾਮ ਅਤੇ ਨਿਯੰਤ੍ਰਣ ਵਿੱਚ ਮਦਦ ਕਰੇਗੀ। ਇਸ ਯੋਜਨਾ ਨਾਲ ਉਤਪਾਦਕਤਾ ਵਿੱਚ ਸੁਧਾਰ ਹੋਵੇਗਾ, ਰੋਜ਼ਗਾਰ ਪੈਦਾ ਹੋਵੇਗਾ, ਗ੍ਰਾਮੀਣ ਖੇਤਰ ਵਿੱਚ ਉੱਦਮਤਾ ਨੂੰ ਹੁਲਾਰਾ ਮਿਲੇਗਾ ਅਤੇ ਬਿਮਾਰੀ ਦੇ ਬੋਝ ਦੇ ਕਾਰਨ ਕਿਸਾਨਾਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਿਆ ਜਾ ਸਕੇਗਾ।

*****

ਐੱਮਜੇਪੀਐੱਸ/ਬੀਐੱਮ