Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਦ ‘ਇੰਸਟੀਟਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਤੇ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ’ ਦੇ ਦਰਮਿਆਨ ਸਹਿਮਤੀ–ਪੱਤਰ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੇ ‘ਇੰਸਟੀਟਿਊਟ  ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ’ (ICAI) ਅਤੇ ‘ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊ ਜ਼ੀਲੈਂਡ’ (CA ANZ) ਦੇ ਦਰਮਿਆਨ ਇੱਕ ਨਵੇਂ ਸਹਿਮਤੀ–ਪੱਤਰ (MoU) ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ:

MRA ਮੈਂਬਰਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਸੰਗਠਨਾਂ ਦੇ ਹਿਤ ਵਿੱਚ ਪਰਸਪਰ ਲਾਹੇਵੰਦ ਸਬੰਧ ਵਿਕਸਿਤ ਕਰਨ ਦਾ ਚਾਹਵਾਨ ਹੈ ਅਤੇ ; ਇਸ ਨਾਲ ਆਈਸੀਏਆਈ (ICAI) ਮੈਂਬਰਾਂ ਨੂੰ ਉਨ੍ਹਾਂ ਦੇ ਕਿੱਤਾਮੁਖੀ ਦਿਸਹੱਦਿਆਂ ਦੇ ਵਿਸਤਾਰ ਨਾਲ ਇੱਕ ਮੌਕਾ ਮੁਹੱਈਆ ਹੋਣ ਅਤੇ ਦੋ ਅਕਾਊਂਟਿੰਗ ਸੰਸਥਾਨਾਂ ਦੇ ਦਰਮਿਆਨ ਕੰਮਕਾਜੀ ਸਬੰਧ ਵਿਕਸਿਤ ਹੋਣ ਦੀ ਸੰਭਾਵਨਾ ਹੈ। ਦੋਵੇਂ ਅਕਾਊਂਟੈਂਸੀ ਸੰਸਥਾਨਾਂ ਨੂੰ ਸਮੁੱਚੇ ਵਿਸ਼ਵ ’ਚ ਬਣੇ ਇਸ ਮਾਹੌਲ ’ਚ ਇਸ ਕਿੱਤੇ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਮੋਹਰੀ ਭੂਮਿਕਾ ਨਿਭਾਉਣ ਦਾ ਮੌਕਾ ਮਿਲੇਗਾ।

ਲਾਭ:

ਦੋਵੇਂ ਸੰਸਥਾਨਾਂ ਦੇ ਦਰਮਿਆਨ ਜੁੜਾਅ ਸਦਕਾ ਭਾਰਤੀ ਚਾਰਟਰਡ ਅਕਾਊਂਟੈਂਟਸ ਲਈ ਰੋਜ਼ਗਾਰ ਦੇ ਅਨੇਕ ਮੌਕੇ ਮਿਲਣ ਦੀ ਸੰਭਾਵਨਾ ਹੈ ਤੇ ਨਾਲ ਹੀ ਭਾਰਤ ਨੂੰ ਉਹ ਵੱਡੀਆਂ ਵਿਦੇਸ਼ੀ ਰਕਮਾਂ ਵੀ ਭੇਜਣਗੇ।

ਵੇਰਵੇ:

‘ਇੰਸਟੀਟਿਊਟ  ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ’ (ICAI) ਅਤੇ ‘ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊ ਜ਼ੀਲੈਂਡ’ (CA ANZ) ਵਿਚਾਲੇ ਇਸ ਨਵੇਂ ਸਹਿਮਤੀ–ਪੱਤਰ (MoU) ਨਾਲ ਇੱਕ–ਦੂਜੇ ਦੀ ਯੋਗਤਾ ਨੂੰ ਮਾਨਤਾ ਮਿਲੇਗੀ ਅਤੇ ਦੋਵੇਂ ਸੰਸਥਾਨਾਂ ਦੇ ਦਰਮਿਆਨ ਇੱਕ ਪ੍ਰਬੰਧ ਸਥਾਪਤ ਕਰਦਿਆਂ ਮੈਂਬਰਾਂ ਨੂੰ ਦਾਖ਼ਲ ਕੀਤਾ ਜਾਵੇਗਾ।  ਆਈਸੀਏਆਈ (ICAI) ਅਤੇ ਸੀਏ ਏਐੱਨਜ਼ੈੱਡ (CA ANZ) ਦਾ ਉਦੇਸ਼ ਅਕਾਊਂਟਿੰਗ ਦੇ ਗਿਆਨ, ਪੇਸ਼ੇਵਰਾਨਾ ਤੇ ਬੌਧਿਕ ਵਿਕਾਸ, ਉਨ੍ਹਾਂ ਦੇ ਸਬੰਧਿਤ ਮੈਂਬਰਾਂ ਦੇ ਹਿਤਾਂ ਦੀ ਪੂਰਤੀ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਭਾਰਤ ’ਚ ਅਕਾਊਂਟਿੰਗ ਦੇ ਕਿੱਤੇ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਇੱਕ ਪਰਸਪਰ ਸਹਿਯੋਗ ਵਾਲਾ ਢਾਂਚਾ ਸਥਾਪਿਤ ਕਰਨਾ ਹੈ।

ਰਣਨੀਤੀ ਤੇ ਟੀਚੇ ਲਾਗੂਕਰਨ:

ਇਸ ਸਹਿਮਤੀ–ਪੱਤਰ ’ਚ ਦੂਜੀ ਇਕਾਈ ਦੇ ਉਨ੍ਹਾਂ ਮੈਂਬਰਾਂ ਦੀ ਯੋਗਤਾ ਨੂੰ ਪਰਸਪਰ ਮਾਨਤਾ ਦੇਣ ਦੀ ਵਿਵਸਥਾ ਹੈ, ਜਿਨ੍ਹਾਂ ਨੇ ਪ੍ਰੀਖਿਆ, ਕਿੱਤਾਮੁਖੀ ਪ੍ਰੋਗਰਾਮ ਤੇ ਦੋਵੇਂ ਧਿਰਾਂ ਦੇ ਵਿਵਹਾਰਕ ਅਨੁਭਵ ਮੈਂਬਰਸ਼ਿਪ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਕੇ ਮੈਂਬਰਸ਼ਿਪ ਹਾਸਲ ਕੀਤੀ ਹੈ।

*****

ਡੀਐੱਸ