ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਵਿੱਤ ਸਾਲ 2023-24 ਤੱਕ, ਪੰਜ ਸਾਲ ਦੀ ਮਿਆਦ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ 520 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੇਣ ਦੀ ਪ੍ਰਵਾਨਗੀ ਦਿੱਤੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਇਸ ਵਿਸਤਾਰਿਤ ਮਿਆਦ ਦੇ ਦੌਰਾਨ ਐਲੋਕੇਸ਼ਨ ਨੂੰ ਗ਼ਰੀਬੀ ਅਨੁਪਾਤ ਨਾਲ ਜੋੜੇ ਬਿਨਾ ਮੰਗ ਜਨਿਤ ਅਧਾਰ ‘ਤੇ ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ( ਡੀਏਵਾਈ-ਐੱਨਆਰਐੱਲਐੱਮ ) ਦਾ ਵਿੱਤ ਪੋਸ਼ਣ ਸੁਨਿਸ਼ਚਿਤ ਕਰਨ ਦੀ ਵੀ ਪ੍ਰਵਾਨਗੀ ਦਿੱਤੀ।
ਇਸ ਨਾਲ ਇਨ੍ਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਜ਼ਰੂਰਤ ਦੇ ਅਧਾਰ ‘ਤੇ ਇਸ ਮਿਸ਼ਨ ਤਹਿਤ ਲੋੜੀਂਦਾ ਧਨ ਸੁਨਿਸ਼ਚਿਤ ਹੋਵੇਗਾ ਅਤੇ ਇਹ ਇੱਕ ਸਮਾਂਬੱਧ ਤਰੀਕੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਸਾਰੇ ਕੇਂਦਰ ਪ੍ਰਾਯੋਜਿਤ ਲਾਭਾਰਥੀ-ਮੁਖੀ ਯੋਜਨਾਵਾਂ ਨੂੰ ਸਰਬਵਿਆਪਕ ਬਣਾਉਣ ਦੇ ਭਾਰਤ ਸਰਕਾਰ ਦੇ ਉਦੇਸ਼ ਦੇ ਵੀ ਅਨੁਰੂਪ ਹੈ।
ਇਹ ਗ੍ਰਾਮੀਣ ਪਰਿਵਾਰਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਬਦਲੀਆਂ ਹੋਈਆਂ ਪਰਿਸਥਿਤੀਆਂ ਦੇ ਲਈ ਇਸ ਮਿਸ਼ਨ ਦੀ ਸਮਰੱਥਾ ਦੇ ਵੱਲ ਸੰਕੇਤ ਕਰਨ ਵਾਲੇ ਮੁੱਲਾਂਕਣ ਦੇ ਨਤੀਜਿਆਂ ‘ਤੇ ਅਧਾਰਿਤ ਹੈ।
ਦੀਨਦਿਆਲ ਅੰਤਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਕੇਂਦਰ ਦੁਆਰਾ ਪ੍ਰਾਯੋਜਿਤ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਪੂਰੇ ਦੇਸ਼ ਵਿੱਚ ਗ਼ਰੀਬ ਗ੍ਰਾਮੀਣ ਪਰਿਵਾਰਾਂ ਲਈ ਵਿਵਿਧ ਆਜੀਵਿਕਾਵਾਂ ਦੇ ਸੰਵਰਧਨ ਦੁਆਰਾ ਗ੍ਰਾਮੀਣ ਗ਼ਰੀਬੀ ਦਾ ਖਾਤਮਾ ਕਰਨਾ ਹੈ। ਗ੍ਰਾਮੀਣ ਗ਼ਰੀਬੀ ਦੂਰ ਕਰਨ ਲਈ ਡੀਏਵਾਈ-ਐੱਨਆਰਐੱਲਐੱਮ ਦਾ ਜੂਨ 2011 ਵਿੱਚ ਸ਼ੁਰੂ ਕੀਤੇ ਗ਼ਰੀਬੀ ਖਤਮ ਕਰਨ ਦੇ ਪ੍ਰੋਗਰਾਮਾਂ ਵਿੱਚ ਪ੍ਰਤੀਮਾਨ ਬਦਲਾਅ ਦਾ ਸੂਚਕ ਹੈ। ਡੀਏਵਾਈ-ਐੱਨਆਰਐੱਲਐੱਮ ਸਾਰੇ ਗ੍ਰਾਮੀਣ ਗ਼ਰੀਬ ਪਰਿਵਾਰਾਂ, ਅਨੁਮਾਨਿਤ ਲਗਭਗ 10 ਕਰੋੜ ਪਰਿਵਾਰਾਂ ਤੱਕ ਪਹੁੰਚਣ ਅਤੇ ਯੂਨੀਵਰਸਲ ਸਮਾਜਿਕ ਜਾਗਰੂਕਤਾ ਦੇ ਜ਼ਰੀਏ ਉਨ੍ਹਾਂ ਦੀ ਆਜੀਵਿਕਾ ‘ਤੇ ਪ੍ਰਭਾਵ ਪਾਉਣ ਦੇ ਨਾਲ-ਨਾਲ ਉਨ੍ਹਾਂ ਦੇ ਆਪਣੇ ਸੰਸਥਾਨਾਂ ਅਤੇ ਬੈਂਕਾਂ ਤੋਂ ਵਿੱਤੀ ਸੰਸਾਧਨਾਂ ਦੀ ਪਹੁੰਚ ਦੇ ਜ਼ਰੀਏ ਹਰੇਕ ਗ੍ਰਾਮੀਣ ਗ਼ਰੀਬ ਪਰਿਵਾਰ ਤੋਂ ਇੱਕ ਮਹਿਲਾ ਮੈਂਬਰ ਨੂੰ ਸਵੈ ਸਹਾਇਤਾ ਸਮੂਹ ਵਿੱਚ ਸ਼ਾਮਲ ਕਰਨਾ, ਉਨ੍ਹਾਂ ਦੀ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਅਤੇ ਉਨ੍ਹਾਂ ਦੀਆਂ ਲਘੂ ਆਜੀਵਿਕਾ ਯੋਜਨਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਨਾ ਚਾਹੁੰਦੀ ਹੈ।
ਇਸ ਮਿਸ਼ਨ ਵਿੱਚ ਸਵੈ ਸਹਾਇਤਾ ਦੀ ਭਾਵਨਾ ਵਿੱਚ ਸਮੁਦਾਇ ਪੇਸ਼ੇਵਰਾਂ ਦੇ ਜ਼ਰੀਏ ਸਮੁਦਾਇ ਸੰਸਥਾਨਾਂ ਦੇ ਨਾਲ ਕਾਰਜ ਕਰਨਾ ਸ਼ਾਮਲ ਹੈ। ਇਹ ਡੀਏਵਾਈ-ਐੱਨਆਰਐੱਲਐੱਮ ਦਾ ਵਿਸ਼ੇਸ਼ ਪ੍ਰਸਤਾਵ ਹੈ ਅਤੇ ਇਸ ਪ੍ਰਕਾਰ ਇਹ ਪਿਛਲੇ ਗ਼ਰੀਬੀ ਹਟਾਓ ਪ੍ਰੋਗਰਾਮਾਂ ਤੋਂ ਅਲੱਗ ਹੈ। ਇਸ ਪ੍ਰੋਗਰਾਮ ਦੀ ਹੋਰ ਮਹਤਵਪੂਰਨ ਗੱਲ ਇਹ ਹੈ ਕਿ ਇਸ ਨੂੰ ਰਾਸ਼ਟਰੀ, ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰ ‘ਤੇ ਸਮਰਪਿਤ ਲਾਗੂਕਰਨ ਸਹਾਇਤਾ ਇਕਾਈਆਂ ਦੇ ਨਾਲ ਇੱਕ ਵਿਸ਼ੇਸ਼ ਉਦੇਸ਼ ਵਾਹਨ (ਖੁਦਮੁਖਤਿਆਰ ਸਟੇਟ ਸੁਸਾਇਟੀਆਂ ) ਦੁਆਰਾ ਇੱਕ ਮਿਸ਼ਨ ਮੋਡ ਵਿੱਚ ਲਾਗੂ ਕੀਤਾ ਗਿਆ ਹੈ। ਇਸ ਵਿੱਚ ਹਰੇਕ ਗ੍ਰਾਮੀਣ ਗ਼ਰੀਬ ਪਰਿਵਾਰ ਨੂੰ ਲਗਾਤਾਰ ਅਤੇ ਦੀਰਘਕਾਲ ਤੱਕ ਸਹਾਇਤਾ ਉਪਲਬਧ ਕਰਵਾਉਣ ਦੇ ਕ੍ਰਮ ਵਿੱਚ ਪੇਸ਼ੇਵਰ ਮਾਨਵ ਸੰਸਾਧਨਾਂ ਦੀ ਵਰਤੋਂ ਕੀਤੀ ਗਈ ਹੈ।
ਪਿਛੋਕੜ:
ਡੀਏਵਾਈ-ਐੱਨਆਰਐੱਲਐੱਮ ਨੂੰ ਪੂਰਵਵਰਤੀ ਰਾਜ ਜੰਮੂ-ਕਸ਼ਮੀਰ ਵਿੱਚ ਜੰਮੂ-ਕਸ਼ਮੀਰ ਰਾਜ ਆਜੀਵਿਕਾ ਮਿਸ਼ਨ (ਜੇਕੇਐੱਸਆਰਐੱਲਐੱਮ) ਦੁਆਰਾ ‘ਉਮੀਦ’ ਪ੍ਰੋਗਰਾਮ ਦੇ ਰੂਪ ਵਿੱਚ ਲਾਗੂ ਕੀਤਾ ਗਿਆ ਸੀ। ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਮੌਜੂਦਾ ਨਿਧੀ ਵੰਡ ਪ੍ਰਕਿਰਿਆ ਰਾਜਾਂ ਵਿੱਚ ਗ਼ਰੀਬੀ ਵੰਡ ‘ਤੇ ਅਧਾਰਿਤ ਹੈ। ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਜੰਮੂ–ਕਸ਼ਮੀਰ ਦਾ ਹਿੱਸਾ ਕੁੱਲ ਸਲਾਨਾ ਵੰਡ ਦਾ 1% ਤੋਂ ਵੀ ਘੱਟ ਸੀ। ਇਸ ਮਿਸ਼ਨ ਦੇ ਤਹਿਤ ਵਿੱਤ ਸਾਲ 2013-14 ਤੋਂ 2017-18 ਤੱਕ ਪੰਜ ਸਾਲਾਂ ਦੀ ਨਿਸ਼ਚਿਤ ਸਮਾਂ-ਸੀਮਾ ਵਿੱਚ ਜੰਮੂ-ਕਸ਼ਮੀਰ ਨੂੰ ਲੋੜੀਂਦੀ ਵਿੱਤ ਪੋਸ਼ਣ ਸਹਾਇਤਾ ਸੁਨਿਸ਼ਚਿਤ ਕਰਨ ਅਤੇ ਰਾਜ ਵਿੱਚ ਗ਼ਰੀਬ ਗ੍ਰਾਮੀਣ ਆਬਾਦੀ (ਜੋ ਕੁੱਲ ਗ੍ਰਾਮੀਣ ਆਬਾਦੀ ਦੀ ਲਗਭਗ ਦੋ-ਤਿਹਾਈ ਹੈ) ਨੂੰ ਲੋੜੀਂਦੀ ਕਵਰੇਜ ਦੇਣ ਲਈ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਰਾਜ ਲਈ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਵਿਸ਼ੇਸ਼ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਹੈ। ਮੰਤਰੀ ਮੰਡਲ ਨੇ ਗ਼ਰੀਬੀ ਅਨੁਪਾਤ ਨਾਲ ਜੋੜੇ ਬਿਨਾ ਵਿਸ਼ੇਸ਼ ਪੈਕੇਜ ਦੇ ਲਾਗੂਕਰਨ ਲਈ ਜ਼ਰੂਰਤ ਦੇ ਅਧਾਰ ‘ਤੇ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਫ਼ੰਡਾਂ ਦੀ ਵੰਡ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੂਲ ਰੂਪ ਨਾਲ ਪੰਜ ਸਾਲ ਦੀ ਮਿਆਦ ਦੇ ਲਈ ਇਸ ਪ੍ਰਸਤਾਵ ਲਈ ਵਿੱਤੀ ਖਰਚ 755.32 ਕਰੋੜ ਰੁਪਏ (ਕੇਂਦਰ ਦਾ ਹਿੱਸਾ 679.78 ਕਰੋੜ ਰੁਪਏ) ਸੀ।
ਵਿਭਿੰਨ ਕਾਰਨਾਂ ਅਤੇ ਰਾਜ ਦੀ ਅਸ਼ਾਂਤ ਸਥਿਤੀ ਦੇ ਕਾਰਨ ਵਿਸ਼ੇਸ਼ ਪੈਕੇਜ ਮਈ 2013 ਵਿੱਚ ਪ੍ਰਵਾਨ ਕੀਤਾ ਗਿਆ ਸੀ ਜਿਸ ਨੂੰ ਬਾਅਦ ਵਿੱਚ ਇੱਕ ਸਾਲ ਵਧਾ ਕੇ 2018-19 ਤੱਕ ਕਰ ਦਿੱਤਾ ਗਿਆ ਸੀ ਲੇਕਿਨ ਇਸ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਿਆ। ਜੰਮੂ-ਕਸ਼ਮੀਰ ਵਿੱਚ ਇਸ ਪ੍ਰੋਗਰਾਮ ਦੀਆਂ ਉਪਲੱਬਧੀਆਂ ਦਾ ਇੱਕ ਵਿਸਤ੍ਰਿਤ ਤੀਸਰੇ ਪੱਖ ਦਾ ਮੁੱਲਾਂਕਣ ਅਤੇ ਇਸ ਵਿਸ਼ੇਸ਼ ਪੈਕੇਜ ਦਾ ਲਾਗੂਕਰਨ ਕਰਨ ਲਈ ਰਾਜ ਮਿਸ਼ਨ ਦੀ ਤਿਆਰੀ ਦੀ ਸਮੀਖਿਆ ਗ੍ਰਾਮੀਣ ਪ੍ਰਬੰਧਨ ਸੰਸਥਾਨ (ਆਈਆਰਐੱਮਏ) ਆਨੰਦ, ਗੁਜਰਾਤ ਦੁਆਰਾ ਸਾਲ 2019 ਵਿੱਚ ਆਯੋਜਿਤ ਕੀਤੀ ਗਈ। ਇਸ ਮੁੱਲਾਂਕਣ ਵਿੱਚ ਪੂਰਵਵਰਤੀ ਰਾਜ ਵਿੱਚ ਡੀਏਵਾਈ-ਐੱਨਆਰਐੱਲਐੱਮ ਦੇ ਲਾਗੂਕਰਨ ਦੇ ਅਨੇਕ ਚੰਗੇ ਨਤੀਜੇ ਸਾਹਮਣੇ ਆਏ। ਇਨ੍ਹਾਂ ਵਿੱਚ ਕਮਾਈ ਪੱਧਰਾਂ ਵਿੱਚ ਵਾਧਾ, ਪਰਿਸੰਪਤੀ ਅਧਾਰ ਵਿੱਚ ਸੁਧਾਰ, ਮਹਿਲਾਵਾਂ ਲਈ ਨਵੇਂ/ਵਿਵਿਧ ਆਜੀਵਿਕਾ ਅਵਸਰਾਂ ਦਾ ਸਿਰਜਣ, ਅਧਿਕ ਬੱਚਤ, ਉਤਪਾਦਕ ਉਦੇਸ਼ਾਂ ਲਈ ਅਧਿਕ ਨਿਵੇਸ਼, ਕਰਜ਼ੇ ਦੇ ਉਤਪਾਦਕ ਉਪਯੋਗ ਸ਼ਾਮਲ ਹਨ। ਇਸ ਦੇ ਇਲਾਵਾ, ਇਸ ਦਾ ਸਮੁਦਾਇ ਪੱਧਰ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਕਾਰਾਤਮਕ ਪ੍ਰਭਾਵ ਪਿਆ ਹੈ ਅਤੇ ਲਾਭਕਾਰੀ ਸੰਗ੍ਰਹਿ ਸਮਾਜਿਕ ਸਦਭਾਵ ਅਤੇ ਆਪਸੀ ਸਹਾਇਤਾ ਵਿੱਚ ਪਾਰਦਰਸ਼ਿਤਾ ਵਧੀ ਹੈ। ਸਮੁਦਾਇ ਸੰਸਾਧਨ ਵਿਅਕਤੀਆਂ ਦਾ ਇੱਕ ਵੱਡਾ ਕਾਡਰ ਅਤੇ ਸਵੈ ਸਹਾਇਤਾ ਸਮੂਹ ਮੈਂਬਰਾਂ ਅਤੇ ਅਧਿਕਾਰੀਆਂ ਦੇ ਰੂਪ ਵਿੱਚ ਸਮਾਜਿਕ ਪੂੰਜੀ ਦਾ ਵੀ ਸਿਰਜਣ ਹੋਇਆ ਹੈ।
****
ਕੇਐੱਸਡੀ
Today’s Cabinet decision will further 'Ease of Living' for the people of Jammu and Kashmir as well as Ladakh. https://t.co/QoMGNnm7WF
— Narendra Modi (@narendramodi) October 14, 2020