Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਦਿੱਲੀ ਮੈਟਰੋ ਫੇਜ IV ਪ੍ਰੋਜੈਕਟ ਦੇ ਰਿਠਾਲਾ-ਕੁੰਡਲੀ ਕੌਰੀਡੋਰ ਨੂੰ ਮੰਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ, ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ-IV ਪ੍ਰੋਜੈਕਟ ਦੇ 26.463 ਕਿਲੋਮੀਟਰ ਲੰਬੇ ਰਿਠਾਲਾ-ਨਰੇਲਾ-ਨਾਥੂਪੁਰ (ਕੁੰਡਲੀ) ਕੌਰੀਡੋਰ ਨੂੰ ਮੰਜ਼ੂਰੀ ਦੇ ਦਿੱਤੀ ਹੈ ਜੋ ਰਾਸ਼ਟਰੀ ਰਾਜਧਾਨੀ ਅਤੇ ਗੁਆਂਢੀ ਰਾਜ ਹਰਿਆਣਾ ਦਰਮਿਆਨ ਸੰਪਰਕ ਨੂੰ ਹੋਰ ਵਧਾਏਗਾ। ਇਸ ਕੌਰੀਡੋਰ ਨੂੰ ਮੰਜ਼ੂਰੀ ਮਿਲਣ ਦੀ ਮਿਤੀ ਤੋਂ 4 ਸਾਲਾਂ ਵਿੱਚ ਪੂਰਾ ਕੀਤਾ ਜਾਣਾ ਤੈਅ ਹੈ।

ਇਸ ਪ੍ਰੋਜੈਕਟ ਦੀ ਮੁਕੰਮਲ ਲਾਗਤ 6,230 ਕਰੋੜ ਰੁਪਏ ਹੈ ਅਤੇ ਇਸ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਡੀਐੱਮਆਰਸੀ) ਦੁਆਰਾ ਭਰਤ ਸਰਕਾਰ (ਜੀਓਆਈ) ਦੇ ਮੌਜੂਦਾ 50:50 ਸਪੈਸ਼ਲ ਪਰਪਜ਼ ਵਹੀਕਲ (SPV) ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੀ ਸਰਕਾਰ ਦੁਆਰਾ ਚਾਰ ਸਾਲਾਂ ਵਿੱਚ ਲਾਗੂ ਕੀਤਾ ਜਾਣਾ ਹੈ। 

ਇਹ ਲਾਈਨ ਮੌਜੂਦਾ ਸ਼ਹੀਦ ਸਥਲ (ਨਵਾਂ ਬੱਸ ਅੱਡਾ) – ਰਿਠਾਲਾ (ਰੈੱਡ ਲਾਈਨ) ਕੌਰੀਡੋਰ ਦਾ ਵਿਸਤਾਰ ਹੋਵੇਗਾ ਅਤੇ ਰਾਸ਼ਟਰੀ ਰਾਜਧਾਨੀ ਦੇ ਉੱਤਰ ਪੱਛਮੀ ਹਿੱਸਿਆਂ ਜਿਵੇਂ ਕਿ ਨਰੇਲਾ, ਬਵਾਨਾ, ਰੋਹਿਣੀ ਦੇ ਕੁਝ ਹਿੱਸਿਆਂ ਆਦਿ ਵਿੱਚ ਸੰਪਰਕ ਨੂੰ ਵਧਾਏਗੀ। ਇਸ ਪੂਰੇ ਹਿੱਸੇ ਵਿੱਚ 21 ਸਟੇਸ਼ਨ ਹੋਣਗੇ। ਇਸ ਕੌਰੀਡੋਰ ਦੇ ਸਾਰੇ ਸਟੇਸ਼ਨਾਂ ਐਲੀਵੇਟਿਡ ਕੀਤੇ ਜਾਣਗੇ।

ਮੁਕੰਮਲ ਹੋਣ ਤੋਂ ਬਾਅਦ, ਰਿਠਾਲਾ – ਨਰੇਲਾ – ਨਾਥੂਪੁਰ ਕੌਰੀਡੋਰ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਿੱਚ ਸ਼ਹੀਦ ਸਥਲ ਨਵੇਂ ਬੱਸ ਅੱਡਾ ਸਟੇਸ਼ਨ ਨੂੰ ਦਿੱਲੀ ਰਾਹੀਂ ਹਰਿਆਣਾ ਦੇ ਨਾਥੂਪੁਰ ਨਾਲ ਵੀ ਜੋੜੇਗਾ, ਜੋ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਸੰਪਰਕ ਨੂੰ ਬਹੁਤ ਵਧਾਏਗਾ।

ਫੇਜ –IV ਪ੍ਰੋਜੈਕਟ ਦਾ ਇਹ ਨਵਾਂ ਕੌਰੀਡੋਰ ਐੱਨਸੀਆਰ ਵਿੱਚ ਦਿੱਲੀ ਮੈਟਰੋ ਨੈਟਵਰਕ ਦੀ ਪਹੁੰਚ ਦਾ ਵਿਸਤਾਰ ਕਰੇਗਾ ਜਿਸ ਨਾਲ ਅਰਥਵਿਵਸਥਾ ਨੂੰ ਹੋਰ ਪ੍ਰੋਤਸਾਹਨ ਮਿਲੇਗਾ। ਰੈੱਡ ਲਾਈਨ ਦੇ ਵਿਸਤਾਰ ਨਾਲ ਸੜਕਾਂ ਉੱਪਰ ਭੀੜ ਘਟੇਗੀ, ਜਿਸ ਨਾਲ ਮੋਟਰ ਵਾਹਨਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।

ਇਸ ਪੂਰੇ ਹਿੱਸੇ ਵਿੱਚ 21 ਸਟੇਸ਼ਨ ਹੋਣਗੇ। ਇਸ ਕੌਰੀਡੋਰ ਦੇ ਸਾਰੇ ਸਟੇਸ਼ਨ ਐਲੀਵੇਟਿਡ ਹੋਣਗੇ। ਇਸ ਕੌਰੀਡੋਰ ‘ਤੇ ਆਉਣ ਵਾਲੇ ਸਟੇਸ਼ਨ ਹਨ: ਰਿਠਾਲਾ, ਰੋਹਿਣੀ ਸੈਕਟਰ 25, ਰੋਹਿਣੀ ਸੈਕਟਰ 26, ਰੋਹਿਣੀ ਸੈਕਟਰ 31, ਰੋਹਿਣੀ ਸੈਕਟਰ 32, ਰੋਹਿਣੀ ਸੈਕਟਰ 36, ਬਰਵਾਲਾ, ਰੋਹਿਣੀ ਸੈਕਟਰ 35, ਰੋਹਿਣੀ ਸੈਕਟਰ 34, ਬਵਾਨਾ ਇੰਡਸਟਰੀਅਲ ਸੈਕਟਰ 1 ਸੈਕਟਰ 3.4, ਬਵਾਨਾ ਇੰਡਸਟਰੀਅਲ ਏਰੀਆ – 1 ਸੈਕਟਰ 1,2, ਬਵਾਨਾ ਜੇਜੇ ਕਲੋਨੀ, ਸਨੌਥ, ਨਿਊ ਸਨੋਥ, ਡਿੱਪੂ ਸਟੇਸ਼ਨ, ਪਿੰਡ ਭੋਰਗੜ੍ਹ, ਅਨਾਜ ਮੰਡੀ ਨਰੇਲਾ, ਨਰੇਲਾ ਡੀਡੀਏ ਸਪੋਰਟਸ ਕੰਪਲੈਕਸ, ਨਰੇਲਾ, ਨਰੇਲਾ ਸੈਕਟਰ 5, ਕੁੰਡਲੀ ਅਤੇ ਨਾਥਪੁਰ।

ਇਹ ਕੌਰੀਡੋਰ ਦਿੱਲੀ ਮੈਟਰੋ ਦਾ ਹਰਿਆਣਾ ਵਿੱਚ ਚੋਥਾ ਵਿਸਥਾਰ ਹੋਵੇਗਾ। ਵਰਤਮਾਨ ਸਮੇਂ, ਦਿੱਲੀ ਮੈਟਰੋ ਹਰਿਆਣਾ ਦੇ ਗੁਰੂਗ੍ਰਾਮ, ਬੱਲਭਗੜ੍ਹ ਅਤੇ ਬਹਾਦੁਰਗੜ੍ਹ ਤੱਕ ਸੰਚਾਲਨ ਹੁੰਦਾ ਹੈ।

65.202 ਕਿਲੋਮੀਟਰ ਅਤੇ 45 ਸਟੇਸ਼ਨਾਂ ਵਾਲੇ ਫੇਜ਼-IV (3 ਤਰਜੀਹੀ ਕੌਰੀਡੋਰਸ) ਦਾ ਨਿਰਮਾਣ ਚੱਲ ਰਿਹਾ ਹੈ, ਅਤੇ ਅੱਜ ਤੱਕ, ਇਸ ਦਾ 56% ਤੋਂ ਵੱਧ ਨਿਰਮਾਣ ਪੂਰਾ ਹੋ ਚੁੱਕਾ ਹੈ। ਫੇਜ਼-IV (3 ਤਰਜੀਹੀ) ਕੌਰੀਡੋਰਸ ਦੇ ਮਾਰਚ 2026 ਤੱਕ ਵੱਖ-ਵੱਖ ਪੜਾਵਾਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, 20.762 ਕਿਲੋਮੀਟਰ ਦੇ ਦੋ ਹੋਰ ਕੌਰੀਡੋਰਸ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਹ ਪ੍ਰੀ-ਟੈਂਡਰਿੰਗ ਪੜਾਵਾਂ ਵਿੱਚ ਹਨ।

 

ਅੱਜ, ਦਿੱਲੀ ਮੈਟਰੋ ਔਸਤਨ 64 ਲੱਖ ਯਾਤਰੀਆਂ ਦੇ ਸਫ਼ਰ ਨੂੰ ਪੂਰਾ ਕਰਦੀ ਹੈ। 18.11.2024 ਨੂੰ ਹੁਣ ਤੱਕ ਦੀ ਸਭ ਤੋਂ ਵੱਧ ਯਾਤਰੀਆਂ ਦੁਆਰਾ ਯਾਤਰਾ 78.67 ਲੱਖ ਰਿਕਾਰਡ ਕੀਤੀ ਗਈ ਹੈ। ਦਿੱਲੀ ਮੈਟਰੋ ਐੱਮਆਰਟੀਐੱਸ ਦੇ ਮੁੱਖ ਮਾਪਦੰਡਾਂ, ਅਰਥਾਤ ਸਮੇਂ ਦੀ ਪਾਬੰਦੀ, ਭਰੋਸੇਯੋਗਤਾ ਅਤੇ ਸੁਰੱਖਿਆ ਵਿੱਚ ਉੱਤਮਤਾ ਦਾ ਪ੍ਰਤੀਕ ਬਣ ਕੇ ਇਸ ਸ਼ਹਿਰ ਦੀ ਜੀਵਨ ਰੇਖਾ ਬਣ ਗਈ ਹੈ।

 ਇਸ ਸਮੇਂ ਦਿੱਲੀ ਅਤੇ ਐੱਨਸੀਆਰ ਵਿੱਚ ਡੀਐੱਮਆਰਸੀ ਦੁਆਰਾ 288 ਸਟੇਸ਼ਨਾਂ ਦੇ ਨਾਲ ਲਗਭਗ 392 ਕਿਲੋਮੀਟਰ ਦੀਆਂ ਕੁੱਲ 12 ਮੈਟਰੋ ਲਾਈਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅੱਜ, ਦਿੱਲੀ ਮੈਟਰੋ ਕੋਲ ਭਾਰਤ ਦਾ ਸਭ ਤੋਂ ਵੱਡਾ ਮੈਟਰੋ ਨੈਟਵਰਕ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਮੈਟਰੋ ਵਿੱਚੋਂ ਇੱਕ ਹੈ।

*****

ਐੱਮਜੇਪੀਐੱਸ/ਬੀਐੱਮ