Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਜਲ ਸੰਸਾਧਨ ਵਿਕਾਸ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਡੈਨਮਾਰਕ ਦੇ ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਜਲ ਸਰੋਤ ਵਿਕਾਸ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਡੈਨਮਾਰਕ ਦੇ ਦਰਮਿਆਨ ਹਸਤਾਖਰ ਕੀਤੇ ਗਏ ਇੱਕ ਸਹਿਮਤੀ ਪੱਤਰ (ਐੱਮਓਯੂ) ਤੋਂ ਜਾਣੂ ਕਰਵਾਇਆ ਗਿਆ।

 

ਐੱਮਓਯੂ ਵਿੱਚ ਸਹਿਯੋਗ ਦੇ ਵਿਆਪਕ ਖੇਤਰ ਹਨ:

•      ਡਿਜੀਟਲਾਈਜ਼ੇਸ਼ਨ ਅਤੇ ਜਾਣਕਾਰੀ ਤੱਕ ਪਹੁੰਚ ਦੀ ਅਸਾਨੀ

•      ਇੰਟੀਗਰੇਟਿਡ ਅਤੇ ਸਮਾਰਟ ਜਲ ਸੰਸਾਧਨ ਵਿਕਾਸ ਅਤੇ ਪ੍ਰਬੰਧਨ;

•      ਐਕੁਇਫਰ ਮੈਪਿੰਗ, ਭੂਮੀਗਤ ਪਾਣੀ ਦੀ ਮੋਡਲਿੰਗ, ਨਿਗਰਾਨੀ ਅਤੇ ਰੀਚਾਰਜ;

•      ਘਰੇਲੂ ਪੱਧਰ ‘ਤੇ ਅਸਰਦਾਰ ਅਤੇ ਟਿਕਾਊ ਪਾਣੀ ਦੀ ਸਪਲਾਈ, ਜਿਸ ਵਿੱਚ ਗ਼ੈਰ-ਮਾਲੀਆ ਪਾਣੀ ਅਤੇ ਊਰਜਾ ਦੀ ਖਪਤ ਵਿੱਚ ਕਮੀ ਸ਼ਾਮਲ ਹੈ;

•      ਰਹਿਣਯੋਗਤਾ, ਲਚੀਲੇਪਨ ਅਤੇ ਆਰਥਿਕ ਵਿਕਾਸ ਨੂੰ ਵਧਾਉਣ ਲਈ ਰਿਵਰ ਅਤੇ ਵਾਟਰ ਬੌਡੀ ਦੀ ਪੁਨਰ-ਸੁਰਜੀਤੀ;

•      ਪਾਣੀ ਦੀ ਗੁਣਵੱਤਾ ਦੀ ਨਿਗਰਾਨੀ ਅਤੇ ਪ੍ਰਬੰਧਨ;

•      ਗੰਦੇ ਪਾਣੀ ਦੀ ਦੁਬਾਰਾ ਵਰਤੋਂ/ਰੀਸਾਈਕਲਿੰਗ ਲਈ ਸਰਕੂਲਰ ਅਰਥਵਿਵਸਥਾ ਸਮੇਤ ਸੀਵਰੇਜ/ਵੇਸਟ ਵਾਟਰ ਟ੍ਰੀਟਮੈਂਟ, ਜਿਸ ਵਿੱਚ ਵਿਆਪਕ ਸਲੱਜ ਪ੍ਰਬੰਧਨ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਖੇਤਰ ਵਿੱਚ ਅਖੁੱਟ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਸ਼ਾਮਲ ਹੈ;

•   ਕੁਦਰਤ ਅਧਾਰਿਤ ਹੱਲਾਂ ਸਮੇਤ ਜਲਵਾਯੂ ਪਰਿਵਰਤਨ ਨੂੰ ਘਟਾਉਣਾ ਅਤੇ ਅਨੁਕੂਲਨ

•      ਸ਼ਹਿਰੀ ਹੜ੍ਹ ਪ੍ਰਬੰਧਨ ਸਮੇਤ ਨਦੀ ਕੇਂਦ੍ਰਿਤ ਸ਼ਹਿਰੀ ਯੋਜਨਾਬੰਦੀ

  • ਪੇਰੀ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਲਈ ਕੁਦਰਤ ਅਧਾਰਿਤ ਤਰਲ ਰਹਿੰਦ-ਖੂੰਹਦ ਨੂੰ ਘਟਾਉਣ ਦੇ ਉਪਾਅ।

 

ਇਸ ਤਰ੍ਹਾਂ ਇਹ ਸਮਝੌਤਾ ਜਲ ਸੰਸਾਧਨ ਵਿਕਾਸ ਅਤੇ ਪ੍ਰਬੰਧਨ;  ਗ੍ਰਾਮੀਣ ਜਲ ਸਪਲਾਈ;  ਅਤੇ ਸਹਿਯੋਗ ਦੁਆਰਾ ਕਵਰ ਕੀਤੇ ਗਏ ਖੇਤਰਾਂ ਵਿੱਚ ਅਥਾਰਟੀਆਂ, ਅਕਾਦਮਿਕ ਜਗਤ, ਵਾਟਰ ਸੈਕਟਰ ਅਤੇ ਉਦਯੋਗਾਂ ਦਰਮਿਆਨ ਪ੍ਰਤੱਖ ਸਹਿਯੋਗ ਦੁਆਰਾ ਸੀਵਰੇਜ/ਵੇਸਟ ਵਾਟਰ ਟ੍ਰੀਟਮੈਂਟ ਦੇ ਖੇਤਰ ਵਿੱਚ ਸਹਿਯੋਗ ਨੂੰ ਵਿਆਪਕ ਰੂਪ ਵਿੱਚ ਮਜ਼ਬੂਤ ​​ਕਰੇਗਾ।

 

ਪਿਛੋਕੜ:

 

ਡੈਨਮਾਰਕ ਦੀ ਪ੍ਰਧਾਨ ਮੰਤਰੀ ਸੁਸ਼੍ਰੀ ਮੇਟੇ ਫਰੈਡਰਿਕਸਨ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 28 ਸਤੰਬਰ 2020 ਨੂੰ ਭਾਰਤ ਅਤੇ ਡੈਨਮਾਰਕ ਦਰਮਿਆਨ ਇੱਕ ਵਰਚੁਅਲ ਸਮਿਟ ਦੀ ਸਹਿ-ਪ੍ਰਧਾਨਗੀ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਦਰਮਿਆਨ ਗ੍ਰੀਨ ਰਣਨੀਤਕ ਭਾਈਵਾਲੀ ਦੀ ਸਥਾਪਨਾ ਬਾਰੇ ਇੱਕ ਸਾਂਝਾ ਬਿਆਨ ਲਾਂਚ ਕੀਤਾ। ਸੰਯੁਕਤ ਬਿਆਨ, ਹੋਰਨਾਂ ਗੱਲਾਂ ਦੇ ਨਾਲ-ਨਾਲ, ਸਮਾਰਟ ਸਿਟੀਜ਼ ਸਮੇਤ ਵਾਤਾਵਰਣ/ਪਾਣੀ ਅਤੇ ਸਰਕੂਲਰ ਅਰਥਵਿਵਸਥਾ ਅਤੇ ਟਿਕਾਊ ਸ਼ਹਿਰੀ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਦੀ ਕਲਪਨਾ ਕਰਦਾ ਹੈ।

 

9 ਅਕਤੂਬਰ 2021 ਨੂੰ ਆਪਣੀ ਭਾਰਤ ਯਾਤਰਾ ਦੌਰਾਨ ਡੈਨਮਾਰਕ ਦੇ ਪ੍ਰਧਾਨ ਮੰਤਰੀ, ਸੁਸ਼੍ਰੀ ਮੈਟ ਫਰੈਡਰਿਕਸਨ ਨਾਲ ਮੁਲਾਕਾਤ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਗ੍ਰੀਨ ਰਣਨੀਤਕ ਭਾਈਵਾਲੀ ‘ਤੇ ਸਾਂਝੇ ਬਿਆਨ ਦੇ ਫੋਲੋ-ਅੱਪ ਦੇ ਤੌਰ ‘ਤੇ, ਹੇਠ ਲਿਖੀਆਂ ਹੋਰ ਗੱਲਾਂ ਦੇ ਨਾਲ-ਨਾਲ ਐਲਾਨ ਕੀਤਾ ਗਿਆ:

•      ਸਮਾਰਟ ਵਾਟਰ ਰਿਸੋਰਸ ਮੈਨੇਜਮੈਂਟ ਲਈ ਸੈਂਟਰ ਆਵ੍ ਐਕਸੀਲੈਂਸ (CoESWaRM) ਦੀ ਸਥਾਪਨਾ

•      ਪਾਂਜੀ ਵਿੱਚ ਸਮਾਰਟ ਸਿਟੀ ਲੈਬ ਦੀ ਤਰਜ਼ ‘ਤੇ ਵਾਰਾਣਸੀ ਵਿੱਚ ਸਵੱਛ ਨਦੀਆਂ ਲਈ ਇੱਕ ਲੈਬ ਦੀ ਸਥਾਪਨਾ

 

ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਡੈਨਮਾਰਕ ਫੇਰੀ ਦੌਰਾਨ 3 ਮਈ, 2022 ਨੂੰ ਜਲ ਸ਼ਕਤੀ ਮੰਤਰਾਲਾ, ਭਾਰਤ ਸਰਕਾਰ ਅਤੇ ਵਾਤਾਵਰਣ ਮੰਤਰਾਲਾ, ਡੈਨਮਾਰਕ ਸਰਕਾਰ ਦੇ ਦਰਮਿਆਨ ਇੱਕ ਇਰਾਦਾ ਪੱਤਰ ਉੱਤੇ ਹਸਤਾਖਰ ਕੀਤੇ ਗਏ ਸਨ। ਇਰਾਦਾ ਪੱਤਰ ‘ਤੇ ਹੋਰ ਗੱਲਾਂ ਦੇ ਨਾਲ, ਇੱਕ ਵਿਆਪਕ-ਆਧਾਰਿਤ ਐੱਮਓਯੂ ਵਿੱਚ ਦਾਖਲ ਹੋਣ ਦੇ ਇਰਾਦੇ ਨਾਲ ਹਸਤਾਖਰ ਕੀਤੇ ਗਏ ਸਨ ਜੋ ਦੋ ਨਵੀਆਂ ਪਹਿਲਾਂ ਨੂੰ ਸ਼ਾਮਲ ਕਰੇਗਾ;  ਸਮਾਰਟ ਵਾਟਰ ਰਿਸੋਰਸ ਮੈਨੇਜਮੈਂਟ ਲਈ ਉੱਤਕ੍ਰਿਸ਼ਟਤਾ ਕੇਂਦਰ ਅਤੇ ਵਾਰਾਣਸੀ ਵਿੱਚ ਸਵੱਛ ਨਦੀ ਦੇ ਪਾਣੀਆਂ ‘ਤੇ ਇੱਕ ਸਮਾਰਟ ਲੈਬ। ਪ੍ਰਸਤਾਵਿਤ ਸਹਿਯੋਗ ਦਾ ਮੂਲ ਉਦੇਸ਼ ਸੰਪੂਰਨ ਅਤੇ ਟਿਕਾਊ ਪਹੁੰਚ ਦੁਆਰਾ ਵਰਤਮਾਨ ਅਤੇ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਾਫ਼ ਅਤੇ ਸੁਰੱਖਿਅਤ ਪਾਣੀ ਨੂੰ ਯਕੀਨੀ ਬਣਾਉਣਾ ਹੈ। 

 

ਇਰਾਦਾ ਪੱਤਰ ਦੇ ਫੋਲੋ-ਅਪ ਵਜੋਂ, ਮਾਣਯੋਗ ਜਲ ਸ਼ਕਤੀ ਮੰਤਰੀ ਦੀ ਡੈਨਮਾਰਕ ਯਾਤਰਾ ਦੇ ਦੌਰਾਨ 12.09.2022 ਨੂੰ ਭਾਰਤ ਸਰਕਾਰ ਅਤੇ ਵਾਤਾਵਰਣ ਮੰਤਰਾਲਾ, ਡੈਨਮਾਰਕ ਸਰਕਾਰ ਦੇ ਦਰਮਿਆਨ ਡੀਓਡਬਲਿਊਆਰ, ਆਰਡੀ ਅਤੇ ਜੀਆਰ ਵਿਚਾਲੇ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ।

 

 ********* 

 

ਡੀਐੱਸ