ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਚੇਨਈ ਮੈਟਰੋ ਰੇਲ ਪ੍ਰੋਜੈਕਟ ਦੇ ਦੂਜੇ ਫੇਜ ਦੇ ਲਈ ਆਵਾਸਨ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਪ੍ਰਸਤਾਵ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਫੇਜ ਵਿੱਚ ਤਿੰਨ ਕੌਰੀਡੋਰ ਸ਼ਾਮਲ ਹਨ। ਸਵੀਕ੍ਰਿਤ ਲਾਈਨਾਂ ਦੀ ਕੁੱਲ ਲੰਬਾਈ 118.9 ਕਿਲੋਮੀਟਰ ਹੋਵੇਗੀ ਅਤੇ ਇਸ ਵਿੱਚ 128 ਸਟੇਸ਼ਨ ਹੋਣਗੇ।
ਪ੍ਰੋਜੈਕਟ ਦੀ ਪੂਰਣਤਾ ਲਾਗਤ 63,246 ਕਰੋੜ ਰੁਪਏ ਹਨ ਅਤੇ ਇਸ ਨੂੰ 2027 ਤੱਕ ਪੂਰਾ ਕਰਨ ਦੀ ਯੋਜਨਾ ਹੈ। ਫੇਜ-।।। ਦੇ ਪੂਰੀ ਤਰ੍ਹਾਂ ਨਾਲ ਸ਼ੁਰੂ ਹੋਣ ਦੇ ਨਾਲ ਚੇਨਈ ਸ਼ਹਿਰ ਵਿੱਚ ਕੁੱਲ 173 ਕਿਲੋਮੀਟਰ ਦਾ ਮੈਟਰੋ ਰੇਲ ਨੈੱਟਵਰਕ ਹੋਵੇਗਾ। ਫੇਜ ।। ਪ੍ਰੋਜੈਕਟ ਵਿੱਚ ਨਿਮਨਲਿਖਿਤ ਤਿੰਨ ਕੌਰੀਡੋਰਸ ਸ਼ਾਮਲ ਹਨ:
ਕੌਰੀਡੋਰ- (i) ਮਾਧਵਰਮ ਤੋਂ ਸਿਪਕੋਟ ਤੱਕ 45.8 ਕਿਲੋਮੀਟਰ ਦੀ ਲੰਬਾਈ ਵਿੱਚ 50 ਸਟੇਸ਼ਨ ਹੋਣਗੇ।
ਕੌਰੀਡੋਰ -(ii) ਲਾਈਟ ਹਾਊਸ ਤੋਂ ਪੂਨਮੱਲੀ ਬਾਈਪਾਸ ਤੱਕ 26.1 ਕਿਲੋਮੀਟਰ ਦੀ ਲੰਬਾਈ ਵਿੱਚ 30 ਸਟੇਸ਼ਨ ਹੋਣਗੇ,ਅਤੇ
ਕੌਰੀਡੋਰ (iii) ਮਾਧਵਰਮ ਤੋਂ ਸ਼ੋਲਿੰਗਨੱਲੂਰ ਤੱਕ 47 ਕਿਲੋਮੀਟਰ ਦੀ ਲੰਬਾਈ ਵਿੱਚ 48 ਸਟੇਸ਼ਨ ਹੋਣਗੇ।
ਇੱਕ ਵਾਰ ਫੇਜ-।। ਦੇ ਪੂਰੀ ਤਰ੍ਹਾਂ ਨਾਲ ਸ਼ੁਰੂ ਹੋਣ ਦੇ ਨਾਲ ਚੇਨਈ ਸ਼ਹਿਰ ਵਿੱਚ ਕੁੱਲ 173 ਕਿਲੋਮੀਟਰ ਦਾ ਮੈਟਰੋ ਰੇਲ ਨੈੱਟਵਰਕ ਹੋਵੇਗਾ।
ਲਾਭ ਤੇ ਵਿਕਾਸ ਨੂੰ ਪ੍ਰੋਤਸਾਹਨ-
ਚੇਨਈ ਮੈਟਰੋ ਰੇਲ ਪ੍ਰੋਜੈਕਟ ਦਾ ਦੂਜਾ ਫੇਜ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਪ੍ਰਗਤੀ ਨੂੰ ਦਰਸਾਉਂਦਾ ਹੈ। ਦੂਜਾ ਫੇਜ ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦੇ ਇੱਕ ਵੱਡੇ ਵਿਸਤਾਰ ਦੇ ਰੂਪ ਵਿੱਚ ਕੰਮ ਕਰੇਗਾ।
ਬਿਹਤਰ ਕਨੈਕਟੀਵਿਟੀ- ਦੂਜੇ ਫੇਜ ਵਿੱਚ ਲਗਭਗ 118.9 ਕਿਲੋਮੀਟਰ ਨਵੀਂ ਮੈਟਰੋ ਲਾਈਨਾਂ ਜੋੜੀਆਂ ਜਾਣਗੀਆਂ। ਦੂਜੇ ਫੇਜ ਦੇ ਕੌਰੀਡੋਰ ਚੇਨਈ ਦੇ ਉੱਤਰ ਤੋਂ ਦੱਖਣ ਅਤੇ ਪੂਰਵ ਤੋਂ ਪੱਛਮ ਨੂੰ ਜੋੜਦੇ ਹਨ, ਜੋ ਮਾਧਵਰਮ, ਪੇਰੰਬੂਰ, ਥਿਰੂਮਾਯਲਾਈ, ਅਡਯਾਰ, ਸ਼ੋਲਿੰਗਨੱਲੂਰ , ਸਿਪਕੋਟ, ਕੋਡੰਬੱਕਮ, ਵਡਾਪਲਾਨੀ, ਪੋਰੂਰ, ਵਿੱਲੀਵੱਕਮ, ਅੰਨਾ ਨਗਰ, ਸੈਂਟ ਥੌਮਸ ਮਾਊਂਟ ਨੂੰ ਮੁੱਖ ਪ੍ਰਭਾਵ ਵਾਲੇ ਖੇਤਰਾਂ ਨਾਲ ਜੋੜਦਾ ਹੈ। ਇਹ ਵੱਡੀ ਸੰਖਿਆ ਵਿੱਚ ਉਦਯੋਗਿਕ, ਵਣਜ, ਆਵਾਸੀ ਅਤੇ ਸੰਸਥਾਗਤ ਪ੍ਰਤਿਸ਼ਠਾਨਾਂ ਨੂੰ ਜੋੜਦਾ ਹੈ ਅਤੇ ਇਨ੍ਹਾਂ ਸਮੂਹਾਂ ਵਿੱਚ ਲਗੇ ਕਾਰਜਬਲ ਦੇ ਲਈ ਪ੍ਰਭਾਵੀ ਪਬਲਿਕ ਟ੍ਰਾਂਸਪੋਰਟ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕਨੈਕਟੀਵਿਟੀ ਵੀ ਪ੍ਰਦਾਨ ਕਰਦਾ ਹੈ। ਇਹ ਸ਼ੋਲਿੰਗਨੱਲੂਰ ਵਾਂਗ ਤੇਜ਼ੀ ਨਾਲ ਵਧਦੇ ਖੇਤਰਾਂ ਤੱਕ ਕਨੈਕਟੀਵਿਟੀ ਦਾ ਵਿਸਤਾਰ ਕਰੇਗਾ, ਜੋ ਦੱਖਣ ਚੇਨਈ ਆਈਟੀ ਕੌਰੀਡੋਰ ਦੇ ਲਈ ਇੱਕ ਕੇਂਦਰ ਦੇ ਰੂਪ ਵਿੱਚ ਕੰਮ ਕਰਦਾ ਹੈ। ਈਐੱਲਸੀਓਟੀ ਦੇ ਮਾਧਿਅਮ ਨਾਲ ਸ਼ੋਲਿੰਗਨੱਲੂਰ ਨੂੰ ਜੋੜ ਕੇ, ਮੈਟਰੋ ਕੌਰੀਡੋਰ ਤੇਜ਼ੀ ਨਾਲ ਵਧਦੇ ਆਈਟੀ ਕਾਰਜਬਲ ਦੀਆਂ ਟ੍ਰਾਂਸਪੋਰਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਸੜਕ ਆਵਾਜਾਈ ਦੀ ਭੀੜ ਵਿੱਚ ਕਮੀ- ਇੱਕ ਕੁਸ਼ਲ ਵੈਕਲਪਿਕ ਰੋਡ ਟ੍ਰਾਂਸਪੋਰਟ ਦੇ ਰੂਪ ਵਿੱਚ ਮੈਟਰੋ ਰੇਲ ਅਤੇ ਫੇਜ ।। ਦੇ ਕਾਰਨ ਚੇਨਈ ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦੇ ਵਿਸਤਾਰ ਨਾਲ ਆਵਾਜਾਈ ਦੀ ਭੀੜ ਘੱਟ ਹੋਣ ਦੀ ਉਮੀਦ ਹੈ ਅਤੇ ਇਹ ਖਾਸ ਕਰਕੇ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ ‘ਤੇ ਪ੍ਰਭਾਵੀ ਸਾਬਿਤ ਹੋਵੇਗੀ। ਸੜਕ ਆਵਾਜਾਈ ਵਿੱਚ ਕਮੀ ਨਾਲ ਵਾਹਨਾਂ ਦੀ ਆਵਾਜਾਈ ਅਸਾਨ ਹੋ ਸਕਦੀ ਹੈ, ਯਾਤਰਾ ਦਾ ਸਮਾਂ ਘੱਟ ਹੋ ਸਕਦਾ ਹੈ, ਸਮੁੱਚੀ ਸੜਕ ਸੁਰੱਖਿਆ ਵਧ ਸਕਦੀ ਹੈ।
ਵਾਤਾਵਰਣੀ ਲਾਭ- ਫੇਜ ।। ਮੈਟਰੋ ਰੇਲ ਪ੍ਰੋਜੈਕਟ ਦੇ ਜੁੜਨ ਅਤੇ ਚੇਨਈ ਸ਼ਹਿਰ ਵਿੱਚ ਮੈਟਰੋ ਰੇਲ ਨੈੱਟਵਰਕ ਦੇ ਸਮੁੱਚੇ ਵਿਸਤਾਰ ਨਾਲ ਟ੍ਰੈਡਿਸ਼ਨਲ ਫੋਸਿਲ ਫਿਊਲ ਬੇਸਡ ਟ੍ਰਾਂਸਪੋਰਟ ਦੀ ਤੁਲਨਾ ਵਿੱਚ ਕਾਰਬਨ ਨਿਕਾਸੀ ਵਿੱਚ ਕਾਫੀ ਕਮੀ ਆ ਸਕਦੀ ਹੈ।
ਆਰਥਿਕ ਵਿਕਾਸ- ਯਾਤਰਾ ਦੇ ਸਮੇਂ ਨੂੰ ਘੱਟ ਕਰਨ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੱਕ ਬਿਹਤਰ ਪਹੁੰਚ ਨਾਲ ਲੋਕਾਂ ਨੂੰ ਆਪਣੇ ਕਾਰਜਸਥਲਾਂ ਤੱਕ ਵਧੇਰੇ ਤੇਜ਼ੀ ਨਾਲ ਪਹੁੰਚਣ ਵਿੱਚ ਮਦਦ ਮਿਲੇਗੀ ਜਿਸ ਨਾਲ ਕਾਰਜ ਸਥਾਨਾਂ ‘ਤੇ ਉਤਪਾਦਕਤਾ ਵਿੱਚ ਵਾਧਾ ਹੋ ਸਕਦਾ ਹੈ। ਦੂਜੇ ਫੇਜ ਦੇ ਨਿਰਮਾਣ ਅਤੇ ਸੰਚਾਲਨ ਨਾਲ ਨਿਰਮਾਣ ਸ਼੍ਰਮਿਕਾਂ ਨੂੰ ਲੈ ਕੇ ਪ੍ਰਸ਼ਾਸਨਿਕ ਕਰਮਚਾਰੀਆਂ ਅਤੇ ਰੱਖ-ਰਖਾਓ ਕਰਮੀਆਂ ਤੱਕ ਵੱਖ-ਵੱਖ ਖੇਤਰਾਂ ਵਿੱਚ ਕਈ ਨੌਕਰੀਆਂ ਪੈਦਾ ਹੋਣਗੀਆਂ। ਇਸ ਦੇ ਇਲਾਵਾ, ਵਧੀ ਹੋਈ ਕਨੈਕਟੀਵਿਟੀ ਲੋਕਲ ਬਿਜ਼ਨਿਸ ਨੂੰ ਪ੍ਰੋਤਸਾਹਨ ਦੇ ਸਕਦੀ ਹੈ, ਖਾਸ ਤੌਰ ‘ਤੇ ਨਵੇਂ ਮੈਟਰੋ ਸਟੇਸ਼ਨਾਂ ਦੇ ਪਾਸ ਦੇ ਖੇਤਰਾਂ ਵਿੱਚ, ਜੋ ਪਹਿਲਾਂ ਤੋਂ ਘੱਟ ਪਹੁੰਚ ਵਾਲੇ ਖੇਤਰ ਰਹੇ ਹਨ ਉੱਥੇ ਨਿਵੇਸ਼ ਅਤੇ ਵਿਕਾਸ ਨੂੰ ਵੀ ਆਕਰਸ਼ਿਤ ਕਰ ਸਕਦੇ ਹਨ।
ਸਮਾਜਿਕ ਪ੍ਰਭਾਵ- ਚੇਨਈ ਵਿੱਚ ਮੈਟਰੋ ਰੇਲ ਨੈੱਟਵਰਕ ਵਿਸਤਾਰ ਦਾ ਦੂਜਾ ਫੇਜ ਪਬਲਿਕ ਟ੍ਰਾਂਸਪੋਰਟ ਤੱਕ ਵਧੇਰੇ ਸਮਾਨ ਦੀ ਪਹੁੰਚ ਪ੍ਰਦਾਨ ਕਰੇਗਾ, ਵੱਖ-ਵੱਖ ਸਮਾਜਿਕ ਆਰਥਿਕ ਸਮੂਹਾਂ ਨੂੰ ਲਾਭ ਪ੍ਰਦਾਨ ਕਰੇਗਾ ਅਤੇ ਟ੍ਰਾਂਸਪੋਰਟ ਅਸਮਾਨਤਾਵਾਂ ਨੂੰ ਘੱਟ ਕਰੇਗਾ, ਜਿਸ ਨਾਲ ਯਾਤਰਾ ਦੇ ਸਮੇਂ ਨੂੰ ਘੱਟ ਕਰਕੇ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਕਰਕੇ ਜੀਵਨ ਦੀ ਉੱਚ ਗੁਣਵੱਤਾ ਪ੍ਰਾਪਤ ਹੋਵੇਗੀ।
ਚੇਨਈ ਮੈਟਰੋ ਰੇਲ ਪ੍ਰੋਜੈਕਟ ਦਾ ਦੂਜਾ ਫੇਜ ਸ਼ਹਿਰ ਦੇ ਲਈ ਇੱਕ ਪਰਿਵਰਤਨਕਾਰੀ ਵਿਕਾਸ ਹੋਵੇਗਾ। ਇਹ ਬਿਹਤਰ ਕਨੈਕਟੀਵਿਟੀ, ਸੜਕ ਆਵਾਜਾਈ ਦੀ ਭੀੜ ਨੂੰ ਘੱਟ ਕਰਨ, ਵਾਤਾਵਰਣੀ ਲਾਭ, ਆਰਥਿਕ ਵਿਕਾਸ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਦਾ ਵਾਅਦਾ ਕਰਦਾ ਹੈ। ਪ੍ਰਮੁੱਖ ਸ਼ਹਿਰੀ ਚੁਣੌਤੀਆਂ ਦਾ ਸਮਾਧਾਨ ਕਰਕੇ ਅਤੇ ਭਵਿੱਖ ਦੇ ਵਿਸਤਾਰ ਦੇ ਲਈ ਅਧਾਰ ਪ੍ਰਦਾਨ ਕਰਕੇ, ਫੇਜ ।। ਸ਼ਹਿਰ ਦੇ ਵਿਕਾਸ ਪਥ ਅਤੇ ਸਥਿਰਤਾ ਨੂੰ ਆਕਾਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
*****
ਐੱਮਜੇਪੀਐੱਸ/ਬੀਐਮ
Boosting ‘Ease of Living’ in a vibrant city!
— Narendra Modi (@narendramodi) October 3, 2024
I congratulate the people of Chennai and Tamil Nadu on the Cabinet’s approval of the Chennai Metro Rail Project Phase-II. This will help in easing traffic, improving sustainability and economic growth. https://t.co/NShzNC50AU