ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਭੂਟਾਨ ਦੀ ਸ਼ਾਹੀ ਸਰਕਾਰ ਦੇ ਸਿਹਤ ਮੰਤਰਾਲੇ ਅਧੀਨ ਭੂਟਾਨ ਫੂਡ ਐਂਡ ਡਰੱਗ ਅਥਾਰਿਟੀ (ਬੀਐੱਫਡੀਏ)ਅਤੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਦੇ ਦਰਮਿਆਨ ਖੁਰਾਕ ਸੁਰੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਦੇ ਸਬੰਧ ਵਿੱਚ ਇੱਕ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ।
ਭੂਟਾਨ ਦੀ ਸ਼ਾਹੀ ਸਰਕਾਰ ਦੇ ਸਿਹਤ ਮੰਤਰਾਲੇ ਅਧੀਨ ਭੂਟਾਨ ਫੂਡ ਐਂਡ ਡਰੱਗ ਅਥਾਰਿਟੀ (ਬੀਐੱਫਡੀਏ) ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਵ੍ ਇੰਡੀਆ (ਐੱਫਐੱਸਐੱਸਏਆਈ) ਦੇ ਦਰਮਿਆਨ ਇਸ ਸਮਝੌਤੇ ‘ਤੇ ਦਸਤਖਤ ਕਰਨ ਨਾਲ ਦੋ ਗੁਆਂਢੀ ਦੇਸ਼ਾਂ ਦੇ ਦਰਮਿਆਨ ਵਪਾਰ ਦੀ ਸਹੂਲਤ ਮਿਲੇਗੀ। ਬੀਐੱਫਡੀਏ (BFDA) ਭਾਰਤ ਨੂੰ ਉਤਪਾਦਾਂ ਦਾ ਨਿਰਯਾਤ ਕਰਦੇ ਸਮੇਂ, ਐੱਫਐੱਸਐੱਸਏਆਈ (FSSAI) ਦੁਆਰਾ ਨਿਰਧਾਰਿਤ ਮਿਆਰਾਂ ਦੀ ਪਾਲਣਾ ਦੇ ਸਬੂਤ ਵਜੋਂ ਇੱਕ ਸਿਹਤ ਸਰਟੀਫਿਕੇਟ ਜਾਰੀ ਕਰੇਗਾ। ਇਹ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਵੇਗਾ ਅਤੇ ਦੋਵੇਂ ਧਿਰਾਂ ਦੀ ਪਾਲਣਾ ਲਾਗਤ ਨੂੰ ਘਟਾਏਗਾ।
***********
ਡੀਐੱਸ/ਐੱਸਕੇਐੱਸ