ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਏਕੀਕ੍ਰਿਤ ਪੈਨਸ਼ਨ ਯੋਜਨਾ (ਯੂਪੀਐੱਸ) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏਕੀਕ੍ਰਿਤ ਪੈਨਸ਼ਨ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:
ਸੁਨਿਸ਼ਚਿਤ ਪੈਨਸ਼ਨ: 25 ਵਰ੍ਹੇ ਦੀ ਘੱਟੋਂ-ਘੱਟ ਸੇਵਾ ਦੇ ਲਈ ਰਿਟਾਇਰਮੈਂਟ ਤੋਂ ਪਹਿਲਾਂ ਆਖਰੀ 12 ਮਹੀਨਿਆਂ ਵਿੱਚ ਪ੍ਰਾਪਤ ਔਸਤ ਮੂਲ ਵੇਤਨਾ ਦਾ 50 ਪ੍ਰਤੀਸ਼ਤ। ਇਹ ਵੇਤਨ ਘਟੋਂ-ਘੱਟ 10 ਵਰ੍ਹੇ ਦੀ ਸੇਵਾ ਅਵਧੀ ਤੱਕ ਘੱਟ ਸੇਵਾ ਅਵਧੀ ਦੇ ਲਈ ਅਨੁਪਾਤਿਕ ਹੋਵੇਗਾ।
ਸੁਨਿਸ਼ਚਿਤ ਪਰਿਵਾਰਿਕ ਪੈਨਸ਼ਨ: ਕਰਮਚਾਰੀ ਦੀ ਮੌਤ ਤੋਂ ਠੀਕ ਪਹਿਲਾਂ ਉਸ ਦੀ ਪੈਨਸ਼ਨ ਦਾ 60 ਪ੍ਰਤੀਸ਼ਤ।
ਸੁਨਿਸ਼ਚਿਤ ਘੱਟੋਂ-ਘੱਟ ਪੈਨਸ਼ਨ: ਘੱਟੋਂ-ਘੱਟ 10 ਵਰ੍ਹੇ ਦੀ ਸੇਵਾ ਦੇ ਬਾਅਦ ਰਿਟਾਇਰਮੈੰਟ ‘ਤੇ 10,000 ਰੁਪਏ ਪ੍ਰਤੀ ਮਹੀਨਾ।
ਮਹਿੰਗਾਈ ਸੂਚਕਾਂਕ: ਸੁਨਿਸ਼ਚਿਤ ਪੈਨਸ਼ਨ ‘ਤੇ, ਸੁਨਿਸ਼ਚਿਤ ਪਰਿਵਾਰਿਕ ਪੈਨਸ਼ਨ ‘ਤੇ ਅਤੇ ਸੁਨਿਸ਼ਚਿਤ ਘੱਟੋਂ-ਘੱਟ ਪੈਨਸ਼ਨ ‘ਤੇ
ਉਦਯੋਗਿਕ ਸ਼੍ਰਮਿਕਾਂ ਦੇ ਲਈ ਅਖਿਲ ਭਾਰਤੀ ਉਪਭੋਗਤਾ ਮੁੱਲ ਸੂਚਕਾਂਕ (ਏਆਈਸੀਪੀਈ-ਆਈਡਬਿਲਊ) ਦੇ ਅਧਾਰ ‘ਤੇ ਮਹਿੰਗਾਈ ਰਾਹਤ, ਸੇਵਾ ਕਰਮਚਾਰੀਆਂ ਦੇ ਮਾਮਲੇ ਵਿੱਚ ਰਿਟਾਇਰਮੈਂਟ ਦੇ ਸਮੇਂ ਇਕਮੁਸ਼ਤ ਭੁਗਤਾਨ, ਗ੍ਰੈਚਿਊਟੀ ਦੇ ਇਲਾਵਾ, ਰਿਟਾਇਰਮੈਂਟ ਦੀ ਮਿਤੀ ‘ਤੇ ਮਹੀਨਾਵਾਰ ਤਨਖਾਹਾਂ (ਵੇਤਨ+ਡੀਏ) ਦਾ 1/10ਵਾਂ ਹਿੱਸਾ, ਸੇਵਾ ਦੇ ਹਰੇਕ ਪੂਰੇ ਛੇ ਮਹੀਨੇ ਦੇ ਲਈ, ਇਸ ਭੁਗਤਾਨ ਨਾਲ ਸੁਨਿਸ਼ਿਚਤ ਪੈਨਸ਼ਨ ਦੀ ਮਾਤਰਾ ਘੱਟ ਨਹੀਂ ਹੋਵੇਗਾ।
************
ਐੱਮਜੇਪੀਐੱਸ/ਐੱਸਐੱਸ/ਐੱਸਕੇਐੱਸ