ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਦੀ ਬੈਠਕ ਵਿੱਚ ਨਵੀਨ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਉੱਚ ਕੁਸ਼ਲਤਾ ਵਾਲੇ ਸੋਲਰ ਪੀਵੀ (ਫੋਟੋ ਵੋਲਟਿਕ) ਮੌਡਿਊਲ ਵਿੱਚ ਗੀਗਾਵਾਟ ਪੈਮਾਨੇ ਦੀ ਨਿਰਮਾਣ ਸਮਰੱਥਾ ਹਾਸਲ ਕਰਨ ਲਈ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ (ਪੀਐੱਲਆਈ) ‘ਨੈਸ਼ਨਲ ਪ੍ਰੋਗਰਾਮ ਔਨ ਹਾਈ ਐਫੀਸ਼ਿਐਂਸੀ ਸੋਲਰ ਪੀਵੀ (ਫੋਟੋ ਵੋਲਟਿਕ) ਮੌਡਿਊਲਸ’ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਪ੍ਰੋਜੈਕਟ ‘ਤੇ 4,500 ਕਰੋੜ ਰੁਪਏ ਦੀ ਲਾਗਤ ਆਵੇਗੀ।
ਵਰਤਮਾਨ ਵਿੱਚ ਸੋਲਰ ਸਮਰੱਥਾ ਵਾਧੇ ਲਈ ਮੋਟੇ ਤੌਰ ‘ਤੇ ਆਯਾਤ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ ਨਿਰਭਰਤਾ ਹੈ, ਕਿਉਂਕਿ ਘਰੇਲੂ ਨਿਰਮਾਣ ਉਦਯੋਗ ਦੇ ਪਾਸ ਪਰਿਚਾਲਨ ਯੋਗ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ ਦੀ ਸੀਮਿਤ ਸਮਰੱਥਾ ਸੀ। ਨੈਸ਼ਨਲ ਪ੍ਰੋਗਰਾਮ ਔਨ ਹਾਈ ਐਫੀਸ਼ਿਐਂਸੀ ਸੋਲਰ ਪੀਵੀ (ਫੋਟੋ ਵੋਲਟਿਕ) ਮੌਡਿਊਲ ਨਾਲ ਬਿਜਲੀ ਜਿਹੇ ਮਹੱਤਵਪੂਰਨ ਖੇਤਰ ਵਿੱਚ ਆਯਾਤ ‘ਤੇ ਨਿਰਭਰਤਾ ਘੱਟ ਹੋਵੇਗੀ। ਇਹ ‘ਆਤਮਨਿਰਭਰ ਭਾਰਤ’ ਪਹਿਲ ਦਾ ਵੀ ਸਮਰਥਨ ਕਰੇਗਾ।
ਸੋਲਰ ਪੀਵੀ ਨਿਰਮਾਤਾਵਾਂ ਨੂੰ ਇੱਕ ਪਾਰਦਰਸ਼ੀ ਮੁਕਾਬਲੇ ਵਾਲੀ ਬੋਲੀ ਪ੍ਰਕਿਰਿਆ ਦੇ ਜ਼ਰੀਏ ਚੁਣਿਆ ਜਾਵੇਗਾ। ਸੋਲਰ ਪੀਵੀ ਨਿਰਮਾਣ ਪਲਾਂਟਾਂ ਦੀ ਸ਼ੁਰੂਆਤ ਦੇ ਪੰਜ ਸਾਲ ਲਈ ਪੀਐੱਲਆਈ ਪ੍ਰਦਾਨ ਕੀਤੀ ਜਾਵੇਗੀ ਅਤੇ ਇਹ ਉੱਚ ਕੁਸ਼ਲਤਾ ਵਾਲੇ ਸੋਲਰ ਪੀਵੀ ਮੌਡਿਊਲ ਦੀ ਵਿਕਰੀ ‘ਤੇ ਨਿਰਭਰ ਕਰੇਗਾ। ਨਿਰਮਾਤਾਵਾਂ ਨੂੰ ਉੱਚ ਕੁਸ਼ਲਤਾ ਵਾਲੇ ਸੋਲਰ ਪੀਵੀ ਮੌਡਿਊਲਸ ਦੇ ਨਾਲ-ਨਾਲ ਘਰੇਲੂ ਬਜ਼ਾਰ ਤੋਂ ਸਮੱਗਰੀ ਖਰੀਦਣ ਲਈ ਲਾਭ ਦਿੱਤਾ ਜਾਵੇਗਾ। ਇਸ ਤਰ੍ਹਾਂ ਪੀਐੱਲਆਈ ਦੀ ਰਕਮ ਮੌਡਿਊਲ ਐਫੀਸ਼ਿਐਂਸੀ ਵਧਣ ਦੇ ਨਾਲ-ਨਾਲ ਵਧਦੀ ਜਾਵੇਗੀ ਅਤੇ ਇਸ ਨਾਲ ਲੋਕਲ ਵੈਲਿਊ ਐਡੀਸ਼ਨ ਵੀ ਵਧੇਗੀ।
ਇਸ ਯੋਜਨਾ ਨਾਲ ਹੋਣ ਵਾਲੇ ਅਨੁਮਾਨਿਤ ਲਾਭ/ਨਤੀਜੇ :-
*******
ਡੀਐੱਸ