Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਇੰਸਟੀਟੀਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਅਤੇ ਮਾਲਦੀਵ ਦੇ ਚਾਰਟਰਡ ਅਕਾਊਂਟੈਂਟਸ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ


ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਇੰਸਟੀਟੀਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਮਾਲਦੀਵ ਦੇ ਚਾਰਟਰਡ ਅਕਾਊਂਟੈਂਟਸ (ਸੀਏ ਮਾਲਦੀਵ) ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਵੇਰਵੇ:

ਆਈਸੀਏਆਈ ਅਤੇ ਸੀਏ ਮਾਲਦੀਵ ਦਾ ਉਦੇਸ਼ ਲੇਖਾਕਾਰੀ ਗਿਆਨ, ਪੇਸ਼ੇਵਰ ਅਤੇ ਬੌਧਿਕ ਵਿਕਾਸ ਦੀ ਤਰੱਕੀ ਲਈ ਆਪਸੀ ਸਹਿਯੋਗ ਦੀ ਸਥਾਪਨਾ ਕਰਨਾ, ਆਪਣੇ ਸਬੰਧਿਤ ਮੈਂਬਰਾਂ ਦੇ ਹਿਤਾਂ ਨੂੰ ਅੱਗੇ ਵਧਾਉਣਾ ਅਤੇ ਮਾਲਦੀਵ ਅਤੇ ਭਾਰਤ ਵਿੱਚ ਲੇਖਾਕਾਰੀ ਪੇਸ਼ੇ ਦੇ ਵਿਕਾਸ ਵਿੱਚ ਸਕਾਰਾਤਮਕ ਯੋਗਦਾਨ ਪਾਉਣਾ ਹੈ।

ਅਸਰ:

ਇਹ ਸਮਝੌਤਾ ਸੀਏ ਮਾਲਦੀਵ ਦੀ ਸਹਾਇਤਾ ਕਰਨ ਤੋਂ ਇਲਾਵਾ ਆਈਸੀਏਆਈ ਮੈਂਬਰਾਂ ਨੂੰ ਮਾਲਦੀਵ ਵਿੱਚ ਥੋੜ੍ਹੇ ਤੋਂ ਲੰਬੇ ਸਮੇਂ ਦੇ ਭਵਿੱਖ ਵਿੱਚ ਪੇਸ਼ੇਵਰ ਮੌਕੇ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਇੱਕ ਵਾਧੂ ਪ੍ਰੇਰਣਾ ਪ੍ਰਦਾਨ ਕਰੇਗਾ। ਇਸ ਸਹਿਮਤੀ ਪੱਤਰ ਦੇ ਨਾਲ, ਆਈਸੀਏਆਈ ਲੇਖਾਕਾਰੀ ਪੇਸ਼ੇ ਵਿੱਚ ਸੇਵਾਵਾਂ ਦੇ ਨਿਰਯਾਤ ਪ੍ਰਦਾਨ ਕਰਕੇ ਮਾਲਦੀਵ ਦੇ ਨਾਲ ਭਾਈਵਾਲੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਦੇ ਯੋਗ ਹੋਵੇਗਾ, ਆਈਸੀਏਆਈ ਮੈਂਬਰ ਦੇਸ਼ ਭਰ ਵਿੱਚ ਵੱਖ-ਵੱਖ ਸੰਸਥਾਵਾਂ ਵਿੱਚ ਮੱਧ ਤੋਂ ਸਿਖਰਲੇ ਪੱਧਰ ਦੇ ਅਹੁਦਿਆਂ ’ਤੇ ਹਨ ਅਤੇ ਕਿਸੇ ਦੇਸ਼ ਦੀਆਂ ਸਬੰਧਿਤ ਸੰਸਥਾਵਾਂ ਫੈਸਲੇ/ ਨੀਤੀਆਂ ਬਣਾਉਣ ਦੀਆਂ ਰਣਨੀਤੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। 

ਲਾਭ:

ਇਹ ਸਮਝੌਤਾ ਆਈਸੀਏਆਈ ਮੈਂਬਰਾਂ ਨੂੰ ਆਪਣੇ ਪੇਸ਼ੇਵਰ ਖੇਤਰ ਦਾ ਵਿਸਤਾਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਆਈਸੀਏਆਈ ਨੂੰ ਸਥਾਨਕ ਨਾਗਰਿਕਾਂ ਦੀ ਸਮਰੱਥਾ ਨਿਰਮਾਣ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਪ੍ਰੇਰਣਾ ਪ੍ਰਦਾਨ ਕਰੇਗਾ। ਇਹ ਸਮਝੌਤਾ ਭਾਰਤ ਅਤੇ ਮਾਲਦੀਵ ਦਰਮਿਆਨ ਮਜ਼ਬੂਤ ਕਾਰਜਸ਼ੀਲ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ। ਇਹ ਸਮਝੌਤਾ ਕਿਸੇ ਵੀ ਸਿਰੇ ’ਤੇ ਪੇਸ਼ੇਵਰਾਂ ਦੀ ਗਤੀਸ਼ੀਲਤਾ ਨੂੰ ਵਧਾਏਗਾ ਅਤੇ ਵਿਸ਼ਵ ਪੱਧਰ ‘ਤੇ ਕਾਰੋਬਾਰ ਲਈ ਇੱਕ ਨਵੇਂ ਪਹਿਲ ਦੀ ਸ਼ੁਰੂਆਤ ਕਰੇਗਾ।

ਲਾਗੂ ਕਰਨ ਦੀ ਰਣਨੀਤੀ ਅਤੇ ਟੀਚੇ:

ਇਸ ਸਹਿਮਤੀ ਪੱਤਰ ਦਾ ਉਦੇਸ਼ ਆਈਸੀਏਆਈ ਅਤੇ ਸੀਏ ਮਾਲਦੀਵ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ, ਪੇਸ਼ੇਵਰ ਲੇਖਾ ਟ੍ਰੇਨਿੰਗ, ਪੇਸ਼ੇਵਰ ਨੈਤਿਕਤਾ, ਤਕਨੀਕੀ ਖੋਜ, ਲੇਖਾਕਾਰਾਂ ਦੇ ਪੇਸ਼ੇਵਰ ਵਿਕਾਸ ਦੇ ਸਬੰਧ ਵਿੱਚ ਜਾਣਕਾਰੀ ਦੇ ਆਦਾਨ-ਪ੍ਰਦਾਨ ਦੁਆਰਾ ਲੇਖਾਕਾਰੀ ਪੇਸ਼ੇ ਦੇ ਮਾਮਲਿਆਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਸ ਦਾ ਉਦੇਸ਼ ਇੱਕ ਦੂਜੇ ਦੀ ਵੈੱਬਸਾਈਟ, ਸੈਮੀਨਾਰ, ਕਾਨਫਰੰਸਾਂ, ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਪ੍ਰੋਗਰਾਮਾਂ ਅਤੇ ਦੋਵਾਂ ਸੰਸਥਾਵਾਂ ਲਈ ਆਪਸੀ ਲਾਭਦਾਇਕ ਸਾਂਝੀਆਂ ਗਤੀਵਿਧੀਆਂ ਰਾਹੀਂ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਹ ਸਮਝੌਤਾ ਭਾਰਤ ਅਤੇ ਮਾਲਦੀਵ ਵਿੱਚ ਲੇਖਾਕਾਰੀ ਪੇਸ਼ੇ ਦੇ ਵਿਕਾਸ ਬਾਰੇ ਅੱਪਡੇਟ ਵੀ ਪ੍ਰਦਾਨ ਕਰੇਗਾ ਤਾਂ ਜੋ ਇਸ ਪੇਸ਼ੇ ਨੂੰ ਵਿਸ਼ਵ ਵਿੱਚ ਉਤਸ਼ਾਹਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਸੀਏ ਮਾਲਦੀਵ 135 ਦੇਸ਼ਾਂ ਵਿੱਚ 180 ਤੋਂ ਵੱਧ ਮੈਂਬਰਾਂ ਦੇ ਨਾਲ ਲੇਖਾਕਾਰੀ ਪੇਸ਼ੇ ਦੀ ਗਲੋਬਲ ਆਵਾਜ਼, ਇੰਟਰਨੈਸ਼ਨਲ ਫੈਡਰੇਸ਼ਨ ਆਵ੍ ਅਕਾਊਂਟੈਂਟਸ (ਆਈਐਫਏਸੀ) ਦਾ ਮੈਂਬਰ ਬਣਨ ਦਾ ਇਰਾਦਾ ਰੱਖਦਾ ਹੈ। ਆਈਸੀਏਆਈ ਸੀਏ ਮਾਲਦੀਵ ਨੂੰ ਆਈਐਫਏਸੀ ਦਾ ਮੈਂਬਰ ਬਣਾਉਣ ਲਈ ਸੀਏ ਮਾਲਦੀਵ ਲਈ ਤਕਨੀਕੀ ਢੁੱਕਵੀਂ ਮਿਹਨਤ ਕਰੇਗਾ।

ਪਿਛੋਕੜ:

ਇੰਸਟੀਚਿਊਟ ਆਵ੍ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਭਾਰਤ ਵਿੱਚ ਚਾਰਟਰਡ ਅਕਾਊਂਟੈਂਟਸ ਦੇ ਪੇਸ਼ੇ ਨੂੰ ਨਿਯਮਤ ਕਰਨ ਲਈ ਚਾਰਟਰਡ ਅਕਾਊਂਟੈਂਟਸ ਐਕਟ, 1949 ਦੇ ਤਹਿਤ ਸਥਾਪਿਤ ਇੱਕ ਕਾਨੂੰਨੀ ਸੰਸਥਾ ਹੈ। ਆਈਸੀਏਆਈ ਨੇ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਚਾਰਟਰਡ ਅਕਾਊਂਟੈਂਟਸ ਦੇ ਪੇਸ਼ੇ ਨੂੰ ਅੱਗੇ ਵਧਾਉਣ ਲਈ ਸਿੱਖਿਆ, ਪੇਸ਼ੇਵਰ ਵਿਕਾਸ, ਉੱਚ ਲੇਖਾਕਾਰੀ, ਆਡਿਟਿੰਗ ਅਤੇ ਨੈਤਿਕ ਮਿਆਰਾਂ ਦੀ ਸੰਭਾਲ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।

****

ਡੀਐੱਸ/ ਐੱਸਕੇ