Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐੱਸਐੱਮ-ISM) ਦੇ ਤਹਿਤ ਇੱਕ ਹੋਰ ਸੈਮੀਕੰਡਕਟਰ ਯੂਨਿਟ ਨੂੰ ਸਵੀਕ੍ਰਿਤੀ ਦਿੱਤੀ


ਇੱਕ ਜੀਵੰਤ ਸੈਮੀਕੰਡਕਟਰ ਈਕੋਸਿਸਟਮ ਵਿਕਸਿਤ ਕਰਨ ਦੇ ਉਦੇਸ਼ ਨਾਲ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਗੁਜਰਾਤ ਦੇ ਸਾਣੰਦ (Sanand) ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰਨ ਦੇ ਲਈ ਕਾਯਨਸ ਸੈਮੀਕੌਨ ਪ੍ਰਾਈਵੇਟ ਲਿਮਿਟਿਡ (Kaynes Semicon Pvt Ltd) ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।

ਪ੍ਰਸਤਾਵਿਤ ਯੂਨਿਟ 3,300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਇਸ ਯੂਨਿਟ ਦੀ ਸਮਰੱਥਾ 60 ਲੱਖ ਚਿਪਸ ਪ੍ਰਤੀਦਿਨ ਹੋਵੇਗੀ।

 

ਇਸ ਯੂਨਿਟ ਵਿੱਚ ਉਤਪਾਦਿਤ ਚਿਪਸ ਵਿਭਿੰਨ ਪ੍ਰਕਾਰ ਦੀਆਂ ਐਪਲੀਕੇਸ਼ਨਾਂ ਨੂੰ ਪੂਰਾ ਕਰਨਗੀਆਂ, ਜਿਨ੍ਹਾਂ ਵਿੱਚ ਉਦਯੋਗਿਕ, ਆਟੋਮੋਟਿਵ, ਇਲੈਕਟ੍ਰਿਕ ਵਾਹਨ, ਉਪਭੋਗਤਾ ਇਲੈਕਟ੍ਰੌਨਿਕਸ, ਦੂਰਸੰਚਾਰ, ਮੋਬਾਈਲ ਫੋਨ ਆਦਿ ਜਿਹੇ ਸੈਗਮੈਂਟਸ ਸ਼ਾਮਲ ਹਨ।

 

ਦ ਪ੍ਰੋਗ੍ਰਾਮ ਫੌਰ ਡਿਵੈਲਪਮੈਂਟ ਆਵ੍ ਸੈਮੀਕੰਡਕਟਰਸ ਐਂਡ ਡਿਸਪਲੇ ਮੈਨੂਫੈਕਚਰਿੰਗ ਈਕੋਸਿਸਟਮ ਇਨ  ਇੰਡੀਆ ਨੂੰ 21 ਦਸੰਬਰ 2021 ਨੂੰ ਕੁੱਲ 76,000 ਕਰੋੜ ਰੁਪਏ ਦੀ  ਕੁੱਲ ਲਾਗਤ ਦੇ ਨਾਲ ਨੋਟੀਫਾਈ ਕੀਤਾ ਗਿਆ ਸੀ।

ਕੇਂਦਰੀ ਕੈਬਨਿਟ ਨੇ ਗੁਜਰਾਤ ਦੇ ਸਾਣੰਦ (Sanand) ਵਿੱਚ ਸੈਮੀਕੰਡਕਟਰ ਯੂਨਿਟ ਸਥਾਪਿਤ ਕਰਨ ਦੇ ਪਹਿਲੇ ਪ੍ਰਸਤਾਵ ਨੂੰ ਜੂਨ, 2023 ਵਿੱਚ ਮਨਜ਼ੂਰੀ ਦਿੱਤੀ ਸੀ।

 

ਫਰਵਰੀ, 2024 ਵਿੱਚ ਤਿੰਨ ਹੋਰ ਸੈਮੀਕੰਡਕਟਰ ਯੂਨਿਟਾਂ ਨੂੰ ਸਵੀਕ੍ਰਿਤੀ ਦਿੱਤੀ ਗਈ। ਟਾਟਾ ਇਲੈਕਟ੍ਰੌਨਿਕਸ (Tata Electronics) ਧੋਲੇਰਾ (Dholera), ਗੁਜਰਾਤ ਵਿੱਚ ਇੱਕ ਸੈਮੀਕੰਡਕਟਰ ਫੈਬ ਅਤੇ ਅਸਾਮ ਦੇ ਮੋਰੀਗਾਓਂ (Morigaon) ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰ ਰਹੀ ਹੈ। ਸੀਜੀ ਪਾਵਰ (CG Power) ਗੁਜਰਾਤ ਦੇ ਸਾਣੰਦ (Sanand) ਵਿੱਚ ਇੱਕ ਸੈਮੀਕੰਡਕਟਰ ਯੂਨਿਟ ਸਥਾਪਿਤ ਕਰ ਰਹੀ ਹੈ।

 

ਸਾਰੀਆਂ 4 ਸੈਮੀਕੰਡਕਟਰ ਯੂਨਿਟਾਂ ਦਾ ਨਿਰਮਾਣ ਤੀਬਰ ਗਤੀ ਨਾਲ ਚਲ ਰਿਹਾ ਹੈ ਅਤੇ ਯੂਨਿਟਾਂ ਦੇ ਪਾਸ ਇੱਕ ਮਜ਼ਬੂਤ ਸੈਮੀਕੰਡਕਟਰ ਈਕੋਸਿਸਟਮ ਉੱਭਰ ਰਿਹਾ ਹੈ। ਇਹ 4 ਯੂਨਿਟਾਂ ਲਗਭਗ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਲਿਆਉਣਗੀਆਂ। ਇਨ੍ਹਾਂ ਯੂਨਿਟਾਂ ਦੀ ਸੰਚਿਤ ਸਮਰੱਥਾ (cumulative capacity) ਲਗਭਗ 7 ਕਰੋੜ ਚਿਪਸ ਪ੍ਰਤੀਦਿਨ ਹੈ।

*****

 

ਐੱਮਜੇਪੀਐੱਸ/ਬੀਐੱਮ/ਐੱਸਕੇਐੱਸ