Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਬਨਿਟ ਨੇ ਆਤਮਨਿਰਭਰ ਭਾਰਤ ਰੋਜਗਾਰ ਯੋਜਨਾ (ਏਬੀਆਰਵਾਈ) ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਆਤਮਨਿਰਭਰ ਭਾਰਤ ਪੈਕੇਜ 3.0 ਦੇ ਤਹਿਤ ਕੋਵਿਡ ਰਿਕਵਰੀ ਫੇਜ਼ ਵਿੱਚ ਰਮਸੀ ਖੇਤਰ ਵਿੱਚ ਰੋਜਗਾਰ ਨੂੰ ਹੁਲਾਰਾ ਦੇਣ ਅਤੇ ਨਵੇਂ ਰੋਜਗਾਰ ਅਵਸਰਾਂ ਨੂੰ ਪ੍ਰੋਤਸਾਹਿਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 

ਕੈਬਨਿਟ ਨੇ ਮੌਜੂਦਾ ਵਿੱਤ ਵਰ੍ਹੇ ਦੇ ਲਈ 1,584 ਕਰੋੜ ਰੁਪਏ ਅਤੇ ਪੂਰੀ ਯੋਜਨਾ ਮਿਆਦ 2020-2023 ਦੇ ਲਈ 22,810 ਕਰੋੜ ਰੁਪਏ ਦੇ ਖਰਚ ਨੂੰ ਪ੍ਰਵਾਨਗੀ ਦਿੱਤੀ ਹੈ।

 

ਇਸ ਯੋਜਨਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

 

i. ਭਾਰਤ ਸਰਕਾਰ 1 ਅਕਤੂਬਰ, 2020 ਨੂੰ ਜਾਂ ਉਸ ਦੇ ਬਾਅਦ ਅਤੇ 30 ਜੂਨ, 2021 ਤੱਕ ਸ਼ਾਮਲ ਸਾਰੇ ਨਵੇਂ ਕਰਮਚਾਰੀਆਂ ਨੂੰ ਦੋ ਸਾਲ ਦੀ ਮਿਆਦ ਦੇ ਲਈ ਸਬਸਿਡੀ ਪ੍ਰਦਾਨ ਕਰੇਗੀ।

ii. ਜਿਨ੍ਹਾਂ ਰੋਜਗਾਰ ਪ੍ਰਦਾਤਾ ਸੰਗਠਨਾਂ ਵਿੱਚ 1000 ਕਰਮਚਾਰੀ ਹਨ ਉੱਥੇ ਕੇਂਦਰ ਸਰਕਾਰ ਦੋ ਸਾਲ ਦੀ ਮਿਆਦ ਦੇ ਲਈ 12 ਪ੍ਰਤੀਸ਼ਤ ਕਰਮਚਾਰੀ ਯੋਗਦਾਨ ਅਤੇ 12 ਪ੍ਰਤੀਸ਼ਤ ਨਿਯੁਕਤੀਕਾਰ ਯੋਗਦਾਨ (ਦੋਨੋਂ) ਵੇਤਨ ਭੱਤਿਆਂ ਦਾ 24 ਪ੍ਰਤੀਸ਼ਤ ਈਪੀਐੱਫ ਵਿੱਚ ਯੋਗਦਾਨ ਦੇਵੇਗੀ।

 

iii. ਜਿਨ੍ਹਾਂ ਰੋਜਗਾਰ ਪ੍ਰਦਾਤਾ ਸੰਗਠਨਾਂ ਵਿੱਚ 1000 ਤੋਂ ਅਧਿਕ ਕਰਮਚਾਰੀ ਹਨ ਉੱਥੇ ਕੇਂਦਰ ਸਰਕਾਰ ਨਵੇਂ ਕਰਮਚਾਰੀਆਂ ਦੇ ਸੰਦਰਭ ਵਿੱਚ ਦੋ ਸਾਲ ਦੀ ਮਿਆਦ ਦੇ ਲਈ ਈਪੀਐੱਫ ਵਿੱਚ ਕੇਵਲ 12 ਪ੍ਰਤੀਸ਼ਤ ਕਰਮਚਾਰੀ ਯੋਗਦਾਨ ਦੇਵੇਗੀ।

 

 

iv. ਕੋਈ ਕਰਮਚਾਰੀ ਜਿਸ ਦਾ ਮਾਸਿਕ ਵੇਤਨ 15,000 ਰੁਪਏ ਤੋਂ ਘੱਟ ਹੈ ਅਤੇ ਉਹ ਕਿਸੇ ਅਜਿਹੇ ਸੰਸਥਾਨ ਵਿੱਚ ਕੰਮ ਨਹੀਂ ਕਰ ਰਿਹਾ ਸੀ ਜੋ 1 ਅਕਤੂਬਰ, 2020 ਤੋਂ ਪਹਿਲਾਂ ਕਰਮਚਾਰੀ ਭਵਿਖ ਨਿਧੀ ਸੰਗਠਨ (ਈਪੀਐੱਫਓ) ਨਾਲ ਰਜਿਸਟਰਡ ਸੀ ਅਤੇ ਉਸ ਦੇ ਪਾਸ ਇਸ ਮਿਆਦ ਤੋਂ ਪਹਿਲਾਂ ਯੂਨੀਵਰਸਲ ਅਕਾਊਂਟ ਨੰਬਰ ਜਾਂ ਈਪੀਐੱਫ ਮੈਂਬਰ ਖਾਤਾ ਨੰਬਰ ਨਹੀਂ ਸੀ, ਉਹ ਇਸ ਯੋਜਨਾ ਦੇ ਲਈ ਪਾਤਰ ਹੋਵੇਗਾ।

 

v. ਕੋਈ ਵੀ ਈਪੀਐੱਫ ਮੈਂਬਰ ਜਿਸ ਦੇ ਪਾਸ ਯੂਨੀਵਰਸਲ ਅਕਾਊਂਟ ਨੰਬਰ ਹੈ ਅਤੇ ਉਸ ਦਾ ਮਾਸਿਕ ਵੇਤਨ 15,000 ਰੁਪਏ ਤੋਂ ਘੱਟ ਹੈ ਅਤੇ ਜੇਕਰ ਉਸ ਨੇ ਕੋਵਿਡ ਮਹਾਮਾਰੀ ਦੇ ਦੌਰਾਨ 01.03.2020 ਤੋਂ 30.09.2020 ਦੀ ਮਿਆਦ ਵਿੱਚ ਆਪਣੀ ਨੌਕਰੀ ਛੱਡ ਦਿੱਤੀ ਅਤੇ ਉਸ ਨੂੰ ਈਪੀਐੱਫ ਦੇ ਦਾਇਰੇ ਵਿੱਚ ਆਉਣ ਵਾਲੇ ਕਿਸੇ ਰੋਜਗਾਰ ਪ੍ਰਦਾਤਾ ਸੰਗਠਨ ਵਿੱਚ 30.09.2020 ਤੱਕ ਰੋਜਗਾਰ ਨਹੀਂ ਮਿਲਿਆ ਹੈ, ਉਹ ਵੀ ਇਸ ਯੋਜਨਾ ਦਾ ਲਾਭ ਲੈਣ ਦੇ ਪਾਤਰ ਹਨ।

 

vi. ਮੈਂਬਰਾਂ ਦੇ ਆਧਾਰ ਨੰਬਰ ਨਾਲ ਜੁੜੇ ਖਾਤਿਆਂ ਵਿੱਚ ਈਪੀਐੱਫਓ ਇਲੈਟ੍ਰੌਨਿਕ ਤਰੀਕੇ ਨਾਲ ਇਸ ਯੋਗਦਾਨ ਦਾ ਭੁਗਤਾਨ ਕਰੇਗਾ।

 

vii. ਇਸ ਯੋਜਨਾ ਦੇ ਲਈ ਈਪੀਐੱਫਓ ਇੱਕ ਸੌਫਟਵੇਅਰ ਨੂੰ ਵਿਕਸਿਤ ਕਰੇਗਾ ਅਤੇ ਇੱਕ ਪਾਰਦਰਸ਼ੀ ਤੇ ਜਵਾਬਦੇਹ ਪ੍ਰਕਿਰਿਆ ਵੀ ਅਪਣਾਈ ਜਾਵੇਗੀ।

 

viii. ਈਪੀਐੱਫਓ ਇਹ ਸੁਨਿਸ਼ਚਿਤ ਕਰਨ ਦੇ ਲਈ ਇੱਕ ਉਪਯੁਕਤ ਤਰੀਕਾ ਅਪਣਾਵੇਗਾ ਕਿ ਏਬੀਆਰਵਾਈ ਅਤੇ ਈਪੀਐੱਫਓ ਦੁਆਰਾ ਲਾਗੂ ਕੀਤੀ ਗਈ ਕਿਸੇ ਹੋਰ ਯੋਜਨਾ ਦੇ ਲਾਭ ਆਪਸ ਵਿੱਚ ਪਰਸਪਰ ਓਵਰਲੈਪ ਨਹੀਂ ਹੋਏ ਹਨ।

 

******

 

ਡੀਐੱਸ