ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ, ਕੇਂਦਰੀ ਕੈਬਨਿਟ ਨੇ ਨੀਤੀ ਆਯੋਗ (NITI Aayog), ਦੀ ਸਰਪ੍ਰਸਤੀ ਹੇਠ ਆਪਣੀ ਪ੍ਰਮੁੱਖ ਪਹਿਲ, ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ-AIM) ਨੂੰ, ਕਾਰਜ ਦੇ ਵਧੇ ਹੋਏ ਦਾਇਰੇ ਅਤੇ 31 ਮਾਰਚ, 2008 ਤੱਕ ਦੀ ਅਵਧੀ ਦੇ ਲਈ 2,750 ਕਰੋੜ ਰੁਪਏ ਦੇ ਐਲੋਕੇਟ ਕੀਤੇ ਗਏ ਬਜਟ ਦੇ ਨਾਲ ਜਾਰੀ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਏਆਈਐੱਮ 2.0 (AIM 2.0) ਵਿਕਸਿਤ ਭਾਰਤ (Viksit Bharat) ਦੀ ਦਿਸ਼ਾ ਵਿੱਚ ਇੱਕ ਕਦਮ ਹੈ, ਜਿਸ ਦਾ ਉਦੇਸ਼ ਭਾਰਤ ਦੇ ਪਹਿਲੇ ਤੋਂ ਹੀ ਵਾਇਬ੍ਰੈਂਟ ਇਨੋਵੇਸ਼ਨ ਅਤੇ ਉੱਤਮਤਾ ਦੇ ਵਾਤਾਵਰਣ (ਈਕੋਸਿਸਟਮ) ਨੂੰ ਵਿਸਤਾਰ, ਮਜ਼ਬੂਤੀ ਅਤੇ ਗਹਿਰਾਈ ਪ੍ਰਦਾਨ ਕਰਨਾ ਹੈ।
ਇਹ ਮਨਜ਼ੂਰੀ, ਭਾਰਤ ਵਿੱਚ ਇੱਕ ਮਜ਼ਬੂਤ ਇਨੋਵੇਸ਼ਨ ਅਤੇ ਉੱਦਮਤਾ ਦੇ ਈਕੋਸਿਸਟਮ ਨੂੰ ਹੁਲਾਰਾ ਦੇਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ 39ਵੇਂ ਸਥਾਨ ’ਤੇ ਹੈ ਅਤੇ ਦੁਨੀਆ ਦੇ ਤੀਸਰੇ ਸਭ ਤੋਂ ਬੜੇ ਸਟਾਰਟ-ਅੱਪ ਈਕੋਸਿਸਟਮ ਦਾ ਘਰ ਹੈ। ਅਟਲ ਇਨੋਵੇਸ਼ਨ ਮਿਸ਼ਨ 2.0 (ਏਆਈਐੱਮ-AIM 2.0) ਦੇ ਅਗਲੇ ਪੜਾਅ ਤੋਂ ਭਾਰਤ ਦੀ ਆਲਮੀ ਮੁਕਾਬਲੇਬਾਜ਼ੀ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ। ਏਆਈਐੱਮ ਦੇ ਜਾਰੀ ਰਹਿਣ ਨਾਲ ਸਾਰੇ ਖੇਤਰਾਂ ਵਿੱਚ ਬਿਹਤਰ ਨੌਕਰੀਆਂ, ਨਵੇਂ ਉਤਪਾਦ ਅਤੇ ਉੱਚ-ਪ੍ਰਭਾਵ ਵਾਲੀਆਂ ਸੇਵਾਵਾਂ ਉਪਲਬਧ ਕਰਵਾਉਣ ਵਿੱਚ ਕਾਫੀ ਮਦਦ ਮਿਲੇਗੀ।
ਅਟਲ ਟਿੰਕਰਿੰਗ ਲੈਬਸ (ਏਟੀਐੱਲ-ATL) ਅਤੇ ਅਟਲ ਇਨਕਿਊਬੇਸ਼ਨ ਸੈਂਟਰਸ (ਏਆਈਸੀ-AIC), ਜਿਹੀਆਂ ਏਆਈਐੱਮ 1.0 (AIM 1.0) ਦੀਆਂ ਉਪਲਬਧੀਆਂ ’ਤੇ ਅੱਗੇ ਵਧਦੇ ਹੋਏ, ਏਆਈਐੱਮ 2.0 ਮਿਸ਼ਨ ਦੇ ਦ੍ਰਿਸ਼ਟੀਕੋਣ ਵਿੱਚ ਬੜੇ ਗੁਣਾਤਮਕ ਬਦਲਾਅ ਦਾ ਪ੍ਰਤੀਕ ਹੈ। ਏਆਈਐੱਮ 1.0 ਵਿੱਚ ਅਜਿਹੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਸ਼ਾਮਲ ਸੀ, ਜਿਨ੍ਹਾਂ ਨੇ ਭਾਰਤ ਦੇ ਤਤਕਾਲੀਨ ਉੱਭਰਦੇ ਈਕੋਸਿਸਟਮ (India’s then nascent ecosystem), ਨੂੰ ਮਜ਼ਬੂਤ ਕਰਨ ਦੇ ਲਈ ਇਨੋਵੇਟਿਵ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਕੀਤਾ, ਜਦਕਿ ਏਆਈਐੱਮ 2.0 ਵਿੱਚ ਮੌਜੂਦਾ ਵਾਤਾਵਰਣ ਵਿੱਚ ਕਮੀਆਂ ਨੂੰ ਦੂਰ ਕਰਨ ਅਤੇ ਕੇਂਦਰ ਅਤੇ ਰਾਜ ਸਰਕਾਰਾਂ, ਉਦਯੋਗ, ਅਕਾਦਮਿਕ ਜਗਤ (ਅਕਾਦਮੀਆ-academia) ਅਤੇ ਸਮੁਦਾਇ ਦੇ ਜ਼ਰੀਏ ਸਫ਼ਲਤਾਵਾਂ ਨੂੰ ਹਾਸਲ ਕਰਨ ਦੇ ਲਈ ਡਿਜ਼ਾਈਨ ਕੀਤੀਆਂ ਗਈਆਂ ਨਵੀਆਂ ਪਹਿਲ ਸ਼ਾਮਲ ਹਨ।
ਏਆਈਐੱਮ 2.0 ਨੂੰ ਭਾਰਤ ਦੇ ਇਨੋਵੇਸ਼ਨ ਅਤੇ ਉੱਦਮਤਾ ਦੇ ਵਾਤਾਵਰਣ (ਈਕੋਸਿਸਟਮ–ecosystem) ਨੂੰ ਤਿੰਨ ਤਰੀਕਿਆਂ ਨਾਲ ਮਜ਼ਬੂਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ: (a) ਇਨਪੁਟ ਵਧਾ ਕੇ (ਯਾਨੀ, ਅਧਿਕ ਇਨੋਵੇਟਰਸ ਅਤੇ ਉੱਦਮੀਆਂ ਨੂੰ ਸ਼ਾਮਲ ਕਰਕੇ), (b) ਸਫ਼ਲਤਾ ਦਰ ਜਾਂ ‘ਥਰੂਪੁਟ‘ (‘throughput’ ) ਵਿੱਚ ਸੁਧਾਰ ਕਰਕੇ (ਯਾਨੀ, ਅਧਿਕ ਸਟਾਰਟਅੱਪ ਨੂੰ ਸਫ਼ਲ ਹੋਣ ਵਿੱਚ ਮਦਦ ਕਰਕੇ) ਅਤੇ (c) ‘ਆਊਟਪੁਟ‘ ਦੀ ਗੁਣਵੱਤਾ ਵਿੱਚ ਸੁਧਾਰ ਕਰਕੇ (ਯਾਨੀ, ਬਿਹਤਰ ਨੌਕਰੀਆਂ, ਉਤਪਾਦਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਕੇ)
ਦੋ ਪ੍ਰੋਗਰਾਮ ਈਕੋਸਿਸਟਮ ਵਿੱਚ ਇਨਪੁਟ ਵਧਾਉਣ ਦਾ ਲਕਸ਼ ਰੱਖਦੇ ਹਨ:
ਚਾਰ ਪ੍ਰੋਗਰਾਮਾਂ ਦਾ ਲਕਸ਼ ਈਕੋਸਿਸਟਮ ਦੇ ਥਰੂਪੁਟ (throughput) ਵਿੱਚ ਸੁਧਾਰ ਕਰਨਾ ਹੈ:
ਦੋ ਪ੍ਰੋਗਰਾਮਾਂ ਦਾ ਲਕਸ਼ ਆਊਟਪੁਟ (ਨੌਕਰੀਆਂ, ਉਤਪਾਦਾਂ ਅਤੇ ਸੇਵਾਵਾਂ) ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ:
*****
ਐੱਮਜੇਪੀਐੱਸ/ਬੀਐੱਮ
The Cabinet decision relating to the continuation of Atal Innovation Mission reflects our government’s unwavering commitment to fostering innovation.
— Narendra Modi (@narendramodi) November 26, 2024
This Mission continues to enhance India’s progress in sectors like science, technology and industry. https://t.co/VcH4hca770