Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਕੈਥੋਲਿਕ ਬਿਸ਼ਪਸ ਕਾਨਫਰੰਸ ਆਵ੍ ਇੰਡੀਆ ਦੁਆਰਾ ਆਯੋਜਿਤ ਕ੍ਰਿਸਮਸ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


Respected Dignitaries…!

ਆਪ ਸਭ ਨੂੰਸਾਰੇ ਦੇਸ਼ਵਾਸੀਆਂ ਨੂੰ ਅਤੇ ਵਿਸ਼ੇਸ਼ ਕਰਕੇ ਦੁਨੀਆ ਭਰ ਵਿੱਚ ਉਪਸਥਿਤ ਈਸਾਈ ਸਮੁਦਾਇ ਨੂੰ ਕ੍ਰਿਸਮਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ, ‘Merry Christmas’ !!!

ਹਾਲੇ ਤਿੰਨ-ਚਾਰ ਦਿਨ ਪਹਿਲਾਂ ਮੈਂ ਆਪਣੇ ਸਾਥੀ ਭਾਰਤ ਸਰਕਾਰ ਵਿੱਚ ਮੰਤਰੀ ਜਾਰਜ ਕੁਰੀਅਨ ਜੀ ਦੇ ਇੱਥੇ ਕ੍ਰਿਸਮਸ ਸੈਲੀਬ੍ਰੇਸ਼ਨ ਵਿੱਚ ਗਿਆ ਸਾਂ। ਹੁਣ ਅੱਜ ਤੁਹਾਡੇ ਦਰਮਿਆਨ ਉਪਸਥਿਤ ਹੋਣ ਦਾ ਆਨੰਦ ਮਿਲ ਰਿਹਾ ਹੈ। Catholic Bishops Conference of India- CBCI ਦਾ ਇਹ ਆਯੋਜਨ ਕ੍ਰਿਸਮਸ ਦੀਆਂ ਖੁਸ਼ੀਆਂ ਵਿੱਚ ਆਪ ਸਭ ਦੇ ਨਾਲ ਜੁੜਨ ਦਾ ਇਹ ਅਵਸਰਇਹ ਦਿਨ ਸਾਡੇ ਸਾਰਿਆਂ ਦੇ ਲਈ ਯਾਦਗਾਰ ਰਹਿਣ ਵਾਲਾ ਹੈ। ਇਹ ਅਵਸਰ ਇਸ ਲਈ ਭੀ ਖਾਸ ਹੈਕਿਉਂਕਿ ਇਸੇ ਵਰ੍ਹੇ CBCI ਦੀ ਸਥਾਪਨਾ ਦੇ 80 ਵਰ੍ਹੇ ਪੂਰੇ ਹੋ ਰਹੇ ਹਨ। ਮੈਂ ਇਸ ਅਵਸਰ ਤੇ CBCI ਅਤੇ ਉਸ ਨਾਲ ਜੁੜੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਪਿਛਲੀ ਵਾਰ ਆਪ ਸਭ ਦੇ ਨਾਲ ਮੈਨੂੰ ਪ੍ਰਧਾਨ ਮੰਤਰੀ ਨਿਵਾਸ ਤੇ ਕ੍ਰਿਸਮਸ ਮਨਾਉਣ ਦਾ ਅਵਸਰ ਮਿਲਿਆ ਸੀ। ਹੁਣ ਅੱਜ ਅਸੀਂ ਸਾਰੇ CBCI ਦੇ ਪਰਿਸਰ ਵਿੱਚ ਇਕੱਠੇ ਹੋਏ ਹਾਂ। ਮੈਂ ਪਹਿਲਾਂ ਭੀ ਈਸਟਰ ਦੇ ਦੌਰਾਨ ਇੱਥੇ Sacred Heart Cathedral Church ਆ ਚੁੱਕਿਆਂ ਹਾਂ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਆਪ ਸਭ ਤੋਂ ਇਤਨਾ ਅਪਨਾਪਣ ਮਿਲਿਆ ਹੈ। ਇਤਨਾ ਹੀ ਸਨੇਹ ਮੈਨੂੰ His Holiness Pope Francis ਤੋਂ ਭੀ ਮਿਲਦਾ ਹੈ। ਇਸੇ ਸਾਲ ਇਟਲੀ ਵਿੱਚ G7 ਸਮਿਟ ਦੇ ਦੌਰਾਨ ਮੈਨੂੰ His Holiness Pope Francis ਨੂੰ ਮਿਲਣ ਦਾ ਅਵਸਰ ਮਿਲਿਆ ਸੀ। ਪਿਛਲੇ 3 ਵਰ੍ਹਿਆਂ ਵਿੱਚ ਇਹ ਸਾਡੀ ਦੂਸਰੀ ਮੁਲਾਕਾਤ ਸੀ। ਮੈਂ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਭੀ ਦਿੱਤਾ ਹੈ। ਇਸੇ ਤਰ੍ਹਾਂਸਤੰਬਰ ਵਿੱਚ ਨਿਊ ਯਾਰਕ ਦੇ ਦੌਰੇ ਤੇ ਕਾਰਡੀਨਲ ਪੀਟ੍ਰੋ ਪੈਰੋਲਿਨ ਨਾਲ ਭੀ ਮੇਰੀ ਮੁਲਾਕਾਤ ਹੋਈ ਸੀ। ਇਹ ਅਧਿਆਤਮਿਕ ਮੁਲਾਕਾਤਇਹ spiritual talks, ਇਨ੍ਹਾਂ ਤੋਂ ਜੋ ਊਰਜਾ ਮਿਲਦੀ ਹੈਉਹ ਸੇਵਾ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।

ਸਾਥੀਓ,

ਹੁਣੇ ਮੈਨੂੰ His Eminence Cardinal ਜਾਰਜ ਕੁਵਾਕਾਡ ਨੂੰ ਮਿਲਣ ਦਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਅਵਸਰ ਮਿਲਿਆ ਹੈ। ਕੁਝ ਹੀ ਹਫ਼ਤੇ ਪਹਿਲਾਂ, His Eminence Cardinal ਜਾਰਜ ਕੁਵਾਕਾਡ ਨੂੰ His Holiness Pope Francis ਨੇ ਕਾਰਡੀਨਲ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਹੈ। ਇਸ ਆਯੋਜਨ ਵਿੱਚ ਭਾਰਤ ਸਰਕਾਰ ਨੇ ਕੇਂਦਰੀ ਮੰਤਰੀ ਜਾਰਜ ਕੁਰੀਅਨ ਦੀ ਅਗਵਾਈ ਵਿੱਚ ਅਧਿਕਾਰਤ ਤੌਰ ਤੇ ਇੱਕ ਹਾਈ ਲੈਵਲ ਡੇਲੀਗੇਸ਼ਨ ਭੀ ਉੱਥੇ ਭੇਜਿਆ ਸੀ। ਜਦੋਂ ਭਾਰਤ ਦਾ ਕੋਈ ਬੇਟਾ ਸਫ਼ਲਤਾ ਦੀ ਇਸ ਉਚਾਈ ਤੇ ਪਹੁੰਚਦਾ ਹੈਤਾਂ ਪੂਰੇ ਦੇਸ਼ ਨੂੰ ਮਾਣ ਹੋਣਾ ਸੁਭਾਵਿਕ ਹੈ। ਮੈਂ Cardial ਜਾਰਜ ਕੁਵਾਕਾਡ ਨੂੰ ਫਿਰ ਇੱਕ ਵਾਰ ਵਧਾਈ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਅੱਜ ਤੁਹਾਡੇ ਦਰਮਿਆਨ ਆਇਆ ਹਾਂ ਤਾਂ ਕਿਤਨਾ ਕੁਝ ਯਾਦ ਆ ਰਿਹਾ ਹੈ। ਮੇਰੇ ਲਈ ਉਹ ਬਹੁਤ ਸੰਤੋਖ ਦੇ ਪਲ ਸੀਜਦੋਂ ਅਸੀਂ ਇੱਕ ਦਹਾਕਾ ਪਹਿਲਾਂ ਫਾਦਰ ਅਲੈਕਸਿਸ ਪ੍ਰੇਮ ਕੁਮਾਰ ਨੂੰ ਯੁੱਧ-ਗ੍ਰਸਤ ਅਫ਼ਗਾਨਿਸਤਾਨ ਤੋਂ ਸੁਰੱਖਿਅਤ ਬਚਾ ਕੇ ਵਾਪਸ ਲਿਆਏ ਸਾਂ। ਉਹ 8 ਮਹੀਨਿਆਂ ਤੱਕ ਉੱਥੇ ਬੜੀ ਬਿਪਤਾ ਵਿੱਚ ਫਸੇ ਹੋਏ ਸਨਬੰਧਕ ਬਣੇ ਹੋਏ ਸਨ। ਸਾਡੀ ਸਰਕਾਰ ਨੇ ਉਨ੍ਹਾਂ ਨੂੰ ਉੱਥੋਂ ਕੱਢਣ ਦੇ ਲਈ ਹਰ ਸੰਭਵ ਪ੍ਰਯਾਸ ਕੀਤਾ। ਅਫ਼ਗਾਨਿਸਤਾਨ ਦੇ ਉਨ੍ਹਾਂ ਹਾਲਾਤ ਵਿੱਚ ਇਹ ਕਿਤਨਾ ਮੁਸ਼ਕਿਲ ਰਿਹਾ ਹੋਵੇਗਾਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਲੇਕਿਨਸਾਨੂੰ ਇਸ ਵਿੱਚ ਸਫ਼ਲਤਾ ਮਿਲੀ। ਉਸ ਸਮੇਂ ਮੈਂ ਉਨ੍ਹਾਂ ਨਾਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਬਾਤ ਭੀ ਕੀਤੀ ਸੀ। ਉਨ੍ਹਾਂ ਦੀ ਬਾਤਚੀਤ ਨੂੰਉਨ੍ਹਾਂ ਦੀ ਉਸ ਖੁਸ਼ੀ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਇਸੇ ਤਰ੍ਹਾਂਸਾਡੇ ਫਾਦਰ ਟੌਮ ਯਮਨ ਵਿੱਚ ਬੰਧਕ ਬਣਾ ਦਿੱਤੇ ਗਏ ਸਨ। ਸਾਡੀ ਸਰਕਾਰ ਨੇ ਉੱਥੇ ਭੀ ਪੂਰੀ ਤਾਕਤ ਲਗਾਈਅਤੇ ਅਸੀਂ ਉਨ੍ਹਾਂ ਨੂੰ ਵਾਪਸ ਘਰ ਲੈ ਕੇ ਆਏ। ਮੈਂ ਉਨ੍ਹਾਂ ਨੂੰ ਭੀ ਆਪਣੇ ਘਰ ਤੇ ਸੱਦਾ ਦਿੱਤਾ ਸੀ। ਜਦੋਂ ਗਲਫ਼ ਦੇਸ਼ਾਂ ਵਿੱਚ ਸਾਡੀਆਂ ਨਰਸ ਭੈਣਾਂ ਸੰਕਟ ਵਿੱਚ ਘਿਰ ਗਈਆਂ ਸਨਤਾਂ ਭੀ ਪੂਰਾ ਦੇਸ਼ ਉਨ੍ਹਾਂ ਦੀ ਚਿੰਤਾ ਕਰ ਰਿਹਾ ਸੀ। ਉਨ੍ਹਾਂ ਨੂੰ ਭੀ ਘਰ ਵਾਪਸ ਲਿਆਉਣ ਦਾ ਸਾਡਾ ਅਣਥੱਕ ਪ੍ਰਯਾਸ ਰੰਗ ਲਿਆਇਆ। ਸਾਡੇ ਲਈ ਇਹ ਪ੍ਰਯਾਸ ਕੇਵਲ diplomatic missions ਨਹੀਂ ਸਨ। ਇਹ ਸਾਡੇ ਲਈ ਇੱਕ ਇਮੋਸ਼ਨਲ ਕਮਿਟਮੈਂਟ ਸੀਇਹ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਬਚਾ ਕੇ ਲਿਆਉਣ ਦਾ ਮਿਸ਼ਨ ਸੀ। ਭਾਰਤ ਦੀ ਸੰਤਾਨਦੁਨੀਆ ਵਿੱਚ ਕਿਤੇ ਭੀ ਹੋਵੇਕਿਸੇ ਭੀ ਬਿਪਤਾ ਵਿੱਚ ਹੋਵੇਅੱਜ ਦਾ ਭਾਰਤਉਨ੍ਹਾਂ ਨੂੰ ਹਰ ਸੰਕਟ ਤੋਂ ਬਚਾ ਕੇ ਲਿਆਉਂਦਾ ਹੈਇਸ ਨੂੰ ਆਪਣਾ ਕਰਤੱਵ ਸਮਝਦਾ ਹੈ।

ਸਾਥੀਓ,

ਭਾਰਤ ਆਪਣੀ ਵਿਦੇਸ਼ ਨੀਤੀ ਵਿੱਚ ਭੀ National-interest ਦੇ ਨਾਲ-ਨਾਲ Human-interest ਨੂੰ ਭੀ ਪ੍ਰਾਥਮਿਕਤਾ ਦਿੰਦਾ ਹੈ। ਕੋਰੋਨਾ ਦੇ ਸਮੇਂ ਪੂਰੀ ਦੁਨੀਆ ਨੇ ਇਸ ਨੂੰ ਦੇਖਿਆ ਭੀਅਤੇ ਮਹਿਸੂਸ ਭੀ ਕੀਤਾ। ਕੋਰੋਨਾ ਜੈਸੀ ਇਤਨੀ ਬੜੀ pandemic ਆਈਦੁਨੀਆ ਦੇ ਕਈ ਦੇਸ਼ਜੋ human rights ਅਤੇ ਮਾਨਵਤਾ ਦੀਆਂ ਬੜੀਆਂ-ਬੜੀਆਂ ਗੱਲਾਂ ਕਰਦੇ ਹਨਜੋ ਇਨ੍ਹਾਂ ਗੱਲਾਂ ਨੂੰ diplomatic weapon ਦੇ ਰੂਪ ਵਿੱਚ ਇਸਤੇਮਾਲ ਕਰਦੇ ਹਨਜ਼ਰੂਰਤ ਪੈਣ ਤੇ ਉਹ ਗ਼ਰੀਬ ਅਤੇ ਛੋਟੇ ਦੇਸ਼ਾਂ ਦੀ ਮਦਦ ਤੋਂ ਪਿੱਛੇ ਹਟ ਗਏ। ਉਸ ਸਮੇਂ ਉਨ੍ਹਾਂ ਨੇ ਸਿਰਫ਼ ਆਪਣੇ ਹਿਤਾਂ ਦੀ ਚਿੰਤਾ ਕੀਤੀ। ਲੇਕਿਨਭਾਰਤ ਨੇ ਪਰਮਾਰਥ ਭਾਵ ਨਾਲ ਆਪਣੀ ਸਮਰੱਥਾ ਤੋਂ ਭੀ ਅੱਗੇ ਜਾ ਕੇ ਕਿਤਨੇ ਹੀ ਦੇਸ਼ਾਂ ਦੀ ਮਦਦ ਕੀਤੀ। ਅਸੀਂ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਵਿੱਚ ਦਵਾਈਆਂ ਪਹੁੰਚਾਈਆਂਕਈ ਦੇਸ਼ਾਂ ਨੂੰ ਵੈਕਸੀਨ ਭੇਜੀ। ਇਸ ਦਾ ਪੂਰੀ ਦੁਨੀਆ ਤੇ ਇੱਕ ਬਹੁਤ ਸਕਾਰਾਤਮਕ ਅਸਰ ਭੀ ਪਿਆ। ਹੁਣੇ ਹਾਲ ਹੀ ਵਿੱਚਮੈਂ ਗੁਆਨਾ ਦੌਰੇ ਤੇ ਗਿਆ ਸੀਕੱਲ੍ਹ ਮੈਂ ਕੁਵੈਤ ਵਿੱਚ ਸਾਂ। ਉੱਥੇ ਜ਼ਿਆਦਾਤਰ ਲੋਕ ਭਾਰਤ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਸਨ। ਭਾਰਤ ਨੇ ਵੈਕਸੀਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਸੀਅਤੇ ਉਹ ਇਸ ਦਾ ਬਹੁਤ ਆਭਾਰ ਜਤਾ ਰਹੇ ਸਨ। ਭਾਰਤ ਦੇ ਲਈ ਅਜਿਹੀ ਭਾਵਨਾ ਰੱਖਣ ਵਾਲਾ ਗੁਆਨਾ ਇਕੱਲਾ ਦੇਸ਼ ਨਹੀਂ ਹੈ। ਕਈ island nations, Pacific nations, Caribbean nations ਭਾਰਤ ਦੀ ਪ੍ਰਸ਼ੰਸਾ ਕਰਦੇ ਹਨ। ਭਾਰਤ ਦੀ ਇਹ ਭਾਵਨਾਮਾਨਵਤਾ ਦੇ ਲਈ ਸਾਡਾ ਇਹ ਸਮਰਪਣਇਹ ਹਿਊਮਨ ਸੈਂਟ੍ਰਿਕ ਅਪ੍ਰੋਚ ਹੀ 21ਵੀਂ ਸਦੀ ਦੀ ਦੁਨੀਆ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗੀ।

Friends,

The teachings of Lord Christ celebrate love, harmony and brotherhood. It is important that we all work to make this spirit stronger. But, it pains my heart when there are attempts to spread violence and cause disruption in society. Just a few days ago, we saw what happened at a Christmas Market in Germany. During Easter in 2019, Churches in Sri Lanka were attacked. I went to Colombo to pay homage to those we lost in the Bombings. It is important to come together and fight such challenges. 

Friends,

This Christmas is even more special as you begin the Jubilee Year, which you all know holds special significance. I wish all of you the very best for the various initiatives for the Jubilee Year. This time, for the Jubilee Year, you have picked a theme which revolves around hope. The Holy Bible sees hope as a source of strength and peace. It says: “There is surely a future hope for you, and your hope will not be cut off.” We are also guided by hope and positivity.  Hope for humanity, Hope for a better world and Hope for peace, progress and prosperity.

ਸਾਥੀਓ,

ਬੀਤੇ 10 ਸਾਲ ਵਿੱਚ ਸਾਡੇ ਦੇਸ਼ ਵਿੱਚ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਪਰਾਸਤ ਕੀਤਾ ਹੈ। ਇਹ ਇਸ ਲਈ ਹੋਇਆ ਕਿਉਂਕਿ ਗ਼ਰੀਬਾਂ ਵਿੱਚ ਇੱਕ ਉਮੀਦ ਜਗੀਕਿ ਹਾਂਗ਼ਰੀਬੀ ਤੋਂ ਜੰਗ ਜਿੱਤੀ ਜਾ ਸਕਦੀ ਹੈ। ਬੀਤੇ 10 ਸਾਲ ਵਿੱਚ ਭਾਰਤ 10ਵੇਂ ਨੰਬਰ ਦੀ ਈਕੌਨਮੀ ਤੋਂ 5ਵੇਂ ਨੰਬਰ ਦੀ ਈਕੌਨਮੀ ਬਣ ਗਿਆ। ਇਹ ਇਸ ਲਈ ਹੋਇਆ ਕਿਉਂਕਿ ਅਸੀਂ ਖ਼ੁਦ ਤੇ ਭਰੋਸਾ ਕੀਤਾਅਸੀਂ ਉਮੀਦ ਨਹੀਂ ਹਾਰੀ ਅਤੇ ਇਸ ਲਕਸ਼ ਨੂੰ ਪ੍ਰਾਪਤ ਕਰਕੇ ਦਿਖਾਇਆ। ਭਾਰਤ ਦੀ 10 ਸਾਲ ਦੀ ਵਿਕਾਸ ਯਾਤਰਾ ਨੇ ਸਾਨੂੰ ਆਉਣ ਵਾਲੇ ਸਾਲ ਅਤੇ ਸਾਡੇ ਭਵਿੱਖ ਦੇ ਲਈ ਨਵੀਂ Hope ਦਿੱਤੀ ਹੈਢੇਰ ਸਾਰੀਆਂ ਨਵੀਆਂ ਉਮੀਦਾਂ ਦਿੱਤੀਆਂ ਹਨ। 10 ਸਾਲਾਂ ਵਿੱਚ ਸਾਡੇ ਯੂਥ ਨੂੰ ਉਹ opportunities ਮਿਲੀਆਂ ਹਨਜਿਨ੍ਹਾਂ ਦੇ ਕਾਰਨ ਉਨ੍ਹਾਂ ਦੇ ਲਈ ਸਫ਼ਲਤਾ ਦਾ ਨਵਾਂ ਰਸਤਾ ਖੁੱਲ੍ਹਿਆ ਹੈ। Start-ups ਤੋਂ ਲੈ ਕੇ science ਤੱਕ, sports ਤੋਂ entrepreneurship ਤੱਕ ਆਤਮਵਿਸ਼ਵਾਸ ਨਾਲ ਭਰੇ ਸਾਡੇ ਨੌਜਵਾਨ ਦੇਸ਼ ਨੂੰ ਪ੍ਰਗਤੀ ਦੇ ਨਵੇਂ ਰਸਤੇ ਤੇ ਲੈ ਕੇ ਜਾ ਰਹੇ ਹਨ। ਸਾਡੇ ਨੌਜਵਾਨਾਂ ਨੇ ਸਾਨੂੰ ਇਹ Confidence ਦਿੱਤਾ ਹੈਇਹ Hope ਦਿੱਤੀ ਹੈ ਕਿ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਹੋ ਕੇ ਰਹੇਗਾ। ਬੀਤੇ ਦਸ ਸਾਲਾਂ ਵਿੱਚਦੇਸ਼ ਦੀਆਂ ਮਹਿਲਾਵਾਂ ਨੇ Empowerment ਦੀਆਂ ਨਵੀਆਂ ਗਾਥਾਵਾਂ ਲਿਖੀਆਂ ਹਨ। Entrepreneurship ਤੋਂ drones ਤੱਕਏਅਰੋ-ਪਲੇਨ ਉਡਾਉਣ ਤੋਂ ਲੈ ਕੇ Armed Forces ਦੀਆਂ ਜ਼ਿੰਮੇਦਾਰੀਆਂ ਤੱਕਅਜਿਹਾ ਕੋਈ ਖੇਤਰ ਨਹੀਂਜਿੱਥੇ ਮਹਿਲਾਵਾਂ ਨੇ ਆਪਣਾ ਪਰਚਮ ਨਾ ਲਹਿਰਾਇਆ ਹੋਵੇ। ਦੁਨੀਆਂ ਦਾ ਕੋਈ ਭੀ ਦੇਸ਼ਮਹਿਲਾਵਾਂ ਦੀ ਤਰੱਕੀ ਤੋਂ ਬਿਨਾ ਅੱਗੇ ਨਹੀਂ ਵਧ ਸਕਦਾ। ਅਤੇ ਇਸ ਲਈਅੱਜ ਜਦੋਂ ਸਾਡੀ ਸ਼੍ਰਮਸ਼ਕਤੀ ਵਿੱਚ, Labour Force ਵਿੱਚਵਰਕਿੰਗ ਪ੍ਰੋਫੈਸ਼ਨਸ ਵਿੱਚ Women Participation ਵਧ ਰਹੀ ਹੈਤਾਂ ਇਸ ਨਾਲ ਭੀ ਸਾਨੂੰ ਸਾਡੇ ਭਵਿੱਖ ਨੂੰ ਲੈ ਕੇ ਬਹੁਤ ਉਮੀਦਾਂ ਮਿਲਦੀਆਂ ਹਨਨਵੀਂ Hope ਜਾਗਦੀ ਹੈ। ਬੀਤੇ 10 ਸਾਲਾਂ ਵਿੱਚ ਦੇਸ਼ ਬਹੁਤ ਸਾਰੇ unexplored ਜਾਂ under-explored sectors ਵਿੱਚ ਅੱਗੇ ਵਧਿਆ ਹੈ। Mobile Manufacturing ਹੋਵੇ ਜਾਂ semiconductor manufacturing ਹੋਵੇਭਾਰਤ ਤੇਜ਼ੀ ਨਾਲ ਪੂਰੇ Manufacturing Landscape ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ। ਚਾਹੇ ਟੈਕਨੋਲੋਜੀ ਹੋਵੇਜਾਂ ਫਿਨਟੈੱਕ ਹੋਵੇ ਭਾਰਤ ਨਾ ਸਿਰਫ਼ ਇਨ੍ਹਾਂ ਨਾਲ ਗ਼ਰੀਬ ਨੂੰ ਨਵੀਂ ਸ਼ਕਤੀ ਦੇ ਰਿਹਾ ਹੈਬਲਕਿ ਖ਼ੁਦ ਨੂੰ ਦੁਨੀਆ ਦੇ Tech Hub ਦੇ ਰੂਪ ਵਿੱਚ ਸਥਾਪਿਤ ਭੀ ਕਰ ਰਿਹਾ ਹੈ। ਸਾਡਾ Infrastructure Building Pace ਭੀ ਅਭੂਤਪੂਰਵ ਹੈ। ਅਸੀਂ ਨਾ ਸਿਰਫ਼ ਹਜ਼ਾਰਾਂ ਕਿਲੋਮੀਟਰ ਐਕਸਪ੍ਰੈੱਸਵੇ ਬਣਾ ਰਹੇ ਹਾਂਬਲਕਿ ਆਪਣੇ ਪਿੰਡਾਂ ਨੂੰ ਭੀ ਗ੍ਰਾਮੀਣ ਸੜਕਾਂ ਨਾਲ ਜੋੜ ਰਹੇ ਹਾਂ। ਅੱਛੇ ਟ੍ਰਾਂਸਪੋਰਟੇਸ਼ਨ ਦੇ ਲਈ ਸੈਂਕੜੇ ਕਿਲੋਮੀਟਰ ਦੇ ਮੈਟਰੋ ਰੂਟਸ ਬਣ ਰਹੇ ਹਨ। ਭਾਰਤ ਦੀਆਂ ਇਹ ਸਾਰੀਆਂ ਉਪਲਬਧੀਆਂ ਸਾਨੂੰ Hope ਅਤੇ Optimism ਦਿੰਦੀਆਂ ਹਨ ਕਿ ਭਾਰਤ ਆਪਣੇ ਲਕਸ਼ਾਂ ਨੂੰ ਬਹੁਤ ਤੇਜ਼ੀ ਨਾਲ ਪੂਰਾ ਕਰ ਸਕਦਾ ਹੈ। ਅਤੇ ਸਿਰਫ਼ ਅਸੀਂ ਹੀ ਆਪਣੀਆਂ ਉਪਲਬਧੀਆਂ ਵਿੱਚ ਇਸ ਆਸ਼ਾ ਅਤੇ ਵਿਸ਼ਵਾਸ ਨੂੰ ਨਹੀਂ ਦੇਖ ਰਹੇ ਹਾਂਪੂਰਾ ਵਿਸ਼ਵ ਭੀ ਭਾਰਤ ਨੂੰ ਇਸੇ Hope ਅਤੇ Optimism ਦੇ ਨਾਲ ਦੇਖ ਰਿਹਾ ਹੈ।

ਸਾਥੀਓ,

ਬਾਇਬਲ ਕਹਿੰਦੀ ਹੈ – Carry each other’s burdens. ਯਾਨੀਅਸੀਂ ਇੱਕ ਦੂਸਰੇ ਦੀ ਚਿੰਤਾ ਕਰੀਏਇੱਕ ਦੂਸਰੇ ਦੇ ਕਲਿਆਣ ਦੀ ਭਾਵਨਾ ਰੱਖੀਏ। ਇਸੇ ਸੋਚ ਦੇ ਨਾਲ ਸਾਡੇ ਸੰਸਥਾਨ ਅਤੇ ਸੰਗਠਨਸਮਾਜ ਸੇਵਾ ਵਿੱਚ ਇੱਕ ਬਹੁਤ ਬੜੀ ਭੂਮਿਕਾ ਨਿਭਾਉਂਦੇ ਹਨ। ਸਿੱਖਿਆ ਦੇ ਖੇਤਰ ਵਿੱਚ ਨਵੇਂ ਸਕੂਲਾਂ ਦੀ ਸਥਾਪਨਾ ਹੋਵੇਹਰ ਵਰਗਹਰ ਸਮਾਜ ਨੂੰ ਸਿੱਖਿਆ ਦੇ ਜ਼ਰੀਏ ਅੱਗੇ ਵਧਾਉਣ ਦੇ ਪ੍ਰਯਾਸ ਹੋਣਸਿਹਤ ਦੇ ਖੇਤਰ ਵਿੱਚ ਆਮ ਮਾਨਵੀ ਦੀ ਸੇਵਾ ਦੇ ਸੰਕਲਪ ਹੋਣਅਸੀਂ ਸਾਰੇ ਇਨ੍ਹਾਂ ਨੂੰ ਆਪਣੀ ਜ਼ਿੰਮੇਦਾਰੀ ਮੰਨਦੇ ਹਾਂ।

ਸਾਥੀਓ,

Jesus Christ ਨੇ ਦੁਨੀਆ ਨੂੰ ਕਰੁਣਾ ਅਤੇ ਨਿਰਸੁਆਰਥ ਸੇਵਾ ਦਾ ਰਸਤਾ ਦਿਖਾਇਆ ਹੈ। ਅਸੀਂ ਕ੍ਰਿਸਮਸ ਨੂੰ ਸੈਲਿਬ੍ਰੇਟ ਕਰਦੇ ਹਾਂ ਅਤੇ ਜੀਸਸ ਨੂੰ ਯਾਦ ਕਰਦੇ ਹਾਂਤਾਕਿ ਅਸੀਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਸਕੀਏਆਪਣੇ ਕਰਤੱਵਾਂ ਨੂੰ ਹਮੇਸ਼ਾ ਪ੍ਰਾਥਮਿਕਤਾ ਦੇਈਏ। ਮੇਰਾ ਮੰਨਦਾ ਹਾਂਇਹ ਸਾਡੀ ਵਿਅਕਤੀਗਤ ਜ਼ਿੰਮੇਦਾਰੀ ਭੀ ਹੈਸਮਾਜਿਕ ਜ਼ਿੰਮੇਵਾਰੀ ਭੀ ਹੈ ਅਤੇ as a nation ਭੀ ਸਾਡੀ duty ਹੈ। ਅੱਜ ਦੇਸ਼ ਇਸੇ ਭਾਵਨਾ ਨੂੰ ਸਬਕਾ ਸਾਥਸਬਕਾ ਵਿਕਾਸ ਅਤੇ ਸਬਕਾ ਪ੍ਰਯਾਸ’ ਦੇ ਸੰਕਲਪ ਦੇ ਰੂਪ ਵਿੱਚ ਅੱਗੇ ਵਧਾ ਰਿਹਾ ਹੈ। ਅਜਿਹੇ ਕਿਤਨੇ ਹੀ ਵਿਸ਼ੇ ਸਨਜਿਨ੍ਹਾਂ ਦੇ ਬਾਰੇ ਪਹਿਲਾਂ ਕਦੇ ਨਹੀਂ ਸੋਚਿਆ ਗਿਆਲੇਕਿਨ ਉਹ ਮਾਨਵੀ ਦ੍ਰਿਸ਼ਟੀਕੋਣ ਤੋਂ ਸਭ ਤੋਂ ਜ਼ਿਆਦਾ ਜ਼ਰੂਰੀ ਸਨ। ਅਸੀਂ ਉਨ੍ਹਾਂ ਨੂੰ ਸਾਡੀ ਪ੍ਰਾਥਮਿਕਤਾ ਬਣਾਇਆ। ਅਸੀਂ ਸਰਕਾਰ ਨੂੰ ਨਿਯਮਾਂ ਅਤੇ ਰਸਮਾਂ ਤੋਂ ਬਾਹਰ ਕੱਢਿਆ। ਅਸੀਂ ਸੰਵੇਦਨਸ਼ੀਲਤਾ ਨੂੰ ਇੱਕ ਪੈਰਾਮੀਟਰ ਦੇ ਰੂਪ ਵਿੱਚ ਸੈੱਟ ਕੀਤਾ। ਹਰ ਗ਼ਰੀਬ ਨੂੰ ਪੱਕਾ ਘਰ ਮਿਲੇਹਰ ਪਿੰਡ ਵਿੱਚ ਬਿਜਲੀ ਪਹੁੰਚੇਲੋਕਾਂ ਦੇ ਜੀਵਨ ਚੋਂ ਹਨੇਰਾ ਦੂਰ ਹੋਵੇਲੋਕਾਂ ਨੂੰ ਪੀਣ ਦੇ ਲਈ ਸਾਫ਼ ਪਾਣੀ ਮਿਲੇਪੈਸੇ ਦੇ ਅਭਾਵ ਵਿੱਚ ਕੋਈ ਇਲਾਜ ਤੋਂ ਵੰਚਿਤ ਨਾ ਰਹੇਅਸੀਂ ਇੱਕ ਅਜਿਹੀ ਸੰਵੇਦਨਸ਼ੀਲ ਵਿਵਸਥਾ ਬਣਾਈ ਜੋ ਇਸ ਤਰ੍ਹਾਂ ਦੀ ਸਰਵਿਸ ਦੀਇਸ ਤਰ੍ਹਾਂ ਦੀ ਗਵਰਨੈਂਸ ਦੀ ਗਰੰਟੀ ਦੇ ਸਕੇ। ਤੁਸੀਂ ਕਲਪਨਾ ਕਰ ਸਕਦੇ ਹੋਜਦੋਂ ਇੱਕ ਗ਼ਰੀਬ ਪਰਿਵਾਰ ਨੂੰ ਇਹ ਗਰੰਟੀ ਮਿਲਦੀ ਹੈ ਤਾਂ ਉਸ ਦੇ ਉੱਪਰ ਤੋਂ ਕਿਤਨੀ ਬੜੀ ਚਿੰਤਾ ਦਾ ਬੋਝ ਉਤਰਦਾ ਹੈ। ਪੀਐੱਮ ਆਵਾਸ ਯੋਜਨਾ ਦਾ ਘਰ ਜਦੋਂ ਪਰਿਵਾਰ ਦੀ ਮਹਿਲਾ ਦੇ ਨਾਮ ਤੇ ਬਣਾਇਆ ਜਾਂਦਾ ਹੈਤਾਂ ਉਸ ਨਾਲ ਮਹਿਲਾਵਾਂ ਨੂੰ ਕਿਤਨੀ ਤਾਕਤ ਮਿਲਦੀ ਹੈ। ਅਸੀਂ ਤਾਂ ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਨਾਰੀਸ਼ਕਤੀ ਵੰਦਨ ਅਧਿਨਿਯਮ ਲਿਆ ਕੇ ਸੰਸਦ ਵਿੱਚ ਭੀ ਉਨ੍ਹਾਂ ਦੀ ਜ਼ਿਆਦਾ ਭਾਗੀਦਾਰੀ ਸੁਨਿਸ਼ਚਿਤ ਕੀਤੀ ਹੈ। ਇਸੇ ਤਰ੍ਹਾਂਤੁਸੀਂ ਦੇਖਿਆ ਹੋਵੇਗਾਪਹਿਲਾਂ ਸਾਡੇ ਇੱਥੇ ਦਿੱਵਯਾਂਗ ਸਮਾਜ ਨੂੰ ਕਿਵੇਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੂੰ ਅਜਿਹੇ ਨਾਵਾਂ ਨਾਲ ਬੁਲਾਇਆ ਜਾਂਦਾ ਸੀਜੋ ਹਰ ਤਰ੍ਹਾਂ ਨਾਲ ਮਾਨਵੀ ਗਰਿਮਾ ਦੇ ਖ਼ਿਲਾਫ਼ ਸਨ। ਇਹ ਇੱਕ ਸਮਾਜ ਦੇ ਰੂਪ ਵਿੱਚ ਸਾਡੇ ਲਈ ਅਫਸੋਸ ਦੀ ਗੱਲ ਸੀ। ਸਾਡੀ ਸਰਕਾਰ ਨੇ ਉਸ ਗਲਤੀ ਨੂੰ ਸੁਧਾਰਿਆ। ਅਸੀਂ ਉਨ੍ਹਾਂ ਨੂੰ ਦਿੱਵਯਾਂਗਇਹ ਪਹਿਚਾਣ ਦੇ ਕੇ ਸਨਮਾਨ ਦਾ ਭਾਵ ਪ੍ਰਗਟ ਕੀਤਾ। ਅੱਜ ਦੇਸ਼ ਪਬਲਿਕ ਇਨਫ੍ਰਾਸਟ੍ਰਕਚਰ ਤੋਂ ਲੈ ਕੇ ਰੋਜ਼ਗਾਰ ਤੱਕ ਹਰ ਖੇਤਰ ਵਿੱਚ ਦਿੱਵਯਾਂਗਾਂ ਨੂੰ ਪ੍ਰਾਥਮਿਕਤਾ ਦੇ ਰਿਹਾ ਹੈ।

ਸਾਥੀਓ,

ਸਰਕਾਰ ਵਿੱਚ ਸੰਵੇਦਨਸ਼ੀਲਤਾ ਦੇਸ਼ ਦੇ ਆਰਥਿਕ ਵਿਕਾਸ ਦੇ ਲਈ ਭੀ ਉਤਨੀ ਹੀ ਜ਼ਰੂਰੀ ਹੁੰਦੀ ਹੈ। ਜਿਵੇਂ ਕਿਸਾਡੇ ਦੇਸ਼ ਵਿੱਚ ਕਰੀਬ 3 ਕਰੋੜ fisherman ਹਨ ਅਤੇ fish farmers ਹਨ। ਲੇਕਿਨਇਨ੍ਹਾਂ ਕਰੋੜਾਂ ਲੋਕਾਂ ਬਾਰੇ ਪਹਿਲਾਂ ਕਦੇ ਉਸ ਤਰ੍ਹਾਂ ਨਾਲ ਨਹੀਂ ਸੋਚਿਆ ਗਿਆ। ਅਸੀਂ fisheries ਦੇ ਲਈ ਅਲੱਗ ਤੋਂ ministry ਬਣਾਈ। ਮੱਛੀ-ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਿਹੀਆਂ ਸੁਵਿਧਾਨਾਂ ਦੇਣਾ ਸ਼ੁਰੂ ਕੀਤਾ। ਅਸੀਂ ਮਤਸਯ ਸੰਪਦਾ ਯੋਜਨਾ ਸ਼ੁਰੂ ਕੀਤੀ। ਸਮੁੰਦਰ ਵਿੱਚ ਮੱਛੀ-ਪਾਲਕਾਂ ਦੀ ਸੁਰੱਖਿਆ ਦੇ ਲਈ ਕਈ ਆਧੁਨਿਕ ਪ੍ਰਯਾਸ ਕੀਤੇ ਗਏ। ਇਨ੍ਹਾਂ ਪ੍ਰਯਾਸਾਂ ਨਾਲ ਕਰੋੜਾਂ ਲੋਕਾਂ ਦਾ ਜੀਵਨ ਭੀ ਬਦਲਿਆ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਭੀ ਬਲ ਮਿਲਿਆ।

Friends,

From the ramparts of the Red Fort, I had spoken of Sabka Prayas. It means collective effort. Each one of us has an important role to play in the nation’s future. When people come together, we can do wonders. Today, socially conscious Indians are powering many mass movements. Swachh Bharat helped build a cleaner India. It also impacted health outcomes of women and children.  Millets or Shree Anna grown by our farmers are being welcomed across our country and the world.  People are becoming Vocal for Local, encouraging artisans and industries. ਏਕ ਪੇਡ ਮਾਂ ਕੇ ਨਾਮ, meaning ‘A Tree for Mother’ has also become popular among the people. This celebrates Mother Nature as well as our Mother. Many people from the Christian community are also active in these initiatives. I congratulate our youth, including those from the Christian community, for taking the lead in such initiatives. Such collective efforts are important to fulfil the goal of building a Developed India.

ਸਾਥੀਓ,

ਮੈਨੂੰ ਵਿਸ਼ਵਾਸ ਹੈਸਾਡੇ ਸਾਰਿਆਂ ਦੇ ਸਮੂਹਿਕ ਪ੍ਰਯਾਸ ਸਾਡੇ ਦੇਸ਼ ਨੂੰ ਅੱਗੇ ਵਧਾਉਣਗੇ। ਵਿਕਸਿਤ ਭਾਰਤਸਾਡੇ ਸਾਰਿਆਂ ਦਾ ਲਕਸ਼ ਹੈ ਅਤੇ ਅਸੀਂ ਇਸ ਨੂੰ ਮਿਲ ਕੇ ਪ੍ਰਾਪਤ ਕਰਨਾ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਨ੍ਹਾਂ ਨੂੰ ਇੱਕ ਉੱਜਵਲ ਭਾਰਤ ਦੇ ਕੇ ਜਾਈਏ। ਮੈਂ ਇੱਕ ਵਾਰ ਫਿਰ ਆਪ ਸਭ ਨੂੰ ਕ੍ਰਿਸਮਸ ਅਤੇ ਜੁਬਲੀ ਈਅਰ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਹਾਂਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ।

 

 

 ********

ਐੱਮਜੇਪੀਐੱਸ/ ਐੱਸਟੀ/ ਆਰਕੇ