Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਰਲ ਦੇ ਕੋਚੀ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਜਲ ਸੈਨਾ ਵਿੱਚ ਸ਼ਾਮਲ ਹੋਣ ਦੇ ਮੌਕੇ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਕੇਰਲ ਦੇ ਕੋਚੀ ਵਿੱਚ ਆਈਐੱਨਐੱਸ ਵਿਕ੍ਰਾਂਤ ਦੇ ਜਲ ਸੈਨਾ ਵਿੱਚ ਸ਼ਾਮਲ ਹੋਣ ਦੇ ਮੌਕੇ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਇਸ ਇਤਿਹਾਸਿਕ ਕਾਰਜਕ੍ਰਮ ਵਿੱਚ ਉਪਸਥਿਤ ਕੇਰਲ ਦੇ ਰਾਜਪਾਲ ਸ਼੍ਰੀਮਾਨ ਆਰਿਫ਼ ਮੁਹੰਮਦ ਖਾਨ, ਕੇਰਲ ਦੇ ਮੁੱਖ ਮੰਤਰੀ ਸ਼੍ਰੀਮਾਨ ਪਿਨਾਰਾਈ ਵਿਜਯਨ ਜੀ, ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਹੋਰ ਸਹਿਯੋਗੀਗਣ, ਚੀਫ਼ ਆਵ੍ ਨੇਵਲ ਸਟਾਫ਼ ਐਡਮਿਰਲ ਆਰ ਹਰੀਕੁਮਾਰ ਜੀ, ਐੱਮਡੀ ਕੋਚੀਨ ਸ਼ਿਪਯਾਰਡ, ਸਾਰੇ ਵਿਸ਼ਿਸ਼ਟ ਅਤੇ ਗਣਮਾਨਯ ਅਤਿਥੀਗਣ, ਅਤੇ ਇਸ ਕਾਰਜਕ੍ਰਮ ਵਿੱਚ ਜੁੜੇ ਮੇਰੇ ਪਿਆਰੇ ਦੇਸ਼ਵਾਸੀਓ!

ਅੱਜ ਇੱਥੇ ਕੇਰਲ ਦੇ ਸਮੁੰਦਰੀ ਤਟ ’ਤੇ ਭਾਰਤ ਦਾ ਹਰ ਭਾਰਤਵਾਸੀ, ਇੱਕ ਨਵੇਂ ਭਵਿੱਖ ਦੇ ਸੂਰਜ ਉਦੈ ਦਾ ਸਾਖੀ ਬਣ ਰਿਹਾ ਹੈ। INS ਵਿਕ੍ਰਾਂਤ ’ਤੇ ਹੋ ਰਿਹਾ ਇਹ ਆਯੋਜਨ ਵਿਸ਼ਵ ਕਸ਼ਿਤਿਜ(ਦਿਸਹੱਦੇ) ’ਤੇ ਭਾਰਤ ਦੇ ਬੁਲੰਦ ਹੁੰਦੇ ਹੌਸਲਿਆਂ ਦੀ ਹੁੰਕਾਰ ਹੈ। ਆਜ਼ਾਦੀ ਦੇ ਅੰਦੋਲਨ ਵਿੱਚ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਜਿਸ ਸਕਸ਼ਮ, ਸਮਰੱਥ ਅਤੇ ਸ਼ਕਤੀਸ਼ਾਲੀ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ਦੀ ਇੱਕ ਸਸ਼ਕਤ ਤਸਵੀਰ ਅੱਜ ਅਸੀਂ ਇੱਥੇ ਦੇਖ ਰਹੇ ਹਾਂ।

ਵਿਕ੍ਰਾਂਤ- ਵਿਸ਼ਾਲ ਹੈ, ਵਿਰਾਟ ਹੈ, ਵਿਹੰਗਮ ਹੈ। ਵਿਕ੍ਰਾਂਤ ਵਿਸ਼ਿਸ਼ਟ ਹੈ, ਵਿਕ੍ਰਾਂਤ ਵਿਸ਼ੇਸ਼ ਵੀ ਹੈ। ਵਿਕ੍ਰਾਂਤ ਕੇਵਲ ਇੱਕ ਯੁੱਧਪੋਤ ਨਹੀਂ ਹੈ। ਇਹ 21ਵੀਂ ਸਦੀ ਦੇ ਭਾਰਤ ਦੇ ਪਰਿਸ਼੍ਰਮ (ਮਿਹਨਤ), ਪ੍ਰਤਿਭਾ, ਪ੍ਰਭਾਵ ਅਤੇ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਜੇਕਰ ਲਕਸ਼ ਦੁਰੰਤ ਹਨ, ਯਾਤਰਾਵਾਂ ਦਿਗੰਤ ਹਨ, ਸਮੁੰਦਰ  ਅਤੇ ਚੁਣੌਤੀਆਂ ਅਨੰਤ ਹਨ- ਤਾਂ ਭਾਰਤ ਦਾ ਉੱਤਰ ਹੈ-ਵਿਕ੍ਰਾਂਤ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਕਾ ਅਤੁਲਨੀਯ ਅੰਮ੍ਰਿਤ ਹੈ-ਵਿਕ੍ਰਾਂਤ। ਆਤਮਨਿਰਭਰ ਹੁੰਦੇ ਭਾਰਤ ਦਾ ਅਦੁੱਤੀ ਪ੍ਰਤੀਬਿੰਬ ਹੈ-ਵਿਕ੍ਰਾਂਤ। ਇਹ ਹਰ ਭਾਰਤੀ ਦੇ ਲਈ ਗਰਵ (ਮਾਣ) ਅਤੇ ਗੌਰਵ ਦਾ ਅਨਮੋਲ ਅਵਸਰ ਹੈ। ਇਹ ਹਰ ਭਾਰਤੀ ਦਾ ਮਾਨ- ਸਵੈ-ਮਾਣ ਵਧਾਉਣ ਵਾਲਾ ਅਵਸਰ ਹੈ। ਮੈਂ ਇਸ ਦੇ ਲਈ ਹਰ ਇੱਕ ਦੇਸ਼ਵਾਸੀ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਲਕਸ਼ ਕਠਿਨ ਤੋਂ ਕਠਿਨ ਕਿਉਂ ਨਾ ਹੋਵੇ, ਚੁਣੌਤੀਆਂ ਬੜੀਆਂ ਤੋਂ ਬੜੀਆਂ ਕਿਉਂ ਨਾ ਹੋਣ, ਭਾਰਤ ਜਦੋਂ ਠਾਨ ਲੈਂਦਾ ਹੈ, ਤਾਂ ਕੋਈ ਵੀ ਲਕਸ਼ ਅਸੰਭਵ ਨਹੀਂ ਹੁੰਦਾ ਹੈ। ਅੱਜ ਭਾਰਤ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ, ਜੋ ਸਵਦੇਸ਼ੀ ਤਕਨੀਕ ਨਾਲ ਇਤਨੇ ਵਿਸ਼ਾਲ ਏਅਰਕ੍ਰਾਫਟ ਕੈਰੀਅਰ ਦਾ ਨਿਰਮਾਣ ਕਰਦਾ ਹੈ। ਅੱਜ INS ਵਿਕ੍ਰਾਂਤ ਨੇ ਦੇਸ਼ ਨੂੰ ਇੱਕ ਨਵੇਂ ਵਿਸ਼ਵਾਸ ਨਾਲ ਭਰ ਦਿੱਤਾ ਹੈ, ਦੇਸ਼ ਵਿੱਚ ਇੱਕ ਨਵਾਂ ਭਰੋਸਾ ਪੈਦਾ ਕਰ ਦਿੱਤਾ ਹੈ। ਅੱਜ ਵਿਕ੍ਰਾਂਤ ਨੂੰ ਦੇਖ ਕੇ ਸਮੁੰਦਰ ਦੀਆਂ ਇਹ ਲਹਿਰਾਂ ਆਹਵਾਨ ਕਰ (ਸੱਦਾ ਦੇ )ਰਹੀਆਂ ਹਨ-

ਅਮਤਰਯ ਵੀਰ ਪੁੱਤ੍ਰ ਹੋਦ੍ਰਿੜ੍ਹ ਪ੍ਰਤਿੱਗਯ ਸੋਚ ਲੋ,

ਪ੍ਰਸ਼ਸਤ ਪੁਣਯ ਪੰਥ ਹੈ, ਬੜ੍ਹੇ ਚਲੋ, ਬੜ੍ਹੇ ਚਲੋ।

(अमर्त्य वीर पुत्र होदृढ़ प्रतिज्ञ सोच लो,

प्रशस्त पुण्य पंथ हैबढ़े चलोबढ़े चलो)

ਸਾਥੀਓ,

ਇਸ ਇਤਿਹਾਸਿਕ ਅਵਸਰ ‘ਤੇ ਮੈਂ ਭਾਰਤੀ ਨੌਸੈਨਾ (ਨੇਵੀ-ਜਲ ਸੈਨਾ)  ਦਾ, ਕੋਚੀਨ ਸ਼ਿਪਯਾਰਡ ਦੇ ਸਾਰੇ ਇੰਜੀਨੀਅਰਸ, ਵਿਗਿਆਨੀਆਂ ਅਤੇ ਮੇਰੇ ਸ਼੍ਰਮਿਕ ਭਾਈ-ਭੈਣਾਂ ਦਾ ਅਭਿਨੰਦਨ ਕਰਦਾ ਹਾਂ, ਜਿਨ੍ਹਾਂ ਨੇ ਇਸ ਸੁਪਨੇ ਨੂੰ ਸਾਕਾਰ ਕੀਤਾ ਹੈ। ਕੇਰਲ ਦੀ ਪੁਣਯ(ਪਵਿੱਤਰ) ਭੂਮੀ ’ਤੇ ਦੇਸ਼ ਨੂੰ ਇਹ ਉਪਲਬਧੀ ਇੱਕ ਅਜਿਹੇ ਸਮੇਂ ’ਤੇ ਮਿਲੀ ਹੈ, ਜਦੋਂ ਓਣਮ ਦਾ ਪਵਿੱਤਰ ਪੁਰਬ ਵੀ ਚਲ ਰਿਹਾ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਅਵਸਰ ‘ਤੇ ਓਣਮ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

ਸਾਥੀਓ,

INS ਵਿਕ੍ਰਾਂਤ ਦੇ ਹਰ ਹਿੱਸੇ ਦੀ ਆਪਣੀ ਇੱਕ ਖੂਬੀ ਹੈ, ਇੱਕ ਤਾਕਤ ਹੈ, ਆਪਣੀ ਇੱਕ ਵਿਕਾਸ-ਯਾਤਰਾ ਵੀ ਹੈ। ਇਹ ਸਵਦੇਸ਼ੀ ਸਮਰੱਥਾ, ਸਵਦੇਸ਼ੀ ਸੰਸਾਧਨ ਅਤੇ ਸਵਦੇਸ਼ੀ ਕੌਸ਼ਲ (ਹੁਨਰ) ਦਾ ਪ੍ਰਤੀਕ ਹੈ। ਇਸ ਦੇ ਏਅਰਬੇਸ ਵਿੱਚ ਜੋ ਸਟੀਲ ਲਗੀ ਹੈ, ਉਹ ਸਟੀਲ ਵੀ ਸਵਦੇਸ਼ੀ ਹੈ। ਇਹ ਸਟੀਲ DRDO ਦੇ ਵਿਗਿਆਨੀਆਂ ਨੇ ਵਿਕਸਿਤ ਕੀਤਾ, ਭਾਰਤ ਦੀਆਂ ਕੰਪਨੀਆਂ ਨੇ ਪ੍ਰੋਡਿਊਸ ਕੀਤਾ।

ਇਹ ਇੱਕ ਯੁੱਧਪੋਤ ਤੋਂ ਵੀ ਜ਼ਿਆਦਾ, ਇੱਕ ਤੈਰਦਾ ਹੋਇਆ ਏਅਰਫੀਲਡ ਹੈ, ਇੱਕ ਤੈਰਦਾ ਹੋਇਆ ਸ਼ਹਿਰ ਹੈ। ਇਸ ਵਿੱਚ ਜਿਤਨੀ ਬਿਜਲੀ ਪੈਦਾ ਹੁੰਦੀ ਹੈ, ਉਸ ਨਾਲ 5 ਹਜ਼ਾਰ ਘਰਾਂ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ। ਇਸ ਦਾ ਫਲਾਇਟ ਡੈੱਕ ਵੀ ਦੋ ਫੁੱਟਬਾਲ ਗ੍ਰਾਊਂਡਸ ਦੇ ਬਰਾਬਰ ਹੈ। ਵਿਕ੍ਰਾਂਤ ਵਿੱਚ ਜਿਤਨੇ ਕੇਬਲਸ ਅਤੇ ਵਾਇਰਸ ਇਸਤੇਮਾਲ ਹੋਏ ਹਨ, ਉਹ ਕੋਚੀ ਤੋਂ ਸ਼ੁਰੂ ਹੋਣ ਤਾਂ ਕਾਸ਼ੀ ਤੱਕ ਪਹੁੰਚ ਸਕਦੇ ਹਨ। ਇਹ ਜਟਿਲਤਾ, ਸਾਡੇ ਇੰਜੀਨੀਅਰਸ ਦੀ ਜੀਵਤਟਾ ਦਾ ਉਦਾਹਰਣ ਹੈ। ਮੈਗਾ-ਇੰਜੀਨੀਅਰਿੰਗ ਤੋਂ ਲੈ ਕੇ ਨੈਨੋ ਸਰਕਿਟਸ ਤੱਕ, ਪਹਿਲਾਂ ਜੋ ਭਾਰਤ ਦੇ ਲਈ ਅਕਲਪਨੀਯ ਸੀ, ਉਹ ਹਕੀਕਤ ਵਿੱਚ ਬਦਲ ਰਿਹਾ ਹੈ।

ਸਾਥੀਓ,

ਇਸ ਵਾਰ ਸੁਤੰਤਰਤਾ ਦਿਵਸ ‘ਤੇ ਮੈਂ ਲਾਲ ਕਿਲੇ ਤੋਂ ‘ਪੰਚ ਪ੍ਰਣ’ ਦਾ ਆਹਵਾਨ ਕੀਤਾ(ਸੱਦਾ ਦਿੱਤਾ)  ਸਾਡੇ ਹਰੀ ਜੀ ਨੇ ਵੀ ਹੁਣੇ ਇਸ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਪੰਚ ਪ੍ਰਣਾਂ ਵਿੱਚ ਪਹਿਲਾ ਪ੍ਰਣ ਹੈ – ਵਿਕਸਿਤ ਭਾਰਤ ਦਾ ਬੜਾ ਸੰਕਲਪ! ਦੂਸਰਾ ਪ੍ਰਣ ਹੈ- ਗ਼ੁਲਾਮੀ ਦੀ ਮਾਨਸਿਕਤਾ ਦਾ ਸੰਪੂਰਨ ਤਿਆਗ। ਤੀਸਰਾ ਪ੍ਰਣ ਹੈ- ਆਪਣੀ ਵਿਰਾਸਤ ’ਤੇ ਗਰਵ (ਮਾਣ) । ਚੌਥਾ ਅਤੇ ਪੰਜਵਾਂ ਪ੍ਰਣ ਹੈ- ਦੇਸ਼ ਦੀ ਏਕਤਾ, ਇਕਜੁੱਟਤਾ, ਅਤੇ ਨਾਗਰਿਕ ਕਰਤੱਵ!

INS ਵਿਕ੍ਰਾਂਤ ਦੇ ਨਿਰਮਾਣ ਅਤੇ ਇਸ ਦੀ ਯਾਤਰਾ ਵਿੱਚ ਅਸੀਂ ਇਨ੍ਹਾਂ ਸਾਰੇ ਪੰਚ ਪ੍ਰਣਾਂ ਦੀ ਊਰਜਾ ਨੂੰ ਦੇਖ ਸਕਦੇ ਹਾਂ। INS ਵਿਕ੍ਰਾਂਤ ਇਸ ਊਰਜਾ ਦਾ ਜੀਵੰਤ ਸੰਯੰਤਰ(ਪਲਾਂਟ) ਹੈ। ਹੁਣ ਤੱਕ ਇਸ ਤਰ੍ਹਾਂ ਦੇ ਏਅਰਕ੍ਰਾਫਟ ਕੈਰੀਅਰ ਕੇਵਲ ਵਿਕਸਿਤ ਦੇਸ਼ ਹੀ ਬਣਾਉਂਦੇ ਸਨ। ਅੱਜ ਭਾਰਤ ਨੇ ਇਸ ਲੀਗ ਵਿੱਚ ਸ਼ਾਮਲ ਹੋ ਕੇ ਵਿਕਸਿਤ ਰਾਸ਼ਟਰ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਵਧਾ ਦਿੱਤਾ ਹੈ।

ਸਾਥੀਓ,

ਜਲ ਟ੍ਰਾਂਸਪੋਰਟ ਦੇ ਖੇਤਰ ਵਿੱਚ ਭਾਰਤ ਦਾ ਬਹੁਤ ਗੌਰਵਮਈ ਇਤਿਹਾਸ ਰਿਹਾ ਹੈ, ਸਾਡੀ ਸਮ੍ਰਿੱਧ ਵਿਰਾਸਤ ਰਹੀ ਹੈ। ਸਾਡੇ ਇੱਥੇ ਕਿਸ਼ਤੀਆਂ ਅਤੇ ਜਹਾਜ਼ਾਂ ਨਾਲ ਜੁੜੇ ਸਲੋਕਾਂ ਵਿੱਚ ਦੱਸਿਆ ਗਿਆ ਹੈ-

ਦੀਰਘਿਕਾ ਤਰਣਿ: ਲੋਲਾ, ਗਤਵਰਾ ਗਾਮਿਨੀ ਤਰਿ:।

ਜੰਘਾਲਾ ਪਲਾਵਿਨੀ ਚੈਵ, ਧਾਰਿਣੀ ਵੇਗਿਨੀ ਤਥਾ॥

 (दीर्घिका तरणिलोलागत्वरा गामिनी तरिः

जंघाला प्लाविनी चैवधारिणी वेगिनी तथा)

ਇਹ ਸਾਡੇ ਸ਼ਾਸਤਰਾਂ ਵਿੱਚ ਇਤਨਾ ਵਰਣਨ ਹੈ। ਦੀਰਘਿਕਾ, ਤਰਣਿ ਲੋਲਾ, ਗਤਵਰਾ, ਗਾਮਿਨੀ, ਜੰਘਾਲਾ, ਪਲਾਵਿਨੀ, ਧਾਰਿਣੀ, ਵੇਗਿਨੀ… ਸਾਡੇ ਇੱਥੇ ਜਹਾਜ਼ਾਂ ਅਤੇ ਕਿਸ਼ਤੀਆਂ ਦੇ ਅਲੱਗ-ਅਲੱਗ ਅਕਾਰ ਅਤੇ ਪ੍ਰਕਾਰ ਹੁੰਦੇ ਸਨ। ਸਾਡੇ ਵੇਦਾਂ ਵਿੱਚ ਵੀ ਕਿਸ਼ਤੀਆਂ, ਜਹਾਜ਼ਾਂ ਅਤੇ ਸਮੁੰਦਰ ਨਾਲ ਜੁੜੇ ਕਿਤਨੇ ਹੀ ਮੰਤਰ ਆਉਂਦੇ ਹਨ।

ਵੈਦਿਕ ਕਾਲ ਤੋਂ ਲੈ ਕੇ ਗੁਪਤਕਾਲ ਅਤੇ ਮੌਰਯਕਾਲ ਤੱਕ, ਭਾਰਤ ਦੀ ਸਮੁੰਦਰੀ ਸਮਰੱਥਾ ਦਾ ਡੰਕਾ ਪੂਰੇ ਵਿਸ਼ਵ ਵਿੱਚ ਵਜਦਾ ਸੀ। ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੇ ਇਸ ਸਮੁੰਦਰੀ ਸਮਰੱਥਾ ਦੇ ਦਮ ’ਤੇ ਅਜਿਹੀ ਨੌਸੈਨਾ (ਨੇਵੀ-ਜਲ ਸੈਨਾ) ਦਾ ਨਿਰਮਾਣ ਕੀਤਾ, ਜੋ ਦੁਸ਼ਮਣਾਂ ਦੀ ਨੀਂਦ ਉਡਾ ਕੇ ਰੱਖਦੀ ਸੀ।

ਜਦੋਂ ਅੰਗ੍ਰਰੇਜ਼ ਭਾਰਤ ਆਏ, ਤਾਂ ਉਹ ਭਾਰਤੀ ਜਹਾਜ਼ਾਂ ਅਤੇ ਉਨ੍ਹਾਂ ਦੇ ਜ਼ਰੀਏ ਹੋਣ ਵਾਲੇ ਵਪਾਰ ਦੀ ਤਾਕਤ ਤੋਂ ਘਬਰਾਏ ਰਹਿੰਦੇ ਹਨ। ਇਸ ਲਈ ਉਨ੍ਹਾਂ ਨੇ ਭਾਰਤ ਦੀ ਸਮੁੰਦਰੀ ਸਮਰੱਥਾ ਦੀ ਕਮਰ ਤੋੜਨ ਦੀ ਫੈਸਲਾ ਲਿਆ। ਇਤਿਹਾਸ ਗਵਾਹ ਹੈ ਕਿ ਕਿਵੇਂ ਉਸ ਸਮੇਂ ਬ੍ਰਿਟਿਸ਼ ਸੰਸਦ ਵਿੱਚ ਕਾਨੂੰਨ ਬਣਾ ਕੇ ਭਾਰਤੀ ਜਹਾਜ਼ਾਂ ਅਤੇ ਵਪਾਰੀਆਂ ‘ਤੇ ਸਖ਼ਤ ਪ੍ਰਤੀਬੰਧ ਲਗਾ ਦਿੱਤੇ ਗਏ ਸਨ।

ਭਾਰਤ ਦੇ ਪਾਸ ਪ੍ਰਤਿਭਾ ਸੀ, ਅਨੁਭਵ ਸੀ। ਲੇਕਿਨ ਸਾਡੇ ਲੋਕ ਇਸ ਕੁਟਿਲਤਾ ਦੇ ਲਈ ਮਾਨਸਿਕ ਰੂਪ ਤੋਂ ਤਿਆਰ ਨਹੀਂ ਸਨ। ਅਸੀਂ ਕਮਜ਼ੋਰ ਪਏ, ਅਤੇ ਉਸ ਦੇ ਬਾਅਦ ਗ਼ੁਲਾਮੀ ਦੇ ਕਾਲਖੰਡ ਵਿੱਚ ਆਪਣੀ ਤਾਕਤ ਨੂੰ ਹੌਲ਼ੀ-ਹੌਲ਼ੀ ਭੁਲਾ ਬੈਠੇ। ਹੁਣ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਭਾਰਤ ਆਪਣੀ ਉਸ ਖੋਈ ਹੋਈ ਸ਼ਕਤੀ ਨੂੰ ਵਾਪਸ ਲਿਆ ਰਿਹਾ ਹੈ, ਉਸ ਊਰਜਾ ਨੂੰ ਫਿਰ ਤੋਂ ਜਗਾ ਰਿਹਾ ਹੈ।

ਸਾਥੀਓ,

ਅੱਜ 2 ਸਤੰਬਰ, 2022 ਦੀ ਇਤਿਹਾਸਿਕ ਤਾਰੀਖ ਨੂੰ, ਇਤਿਹਾਸ ਬਦਲਣ ਵਾਲਾ ਇੱਕ ਹੋਰ ਕੰਮ ਹੋਇਆ ਹੈ। ਅੱਜ ਭਾਰਤ ਨੇ, ਗ਼ੁਲਾਮੀ ਦਾ ਇੱਕ ਨਿਸ਼ਾਨ, ਗ਼ੁਲਾਮੀ ਦੇ ਇੱਕ ਬੋਝ ਨੂੰ ਆਪਣੇ ਸੀਨੇ ਤੋਂ ਉਤਾਰ ਦਿੱਤਾ ਹੈ। ਅੱਜ ਤੋਂ ਭਾਰਤੀ ਨੌਸੈਨਾ (ਨੇਵੀ-ਜਲ ਸੈਨਾ) ਨੂੰ ਇੱਕ ਨਵਾਂ ਧਵਜ (ਝੰਡਾ) ਮਿਲਿਆ ਹੈ। ਹੁਣ ਤੱਕ ਭਾਰਤੀ ਨੌਸੈਨਾ (ਨੇਵੀ-ਜਲ ਸੈਨਾ) ਦੇ ਧਵਜ (ਝੰਡੇ) ’ਤੇ ਗ਼ੁਲਾਮੀ ਦੀ ਪਹਿਚਾਣ ਬਣੀ ਹੋਈ ਸੀ। ਲੇਕਿਨ ਹੁਣ ਅੱਜ ਤੋਂ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਿਤ, ਨੌਸੈਨਾ (ਨੇਵੀ-ਜਲ ਸੈਨਾ) ਦਾ ਨਵਾਂ ਧਵਜ (ਝੰਡਾ) ਸਮੁੰਦਰ ਅਤੇ ਆਸਮਾਨ ਵਿੱਚ ਲਹਿਰਾਏਗਾ।

ਕਦੇ ਰਾਮਧਾਰੀ ਸਿੰਘ ਦਿਨਕਰ ਜੀ ਨੇ ਆਪਣੀ ਕਵਿਤਾ ਵਿੱਚ ਲਿਖਿਆ ਸੀ-

ਨਵੀਨ ਸੂਰਯ ਕੀ ਨਈ ਪ੍ਰਭਾ, ਨਮੋ, ਨਮੋ, ਨਮੋ!

ਨਮੋ ਸਵਤੰਤਰ ਭਾਰਤ ਕੀ ਧਵਜਾ, ਨਮੋ, ਨਮੋ, ਨਮੋ!

 (नवीन सूर्य की नई प्रभानमोनमोनमो!

नमो स्वतंत्र भारत की ध्वजानमोनमोनमो!)

ਅੱਜ ਇਸੇ ਧਵਜ (ਝੰਡਾ) ਵੰਦਨਾ ਦੇ ਨਾਲ ਮੈਂ ਇਹ ਨਵਾਂ ਧਵਜ (ਝੰਡਾ), ਨੌਸੈਨਾ (ਨੇਵੀ) ਦੇ ਜਨਕ, ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੂੰ ਸਮਰਪਿਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ, ਭਾਰਤੀਅਤਾ ਦੀ ਭਾਵਨਾ ਨਾਲ ਓਤਪ੍ਰੋਤ ਇਹ ਨਵਾਂ ਧਵਜ (ਝੰਡਾ) ਭਾਰਤੀ ਨੌਸੈਨਾ (ਨੇਵੀ-ਜਲ ਸੈਨਾ) ਦੇ ਆਤਮਬਲ ਅਤੇ ਆਤਮਸਨਮਾਨ ਨੂੰ ਨਵੀਂ ਊਰਜਾ ਦੇਵੇਗਾ।

ਸਾਥੀਓ,

ਸਾਡੀਆਂ ਸੈਨਾਵਾਂ ਵਿੱਚ ਕਿਸ ਤਰ੍ਹਾਂ ਬਦਲਾਅ ਆ ਰਿਹਾ ਹੈ, ਉਸ ਦਾ ਇੱਕ ਹੋਰ ਅਹਿਮ ਪੱਖ ਮੈਂ ਸਾਰੇ ਦੇਸ਼ਵਾਸੀਆਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਵਿਕ੍ਰਾਂਤ ਜਦੋਂ ਸਾਡੇ ਸਮੁੰਦਰੀ ਖੇਤਰ ਦੀ ਸੁਰੱਖਿਆ ਦੇ ਲਈ ਉਤਰੇਗਾ, ਤਾਂ ਉਸ ’ਤੇ ਨੌਸੈਨਾ (ਨੇਵੀ-ਜਲ ਸੈਨਾ) ਦੀਆਂ ਅਨੇਕ ਮਹਿਲਾ ਸੈਨਿਕ ਵੀ ਤੈਨਾਤ ਰਹਿਣਗੀਆਂ। ਸਮੁੰਦਰ ਦੀ ਅਥਾਹ ਸ਼ਕਤੀ ਦੇ ਨਾਲ ਅਸੀਮ ਮਹਿਲਾ ਸ਼ਕਤੀ, ਇਹ ਨਵੇਂ ਭਾਰਤ ਦੀ ਬੁਲੰਦ ਪਹਿਚਾਣ ਬਣ ਰਹੀ ਹੈ।

ਮੈਨੂੰ ਦੱਸਿਆ ਗਿਆ ਹੈ ਕਿ ਹੁਣੇ ਨੇਵੀ ਵਿੱਚ ਕਰੀਬ 600 ਮਹਿਲਾ ਆਫਿਸਰਸ ਹਨ। ਲੇਕਿਨ, ਹੁਣ ਇੰਡੀਅਨ ਨੇਵੀ ਨੇ ਆਪਣੀਆਂ ਸਾਰੀਆਂ ਸ਼ਾਖਾਵਾਂ ਨੂੰ ਮਹਿਲਾਵਾਂ ਦੇ ਲਈ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਜੋ ਪਾਬੰਦੀਆਂ ਸਨ ਉਹ ਹੁਣ ਹਟ ਰਹੀਆਂ ਹਨ। ਜਿਵੇਂ ਸਮਰੱਥ ਲਹਿਰਾਂ ਦੇ ਲਈ ਕੋਈ ਦਾਇਰੇ ਨਹੀਂ ਹੁੰਦੇ, ਉਸੇ ਤਰ੍ਹਾਂ ਹੀ ਭਾਰਤ ਦੀਆਂ ਬੇਟੀਆਂ ਦੇ ਲਈ ਵੀ ਹੁਣ ਕੋਈ ਦਾਇਰੇ ਜਾਂ ਬੰਧਨ ਨਹੀਂ ਹਨ।

ਹੁਣੇ ਇੱਕ-ਦੋ ਸਾਲ ਪਹਿਲਾਂ ਵੂਮੇਨ ਆਫਿਸਰਸ ਨੇ ਤਾਰਿਣੀ ਬੋਟ ‘ਤੇ ਪੂਰੀ ਪ੍ਰਿਥਵੀ ਦੀ ਪਰਿਕਰਮਾ ਕੀਤੀ ਸੀ। ਆਉਣ ਵਾਲੇ ਸਮੇਂ ਵਿੱਚ ਅਜਿਹੇ ਪਰਾਕ੍ਰਮ ਦੇ ਲਈ ਕਿਤਨੀਆਂ ਹੀ ਬੇਟੀਆਂ ਅੱਗੇ ਆਉਣਗੀਆਂ, ਦੁਨੀਆ ਨੂੰ ਆਪਣੀ ਸ਼ਕਤੀ ਤੋਂ ਪਰੀਚਿਤ ਕਰਵਾਉਣਗੀਆਂ। ਨੇਵੀ ਦੀ ਤਰ੍ਹਾਂ ਹੀ, ਤਿੰਨਾਂ ਸ਼ਸ਼ਤਰ ਸੈਨਾਵਾਂ ਵਿੱਚ ਯੁੱਧਕ ਭੂਮਿਕਾਵਾਂ ਵਿੱਚ ਮਹਿਲਾਵਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ, ਉਨ੍ਹਾਂ ਦੇ ਲਈ ਨਵੀਆਂ ਜ਼ਿੰਮੇਵਾਰੀਆਂ ਦੇ ਰਸਤੇ ਖੋਲ੍ਹੇ ਜਾ ਰਹੇ ਹਨ।

ਸਾਥੀਓ,

ਆਤਮਨਿਰਭਰਤਾ ਅਤੇ ਆਜ਼ਾਦੀ ਨੂੰ ਇੱਕ ਦੂਸਰੇ ਦਾ ਪੂਰਕ ਕਿਹਾ ਜਾਂਦਾ ਹੈ। ਜੋ ਦੇਸ਼ ਜਿਤਨਾ ਦੂਸਰੇ ਕਿਸੇ ਦੂਸਰੇ ਦੇਸ਼ ‘ਤੇ ਨਿਰਭਰ ਹੈ, ਉਤਨਾ ਹੀ ਉਸ ਦੇ ਲਈ ਸੰਕਟ ਹੈ। ਜੋ ਦੇਸ਼ ਜਿਤਨਾ ਆਤਮਨਿਰਭਰ ਹੈ, ਉਹ ਉਤਨਾ ਹੀ ਸਸ਼ਕਤ ਹੈ। ਕੋਰੋਨਾ ਦੇ ਸੰਕਟਕਾਲ ਵਿੱਚ ਅਸੀਂ ਸਾਰਿਆਂ ਨੇ ਆਤਮਨਿਰਭਰ ਹੋਣ ਦੀ ਇਸ ਤਾਕਤ ਨੂੰ ਦੇਖਿਆ ਹੈ, ਸਮਝਿਆ ਹੈ, ਅਨੁਭਵ ਕੀਤਾ ਹੈ। ਇਸ ਲਈ ਅੱਜ ਭਾਰਤ, ਆਤਮਨਿਰਭਰ ਹੋਣ ਦੇ ਲਈ ਪੂਰੀ ਸ਼ਕਤੀ ਨਾਲ ਕੰਮ ਕਰ ਰਿਹਾ ਹੈ।

ਅੱਜ ਅਗਰ ਅਥਾਹ ਸਮੁੰਦਰ ਵਿੱਚ ਭਾਰਤ ਦੀ ਤਾਕਤ ਦਾ ਉਦਘੋਸ਼ (ਐਲਾਨ) ਕਰਨ ਦੇ ਲਈ INS ਵਿਕ੍ਰਾਂਤ ਤਿਆਰ ਹੈ, ਤਾਂ ਅਨੰਤ ਆਕਾਸ਼ ਵਿੱਚ ਇਹੀ ਗਰਜਨਾ ਸਾਡੇ ਤੇਜਸ ਕਰ ਰਹੇ ਹਨ। ਇਸ ਵਾਰ 15 ਅਗਸਤ ਨੂੰ ਪੂਰੇ ਦੇਸ਼ ਨੇ ਲਾਲ ਕਿਲੇ ਤੋਂ ਸਵਦੇਸ਼ੀ ਤੋਪ ਦੀ ਹੁੰਕਾਰ ਭੀ ਸੁਣੀ ਹੈ। ਆਜ਼ਾਦੀ ਦੇ 75 ਸਾਲ ਬਾਅਦ ਸੈਨਾਵਾਂ ਵਿੱਚ Reform ਕਰਕੇ, ਭਾਰਤ ਆਪਣੀਆਂ ਸੈਨਾਵਾਂ ਨੂੰ ਨਿਰੰਤਰ ਆਧੁਨਿਕ ਬਣਾ ਰਿਹਾ ਹੈ, ਆਤਮਨਿਰਭਰ ਬਣਾ ਰਿਹਾ ਹੈ।

ਸਾਡੀਆਂ ਸੈਨਾਵਾਂ ਨੇ ਅਜਿਹੇ ਉਪਕਰਣਾਂ ਦੀ ਇੱਕ ਲੰਬੀ ਲਿਸਟ ਵੀ ਬਣਾਈ ਹੈ, ਜਿਨ੍ਹਾਂ ਦੀ ਖਰੀਦ ਹੁਣ ਸਵਦੇਸ਼ੀ ਕੰਪਨੀਆਂ ਤੋਂ ਹੀ ਕੀਤੀ ਜਾਵੇਗੀ। ਡਿਫੈਂਸ ਸੈਕਟਰ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਦੇ ਲਈ 25 ਪ੍ਰਤੀਸ਼ਤ ਬਜਟ ਵੀ ਦੇਸ਼ ਦੀਆਂ ਯੂਨੀਵਰਸਿਟੀਜ਼ ਅਤੇ ਦੇਸ਼ ਦੀਆਂ ਕੰਪਨੀਆਂ ਨੂੰ ਉਪਲਬਧ ਕਰਵਾਉਣ ਦਾ ਨਿਰਣਾ ਲਿਆ ਗਿਆ ਹੈ। ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਦੋ ਬੜੇ ਡਿਫੈਂਸ ਕੌਰੀਡੋਰਸ ਵੀ ਵਿਕਸਿਤ ਹੋ ਰਹੇ ਹਨ। ਡਿਫੈਂਸ ਸੈਕਟਰ ਵਿੱਚ ਆਤਮਨਿਰਭਰਤਾ ਦੇ ਲਈ ਉਠਾਏ ਜਾ ਰਹੇ ਇਨ੍ਹਾਂ ਕਦਮਾਂ ਨਾਲ, ਦੇਸ਼ ਵਿੱਚ ਰੋਜ਼ਗਾਰ ਦੇ ਅਨੇਕਾਂ ਨਵੇਂ ਅਵਸਰ ਪੈਦਾ ਹੋ ਰਹੇ ਹਨ।

ਸਾਥੀਓ,

ਇੱਕ ਵਾਰ ਲਾਲ ਕਿਲੇ ਤੋਂ ਮੈਂ ਨਾਗਰਿਕ ਕਰਤੱਵ ਇਸ ਦੀ ਵੀ ਬਾਤ ਕਹੀ ਹੈ। ਇਸ ਵਾਰ ਮੈਂ ਉਸ ਨੂੰ ਦੁਹਰਾਇਆ ਵੀ ਹੈ। ਬੂੰਦ-ਬੂੰਦ ਜਲ ਤੋਂ ਜਿਸ ਤਰ੍ਹਾਂ ਵਿਰਾਟ ਸਮੁੰਦਰ ਬਣ ਜਾਂਦਾ ਹੈ। ਵੈਸੇ ਹੀ ਭਾਰਤ ਦਾ ਇੱਕ-ਇੱਕ ਨਾਗਰਿਕ ਅਗਰ ‘ਵੋਕਲ ਫੌਰ ਲੋਕਲ’ ਦੇ ਮੰਤਰ ਨੂੰ ਜੀਣਾ ਪ੍ਰਾਰੰਭ ਕਰ ਦੇਵੇਗਾ, ਤਾਂ ਦੇਸ਼ ਨੂੰ ਆਤਮਨਿਰਭਰ ਬਣਨ ਵਿੱਚ ਅਧਿਕ ਸਮਾਂ ਨਹੀਂ ਲਗੇਗਾ।

ਜਦੋਂ ਸਾਰੇ ਦੇਸ਼ਵਾਸੀ ਲੋਕਲ ਦੇ ਲਈ ਵੋਕਲ ਹੋਣਗੇ ਤਾਂ ਉਸ ਦੀ ਗੂੰਜ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਸੁਣਾਈ ਦੇਵੇਗੀ ਅਤੇ ਦੇਖਦੇ ਹੀ ਦੇਖਦੇ ਦੁਨੀਆ ਦੇ ਜੋ ਵੀ ਮੈਨੂਫੈਕਚਰਰ ਹੋਣਗੇ ਉਨ੍ਹਾਂ ਨੂੰ ਵੀ ਮਜਬੂਰਨ ਭਾਰਤ ਵਿੱਚ ਆ ਕੇ ਮੈਨੂਫੈਕਚਰਿੰਗ ਦੇ ਰਸਤੇ ’ਤੇ ਚਲਣਾ ਪਵੇਗਾ। ਇਹ ਤਾਕਤ ਇੱਕ-ਇੱਕ ਨਾਗਰਿਕ ਦੇ ਆਪਣੇ-ਆਪ ਦੇ ਤਜ਼ਰਬੇ ਵਿੱਚ ਹੈ। 

ਸਾਥੀਓ,

ਅੱਜ ਜਿਸ ਤੇਜ਼ੀ ਨਾਲ ਆਲਮੀ ਪਰਿਵੇਸ਼ ਬਦਲ ਰਿਹਾ ਹੈ, ਆਲਮੀ ਪਰਿਦ੍ਰਿਸ਼ ਬਦਲ ਰਿਹਾ ਹੈ, ਉਸ ਨੇ ਵਿਸ਼ਵ ਨੂੰ multi-polar ਬਣਾ ਦਿੱਤਾ ਹੈ। ਇਸ ਲਈ, ਆਉਣ ਵਾਲੇ ਸਮੇਂ ਵਿੱਚ ਭਵਿੱਖ ਦੀਆਂ ਗਤੀਵਿਧੀਆਂ ਅਤੇ ਸਰਗਰਮੀ ਦਾ ਕੇਂਦਰ ਕਿੱਥੇ ਹੋਵੇਗਾ, ਇਹ ਭਵਿੱਖਦ੍ਰਿਸ਼ਟੀ ਬਹੁਤ ਜ਼ਰੂਰੀ ਹੋ ਜਾਂਦੀ ਹੈ।

ਉਦਾਹਰਣ ਦੇ ਤੌਰ ’ਤੇ, ਪਿਛਲੇ ਸਮੇਂ ਵਿੱਚ ਇੰਡੋ-ਪੈਸੇਫਿਕ ਰੀਜ਼ਨ ਅਤੇ ਇੰਡੀਅਨ ਓਸ਼ਨ ਵਿੱਚ ਸੁਰੱਖਿਆ ਚਿੰਤਾਵਾਂ ਨੂੰ ਲੰਬੇ ਸਮੇਂ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਲੇਕਿਨ, ਅੱਜ ਇੱਹ ਖੇਤਰ ਸਾਡੇ ਲਈ ਦੇਸ਼ ਦੀ ਬੜੀ ਰੱਖਿਆ ਪ੍ਰਾਥਮਿਕਤਾ ਹਨ। ਇਸ ਲਈ ਅਸੀਂ (ਨੇਵੀ-ਜਲ ਸੈਨਾ) ਦੇ ਲਈ ਬਜਟ ਵਧਾਉਣ ਤੋਂ ਲੈ ਕੇ ਉਸ ਦੀ ਸਮਰੱਥਾ ਵਧਾਉਣ ਤੱਕ, ਹਰ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ।

ਅੱਜ ਚਾਹੇ, offshore patrol vessels ਹੋਣ, submarines ਹੋਣ, ਜਾਂ aircraft carriers ਹੋਣ, ਅੱਜ ਭਾਰਤ ਦੀ ਨੌਸੈਨਾ (ਨੇਵੀ-ਜਲ ਸੈਨਾ) ਦੀ ਤਾਕਤ ਅਭੂਤਪੂਰਵ ਗਤੀ ਨਾਲ ਵਧ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸਾਡੀ ਨੇਵੀ ਹੋਰ ਮਜ਼ਬੂਤ ਹੋਵੇਗੀ। ਜ਼ਿਆਦਾ ਸੁਰੱਖਿਅਤ ‘ਸੀ-ਲੈਂਸ’, ਬਿਹਤਰ monitoring ਅਤੇ ਬਿਹਤਰ protection ਨਾਲ ਸਾਡਾ ਐਕਸਪੋਰਟ, ਮੈਰੀਟਾਇਮ ਟ੍ਰੇਡ ਅਤੇ ਮੈਰੀਟਾਇਮ ਪ੍ਰੋਡਕਸ਼ਨ ਵੀ ਵਧੇਗਾ। ਇਸ ਨਾਲ ਸਿਰਫ਼ ਭਾਰਤ ਹੀ ਨਹੀਂ, ਬਲਕਿ ਦੁਨੀਆ ਦੇ ਦੂਸਰੇ ਦੇਸ਼ਾਂ, ਅਤੇ ਵਿਸ਼ੇਸ਼ ਕਰਕੇ ਸਾਡੇ ਗੁਆਂਢੀ ਮਿੱਤਰ ਰਾਸ਼ਟਰਾਂ ਦੇ ਲਈ ਵਪਾਰ ਅਤੇ ਸਮ੍ਰਿੱਧੀ ਦੇ ਨਵੇਂ ਰਸਤੇ ਖੁੱਲ੍ਹਣਗੇ।

ਸਾਥੀਓ,

ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਅਤੇ ਬਹੁਤ ਮਹੱਤਵਪੂਰਨ ਗੱਲ ਕਹੀ ਜਾਂਦੀ ਹੈ ਅਤੇ ਜਿਸ ਗੱਲ ਨੂੰ ਸਾਡੇ ਲੋਕਾਂ ਨੇ ਸੰਸਕਾਰ ਦੇ ਰੂਪ ਵਿੱਚ ਜੀਵਿਆ ਹੈ। ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-

ਵਿਦਯਾ ਵਿਵਾਦਾਯ ਧਨੰ ਮਦਾਯਸ਼ਕਤੀ: ਪਰੇਸ਼ਾਂ ਪਰਿਪੀਡਨਾਯ।

ਖਲਸਯ ਸਾਧੋ: ਵਿਪਰੀਤਮ੍ ਏਤਦ੍ਗਯਾਨਾਯ ਦਾਨਾਯ ਚ ਰਕਸ਼ਣਾਯ।।

(विद्या विवादाय धनं मदायशक्तिः परेषां परिपीडनाय

खलस्य साधोः विपरीतम् एतद्ज्ञानाय दानाय  रक्षणाय)

ਅਰਥਾਤ, ਦੁਸ਼ਟ ਦੀ ਵਿੱਦਿਆ ਵਿਵਾਦ ਕਰਨ ਦੇ ਲਈ, ਧਨ ਘਮੰਡ ਕਰਨ ਦੇ ਲਈ ਅਤੇ ਸ਼ਕਤੀ ਦੂਸਰਿਆਂ ਨੂੰ ਪ੍ਰਤਾੜਿਤ ਕਰਨ ਦੇ ਲਈ ਹੁੰਦੀ  ਹੈ। ਲੇਕਿਨ, ਸੱਜਣ ਦੇ ਲਈ ਇਹ ਗਿਆਨ, ਦਾਨ ਅਤੇ ਕਮਜ਼ੋਰ ਦੀ ਰੱਖਿਆ ਦਾ ਜ਼ਰੀਆ ਹੁੰਦਾ ਹੈ। ਇਹੀ ਭਾਰਤ ਦਾ ਸੰਸਕਾਰ ਹੈ, ਇਸੇ ਲਈ ਵਿਸ਼ਵ ਨੂੰ ਸਸ਼ਕਤ ਭਾਰਤ ਦੀ ਜ਼ਿਆਦਾ ਜ਼ਰੂਰਤ ਹੈ।

ਮੈਂ ਇੱਕ ਵਾਰ ਪੜ੍ਹਿਆ ਸੀ ਕਿ ਇੱਕ ਵਾਰ ਜਦੋਂ ਡਾ. ਏਪੀਜੇ ਅਬਦੁਲ ਕਲਾਮ ਤੋਂ ਕਿਸੇ ਨੇ ਪੁੱਛਿਆ ਕਿ ਤੁਹਾਡਾ ਵਿਅਕਤਿੱਤਵ ਤਾਂ ਬੜਾ ਸ਼ਾਂਤੀਪ੍ਰਿਯ ਹੈ, ਤੁਸੀਂ ਤਾਂ ਬੜੇ ਸ਼ਾਂਤ ਵਿਅਕਤੀ ਲਗਦੇ ਹੋ, ਤਾਂ ਤੁਹਾਨੂੰ ਹਥਿਆਰਾਂ ਦੀ ਕੀ ਜ਼ਰੂਰਤ ਲਗਦੀ ਹੈ? ਕਲਾਮ ਸਾਹਬ ਨੇ ਕਿਹਾ ਸੀ- ਸ਼ਕਤੀ ਅਤੇ ਸ਼ਾਂਤੀ ਇੱਕ ਦੂਸਰੇ ਦੇ ਲਈ ਜ਼ਰੂਰੀ ਹਨ। ਅਤੇ ਇਸੇ ਲਈ, ਅੱਜ ਭਾਰਤ ਬਲ ਅਤੇ ਬਦਲਾਅ ਦੋਨਾਂ ਨੂੰ ਇਕੱਠੇ ਲੈ ਕੇ ਚਲ ਰਿਹਾ ਹੈ।

ਮੈਨੂੰ ਵਿਸ਼ਵਾਸ ਹੈ, ਸਸ਼ਕਤ ਭਾਰਤ ਸ਼ਾਂਤ ਅਤੇ ਸੁਰੱਖਿਅਤ ਵਿਸ਼ਵ ਦਾ ਮਾਰਗ  ਪੱਧਰਾ ਕਰੇਗਾ। ‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍ਇਸੇ ਭਾਵ ਦੇ ਨਾਲ, ਸਾਡੇ ਬਹਾਦਰ ਜਵਾਨਾਂ ਨੂੰ, ਵੀਰ ਸੈਨਾਨੀਆਂ ਨੂੰ ਆਦਰਪੂਰਵਕ ਉਨ੍ਹਾਂ ਦਾ ਗਰਵ (ਮਾਣ) ਕਰਦੇ ਹੋਏ ਅੱਜ ਦੇ ਇਸ ਮਹੱਤਵਪੂਰਨ ਅਵਸਰ ਨੂੰ ਉਨ੍ਹਾਂ ਦੀ ਵੀਰਤਾ ਨੂੰ ਸਮਰਪਿਤ ਕਰਦੇ ਹੋਏ ਆਪ ਸਭ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

ਜੈ ਹਿੰਦ!

 

*****

 

ਡੀਐੱਸ/ਐੱਸਟੀ/ਐੱਨਐੱਸ