ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਹੇਠ ਲਿਖੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ:–
1. ਮੈਡੀਕਲ ਡਾਕਟਰਾਂ, ਅਧਿਕਾਰੀਆਂ ਅਤੇ ਹੋਰ ਸਿਹਤ ਪ੍ਰੋਫੈਸ਼ਨਲਾਂ ਅਤੇ ਮਾਹਿਰਾਂ ਦਾ ਅਦਾਨ-ਪ੍ਰਦਾਨ ਅਤੇ ਟ੍ਰੇਨਿੰਗ,
2. ਮੈਡੀਕਲ ਅਤੇ ਸਿਹਤ ਖੋਜ ਵਿਕਾਸ,
3. ਦਵਾਈਆਂ ਅਤੇ ਮੈਡੀਕਲ ਉਤਪਾਦਾਂ ਦੀ ਰੈਗੂਲੇਸ਼ਨ ਅਤੇ ਇਨ੍ਹਾਂ ਬਾਰੇ ਸੂਚਨਾ ਦਾ ਅਦਾਨ-ਪ੍ਰਦਾਨ,
4. ਛੂਤ ਅਤੇ ਗ਼ੈਰ–ਛੂਤ ਦੀਆਂ ਬਿਮਾਰੀਆਂ,
5. ਈ-ਹੈਲਥ ਅਤੇ ਟੈਲੀਮੈਡੀਸਿਨ ਅਤੇ
6. ਆਪਸੀ ਸਹਿਮਤੀ ਨਾਲ ਸਹਿਯੋਗ ਦਾ ਹੋਰ ਕੋਈ ਵੀ ਖੇਤਰ।
ਸਹਿਯੋਗ ਦੇ ਵਿਵਰਣਾਂ ਨੂੰ ਹੋਰ ਵਿਸਤ੍ਰਿਤ ਕਰਨ ਅਤੇ ਇਸ ਸਹਿਮਤੀ ਪੱਤਰ ਨੂੰ ਲਾਗੂਕਰਨ ਦੀ ਨਿਗਰਾਨੀ ਲਈ ਇੱਕ ਵਰਕਿੰਗ ਗਰੁੱਪ ਦਾ ਗਠਨ ਕੀਤਾ ਜਾਵੇਗਾ।
********
ਏਕੇਟੀ/ਪੀਕੇ/ਐੱਸਐੱਚ