ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਭਾਰਤ ਸਰਕਾਰ ਦੀਆਂ 17 ਪ੍ਰੈਸਾਂ (ਜੀ ਆਈ ਪੀਜ਼) /ਯੂਨਿਟਾਂ ਨੂੰ ਰਾਸ਼ਟਰਪਤੀ ਭਵਨ, ਮਿੰਟੋ ਰੋਡ ਅਤੇ ਮਾਇਆਪੁਰੀ ਨਵੀਂ ਦਿੱਲੀ, ਨਾਸਿਕ, ਮਹਾਰਾਸ਼ਟਰ ਅਤੇ ਟੈਂਪਲ ਸਟ੍ਰੀਟ, ਕੋਲਕਾਤਾ, ਪੱਛਮੀ ਬੰਗਾਲ ਵਿਚ ਸਥਿਤ 5 ਭਾਰਤ ਸਰਕਾਰ ਦੀਆਂ ਪ੍ਰੈਸਾਂ (ਜੀ ਆਈ ਪੀਜ਼) ਵਿਚ ਸ਼ਾਮਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਨ੍ਹਾਂ 5 ਪ੍ਰੈਸਾਂ ਨੂੰ ਮੁੜ ਵਿਕਸਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ। ਅਜਿਹਾ ਉਨ੍ਹਾਂ ਦੀ ਫਾਲਤੂ ਹੋਣ ਵਾਲੀ ਜ਼ਮੀਨ ਦੇ ਮੁਦਰੀਕਰਨ ਰਾਹੀਂ ਕੀਤਾ ਜਾਵੇਗਾ। ਇਨ੍ਹਾਂ ਪ੍ਰੈਸਾਂ ਨੂੰ 5 ਪ੍ਰੈਸਾਂ ਵਿੱਚ ਸ਼ਾਮਲ ਕਰਨ ਤੋਂ ਬਾਅਦ ਜੋ 468.08 ਏਕੜ ਜ਼ਮੀਨ ਫਾਲਤੂ ਹੋ ਜਾਵੇਗੀ, ਉਹ ਸ਼ਹਿਰੀ ਵਿਕਾਸ ਮੰਤਰਾਲਾ ਦੇ ਜ਼ਮੀਨ ਅਤੇ ਵਿਕਾਸ ਦਫਤਰ ਨੂੰ ਦੇ ਦਿੱਤੀ ਜਾਵੇਗੀ। 56.67 ਏਕੜ ਦੀ ਭਾਰਤ ਸਰਕਾਰ ਦੀ ਪਾਠ ਪੁਸਤਕਾਂ ਵਾਲੇ ਪ੍ਰੈਸਾਂ (ਜੀ ਆਈ ਟੀ ਬੀ ਪੀਜ਼) ਵਾਲੀ ਚੰਡੀਗੜ੍ਹ, ਭੁਵਨੇਸ਼ਵਰ ਅਤੇ ਮੈਸੁਰੂ ਵਾਲੀ ਜ਼ਮੀਨ ਸਬੰਧਤ ਰਾਜ ਸਰਕਾਰਾਂ ਨੂੰ ਮੋੜ ਦਿੱਤੀ ਜਾਵੇਗੀ।
ਪ੍ਰੈਸਾਂ ਦੇ ਆਧੁਨਿਕੀਕਰਨ ਨਾਲ ਉਨ੍ਹਾਂ ਨੂੰ ਅਹਿਮ, ਗੁਪਤ ਜ਼ਰੂਰੀ ਅਤੇ ਬਹੁਰੰਗੀ ਪ੍ਰਿੰਟਿੰਗ ਦਾ ਕੰਮ ਦੇਸ਼ ਭਰ ਦੇ ਕੇਂਦਰ ਸਰਕਾਰ ਦੇ ਦਫਤਰਾਂ ਵਲੋਂ ਕਰਨ ਲਈ ਦਿੱਤਾ ਜਾਵੇਗਾ।
ਇਸ ਨਾਲ ਖਜ਼ਾਨੇ ਉੱਤੇ ਕੋਈ ਵਾਧੂ ਬੋਝ ਨਹੀਂ ਪਵੇਗਾ ਅਤੇ ਨਾ ਹੀ ਕਿਸੇ ਕਰਮਚਾਰੀ ਨੂੰ ਕੱਢਣਾ ਪਵੇਗਾ।
AKT/VBA/SH