Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਦੀ ਯੋਜਨਾ ਅਤੇ ਦੋਹਾਂ ਦੇ ਰਲੇਵੇਂ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ 


ਕੇਂਦਰੀ ਮੰਤਰੀ ਮੰਡਲ ਨੇ ਅੱਜ 4ਜੀ ਸੇਵਾਵਾਂ ਦੇ ਲਈ ਸਪੈਕਟ੍ਰਮ ਦੇ ਪ੍ਰਸ਼ਾਸਕੀ ਅਲਾਟਮੈਂਟ,  ਪ੍ਰਭੂਸੱਤਾ ਸੰਪੰਨ (sovereign) ਗਾਰੰਟੀ ਸਹਿਤ ਬੌਂਡਸ ਜਾਰੀ ਕਰਨ ਦੇ ਮਾਧਿਅਮ ਨਾਲ ਕਰਜ਼ਾ ਅਦਾਇਗੀ ਦੀ ਨਵੀਂ ਰੂਪ-ਰੇਖਾ ਬਣਾਉਣ,  ਕਰਮਚਾਰੀ ਲਾਗਤ ਵਿੱਚ ਕਮੀ ਅਤੇ ਅਸਾਸਿਆਂ ਦੇ ਮੁਦਰੀਕਰਨ ਦੇ ਜ਼ਰੀਏ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਅਤੇ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੇ ਰਲੇਂਵੇ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ।

  ਮੰਤਰੀ ਮੰਡਲ ਦੁਆਰਾ ਨਿਮਨਲਿਖਤ ਨੂੰ ਪ੍ਰਵਾਨਗੀ ਦਿੱਤੀ ਗਈ: –

  1. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਨੂੰ 4ਜੀ ਸੇਵਾਵਾਂ ਲਈ ਸਪੈਕਟ੍ਰਮ ਦੀ ਪ੍ਰਸ਼ਾਸਕੀ ਅਲਾਟਮੈਂਟ, ਤਾਕਿ ਇਹ ਪੀਐੱਸਯੂਜ਼ ਬ੍ਰੌਡਬੈਂਡ ਅਤੇ ਹੋਰ ਡਾਟਾ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੋ ਸਕਣ।  ਉਕਤ ਸਪੈਕਟ੍ਰਮ ਦਾ ਵਿੱਤ ਪੋਸ਼ਣ ਭਾਰਤ ਸਰਕਾਰ ਦੁਆਰਾ ਇਨ੍ਹਾਂ ਪੀਐੱਸਯੂਜ਼ ਵਿੱਚ 20,140 ਕਰੋੜ ਰੁਪਏ ਦੇ ਮੁੱਲ ਦੀ ਪੂੰਜੀ ਪਾ ਕੇ ਕੀਤਾ ਜਾਵੇਗਾ,  ਇਸ ਦੇ ਇਲਾਵਾ ਇਸ ਸਪੈਕਟ੍ਰਮ ਮੁੱਲ ਦੇ ਲਈ ਜੀਐੱਸਟੀ  ਦੇ ਤੌਰ ‘ਤੇ 3,674 ਕਰੋੜ ਰੁਪਏ ਦਾ ਖਰਚ ਵੀ ਭਾਰਤ ਸਰਕਾਰ ਦੁਆਰਾ ਬਜਟ ਸੰਸਾਧਨਾਂ  ਰਾਹੀਂ ਸਹਿਣ ਕੀਤਾ ਜਾਵੇਗਾ।  ਇਸ ਸਪੈਕਟ੍ਰਮ  ਅਲਾਟਮੈਂਟ ਦਾ ਉਪਯੋਗ ਕਰਦੇ ਹੋਏ ,  ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ, 4ਜੀ ਸੇਵਾਵਾਂ ਉਪਲੱਬਧ ਕਰਵਾਉਣ,  ਬਜ਼ਾਰ ਵਿੱਚ ਮੁਕਾਬਲਾ ਕਰਨ ਅਤੇ ਆਪਣੇ ਵਿਸ਼ਾਲ ਨੈੱਟਵਰਕ ਦਾ ਉਪਯੋਗ ਕਰਦੇ ਹੋਏ ਗ੍ਰਾਮੀਣ ਖੇਤਰਾਂ ਸਹਿਤ ਦੇਸ਼ ਭਰ ਵਿੱਚ ਹਾਈ ਸਪੀਡ ਡਾਟਾ ਉਪਲੱਬਧ ਕਰਵਾਉਣ ਦੇ ਸਮਰੱਥ ਹੋ ਸਕਣਗੇ।
  2. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ 15,000 ਕਰੋੜ ਰੁਪਏ ਦੇ ਦੀਰਘਕਾਲੀ ਬੌਂਡਸ ਵੀ ਜਾਰੀ ਕਰਨਗੇ, ਜਿਸ ਦੇ ਲਈ ਪ੍ਰਭੂਸੱਤਾ ਸੰਪੰਨ ਗਾਰੰਟੀ ਭਾਰਤ ਸਰਕਾਰ ਦੁਆਰਾ ਉਪਲੱਬਧ ਕਰਵਾਈ ਜਾਵੇਗੀ। ਉਪਰੋਕਤ ਸੰਸਾਧਨਾਂ ਨਾਲ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਆਪਣੇ ਮੌਜੂਦਾ ਕਰਜ਼ ਦੀ ਅਦਾਇਗੀ ਦੀ ਨਵੇਂ ਸਿਰੇ ਤੋਂ ਰੂਪ ਰੇਖਾ ਤਿਆਰ ਕਰਨਗੇ ਅਤੇ ਸੀਏਪੀਈਐਕਸ,  ਓਪੀਈਐਕਸ ਅਤੇ ਹੋਰ ਜ਼ਰੂਰਤਾਂ ਦੀ ਵੀ ਅੰਸ਼ਿਕ ਪੂਰਤੀ ਕਰਨਗੇ।
  3. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਆਕਰਸ਼ਕ ਵਲੰਟਰੀ ਰਿਟਾਇਰਮੈਂਟ ਯੋਜਨਾ (ਵੀਆਰਐੱਸ) ਰਾਹੀਂ 50 ਸਾਲ ਅਤੇ ਉਸ ਤੋਂ ਅਧਿਕ ਉਮਰ ਦੇ ਆਪਣੇ ਕਰਮਚਾਰੀਆਂ ਲਈ ਵਲੰਟਰੀ ਰਿਟਾਇਰਮੈਂਟ ਦੀ ਵੀ ਪੇਸ਼ਕਸ਼ ਕਰਨਗੇ ਜਿਸ ਦਾ ਖਰਚ ਭਾਰਤ ਸਰਕਾਰ ਦੁਆਰਾ ਬਜਟੀ ਸਹਾਇਤਾ ਨਾਲ ਕੀਤਾ ਜਾਵੇਗਾ।  ਵੀਆਰਐੱਸ  ਦੇ ਐਕਸ ਗਰੇਸ਼ਿਆ ਹਿੱਸੇ ਲਈ 17,169 ਕਰੋੜ ਰੁਪਏ ਦੀ ਅਤਿਰਿਕਤ ਜ਼ਰੂਰਤ ਹੋਵੇਗੀ,  ਭਾਰਤ ਸਰਕਾਰ ਪੈਨਸ਼ਨ,  ਗਰੈਚੁਟੀ ਅਤੇ ਕਮਿਊਟੇਸ਼ਨ ਦੀ ਲਾਗਤ ਸਹਿਣ ਕਰੇਗੀ।
  4. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਆਪਣਿਆਂ ਅਸਾਸਿਆਂ ਦਾ ਮੁਦਰੀਕਰਨ ਕਰਨਗੇ, ਤਾਕਿ ਕਰਜ਼ ਚੁਕਾਉਣ ,  ਬੌਂਡਸ ਦੀ ਸਰਵਿਸਿੰਗ,  ਨੈੱਟਵਰਕ ਅੱਪਗ੍ਰੇਡਿੰਗ,  ਵਿਸ‍ਤਾਰ ਅਤੇ  ਪਰਿਚਾਲਨ ਸਬੰਧੀ ਧਨਰਾਸ਼ੀ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ।
  5. ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਦੇ ਰਲੇਵੇਂ ਨੂੰ ਸਿਧਾਂਤਕ ਪ੍ਰਵਾਨਗੀ ।

        ਆਸ ਹੈ ਕਿ ਬੀਐੱਸਐੱਨਐੱਲ ਅਤੇ ਐੱਮਟੀਐੱਨਐੱਲ ਵਿੱਚ ਨਵੀਂ ਜਾਨ ਪਾਉਣ ਵਾਲੀ ਉਕਤ ਯੋਜਨਾ  ਦੇ ਲਾਗੂਕਰਨ ਨਾਲ ਉਹ ਦੋਵੇਂ ਆਪਣੇ ਸੁਦ੍ਰਿੜ੍ਹ ਟੈਲੀਕੌਮ ਨੈੱਟਵਰਕ  ਰਾਹੀਂ ਗ੍ਰਾਮੀਣ ਅਤੇ ਦੂਰ – ਦੁਰਾਡੇ  ਦੇ ਇਲਾਕਿਆਂ ਸਮੇਤ ਸਮੁੱਚੇ ਦੇਸ਼ ਵਿੱਚ ਭਰੋਸੇਯੋਗ ਅਤੇ ਗੁਣਵੱਤਾਪੂਰਨ ਸੇਵਾਵਾਂ ਉਪਲੱਬਧ ਕਰਵਾਉਣ ਦੇ ਸਮਰੱਥ ਹੋ ਸਕਣਗੇ ।

*****

ਵੀਆਰਆਰਆਰਕੇ/ਐੱਸਸੀ/ਐੱਸਐੱਚ