Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲ ਨੇ ਬਾਲ ਯੌਨ ਅਪਰਾਧ ਸੁਰੱਖਿਆ  (ਪੋਕਸੋ) ਐਕਟ,  2012 ਵਿੱਚ ਸੰਸ਼ੋਧਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਬੱਚਿਆਂ ਦੇ ਖਿਲਾਫ਼  ਲਿੰਗਕ ਅਪਰਾਧ ਕਰਨ ’ਤੇ ਦੰਡ ਨੂੰ ਜ਼ਿਆਦਾ ਸਖ਼ਤ ਬਣਾਉਣ ਲਈ ਬਾਲ ਯੌਨ ਅਪਰਾਧ ਸੁਰੱਖਿਆ (ਪੋਕਸੋ) ਐਕਟ ਵਿੱਚ ਸੰਸ਼ੋਧਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।

ਮੁੱਖ ਗੱਲਾਂ :

1 .      ਪੋਕਸੋ ਐਕਟ 2012 ਨੂੰ ਬੱਚਿਆਂ ਦੇ ਹਿਤ ਅਤੇ ਭਲਾਈ ਦਾ ਧਿਆਨ ਰੱਖਦਿਆਂ ਬੱਚਿਆਂ ਨੂੰ ਯੌਨ ਅਪਰਾਧ, ਜਿਨਸੀ ਉਤਪੀੜਨ ਅਤੇ ਪੋਰਨੋਗ੍ਰਾਫੀ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਲਾਗੂ ਕੀਤਾ ਗਿਆ ਸੀ ।  ਇਹ ਐਕਟ ਬੱਚੇ ਨੂੰ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ  ਵਜੋਂ ਪਰਿਭਾਸ਼ਿਤ ਕਰਦਾ ਹੈ ਅਤੇ ਬੱਚੇ ਦਾ ਸਰੀਰਕ, ਭਾਵਨਾਤਮਕ, ਬੌਧਿਕ ਅਤੇ ਸਮਾਜਕ ਵਿਕਾਸ ਸੁਨਿਸਚਿਤ ਕਰਨ ਲਈ ਹਰ ਫੇਜ਼ ਨੂੰ ਜ਼ਿਆਦਾ ਮਹੱਤਵ ਦਿੰਦਿਆਂ ਬੱਚੇ ਦੇ ਬਿਹਤਰੀਨ ਹਿਤਾਂ ਅਤੇ ਭਲਾਈ ਦਾ ਸਨਮਾਨ ਕਰਦਾ ਹੈ । ਇਸ ਐਕਟ ਵਿੱਚ ਲੈਂਗਿਕ ਭੇਦਭਾਵ ਨਹੀਂ ਹੈ ।

  1. ਪੋਕਸੋ ਐਕਟ, 2012 ਦੀ ਧਾਰਾ- 4, ਧਾਰਾ – 5, ਧਾਰਾ – 6, ਧਾਰਾ – 9, ਧਾਰਾ – 14, ਧਾਰਾ –15 ਅਤੇ ਧਾਰਾ – 42 ਵਿੱਚ ਸੰਸ਼ੋਧਨ ਬਾਲ ਯੌਨ ਅਪਰਾਧ ਦੇ ਪਹਿਲੂਆਂ ਨਾਲ ਉਚਿਤ ਤਰੀਕੇ ਨਾਲ ਨਿਪਟਣ ਲਈ ਕੀਤਾ ਗਿਆ ਹੈ । ਇਹ ਸੰਸ਼ੋਧਨ ਦੇਸ਼ ਵਿੱਚ ਬਾਲ ਯੌਨ ਅਪਰਾਧ ਦੀ ਵਧਦੀ ਹੋਈ ਪ੍ਰਵਿਰਤੀ ਨੂੰ ਰੋਕਣ ਲਈ ਸਖ਼ਤ ਉਪਾਅ ਕਰਨ ਦੀ ਜ਼ਰੂਰਤ ਦੇ ਕਾਰਨ ਕੀਤਾ ਜਾ ਰਿਹਾ ਹੈ । 

3 .      ਬਾਲ ਯੌਨ ਅਪਰਾਧ ਦੀ ਪ੍ਰਵਿਰਤੀ ਨੂੰ ਰੋਕਣ ਦੇ ਉਦੇਸ਼  ਨਾਲ ਇੱਕ ਨਿਵਾਰਕ ਵਜੋਂ ਕੰਮ ਕਰਨ ਲਈ ਇਸ ਐਕਟ ਦੀ ਧਾਰਾ – 4, ਧਾਰਾ– 5 ਅਤੇ ਧਾਰਾ– 6 ਦਾ ਸੰਸ਼ੋਧਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ, ਤਾਕਿ ਬੱਚਿਆਂ ਨੂੰ ਯੌਨ ਅਪਰਾਧ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਯੌਨ ਵਧੀਕੀਆਂ ਦੇ ਮਾਮਲੇ ਵਿੱਚ ਮੌਤ ਦੰਡ ਸਮੇਤ ਸਖ਼ਤ ਦੰਡ ਦਾ ਵਿਕਲਪ ਪ੍ਰਦਾਨ ਕੀਤਾ ਜਾ ਸਕੇ ।

  1. ਕੁਦਰਤੀ ਸੰਕਟਾਂ ਅਤੇ ਆਪਦਾਵਾਂ ਦੇ ਸਮੇਂ ਬੱਚਿਆਂ ਨੂੰ ਯੌਨ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਬੱਚਿਆਂ ਦੀ ਜਲਦੀ ਯੌਨ ਪਰਿਪੱਕਤਾ ਦੇ ਲਈ ਬੱਚਿਆਂ ਨੂੰ ਕਿਸੇ ਵੀ ਤਰੀਕੇ ਨਾਲ ਹਾਰਮੋਨ ਜਾਂ ਕੋਈ ਰਸਾਇਣਿਕ ਪਦਾਰਥ ਖਵਾਉਣ ਦੇ ਮਾਮਲੇ ਵਿੱਚ ਇਸ ਐਕਟ ਦੀ ਧਾਰਾ – 9 ਵਿੱਚ ਸੰਸ਼ੋਧਨ ਕਰਨ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ ।
  2. ਬਾਲ ਪੋਰਨੋਗ੍ਰਾਫੀ ਦੀ ਬੁਰਾਈ ਨਾਲ ਨਜਿੱਠਣ ਲਈ ਪੋਕਸੋ ਐਕਟ,  2012 ਦੀ ਧਾਰਾ – 14 ਅਤੇ ਧਾਰਾ-15 ਵਿੱਚ ਵੀ ਸੰਸ਼ੋਧਨ ਦਾ ਪ੍ਰਸਤਾਵ ਕੀਤਾ ਗਿਆ ਹੈ। ਬੱਚਿਆਂ ਦੀ ਪੋਰਨੋਗ੍ਰਾਫਿਕ ਸਮੱਗਰੀ ਨੂੰ ਨਸ਼ਟ ਨਾ ਕਰਨ/ਡਿਲੀਟ ਨਾ ਕਰਨ/ਰਿਪੋਰਟ ਕਰਨ ’ਤੇ ਜ਼ੁਰਮਾਨਾ ਲਗਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ । ਅਜਿਹੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਸਮੱਗਰੀ ਦਾ ਪ੍ਰਸਾਰਣ/ਪ੍ਰਚਾਰ/ਕਿਸੇ ਹੋਰ ਤਰੀਕੇ ਨਾਲ ਪ੍ਰਬੰਧਨ ਕਰਨ ਦੇ ਮਾਮਲੇ ਵਿੱਚ ਜੇਲ੍ਹ ਜਾਂ ਜੁਰਮਾਨਾ ਜਾਂ ਦੋਨੋਂ ਸਜ਼ਾਵਾਂ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ । ਅਦਾਲਤ ਵੱਲੋਂ ਨਿਰਧਾਰਤ ਆਦੇਸ਼ ਅਨੁਸਾਰ ਅਜਿਹੀ ਸਮੱਗਰੀ ਨੂੰ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕਰਨ ਲਈ ਰਿਪੋਰਟਿੰਗ ਕੀਤੀ ਜਾ ਸਕੇਗੀ । ਵਪਾਰਕ ਉਦੇਸ਼ ਲਈ ਕਿਸੇ ਬੱਚੇ ਦੀ ਕਿਸੇ ਵੀ ਰੂਪ ਵਿੱਚ ਪੋਰਨੋਗ੍ਰਾਫਿਕ ਸਮੱਗਰੀ ਦਾ ਭੰਡਾਰਨ/ਆਪਣੇ ਕੋਲ ਰੱਖਣ ਲਈ ਦੰਡ ਦੀਆਂ ਵਿਵਸਥਾਵਾਂ ਨੂੰ ਜ਼ਿਆਦਾ ਸਖ਼ਤ ਬਣਾਇਆ ਗਿਆ ਹੈ।  

ਲਾਭ :

     ਇਸ ਸੰਸ਼ੋਧਨ ਨਾਲ ਇਸ ਐਕਟ ਵਿੱਚ ਸਖ਼ਤ ਦੰਡ ਦੇਣ ਦੀਆਂ ਵਿਵਸਥਾਵਾਂ ਨੂੰ ਸ਼ਾਮਲ ਕਰਨ ਦੇ ਕਾਰਣ ਬਾਲ ਯੌਨ ਅਪਰਾਧ ਦੀ ਪ੍ਰਵਿਰਤੀ ਨੂੰ ਰੋਕਣ ਵਿੱਚ ਸਹਾਇਤਾ ਮਿਲਣ ਦੀ ਉਮੀਦ ਹੈ। ਇਸ ਨਾਲ ਪਰੇਸ਼ਾਨੀ ਦੇ ਸਮੇਂ ਕਮਜ਼ੋਰ ਬੱਚਿਆਂ ਦੇ ਹਿਤ ਦੀ ਸੁਰੱਖਿਆ ਹੋਵੇਗੀ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਮਰਿਆਦਾ ਸੁਨਿਸ਼ਚਿਤ ਹੋਵੇਗੀ । ਇਸ ਸੰਸ਼ੋਧਨ ਦਾ ਉੱਦੇਸ਼ ਯੌਨ ਅਪਰਾਧ ਅਤੇ ਦੰਡ ਦੇ ਪਹਿਲੂਆਂ  ਦੇ ਸਬੰਧ ਵਿੱਚ ਸਪਸ਼ਟਤਾ ਸਥਾਪਤ ਕਰਨਾ ਹੈ । 

*****

ਏਕੇਟੀ/ਐੱਸਐੱਚ