ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਬਾਇਓਟੈਕਨੋਲੋਜੀ ਡਿਵੈਲਪਮੈਂਟ (ਡੀਬੀਟੀ) ਦੀਆਂ ਪ੍ਰਮੁੱਖ ਯੋਜਨਾਵਾ, ਜਿਨ੍ਹਾਂ ਨੂੰ ‘ਬਾਇਓਟੈਕਨੋਲੋਜੀ ਰਿਸਰਚ ਇਨੋਵੇਸ਼ਨ ਅਤੇ ਉਦਮਤਾ ਵਿਕਾਸ (ਬਾਇਓ-ਰਾਈਡ)’ ਨਾਮ ਦੀ ਇੱਕ ਯੋਜਨਾ ਦੇ ਰੂਪ ਵਿੱਚ ਇੱਕ ਨਵੇਂ ਕੰਪੋਨੈਂਟ ਯਾਨੀ ਬਾਇਓ ਮੈਨਊਫੈਕਚਰਿੰਗ ਅਤੇ ਬਾਇਓਫਾਉਂਡਰੀ ਦੇ ਸਮਾਵੇਸ਼ ਨਾਲ ਮਿਲਾਨ ਕਰ ਦਿੱਤਾ ਗਿਆ ਹੈ, ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ।
ਇਸ ਯੋਜਨਾ ਦੇ ਤਿੰਨ ਵਿਆਪਕ ਕੰਪੋਨੈਂਟਸ ਹਨ:
1. ਬਾਇਓਟੈਕਨੋਲੋਜੀ ਰਿਸਰਚ ਅਤੇ ਡਿਵੈਲਪਮੈਂਟ (ਆਰਐਂਡਡੀ);
2. ਉਦਯੋਗਿਕ ਅਤੇ ਉਦਮਤਾ ਵਿਕਾਸ (ਆਈਐਂਡਈਡੀ)
3. ਬਾਇਓ ਮੈਨੂਫੈਕਚਰਿੰਗ ਅਤੇ ਬਾਇਓਫਾਉਂਡਰੀ
15ਵੇਂ ਵਿੱਚ ਕਮਿਸ਼ਨ ਦੀ ਅਵਧੀ 2021-22 ਤੋਂ 2025-26 ਦੇ ਦੌਰਾਨ ਇਸ ਏਕੀਕ੍ਰਿਤ ਯੋਜਨਾ ‘ਬਾਇਓ-ਰਾਈਡ’ ਦੇ ਲਾਗੂਕਰਨ ਲਈ ਪ੍ਰਸਤਾਵਿਤ ਖਰਚ 9197 ਕਰੋੜ ਰੁਪਏ ਹੈ।
ਬਾਇਓ – ਰਾਈਡ ਯੋਜਨਾ ਦੇ ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ, ਬਾਇਓ ਉਦਮਤਾ ਨੂੰ ਪ੍ਰੋਤਸਾਹਿਤ ਕਰਨ ਅਤੇ ਬਾਇਓ-ਮੈਨੂਫੈਕਚਰਿੰਗ ਅਤੇ ਬਾਇਓ ਟੈਕਨੋਲੋਜੀ ਦੇ ਖੇਤਰ ਵਿੱਚ ਆਲਮੀ ਪੱਧਰ ’ਤੇ ਮੋਹਰੀ ਦੇਸ਼ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਡਿਜਾਈਨ ਕੀਤਾ ਗਿਆ ਹੈ। ਇਸ ਯੋਜਨਾ ਦਾ ਉਦੇਸ਼ ਰਿਸਰਚ ਵਿੱਚ ਤੇਜ਼ੀ ਲਿਆਉਣਾ, ਉਤਪਾਦ ਵਿਕਾਸ ਨੂੰ ਵਧਾਉਣਾ ਅਤੇ ਅਕਾਦਮਿਕ ਰਿਸਰਚ ਅਤੇ ਉਦਯੋਗਿਕ ਅਨੁਪ੍ਰਯੋਗਾਂ ਦੇ ਦਰਮਿਆਨ ਦੇ ਅੰਤਰ ਨੂੰ ਘੱਟ ਕਰਨਾ ਹੈ। ਇਹ ਯੋਜਨਾ ਸਿਹਤ ਸੰਬਧੀ ਦੇਖਭਾਲ, ਖੇਤੀ, ਵਾਤਾਵਰਣਿਕ ਸਥਿਰਤਾ ਅਤੇ ਸਵੱਛ ਊਰਜਾ ਜਿਹੀਆਂ ਰਾਸ਼ਟਰੀ ਅਤੇ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਬਾਇਓ-ਇਨੋਵੇਸ਼ਨ ਦੀ ਸਮਰੱਥਾ ਦਾ ਦੋਹਨ ਕਰਨ ਦੇ ਭਾਰਤ ਸਰਕਾਰ ਦੇ ਮਿਸ਼ਨ ਦਾ ਹਿੱਸਾ ਹੈ। ਬਾਇਓ- ਰਾਈਡ ਯੋਜਨਾ ਦੇ ਲਾਗੂਕਰਨ ਨਾਲ-
ਬਾਇਓ-ਉਦਮਤਾ ਨੂੰ ਵਧਾਉਣਾ: ਬਾਇਓ-ਰਾਈਡ – ਉਦਮੀਆਂ ਨੂੰ ਸੀਡ ਫੰਡਿੰਗ, ਇਨਕਿਊਬੇਸ਼ਨ ਸਪੋਰਟ ਅਤੇ ਮੈਂਟਰਸ਼ਿਪ ਪ੍ਰਦਾਨ ਕਰਕੇ ਸਟਾਰਟਅੱਪ ਦੇ ਲਈ ਇੱਕ ਸਮ੍ਰਿੱਧ ਈਕੋਸਿਸਟਮ ਨੂੰ ਵਿਕਸਿਤ ਕਰੇਗਾ।
ਐਂਡਵਾਂਸ ਇਨੋਵੇਸ਼ਨ: ਇਹ ਯੋਜਨਾ ਸਿੰਥੈਟਿਕ ਬਾਇਓਲੌਜੀ, ਬਾਇਓਫਾਰਮਾਸਿਊਟੀਕਲਸ, ਬਾਇਓਐਨਰਜੀ ਅਤੇ ਬਾਇਓ ਪਲਾਸਟਿਕਸ ਜਿਹੇ ਖੇਤਰਾਂ ਵਿੱਚ ਅਤਿਆਧੁਨਿਕ ਰਿਸਰਚ ਅਤੇ ਵਿਕਾਸ ਦੇ ਲਈ ਗ੍ਰਾਂਟ ਅਤੇ ਪ੍ਰੋਤਸਾਹਨ ਪ੍ਰਦਾਨ ਕਰੇਗੀ।
ਸੁਗਮ ਉਦਯੋਗ-ਅਕਾਦਮਿਕ ਸਹਿਯੋਗ: ਬਾਇਓ-ਰਾਈਡ ਬਾਇਓ – ਅਧਾਰਿਤ ਉਤਪਾਦਾਂ ਅਤੇ ਟੈਕਨੋਲੋਜੀਆਂ ਦੇ ਵਪਾਰੀਕਰਣ ਵਿੱਚ ਤੇਜ਼ੀ ਲਿਆਉਣ ਲਈ ਵਿੱਦਿਅਕ ਸੰਸਥਾਨਾਂ, ਰਿਸਰਚ ਸੰਗਠਨਾਂ ਅਤੇ ਉਦਯੋਗ ਜਗਤ ਦੇ ਦਰਮਿਆਨ ਤਾਲਮੇਲ ਬਣਾਏਗਾ।
ਟਿਕਾਊ ਬਾਇਓਮੈਨੂਫੈਕਚਰਿੰਗ ਨੂੰ ਪ੍ਰੋਤਸਾਹਨ: ਭਾਰਤ ਦੇ ਹਰਿਤ ਲਕਸ਼ਾਂ ਦੇ ਅਨੁਰੂਪ, ਬਾਇਓਮੈਨੂਫੈਕਚਰਿੰਗ ਦੇ ਖੇਤਰ ਵਿੱਚ ਵਾਤਾਵਰਣਿਕ ਰੂਪ ਨਾਲ ਟਿਕਾਊ ਕਾਰਜ ਪ੍ਰਣਾਲੀਆਂ ਨੂੰ ਪ੍ਰੋਤਸਾਹਨ ਦੇਣ ’ਤੇ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾਵੇਗਾ।
ਐਕਸਟ੍ਰਾਮੂਰਲ ਫੰਡਿੰਗ ਦੁਆਰਾ ਖੋਜਕਰਤਾਵਾਂ ਦਾ ਸਮਰਥਨ : ਬਾਇਓ-ਰਾਈਡ ਖੇਤੀ, ਸਿਹਤ ਸਬੰਧੀ ਦੇਖਭਾਲ, ਬਾਇਓ ਊਰਜਾ (ਬਾਇਓ ਐਨਰਜੀ) ਅਤੇ ਵਾਤਾਵਰਣਿਕ ਸਥਿਰਤਾ ਜਿਹੇ ਖੇਤਰਾਂ ਵਿੱਚ ਖੋਜ ਸੰਸਧਾਨਾਂ, ਯੂਨੀਵਰਸਿਟੀਆਂ ਅਤੇ ਵਿਅਕਤੀਗਤ ਖੋਜਕਰਤਾਵਾਂ ਨੂੰ ਐਕਸਟ੍ਰਾਮੂਰਲ ਫੰਡਿੰਗ ਦਾ ਸਮਰਥਨ ਕਰਕੇ ਬਾਇਓ ਟੈਕਨੋਲੋਜੀ ਦੇ ਵਿਭਿੰਨ ਖੇਤਰਾਂ ਵਿੱਚ ਵਿਗਿਆਨਿਕ ਖੋਜ, ਇਨੋਵੇਸ਼ਨ ਅਤੇ ਟੈਕਨੋਲੋਜੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਬਾਇਓ ਟੈਕਨੋਲੋਜੀ ਦੇ ਖੇਤਰ ਵਿੱਚ ਮਾਨਵ ਸੰਸਾਧਨ ਦਾ ਪੋਸ਼ਣ : ਬਾਇਓ- ਰਾਈਡ ਬਾਇਓ ਟੈਕਨੋਲੋਜੀ ਦੇ ਬਹੁ-ਵਿਸ਼ਾ ਖੇਤਰਾਂ ਵਿੱਚ ਕੰਮ ਕਰਨ ਵਾਲੇ ਵਿਦਿਆਰਥੀਆਂ, ਯੁਵਾ ਖੋਜਕਰਤਾਵਾਂ ਅਤੇ ਵਿਗਿਆਨੀਆਂ ਦੇ ਸਮੁੱਚੇ ਵਿਕਾਸ ਦੀ ਸੁਵਿਧਾ ਅਤੇ ਸਹਾਇਤਾ ਪ੍ਰਦਾਨ ਕਰੇਗਾ। ਮਾਨਵ ਸੰਸਾਧਨ ਵਿਕਾਸ ਦਾ ਇਹ ਏਕੀਕ੍ਰਿਤ ਪ੍ਰੋਗਰਾਮ ਜਨਸ਼ਕਤੀ ਦੀ ਸਮਰੱਥਾ ਨਿਰਮਾਣ ਅਤੇ ਕੌਸ਼ਲ ਦੇ ਮਾਮਲੇ ਵਿੱਚ ਯੋਗਦਾਨ ਦੇਵੇਗਾ ਅਤੇ ਉਨ੍ਹਾਂ ਨੂੰ ਟੈਕਨੋਲੋਜੀ ਪ੍ਰਗਤੀ ਦੇ ਨਵੇਂ ਅਵਸਰਾਂ ਦਾ ਲਾਭ ਉਠਾਉਣ ਵਿੱਚ ਸਮਰੱਥ ਬਣਾਏਗਾ।
ਇਸ ਦੇ ਇਲਾਵਾ, ਦੇਸ਼ ਵਿੱਚ ਚੱਕਰੀ ਬਾਇਓ ਅਰਥਵਿਵਸਥਾ ਨੂੰ ਸਮਰੱਥ ਬਣਾਉਣ ਲਈ ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਜੀਵਨ ਦੇ ਹਰ ਪਹਿਲੂ ਵਿੱਚ ਹਰਿਤ ਅਤੇ ਵਾਤਾਵਰਣ ਦੇ ਅਨੁਕੂਲ ਸਮਾਧਾਨ ਨੂੰ ਸ਼ਾਮਲ ਕਰਕੇ ਆਲਮੀ ਜਲਵਾਯੂ ਪਰਿਵਰਤਨ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਲਾਈਫਸਟਾਈਲ ਫਾਰ ਦਿ ਐਨਵਾਇਰਨਮੈਂਟ ’ ਦੇ ਅਨੁਰੂਪ ਬਾਇਓਮੈਨੂਫੈਕਚਰਿੰਗ ਅਤੇ ਬਾਇਓਫਾਉਂਡਰੀ ਨਾਲ ਸਬੰਧਿਤ ਇੱਕ ਕੰਪੋਨੈਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬਾਇਓ-ਰਾਈਡ ਦੇ ਇਸ ਨਵੇਂ ਘਟਕ ਦਾ ਉਦੇਸ਼ ਸਿਹਤ ਸਬੰਧੀ ਦੇਖਭਾਲ ਦੇ ਪਰਿਣਾਮਾਂ ਵਿੱਚ ਸੁਧਾਰ, ਖੇਤੀ ਉਤਪਾਦਕਤਾ ਵਧਾਉਣ, ਬਾਇਓ-ਅਰਥਵਿਵਸਥਾ ਦੇ ਵਿਕਾਸ ਨੂੰ ਪ੍ਰੋਤਸਾਹਨ ਦੇਣ, ਬਾਇਓ ਅਧਾਰਿਤ ਉਤਪਾਦਾਂ ਦੇ ਪੈਮਾਨੇ ਅਤੇ ਵਪਾਰੀਕਰਣ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਅਤਿਅਧਿਕ ਕੁਸ਼ਲ ਸ਼੍ਰਮਸ਼ਕਤੀ ਦਾ ਵਿਸਤਾਰ ਅਤੇ ਉਦਮਸ਼ੀਲਤਾ ਦੀ ਗਤੀ ਨੂੰ ਤੇਜ਼ ਕਰਦੇ ਹੋਏ ਸਵਦੇਸ਼ੀ ਰਚਨਾਤਮਕ ਸਮਾਧਨਾਂ ਦੇ ਵਿਕਾਸ ਦੀ ਸੁਵਿਧਾ ਦੇ ਲਈ ‘ਬਾਇਓਮੈਨੂਫੈਕਚਰਿੰਗ’ ਦੀ ਵਿਸ਼ਾਲ ਸਮਰੱਥਾ ਦਾ ਦੋਹਨ ਕਰਨਾ ਹੈ।
ਡੀਬੀਟੀ ਦੇ ਵਰਤਮਾਨ ਵਿੱਚ ਜਾਰੀ ਪ੍ਰਯਾਸ ਰਾਸ਼ਟਰੀ ਵਿਕਾਸ ਅਤੇ ਸਮਾਜ ਭਲਾਈ ਦੇ ਲਈ ਭਾਰਤ ਦੇ ਬਾਇਓ ਟੈਕਨੋਲੋਜੀ ਦੇ ਖੇਤਰ ਵਿੱਚ ਰਿਸਰਚ, ਇਨੋਵੇਸ਼ਨ, ਅਨੁਵਾਦ, ਉਦਮਤਾ ਅਤੇ ਉਦਯੋਗਿਕ ਵਿਕਾਸ ਦੇ ਮਾਮਲੇ ਵਿੱਚ ਆਲਮੀ ਪੱਧਰ ‘ਤੇ ਮੁਕਾਬਲਾ ਅਤੇ ਸਾਲ 2030 ਤੱਕ 300 ਬਿਲੀਅਨ ਅਮਰੀਕੀ ਡਾਲਰ ਦੀ ਬਾਇਓ ਅਰਥਵਿਵਸਥਾ ਬਣਾਉਣ ਦੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਦੇ ਇੱਕ ਸਟੀਕ ਉਪਕਰਣ ਦੇ ਰੂਪ ਵਿੱਚ ਬਾਇਓ ਟੈਕਨੋਲੋਜੀ ਦੀ ਸਮਰੱਥਾ ਦੀ ਸਹੀ ਵਰਤੋਂ ਕਰਨ ਦੇ ਇਸ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹਨ। ਬਾਇਓ-ਰਾਈਡ ਯੋਜਨਾ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗੀ।
ਪਿਛੋਕੜ:
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦਾ ਬਾਇਓ ਟੈਕਨੋਲੋਜੀ ਵਿਭਾਗ (ਡੀਬੀਟੀ), ਬਾਇਓ ਟੈਕਨੋਲੋਜੀ ਅਤੇ ਆਧੁਨਿਕ ਜੀਵ ਵਿਗਿਆਨ ਦੇ ਖੇਤਰ ਵਿੱਚ ਉਤਕ੍ਰਿਸ਼ਟਤਾ ਅਤੇ ਇਨੋਵੇਸ਼ਨ ‘ਤੇ ਅਧਾਰਿਤ ਖੋਜ, ਅਨੁਸੰਧਾਨ ਅਤੇ ਉਦਮਤਾ ਨੂੰ ਹੁਲਾਰਾ ਦਿੰਦਾ ਹੈ।
*****
ਐੱਮਜੇਪੀਐੱਸ/ਬੀਐੱਮ/ਐੱਸਕੇਐੱਸ
The Cabinet has approved the ‘Bio-RIDE’ scheme, which will further support India's strides in biotechnology. Emphasis will be given to innovation, funding and capacity building. This scheme will also encourage sustainable development. https://t.co/vjqiGh0wPe
— Narendra Modi (@narendramodi) September 18, 2024