ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨੈਸ਼ਨਲ ਆਯੁਸ਼ ਮਿਸ਼ਨ (NAM) ਵਿੱਚ ਆਯੁਸ਼ਮਾਨ ਭਾਰਤ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿੱਚ ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰਾਂ (AYUSH HWC) ਨੂੰ ਸ਼ਾਮਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦੇ ਸੰਚਾਲਨ ਦੇ ਪ੍ਰਸਤਾਵ ਉੱਤੇ ਵਿੱਤੀ ਵਰ੍ਹੇ 2019-20 ਤੋਂ 2023-24 ਦੇ ਪੰਜ ਸਾਲ ਦੀ ਮਿਆਦ ਦੌਰਾਨ ਕੁੱਲ 3399.35 ਕਰੋੜ ਰੁਪਏ ਦਾ ਖਰਚਾ ਆਵੇਗਾ, ਜਿਸ ਵਿੱਚ ਸੈਂਟਰਲ ਸ਼ੇਅਰ 2209.58 ਕਰੋੜ ਰੁਪਏ ਅਤੇ ਸਟੇਟ ਸ਼ੇਅਰ 1189.77 ਕਰੋੜ ਰੁਪਏ ਹੋਵੇਗਾ।
ਨੈਸ਼ਨਲ ਆਯੁਸ਼ ਮਿਸ਼ਨ ਤਹਿਤ ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦੇ ਸੰਚਾਲਨ ਨਾਲ ਨਿਮਨਲਿਖਤ ਉਦੇਸ਼ ਹਾਸਲ ਕਰਨੇ ਹੋਣਗੇ :
• ਮੌਜੂਦਾ ਸਿਹਤ ਦੇਖਭਾਲ ਵਿਵਸਥਾ ਦੇ ਨਾਲ ਮਿਲ ਕੇ ਨਿਵਾਰਕ, ਅਰੋਗਕਾਰੀ, ਮੁੜ-ਬਹਾਲੀ ਅਤੇ ਪੈਲੀਏਟਿਵ ਹੈਲਥਕੇਅਰ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਆਯੁਸ਼ ਸਿਧਾਤਾਂ ਅਤੇ ਅਭਿਆਸਾਂ (ਪਿਰਤਾਂ) ‘ਤੇ ਅਧਾਰਿਤ ਇੱਕ ਸੰਪੂਰਨ ਵੈੱਲਨੈੱਸ ਮਾਡਲ ਬਣਾਉਣਾ।
• ਆਯੁਸ਼ ਸੇਵਾਵਾਂ ਉਪਲੱਬਧ ਕਰਵਾ ਕੇ ਜ਼ਰੂਰਤਮੰਦ ਲੋਕਾਂ ਨੂੰ ਇਲਾਜ ਦਾ ਨਵਾਂ ਵਿਕਲਪ ਮੁਹੱਈਆ ਕਰਵਾਉਣਾ।
• ਆਯੁਸ਼ ਸੇਵਾਵਾਂ ਵਿੱਚ ਰਹਿਣ-ਸਹਿਣ,ਯੋਗ, ਔਸ਼ਧੀ ਜੜ੍ਹੀ-ਬੂਟੀਆਂ ਨੂੰ ਲੈ ਕੇ ਕਮਿਊਨਿਟੀ ਜਾਗਰੂਕਤਾ ਨੂੰ ਸ਼ਾਮਲ ਕਰਨਾ ਅਤੇ ਆਯੁਸ਼ ਵਿਵਸਥਾ ਦੀ ਸਮਰੱਥਾ ਅਨੁਸਾਰ ਚੁਣੀ ਹੋਈ ਸਿਹਤ ਸਥਿਤੀ ਲਈ ਦਵਾਈਆਂ ਦਾ ਪ੍ਰਾਵਧਾਨ ਕਰਨਾ।
ਆਯੁਸ਼ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਹੋਰ ਸਬੰਧਿਤ ਮੰਤਰਾਲਿਆਂ ਦੇ ਸਹਿਯੋਗ ਨਾਲ ਦੇਸ਼ ਭਰ ਵਿੱਚ 12,500 ਆਯੁਸ਼ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਦੇ ਸੰਚਾਲਨ ਲਈ ਨਿਮਨਲਿਖਤ ਦੋ ਮਾਡਲ ਪ੍ਰਸਤਾਵਿਤ ਕੀਤੇ ਹਨ :
1. ਮੌਜੂਦਾ ਆਯੁਸ਼ ਡਿਸਪੈਂਸਰੀਆਂ (ਲਗਭਗ 10,000) ਨੂੰ ਅੱਪਗ੍ਰੇਡ ਕਰਨਾ।
2. ਮੌਜੂਦਾ ਸਬ ਹੈਲਥ ਸੈਂਟਰਾਂ (ਲਗਭਗ 2500) ਨੂੰ ਅੱਪਗ੍ਰੇਡ ਕਰਨਾ।
ਲਾਭ
• ਕਿਫਾਇਤੀ ਇਲਾਜ ਲਈ ਯੂਨੀਵਰਸਲ ਹੈਲਥ ਕਵਰੇਜ ਹਾਸਲ ਕਰਨ ਲਈ ਪਹੁੰਚ ਵਿੱਚ ਵਾਧਾ।
• ਸੈਕੰਡਰੀ ਅਤੇ ਤੀਜੇ ਪੱਧਰ ਦੀਆਂ ਸਿਹਤ ਦੇਖਭਾਲ ਸੁਵਿਧਾਵਾਂ ‘ਤੇ ਬੋਝ ਵਿੱਚ ਕਮੀ।
• “ਸੈਲਫ-ਕੇਅਰ” ਮਾਡਲ ਦੀ ਵਜ੍ਹਾ ਨਾਲ ਵਾਧੂ ਖਰਚੇ ਵਿੱਚ ਕਟੌਤੀ।
• ਐੱਸਡੀਜੀ – 3 ਨੂੰ ਲਾਗੂ ਕਰਨ ਵਿੱਚ ਆਯੁਸ਼ ਦਾ ਏਕੀਕਰਨ ਜਿਹੀ ਕਿ ਨੀਤੀ ਆਯੋਗ ਨੇ ਆਗਿਆ ਕੀਤੀ ਹੈ।
• ਲਕਸ਼ਿਤ ਖੇਤਰਾਂ ਵਿੱਚ ਪ੍ਰਮਾਣਿਤ ਸੰਪੂਰਨ ਵੈੱਲਨੈੱਸ ਮਾਡਲ।
***
ਵੀਆਰਆਰਕੇ /ਏਕੇ