ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ (ਏ) – ਚਿੰਨ੍ਹਾਂ ਦੇ ਰਜਿਸਟ੍ਰੇਸ਼ਨ ਦੇ ਉਦੇਸ਼ ਲਈ ਮਾਲ ਅਤੇ ਸੇਵਾਵਾਂ ਦੇ ਅੰਤਰਰਾਸ਼ਟਰੀ ਵਰਗੀਕਰਣ ਬਾਰੇ ਨਾਈਸ ਸਮਝੌਤਾ (ਬੀ) – ਚਿੰਨ੍ਹਾਂ ਦੇ ਪ੍ਰਤੀਕਾਤਮਕ ਤੱਤਾਂ ਦਾ ਅੰਤਰਰਾਸ਼ਟਰੀ ਵਰਗੀਕਰਣ ਸਥਾਪਤ ਕਰਨ ਲਈ ਵਿਯਨਾ ਸਮਝੌਤਾ (ਸੀ) – ਉਦਯੋਗਿਕ ਡਿਜ਼ਾਈਨਾਂ ਲਈ ਅੰਤਰਰਾਸ਼ਟਰੀ ਵਰਗੀਕਰਣ ਸਥਾਪਤ ਕਰਨ ਲਈ ਲੋਕਾਰਨੋ ਸਮਝੌਤੇ ਵਿੱਚ ਭਾਰਤ ਦੇ ਪ੍ਰਵੇਸ਼ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਨਾਈਸ, ਵਿਯਨਾ ਅਤੇ ਲੋਕਾਰਨੋ ਸਮਝੌਤਿਆਂ ਵਿੱਚ ਪਹੁੰਚ ਸਥਾਪਿਤ ਕਰਨ ਨਾਲ ਗਲੋਬਲ ਰੂਪ ਵਿੱਚ ਅਪਣਾਈਆਂ ਜਾ ਰਹੀਆਂ ਵਰਗੀਕਰਨ ਪ੍ਰਣਾਲੀਆਂ ਦੇ ਅਨੁਸਾਰ ਟ੍ਰੇਡ ਮਾਰਕ ਅਤੇ ਡਿਜ਼ਾਈਨ ਐਪਲੀਕੇਸ਼ਨਾਂ ਦੇ ਪਰੀਖਣ ਲਈ ਵਰਗੀਕਰਣ ਪ੍ਰਣਾਲੀਆਂ ਨਾਲ ਤਾਲਮੇਲ ਲਈ ਭਾਰਤ ਵਿੱਚ ਬੌਧਿਕ ਸੰਪਦਾ ਦਫ਼ਤਰ ਨੂੰ ਮਦਦ ਮਿਲੇਗੀ ।
ਇਹ ਭਾਰਤੀ ਡਿਜ਼ਾਈਨਾਂ, ਪ੍ਰਤੀਕਾਤਮਕ ਤੱਤਾਂ ਅਤੇ ਵਸਤਾਂ ਨੂੰ ਅੰਤਰਰਾਸ਼ਟਰੀ ਵਰਗੀਕਰਣ ਪ੍ਰਣਾਲੀਆਂ ਵਿੱਚ ਸ਼ਾਮਲ ਕਰਨ ਦਾ ਮੌਕਾ ਪ੍ਰਦਾਨ ਕਰੇਗਾ । ਇਸ ਪਹੁੰਚ ਨਾਲ ਭਾਰਤ ਵਿੱਚ ਬੌਧਿਕ ਸੰਪਕਾ (ਆਈਪੀ) ਦੀ ਸੁਰੱਖਿਆ ਦੇ ਸਬੰਧ ਵਿੱਚ ਵਿਦੇਸ਼ੀ ਨਿਵੇਸ਼ਕਾਂ ਵਿੱਚ ਵਿਸ਼ਵਾਸ ਜਾਗਣ ਦੀ ਉਮੀਦ ਹੈ। ਇਸ ਪਹੁੰਚ ਨਾਲ ਸਮਝੌਤੇ ਤਹਿਤ ਵਰਗੀਕਰਣਾਂ ਦੀ ਸਮੀਖਿਆ ਅਤੇ ਸੋਧ ਬਾਰੇ ਫੈਸਲਾ ਕਰਨ ਦੀਆਂ ਪ੍ਰਕਿਰਿਆਵਾਂ ਵਿੱਚ ਅਧਿਕਾਰਾਂ ਦੀ ਵਰਤੋਂ ਕਰਨ ਵਿੱਚ ਵੀ ਅਸਾਨੀ ਹੋਵੇਗੀ ।
*****
ਏਕੇਟੀ/ਐੱਸਐੱਚ