Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਮੰਤਰੀ ਮੰਡਲਨੇ ਭਾਰਤ ਅਤੇ ਆਸਟਰੇਲੀਆ ਦਰਮਿਆਨ ਦਿੱਵਿਯਾਂਗਤਾ(ਅਪੰਗਤਾ) ਦੇ ਖੇਤਰ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਕੇਂਦਰੀ ਮੰਤਰੀ ਮੰਡਲ ਨੂੰ ਦਿੱਵਿਯਾਂਗਤਾ ਦੇ ਖੇਤਰ ਵਿੱਚ ਸਹਿਯੋਗ ਲਈ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਹੋਏ ਸਹਿਮਤੀ ਪੱਤਰ ਬਾਰੇ ਵਿੱਚ ਜਾਣੂ ਕਰਵਾਇਆ ਗਿਆ। ਇਸ ਸਮਝੌਤੇ ਪੱਤਰ ‘ਤੇ 22 ਨਵੰਬਰ, 2018 ਨੂੰ ਸਿਡਨੀ, ਆਸਟ੍ਰੇਲੀਆ ਵਿੱਚ ਹਸਤਾਖ਼ਰ ਕੀਤੇ ਗਏ ਸਨ।

ਲਾਭ:

ਇਸ ਸਹਿਮਤੀ ਪੱਤਰ ਨਾਲ ਦਿੱਵਿਯਾਂਗਤਾ ਦੇ ਖੇਤਰ ਵਿੱਚ ਸੰਯੁਕਤ ਉਪਰਾਲਿਆਂਰਾਹੀਂ ਨਾਲ ਸਹਿਯੋਗ ਨੂੰ ਉਤਸ਼ਾਹ ਮਿਲੇਗਾ। ਇਸ ਨਾਲ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਤੋਂ ਇਲਾਵਾ ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦੇ ਦਿੱਵਿਯਾਂਗਤਾ ਤੋਂ ਪੀੜਤ ਵਿਅਕਤੀਆਂ, ਵਿਸ਼ੇਸ਼ ਰੂਪ ਨਾਲ ਬੌਧਿਕ ਦਿੱਵਿਯਾਂਗਤਾ ਅਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੇ ਪੁਨਰਵਾਸ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗਾ। ਦੋਵੇਂ ਦੇਸ਼ ਇਸ ਨੂੰ ਲਾਗੂਕਰਨ ਲਈ ਆਪਸੀ ਸਹਿਮਤੀ ਅਨੁਸਾਰ ਦਿਵਿਯਾਂਗਤਾ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਸਤਾਵਾਂ ਨੂੰ ਲਾਗੂ ਕਰਨਗੇ।

***

ਏਕੇਟੀ/ਐੱਸਐੱਚ

(Release ID :186515)