ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਮਦਦ ( ਐੱਮਐੱਲਏਟੀ ) ਲਈ ਭਾਰਤ ਅਤੇ ਬੇਲਾਰੂਸ ਦਰਮਿਆਨਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਇਸਦੇ ਅਮਲ ਵਿੱਚ ਆਉਣ ਦੇ ਨਾਲ ਹੀ ਸਮਝੌਤਾ ਕਰਨ ਵਾਲੇ ਦੋਵੇਂ ਪੱਖਾਂ ਦਰਮਿਆਨ ਸਿਵਲ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਪਰਸਪਰ ਕਾਨੂੰਨੀ ਮਦਦ ਨੂੰ ਹੁਲਾਰਾ ਮਿਲੇਗਾ । ਇਸਦਾ ਮਕਸਦ ਦੀਵਾਨੀ ਅਤੇ ਕਮਰਸ਼ੀਅਲ ਮਾਮਲਿਆਂ ਵਿੱਚ ਕਾਨੂੰਨੀ ਸਲਾਹ ਦੀਜਾਚਕ ਨਾਗਰਿਕਾਂ ਨੂੰ ਲਿੰਗ , ਭਾਈਚਾਰੇ ਅਤੇ ਆਮਦਨ ਦੇ ਮਾਮਲਿਆਂ ਵਿੱਚ ਬਿਨਾਂ ਭੇਦਭਾਵ ਕੀਤੇ ਲਾਭ ਪਹੁੰਚਾਉਣਾ ਹੈ।
ਏਕੇਟੀ/ਐੱਸਐੱਚ