Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਬਜਟ ‘ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ

ਕੇਂਦਰੀ ਬਜਟ ‘ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਮੂਲ-ਪਾਠ


ਅੱਜ ਭਾਰਤ ਦੀ ਵਿਕਾਸ ਯਾਤਰਾ ਦਾ ਇੱਕ ਮਹੱਤਵਪੂਰਨ ਪੜਾਅ ਹੈ। ਇਹ 140 ਕਰੋੜ ਭਾਰਤੀਆਂ ਦੀਆਂ ਆਕਾਂਖਿਆਵਾਂ ਦਾ ਬਜਟ ਹੈ, ਇਹ ਹਰ ਭਾਰਤੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਅਸੀਂ ਕਈ ਸੈਕਟਰਸ ਨੌਜਵਾਨਾਂ ਦੇ ਲਈ ਖੋਲ੍ਹ ਦਿੱਤੇ ਹਨ। ਆਮ ਨਾਗਰਿਕ, ਵਿਕਸਿਤ ਭਾਰਤ ਦੇ ਮਿਸ਼ਨ ਨੂੰ ਡਰਾਇਵ ਕਰਨ ਵਾਲਾ ਹੈ। ਇਹ ਬਜਟ ਇੱਕ ਫੋਰਸ ਮਲਟੀਪਲੇਅਰ ਹੈ। ਇਹ ਬਜਟ ਸੇਵਿੰਗਸ ਨੂੰ ਵਧਾਏਗਾ, ਇਨਵੈਸਟਮੈਂਟ ਨੂੰ ਵਧਾਏਗਾ, ਕੰਜ਼ੰਪਸ਼ਨ ਨੂੰ ਵਧਾਏਗਾ ਅਤੇ ਗ੍ਰੋਥ ਨੂੰ ਭੀ ਤੇਜ਼ੀ ਨਾਲ ਵਧਾਏਗਾ। ਮੈਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਇਸ ਜਨਤਾ ਜਨਾਰਦਨ ਦਾ ਬਜਟ, ਪੀਪਲਸ ਦਾ ਬਜਟ, ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਸਾਥੀਓ,

ਆਮ ਤੌਰ ‘ਤੇ ਬਜਟ ਦਾ ਫੋਕਸ ਇਸ ਗੱਲ ‘ਤੇ ਰਹਿੰਦਾ ਹੈ ਕਿ ਸਰਕਾਰ ਦਾ ਖਜ਼ਾਨਾ ਕਿਵੇਂ ਭਰੇਗਾ, ਲੇਕਿਨ ਇਹ ਬਜਟ ਉਸ ਤੋਂ ਬਿਲਕੁਲ ਉਲਟਾ ਹੈ। ਲੇਕਿਨ ਇਹ ਬਜਟ ਦੇਸ਼ ਦੇ ਨਾਗਰਿਕਾਂ ਦੀ ਜੇਬ ਕਿਵੇਂ ਭਰੇਗੀ, ਦੇਸ਼ ਦੇ ਨਾਗਰਿਕਾਂ ਦੀ ਬੱਚਤ ਕਿਵੇਂ ਵਧੇਗੀ ਅਤੇ ਦੇਸ਼ ਦੇ ਨਾਗਰਿਕ ਵਿਕਾਸ ਦੇ ਭਾਗੀਦਾਰ ਕਿਵੇਂ ਬਣਨਗੇ, ਇਹ ਬਜਟ ਇਸ ਦੀ ਇੱਕ ਬਹੁਤ ਮਜ਼ਬੂਤ ਨੀਂਹ ਰੱਖਦਾ ਹੈ।

ਸਾਥੀਓ,

ਇਸ ਬਜਟ ਵਿੱਚ ਰੀਫਾਰਮ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਉਠਾਏ ਗਏ ਹਨ। ਨਿਊਕਲੀਅਰ ਐਨਰਜੀ ਵਿੱਚ ਪ੍ਰਾਈਵੇਟ ਸੈਕਟਰ ਨੂੰ ਹੁਲਾਰਾ ਦੇਣ ਦਾ ਨਿਰਣਾ ਬਹੁਤ ਹੀ ਇਤਿਹਾਸਿਕ ਹੈ। ਇਹ ਆਉਣ ਵਾਲੇ ਸਮੇਂ ਵਿੱਚ ਸਿਵਲ ਨਿਊਕਲੀਅਰ ਐਨਰਜੀ ਦਾ ਵੱਡਾ ਯੋਗਦਾਨ ਦੇਸ਼ ਦੇ ਵਿਕਾਸ ਵਿੱਚ ਸੁਨਿਸ਼ਚਿਤ ਕਰੇਗਾ। ਬਜਟ ਵਿੱਚ ਰੋਜ਼ਗਾਰ ਦੇ ਸਾਰੇ ਖੇਤਰਾਂ ਨੂੰ ਹਰ ਪ੍ਰਕਾਰ ਨਾਲ ਪਹਿਲ ਦਿੱਤੀ ਗਈ ਹੈ। ਲੇਕਿਨ ਮੈਂ ਦੋ ਚੀਜ਼ਾਂ ‘ਤੇ ਧਿਆਨ ਆਕਰਸ਼ਿਤ ਕਰਵਾਉਣਾ ਚਾਹੁੰਦਾ ਹਾਂ, ਉਨ੍ਹਾਂ ਰੀਫਾਰਮਸ ਦੀ ਮੈਂ ਚਰਚਾ ਕਰਨਾ ਚਾਹੁੰਦਾ ਹਾਂ, ਜੋ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਪਰਿਵਰਤਨ ਲਿਆਉਣ ਵਾਲੇ ਹਨ। ਇੱਕ- ਇਨਫ੍ਰਾਸਟ੍ਰਕਚਰ ਸਟੇਟਸ ਦੇਣ ਦੇ ਕਾਰਨ ਭਾਰਤ ਵਿੱਚ ਵੱਡੇ ਸ਼ਿਪਸ ਦੇ ਨਿਰਮਾਣ ਨੂੰ ਹੁਲਾਰਾ ਮਿਲੇਗਾ, ਆਤਮਨਿਰਭਰ ਭਾਰਤ ਅਭਿਯਾਨ ਨੂੰ ਗਤੀ ਮਿਲੇਗੀ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਿਪ ਬਿਲਡਿੰਗ ਸਭ ਤੋਂ ਵੱਧ ਰੋਜ਼ਗਾਰ ਦੇਣ ਵਾਲਾ ਖੇਤਰ ਹੈ। ਉਸੇ ਤਰ੍ਹਾਂ ਦੇਸ਼ ਵਿੱਚ ਟੂਰਿਜ਼ਮ ਦੇ ਲਈ ਬਹੁਤ ਸੰਭਾਵਨਾ ਹੈ। ਮਹੱਤਵਪੂਰਨ 50 ਟੂਰਿਸਟ ਡੈਸਟੀਨੇਸ਼ਨਸ, ਉੱਥੇ ਜੋ ਹੋਟਲਸ ਬਣਾਵਾਂਗੇ, ਉਸ ਹੋਟਲ ਨੂੰ ਪਹਿਲੀ ਵਾਰ ਇਨਫ੍ਰਾਸਟ੍ਰਕਚਰ ਦੇ ਦਾਇਰੇ ਵਿੱਚ ਲਿਆ ਕੇ ਟੂਰਿਜ਼ਮ ‘ਤੇ  ਬਹੁਤ ਬਲ ਦਿੱਤਾ ਹੈ। ਇਸ ਨਾਲ ਹੌਸਪਿਟੈਲਿਟੀ ਸੈਕਟਰ ਨੂੰ ਜੋ ਰੋਜ਼ਗਾਰ ਦਾ ਬਹੁਤ ਵੱਡਾ ਖੇਤਰ ਹੈ ਅਤੇ ਟੂਰਿਜ਼ਮ ਜੋ ਰੋਜ਼ਗਾਰ ਦਾ ਸਭ ਤੋਂ ਵੱਡਾ ਖੇਤਰ ਹੈ, ਇੱਕ ਪ੍ਰਕਾਰ ਨਾਲ ਚਾਰੇ ਪਾਸੇ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਵਾਲਾ ਇਹ ਖੇਤਰ ਨੂੰ ਊਰਜਾ ਦੇਣ ਵਾਲਾ ਕੰਮ ਕਰੇਗਾ। ਅੱਜ ਦੇਸ਼, ਵਿਕਾਸ ਭੀ, ਵਿਰਾਸਤ ਭੀ ਇਸ ਮੰਤਰ ਨੂੰ ਲੈ ਕੇ ਚਲ ਰਿਹਾ ਹੈ। ਇਸ ਬਜਟ ਵਿੱਚ ਭੀ ਇਸ ਦੇ ਲਈ ਭੀ ਬਹੁਤ ਮਹੱਤਵਪੂਰਨ ਹੋਰ ਠੋਸ ਕਦਮ ਉਠਾਏ ਗਏ ਹਨ। ਇਕ ਕਰੋੜ ਹੱਥਲਿਖਤਾਂ (ਪਾਂਡੂਲਿਪੀਆਂ) ਦੀ ਸੰਭਾਲ ਦੇ ਲਈ, manuscript ਦੇ ਲਈ ਗਿਆਨ ਭਾਰਤਮ ਮਿਸ਼ਨ ਲਾਂਚ ਕੀਤਾ ਗਿਆ ਹੈ। ਨਾਲ ਹੀ, ਭਾਰਤੀ ਗਿਆਨ ਪ੍ਰੰਪਰਾ ਤੋਂ ਪ੍ਰੇਰਿਤ ਇੱਕ ਨੈਸ਼ਨਲ ਡਿਜੀਟਲ ਰਿਪਾਜਿਟਰੀ ਬਣਾਈ ਜਾਵੇਗੀ। ਯਾਨੀ ਤਕਨੀਕ ਦਾ ਭਰਪੂਰ ਉਪਯੋਗ ਕੀਤਾ ਜਾਵੇਗਾ ਅਤੇ ਸਾਡੇ ਜੋ ਪ੍ਰੰਪਰਾਗਤ ਗਿਆਨ ਹੈ, ਉਸ ਵਿੱਚੋਂ ਅੰਮ੍ਰਿਤ ਨਿਚੋੜਨ ਦਾ ਭੀ ਕੰਮ ਹੋਵੇਗਾ।

ਸਾਥੀਓ,

ਬਜਟ ਵਿੱਚ ਕਿਸਾਨਾਂ ਦੇ ਲਈ ਜੋ ਐਲਾਨ ਹੋਇਆ ਹੈ ਉਹ ਕ੍ਰਿਸ਼ੀ ਖੇਤਰ ਅਤੇ ਸਮੁੱਚੀ ਗ੍ਰਾਮੀਣ ਅਰਥਵਿਵਸਥਾ ਵਿੱਚ ਨਵੀਂ ਕ੍ਰਾਂਤੀ ਦਾ ਅਧਾਰ ਬਣੇਗੀ। ਪੀਐੱਮ ਧਨ-ਧਾਨਯ ਕ੍ਰਿਸ਼ੀ ਯੋਜਨਾ ਦੇ ਤਹਿਤ 100 ਜਿਲ੍ਹਿਆਂ ਵਿੱਚ ਸਿੰਚਾਈ ਅਤੇ ਇਨਫ੍ਰਾਸਟ੍ਰਕਚਰ ਦਾ development ਹੋਵੇਗਾ, ਕਿਸਾਨ ਕ੍ਰੈਡਿਟ ਕਾਰਡ ਦੀ ਲਿਮਿਟ 5 ਲੱਖ ਤੱਕ ਹੋਣ ਨਾਲ ਉਨ੍ਹਾਂ ਨੂੰ ਜ਼ਿਆਦਾ ਮਦਦ  ਮਿਲੇਗੀ।

ਸਾਥੀਓ,

ਹੁਣ ਇਸ ਬਜਟ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਤੋਂ ਮੁਕਤ ਕਰ ਦਿੱਤਾ ਗਿਆ ਹੈ। ਸਾਰੇ ਆਮਦਨ ਵਰਗ ਦੇ ਲੋਕਾਂ ਦੇ ਲਈ ਟੈਕਸ ਵਿੱਚ ਭੀ ਕਮੀ ਕੀਤੀ ਗਈ ਹੈ। ਇਸ ਦਾ ਬਹੁਤ ਵੱਡਾ ਫਾਇਦਾ ਸਾਡੀ ਮਿਡਲ ਕਲਾਸ ਨੂੰ, ਨੌਕਰੀ ਪੇਸ਼ੇ ਕਰਨ ਵਾਲੇ ਜਿਨ੍ਹਾਂ ਦੀ ਆਮਦਨ ਬੰਨ੍ਹੀ ਹੋਈ ਹੈ, ਅਜਿਹੇ ਲੋਕਾਂ ਨੂੰ ਮਿਡਲ ਕਲਾਸ ਨੂੰ ਇਸ ਨਾਲ ਬਹੁਤ ਵੱਡਾ ਲਾਭ ਹੋਣ ਵਾਲਾ ਹੈ। ਉਸੇ ਤਰ੍ਹਾਂ ਜੋ ਨਵੇਂ-ਨਵੇਂ ਪ੍ਰੋਫੈਸ਼ਨ ਵਿੱਚ ਆਏ ਹਨ, ਜਿਨ੍ਹਾਂ ਨੂੰ ਨਵੇਂ ਨਵੇਂ ਜੌਬ ਮਿਲੇ ਹਨ, ਇਨਕਮ ਟੈਕਸ ਦੀ ਇਹ ਮੁਕਤੀ ਉਨ੍ਹਾਂ ਦੇ ਲਈ ਇੱਕ ਬਹੁਤ ਵੱਡਾ ਅਵਸਰ ਬਣ ਜਾਵੇਗੀ।

ਸਾਥੀਓ

ਇਸ ਬਜਟ ਵਿੱਚ ਮੈਨੂਫੈਕਚਰਿੰਗ ‘ਤੇ 360 ਡਿਗਰੀ ਫੋਕਸ ਹੈ, ਤਾਕਿ Entrepreneurs ਨੂੰ, MSMEs ਨੂੰ, ਛੋਟੇ ਉੱਦਮੀਆਂ ਨੂੰ ਮਜ਼ਬੂਤੀ ਮਿਲੇ ਅਤੇ ਨਵੀਆਂ Jobs ਪੈਦਾ ਹੋਣ। ਨੈਸ਼ਨਲ ਮੈਨੂਫੈਕਚਰਿੰਗ ਮਿਸ਼ਨ ਤੋਂ ਲੈ ਕੇ ਕਲੀਨਟੈੱਕ, ਲੈਦਰ, ਫੁਟਵੀਅਰ, ਟੌਏ ਇੰਡਸਟ੍ਰੀ ਜਿਹੇ ਅਨੇਕ ਸੈਕਟਰਸ ਨੂੰ ਵਿਸ਼ੇਸ਼ ਸਮਰਥਨ ਦਿੱਤਾ ਗਿਆ ਹੈ। ਲਕਸ਼ ਸਾਫ ਹੈ ਕਿ ਭਾਰਤੀ ਪ੍ਰੋਡਕਟਸ, ਗਲੋਬਲ ਮਾਰਕਿਟ ਵਿੱਚ ਆਪਣੀ ਚਮਕ ਬਿਖੇਰ ਸਕਣ।

ਸਾਥੀਓ,

 ਰਾਜਾਂ ਵਿੱਚ ਇਨਵੈਸਟਮੈਂਟ ਦਾ ਇੱਕ ਬਾਇਬ੍ਰੈਂਟ ਪ੍ਰਤੀਯੋਗੀ ਮਾਹੌਲ ਬਣੇ, ਇਸ ‘ਤੇ ਬਜਟ ਵਿੱਚ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। MSMEs ਅਤੇ ਸਟਾਰਟਅਪ ਦੇ ਲਈ ਕ੍ਰੈਡਿਟ ਗਰੰਟੀ ਨੂੰ ਦੁੱਗਣਾ ਕਰਨ ਦਾ ਐਲਾਨ ਭੀ ਹੋਇਆ ਹੈ। ਦੇਸ਼ ਦੇ SC, ST ਅਤੇ ਮਹਿਲਾ ਉੱਦਮੀ, ਜੋ ਨਵੇਂ ਉੱਦਮੀ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ 2 ਕਰੋੜ ਰੁਪਏ ਤੱਕ ਦੇ ਲੋਨ ਦੀ ਯੋਜਨਾ ਭੀ ਲਿਆਂਦੀ ਗਈ ਹੈ ਅਤੇ ਉਹ ਭੀ ਬਿਨਾ ਗਰੰਟੀ। ਇਸ ਬਜਟ ਵਿੱਚ, new age ਇਕੌਨਮੀ ਨੂੰ ਧਿਆਨ ਵਿੱਚ ਰੱਖਦੇ ਹੋਏ gig workers ਦੇ ਲਈ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਪਹਿਲੀ ਵਾਰ gig workers, ਦੀ  ਈ-ਸ਼੍ਰਮ ਪੋਰਟਲ ‘ਤੇ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਦੇ ਬਾਅਦ ਇਨ੍ਹਾਂ ਸਾਥੀਆਂ ਨੂੰ ਸਿਹਤ ਸੇਵਾ ਅਤੇ ਦੂਸਰੀਆਂ ਸੋਸ਼ਲ ਸਕਿਉਰਿਟੀ ਸਕੀਮਸ ਦਾ ਲਾਭ ਮਿਲੇਗਾ। ਇਹ ਡਿਗਨਿਟੀ ਆਵ ਲੇਬਰ ਇਸ ਦੇ ਪ੍ਰਤੀ, ਸ਼੍ਰਮੇਵ ਜਯਤੇ ਦੇ ਪ੍ਰਤੀ ਸਰਕਾਰ ਦੇ ਕਮਿਟਮੈਂਟ ਨੂੰ ਦਰਸਾਉਂਦਾ ਹੈ। ਰੈਗੂਲੇਟਰੀ ਰਿਫਾਰਮਸ ਤੋਂ ਲੈ ਕੇ ਫਾਇਨੈਂਸ਼ਿਅਲ ਰਿਫਾਰਮਸ ਜਨ ਵਿਸ਼ਵਾਸ 2.0 ਜਿਹੇ ਕਦਮਾਂ ਨਾਲ ਮਿਨੀਮਮ ਗਵਰਨਮੈਂਟ ਅਤੇ ਟ੍ਰਸਟ ਬੇਸਡ ਗਵਰਨੈਂਸ ਦੇ ਸਾਡੇ ਕਮਿਟਮੈਂਟ ਨੂੰ ਹੋਰ ਬਲ ਮਿਲੇਗਾ।

 ਸਾਥੀਓ,

ਇਹ ਬਜਟ ਨਾ ਕੇਵਲ ਦੇਸ਼ ਦੀਆਂ ਵਰਤਮਾਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਾ ਹੈ, ਬਲਕਿ ਸਾਨੂੰ ਭਵਿੱਖ ਦੀ ਤਿਆਰੀ ਕਰਨ ਵਿੱਚ ਭੀ ਮਦਦ ਕਰਦਾ ਹੈ। ਸਟਾਰਟਅਪ ਦੇ ਲਈ ਡੀਪ ਟੈੱਕ ਫੰਡ, ਜਿਓਸਪੈਸ਼ਿਅਲ ਮਿਸ਼ਨ ਅਤੇ ਨਿਊਕਲੀਅਰ ਐਨਰਜੀ ਮਿਸ਼ਨ ਅਜਿਹੇ ਹੀ ਮਹੱਤਵਪੂਰਨ ਕਦਮ ਹਨ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇੱਕ ਵਾਰ ਫਿਰ ਇਸ ਇਤਿਹਾਸਿਕ ਪੀਪਲਸ ਬਜਟ ਦੀ ਵਧਾਈ ਦਿੰਦਾ ਹਾਂ ਅਤੇ ਫਿਰ ਇੱਕ ਵਾਰ ਵਿੱਤ ਮੰਤਰੀ ਜੀ ਨੂੰ ਭੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ!

 

***

ਐੱਮਜੇਪੀਐੱਸ/ਐੱਸਟੀ/ਡੀਕੇ