Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਕੇਂਦਰੀ ਕੈਬਨਿਟ ਨੇ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੀ ਯੋਜਨਾ ‘ਵਿਗਿਆਨ ਧਾਰਾ’ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਤਿੰਨ ਪ੍ਰਮੁੱਖ ਯੋਜਨਾਵਾਂ ਨੂੰ ਜਾਰੀ ਰੱਖਣ ਦੇ ਲਈ ਮਨਜ਼ੂਰੀ ਦਿੱਤੀ, ਜਿਨ੍ਹਾਂ ਨੂੰ ਸਾਇੰਸ ਐਂਡ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਏਕੀਕ੍ਰਿਤ ਕੇਂਦਰੀ ਖੇਤਰ ਯੋਜਨਾ ‘ਵਿਗਿਆਨ ਧਾਰਾ’ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।

ਇਸ ਯੋਜਨਾ ਦੇ ਤਿੰਨ ਵਿਆਪਕ ਘਟਕ ਹਨ:

ਸਾਇੰਡ ਐਂਡ ਟੈਕਨੋਲੋਜੀ (ਐੱਸਐਂਡਟੀ) ਨਾਲ ਸਬੰਧਿਤ ਸੰਸਥਾਗਤ ਅਤੇ ਮਾਨਵ ਸਮਰੱਥਾ ਨਿਰਮਾਣ,

ਰਿਸਰਚ ਅਤੇ ਵਿਕਾਸ ਅਤੇ

ਇਨੋਵੇਸ਼ਨ, ਟੈਕਨੋਲੋਜੀ ਵਿਕਾਸ ਅਤੇ ਤੈਨਾਤੀ।

15ਵੇਂ ਵਿੱਤ ਆਯੋਗ ਦੀ ਅਵਧੀ 2021-22 ਤੋਂ 2025-26 ਦੌਰਾਨ ਏਕੀਕ੍ਰਿਤ ਯੋਜਨਾ ‘ਵਿਗਿਆਨ ਧਾਰਾ’ ਦੇ ਲਾਗੂਕਰਨ ਲਈ ਪ੍ਰਸਤਾਵਿਤ ਖਰਚ 10,579.84 ਕਰੋੜ ਰੁਪਏ ਦਾ ਹੈ। ਤਿੰਨਾਂ ਯੋਜਾਨਾਵਾਂ ਨੂੰ ਇੱਕ ਹੀ ਯੋਜਨਾ ਵਿੱਚ ਸ਼ਾਮਲ ਕਰਨ ਨਾਲ ਨਿਧੀ ਦੇ ਉਪਯੋਗ ਨਾਲ ਸਬੰਧਿਤ ਕੁਸ਼ਲਤਾ ਬਿਹਤਰ ਹੋਵੇਗੀ ਅਤੇ ਵਿਭਿੰਨ ਉਪ-ਯੋਜਨਾਵਾਂ/ਪ੍ਰੋਗਰਾਮਾਂ ਦਰਮਿਆਨ ਤਾਲਮੇਲ ਸਥਾਪਿਤ ਹੋਵੇਗਾ।

‘ਵਿਗਿਆਨ ਧਾਰਾ’ ਯੋਜਨਾ ਦੇ ਪ੍ਰਾਥਮਿਕ ਉਦੇਸ਼ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਨਾਲ ਸਬੰਧਿਤ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਸਾਇੰਸ ਐਂਡ ਟੈਕਨੋਲੋਜੀ ਸਬੰਧੀ ਨਿਰਮਾਣ ਦੇ ਨਾਲ-ਨਾਲ ਰਿਸਰਚ, ਇਨੋਵੇਸ਼ਨ ਅਤੇ ਟੈਕਨੋਲੋਜੀ ਵਿਕਾਸ ਨੂੰ ਹੁਲਾਰਾ ਦੇਣਾ ਹੈ। ਇਸ ਯੋਜਨਾ ਦੇ ਲਾਗੂਕਰਨ ਨਾਲ ਅਕਾਦਮਿਕ ਸੰਸਥਾਵਾਂ ਵਿੱਚ ਪੂਰਣ ਤੌਰ ‘ਤੇ ਲੈਸ ਰਿਸਰਚ ਅਤੇ ਡਿਵੈਲਪਮੈਂਟ ਲੈਬਸ ਨੂੰ ਹੁਲਾਰਾ ਦੇ ਕੇ ਦੇਸ਼ ਦੇ ਸਾਇੰਸ ਐਂਡ ਟੈਕਨੋਲੋਜੀ ਨਾਲ ਜੁੜੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਇਆ ਜਾਵੇਗਾ।

ਇਸ ਯੋਜਨਾ ਦਾ ਉਦੇਸ਼ ਅੰਤਰਰਾਸ਼ਟਰੀ ਮੈਗਾ ਸੁਵਿਧਾਵਾਂ ਤੱਕ ਪਹੁੰਚ ਦੀ ਬੁਨਿਆਦੀ ਰਿਸਰਚ, ਟਿਕਾਊ ਊਰਜਾ, ਜਲ ਆਦਿ ਖੇਤਰ ਵਿੱਚ ਉਪਯੋਗ ਯੋਗ ਰਿਸਰਚ ਅਤੇ ਅੰਤਰਰਾਸ਼ਟਰੀ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਦੇ ਮਾਧਿਅਮ ਨਾਲ ਸਹਿਯੋਗਾਤਮ ਰਿਸਰਚ ਜਿਹੇ ਖੇਤਰਾਂ ਵਿੱਚ ਰਿਸਰਚ ਨੂੰ ਹੁਲਾਰਾ ਦੇਣਾ ਹੈ। ਇਹ ਸਾਇੰਸ ਐਂਡ ਟੈਕਨੋਲੋਜੀ ਲੈਂਡਸਕੇਪ ਨੂੰ ਮਜ਼ਬੂਤ ਕਰਨ ਅਤੇ ਫੁਲ-ਟਾਈਮ ਇਕਵੇਲੈਂਟ ਰਿਸਰਚਰਾਂ (Full-Time Equivalent (FTE) researcher) ਦੀ ਸੰਖਿਆ ਵਿੱਚ ਸੁਧਾਰ ਦੀ ਦਿਸ਼ਾ ਵਿੱਚ ਦੇਸ਼ ਦੇ ਰਿਸਰਚ ਅਤੇ ਵਿਕਾਸ ਦੇ ਅਧਾਰ ਦਾ ਵਿਸਤਾਰ ਕਰਨ ਦੇ ਲਈ ਮਹੱਤਵਪੂਰਨ ਮਾਨਵ ਸੰਸਾਧਨ ਪੂਲ ਦੇ ਨਿਰਮਾਣ ਵਿੱਚ ਵੀ ਯੋਗਦਾਨ ਦੇਵੇਗਾ। ਸਾਇੰਸ ਐਂਡ ਟੈਕਨੋਲੋਜੀ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਲਕਸ਼ਿਤ ਕ੍ਰਿਆਕਲਾਪ ਕੀਤੇ ਜਾਣਗੇ, ਜਿਸ ਦਾ ਅੰਤਿਮ ਲਕਸ਼ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਪਹਿਲਾ-ਪੁਰਸ਼ ਅਧਾਰਿਤ ਸਮਾਨਤਾ ਲਿਆਉਣਾ ਹੈ। ਇਹ ਯੋਜਨਾ ਸਕੂਲ ਪੱਧਰ ਤੋਂ ਲੈ ਕੇ ਉੱਚ ਸਿੱਖਿਆ ਤੱਕ ਸਾਰੇ ਪੱਧਰਾਂ ‘ਤੇ ਇਨੋਵੇਸ਼ਨਾਂ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਅਤੇ ਲਕਸ਼ਿਤ ਕ੍ਰਿਆਕਲਾਪਾਂ ਦੇ ਮਾਧਿਅਮ ਨਾਲ ਉਦਯੋਗਾਂ ਅਤੇ ਸਟਾਰਟਅੱਪ ਦੇ ਲਈ ਵੀ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕਰੇਗੀ। ਅਕਾਦਮੀਆਂ, ਸਰਕਾਰ ਅਤੇ ਉਦਯੋਗਾਂ ਦਰਮਿਆਨ ਸਹਿਯੋਗ ਵਧਾਉਣ ਦੇ ਲਈ ਮਹੱਤਵਪੂਰਨ ਸਮਰਥਨ ਦਿੱਤਾ ਜਾਵੇਗਾ।

‘ਵਿਗਿਆਨ ਧਾਰਾ’ ਯੋਜਨਾ ਦੇ ਤਹਿਤ ਪ੍ਰਸਤਾਵਿਤ ਸਾਰੇ ਪ੍ਰੋਗਰਾਮ ਵਿਕਸਿਤ ਭਾਰਤ 2047 ਦੇ ਵਿਜ਼ਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ 5 ਵਰ੍ਹੇ ਦੇ ਲਕਸ਼ਾਂ ਦੇ ਅਨੁਰੂਪ ਹੋਣਗੇ। ਯੋਜਨਾ ਦੇ ਰਿਸਰਚ ਅਤੇ ਵਿਕਾਸ ਘਟਕ ਨੂੰ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (ਏਐੱਨਆਰਐੱਫ) ਦੇ ਅਨੁਰੂਪ ਬਣਾਇਆ ਜਾਵੇਗਾ। ਇਸ ਯੋਜਨਾ ਦਾ ਲਾਗੂਕਰਨ ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਰੂਪ ਆਲਮੀ ਤੌਰ ‘ਤੇ ਪ੍ਰਚਲਿਤ ਮਿਆਰਾਂ ਦਾ ਪਾਲਨ ਕਰਦੇ ਹੋਏ ਕੀਤਾ ਜਾਵੇਗਾ।

ਪਿਛੋਕੜ:

ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੇਸ਼ ਵਿੱਚ ਸਾਇੰਸ ਐਂਡ ਟੈਕਨੋਲੋਜੀ ਨਾਲ ਜੁੜੀਆਂ ਗਤੀਵਿਧੀਆਂ ਦੇ ਆਯੋਜਨ, ਤਾਲਮੇਲ ਅਤੇ ਪ੍ਰਮੋਸ਼ਨ ਦੇ ਲਈ ਨੋਡਲ ਵਿਭਾਗ ਦੇ ਰੂਪ ਵਿੱਚ ਕਾਰਜ ਕਰਦਾ ਹੈ। ਦੇਸ਼ ਵਿੱਚ ਸਾਇੰਸ, ਟੈਕਨੋਲੋਜੀ ਅਤੇ ਇਨੋਵੇਸ਼ਨ (ਐੱਸਟੀਆਈ) ਨੂੰ ਹੁਲਾਰਾ ਦੇਣ ਦੇ ਲਈ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਦੁਆਰਾ ਤਿੰਨ ਕੇਂਦਰੀ ਖੇਤਰ ਦੀ ਅੰਬ੍ਰੇਲਾ ਯੋਜਨਾਵਾਂ ਨੂੰ ਪਹਿਲਾਂ ਤੋਂ ਲਾਗੂ ਕੀਤਾ ਜਾ ਰਿਹਾ ਸੀ। ਇਹ ਹਨ: (i) ਸਾਇੰਸ ਐਂਡ ਟੈਕਨੋਲੋਜੀ ਸੰਸਥਾਗਤ ਅਤੇ ਮਾਨਵ ਸਮਰੱਥਾ ਨਿਰਮਾਣ, (ii) ਰਿਸਰਚ ਅਤੇ ਵਿਕਾਸ ਅਤੇ (iii) ਇਨੋਵੇਸ਼ਨ, ਟੈਕਨੋਲੋਜੀ ਵਿਕਾਸ ਅਤੇ ਕਾਰਜ ਵਿੱਚ ਇਸਤੇਮਾਲ। ਇਨ੍ਹਾਂ ਤਿੰਨਾਂ ਯੋਜਨਾਵਾਂ ਨੂੰ ਏਕੀਕ੍ਰਿਤ ਯੋਜਨਾ ‘ਵਿਗਿਆਨ ਧਾਰਾ’ ਵਿੱਚ ਸ਼ਾਮਲ ਕੀਤਾ ਗਿਆ ਹੈ।

************

ਐੱਮਜੇਪੀਐੱਸ/ਐੱਸਕੇਐੱਸ