ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਸੈਂਟਰਲ ਸੈਕਟਰ ਸਕੀਮ ‘ਸਕਿੱਲ ਇੰਡੀਆ ਪ੍ਰੋਗਰਾਮ (ਐੱਸਆਈਪੀ-SIP)’ ਨੂੰ 2022-23 ਤੋਂ 2025-26 ਤੱਕ 8,800 ਕਰੋੜ ਰੁਪਏ ਦੇ ਖਰਚ ਦੇ ਨਾਲ 2026 ਤੱਕ ਜਾਰੀ ਰੱਖਣ ਅਤੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ।
ਇਹ ਪ੍ਰਵਾਨਗੀ ਦੇਸ਼ ਭਰ ਵਿੱਚ ਮੰਗ-ਅਧਾਰਿਤ, ਟੈਕਨੋਲੋਜੀ-ਸਮਰੱਥ ਅਤੇ ਉਦਯੋਗ-ਸਬੰਧੀ ਟ੍ਰੇਨਿੰਗ (demand-driven, technology-enabled, and industry-aligned training) ਨੂੰ ਏਕੀਕ੍ਰਿਤ ਕਰਕੇ ਕੁਸ਼ਲ, ਭਵਿੱਖ ਦੇ ਲਈ ਤਿਆਰ ਕਾਰਜਬਲ (skilled, future-ready workforce) ਦੇ ਨਿਰਮਾਣ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 (ਪੀਐੱਮਕੇਵੀਵਾਈ/PMKVY 4.0), ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਪੀਐੱਮ-ਐੱਨਏਪੀਐੱਸ/PM-NAPS), ਅਤੇ ਜਨ ਸ਼ਿਕਸ਼ਣ ਸੰਸਥਾਨ (ਜੇਐੱਸਐੱਸ-JSS) ਸਕੀਮ – ਤਿੰਨ ਮੁੱਖ ਭਾਗ, ਹੁਣ ” ਸਕਿੱਲ ਇੰਡੀਆ ਪ੍ਰੋਗਰਾਮ” ਦੀ ਕੰਪੋਜ਼ਿਟ ਸੈਂਟਰਲ ਸੈਕਟਰ ਸਕੀਮ ਦੇ ਤਹਿਤ ਇਕੱਠੇ ਕੀਤੇ ਗਏ ਹਨ।ਇਹ ਪ੍ਰਵਾਨਗੀ ਦੇਸ਼ ਭਰ ਵਿੱਚ ਮੰਗ-ਸੰਚਾਲਿਤ, ਟੈਕਨੋਲੋਜੀ-ਸਮਰੱਥ ਅਤੇ ਉਦਯੋਗ-ਅਨੁਕੂਲ ਟ੍ਰੇਨਿੰਗ ਨੂੰ ਏਕੀਕ੍ਰਿਤ ਕਰਕੇ ਇੱਕ ਕੁਸ਼ਲ, ਭਵਿੱਖ ਦੇ ਲਈ ਤਿਆਰ ਕਾਰਜਬਲ ਦੇ ਨਿਰਮਾਣ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਨ੍ਹਾਂ ਪਹਿਲਾਂ ਦਾ ਉਦੇਸ਼ ਸੰਰਚਨਾਤਮਕ ਕੌਸ਼ਲ ਵਿਕਾਸ, ਨੌਕਰੀ ‘ਤੇ ਟ੍ਰੇਨਿੰਗ (on-the-job training), ਅਤੇ ਸਮੁਦਾਇ-ਅਧਾਰਿਤ ਲਰਨਿੰਗ ਪ੍ਰਦਾਨ ਕਰਨਾ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਹਾਸ਼ੀਏ ‘ਤੇ ਰਹਿਣ ਵਾਲੇ ਭਾਈਚਾਰਿਆਂ ਸਹਿਤ ਸ਼ਹਿਰੀ ਅਤੇ ਗ੍ਰਾਮੀਣ ਦੋਨਾਂ ਆਬਾਦੀਆਂ ਨੂੰ ਉੱਚ-ਗੁਣਵੱਤਾ ਵਾਲੀ ਕਿੱਤਾਮੁਖੀ (ਵੋਕੇਸ਼ਨਲ) ਸਿੱਖਿਆ ਤੱਕ ਪਹੁੰਚ ਪ੍ਰਾਪਤ ਹੋ ਸਕੇ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੀਆਂ ਤਿੰਨ ਪ੍ਰਮੁੱਖ ਸਕੀਮਾਂ ਦੇ ਤਹਿਤ ਹੁਣ ਤੱਕ 2.27 ਕਰੋੜ ਤੋਂ ਅਧਿਕ ਲਾਭਾਰਥੀ ਹਨ।
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0: (Pradhan Mantri Kaushal Vikas Yojana 4.0)
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀਐੱਮਕੇਵੀਵਾਈ-PMKVY) 4.0 ਸਕੀਮ ਸਪੈਸ਼ਲ ਪ੍ਰੋਜੈਕਟ (ਐੱਸਪੀ-SP) ਸਹਿਤ ਅਲਪਕਾਲੀ ਟ੍ਰੇਨਿੰਗ (ਐੱਸਟੀਟੀ-STT) ਦੇ ਜ਼ਰੀਏ ਐੱਨਐੱਸਕਿਊਐੱਫ(NSQF) ਅਲਾਇਨਡ ਕੌਸ਼ਲ ਵਿਕਾਸ ਟ੍ਰੇਨਿੰਗ ਪ੍ਰਦਾਨ ਕਰਦੀ ਹੈ ਅਤੇ ਪ੍ਰਾਇਰ ਲਰਨਿੰਗ ਦੀ ਮਾਨਤਾ (ਆਰਪੀਐੱਲ-RPL) ਦੇ ਜ਼ਰੀਏ ਰੀਸਕਿੱਲਿੰਗ ਅਤੇ ਹੁਨਰ ਅਪਸਕਿੱਲਿੰਗ ਪ੍ਰਦਾਨ ਕਰਦੀ ਹੈ, ਜਿਸ ਦਾ ਲਕਸ਼ ਲਾਭਾਰਥੀ 15-59 ਵਰ੍ਹੇ ਦੀ ਉਮਰ ਦਾ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 (The Pradhan Mantri Kaushal Vikas Yojana 4.0)(ਪੀਐੱਮਕੇਵੀਵਾਈ/PMKVY 4.0) ਵਿੱਚ ਕੌਸ਼ਲ ਵਿਕਾਸ ਟ੍ਰੇਨਿੰਗ ਨੂੰ ਉਦਯੋਗ-ਮੁਖੀ ਬਣਾਉਣ, ਰਾਸ਼ਟਰੀ ਪ੍ਰਾਥਮਿਕਤਾਵਾਂ ਨਾਲ ਤਾਲਮੇਲ ਬਿਠਾਉਣ ਅਤੇ ਅਧਿਕ ਸੁਲਭਤਾ ਦੇ ਲਈ ਪਰਿਵਰਤਨਕਾਰੀ ਬਦਲਾਅ ਕੀਤੇ ਗਏ ਹਨ। ਇਸ ਯੋਜਨਾ ਦੇ ਤਹਿਤ ਇੱਕ ਮਹੱਤਵਪੂਰਨ ਬਦਲਾਅ ਇਹ ਹੈ ਕਿ ਅਲਪਕਾਲੀ ਸਕਿੱਲਿੰਗ ਪ੍ਰੋਗਰਾਮਾਂ ਦੇ ਅੰਦਰ ਔਨ-ਦ-ਜੌਬ ਟ੍ਰੇਨਿੰਗ (ਓਜੇਟੀ-OJT) ਨੂੰ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋ ਸਕੇ ਕਿ ਸਿਖਿਆਰਥੀਆਂ ਨੂੰ ਵਾਸਤਵਿਕ ਕਾਰਜ ਦਾ ਅਨੁਭਵ ਅਤੇ ਉਦਯੋਗ ਦਾ ਅਨੁਭਵ ਪ੍ਰਾਪਤ ਹੋਵੇ। ਉਦਯੋਗ ਜਗਤ ਦੀਆਂ ਬਦਲਦੀਆਂ ਮੰਗਾਂ ਅਤੇ ਨਵੇਂ ਯੁਗ ਦੀ ਟੈਕਨੋਲੋਜੀ ਦੇ ਆਗਮਨ ਦੇ ਨਾਲ ਤਾਲਮੇਲ ਬਣਾਈ ਰੱਖਣ ਦੇ ਲਈ, ਏਆਈ, 5ਜੀ ਟੈਕਨੋਲੋਜੀ, ਸਾਇਬਰ ਸੁਰੱਖਿਆ, ਗ੍ਰੀਨ ਹਾਈਡ੍ਰੋਜਨ, ਡ੍ਰੋਨ ਟੈਕਨੋਲੋਜੀ (AI, 5G technology, Cybersecurity, Green Hydrogen, Drone Technology) ‘ਤੇ 400 ਤੋਂ ਅਧਿਕ ਨਵੇਂ ਪਾਠਕ੍ਰਮ ਸ਼ੁਰੂ ਕੀਤੇ ਗਏ ਹਨ, ਜੋ ਉੱਭਰਦੀਆਂ ਟੈਕਨੋਲੋਜੀਆਂ ਅਤੇ ਭਵਿੱਖ ਦੇ ਕੌਸ਼ਲ ‘ਤੇ ਧਿਆਨ ਕੇਂਦ੍ਰਿਤ ਕਰਨਗੇ।
ਮਿਸ਼ਰਿਤ ਅਤੇ ਲਚੀਲੇ ਲਰਨਿੰਗ ਮਾਡਲ (The blended and flexible learning model) ਵਿੱਚ ਹੁਣ ਡਿਜੀਟਲ ਡਿਲਿਵਰੀ ਸ਼ਾਮਲ ਹੈ, ਜਿਸ ਨਾਲ ਟ੍ਰੇਨਿੰਗ ਅਧਿਕ ਲਚਕਦਾਰ ਅਤੇ ਸਕੇਲੇਬਲ (more flexible and scalable) ਹੋ ਗਈ ਹੈ। ਮਿਸ਼ਰਿਤ ਅਤੇ ਲਚੀਲੇ ਟ੍ਰੇਨਿੰਗ ਮਾਡਲਾਂ ਵਿੱਚ ਹੁਣ ਡਿਜੀਟਲ ਡਿਲਿਵਰੀ ਸ਼ਾਮਲ ਹੈ, ਜਿਸ ਨਾਲ ਟ੍ਰੇਨਿੰਗ ਅਧਿਕ ਲਚੀਲੀ ਅਤੇ ਸਕੇਲੇਬਲ ਹੋ ਗਈ ਹੈ। ਲਕਸ਼ਿਤ, ਉਦਯੋਗ-ਪ੍ਰਾਸੰਗਿਕ ਸਕਿੱਲਸ ਪ੍ਰਦਾਨ ਕਰਨ, ਸਿਖਿਆਰਥੀਆਂ ਨੂੰ ਉੱਚ-ਮੰਗ ਵਾਲੀ ਨੌਕਰੀ ਵਿੱਚ ਅਪਸਕਿੱਲ, ਰੀਸਕਿੱਲ ਪ੍ਰਾਪਤ ਕਰਨ ਅਤੇ ਰੋਜ਼ਗਾਰ ਯੋਗਤਾ ਵਧਾਉਣ ਦੇ ਸਮਰੱਥ ਬਣਾਉਣ ਦੇ ਲਈ ਪ੍ਰੋਗਰਾਮ 7.5 ਤੋਂ 30 ਘੰਟਿਆਂ ਤੱਕ ਦੇ ਮਾਇਕ੍ਰੋ-ਕ੍ਰੈਡੈਂਸ਼ਿਅਲ ਅਤੇ ਨੈਸ਼ਨਲ ਆਕੂਪੇਸ਼ਨਲ ਸਟੈਂਡਰਡਸ (ਐੱਨਓਐੱਸ-NoS)-ਅਧਾਰਿਤ ਪਾਠਕ੍ਰਮ ਪ੍ਰਸਤੁਤ ਕਰਦਾ ਹੈ।
ਮੌਜੂਦਾ ਬੁਨਿਆਦੀ ਢਾਂਚੇ ਦੇ ਪਾਰ ਉਪਯੋਗ ਨੂੰ ਅਧਿਕਤਮ ਕਰਨ ਅਤੇ ਕੁਆਲਿਟੀ ਟ੍ਰੇਨਿੰਗ ਤੱਕ ਪਹੁੰਚ ਦਾ ਵਿਸਤਾਰ ਕਰਨ ਦੇ ਲਈ, IITs, NITs ਅਤੇ ਜਵਾਹਰ ਨਵੋਦਯ ਵਿਦਿਆਲਾ (JNVs), ਕੇਂਦਰੀਯ ਵਿਦਿਆਲਾ, ਸੈਨਿਕ ਸਕੂਲ, ਏਕਲਵਯ ਮਾਡਲ ਰਿਹਾਇਸ਼ੀ ਸਕੂਲ (EMRS), ਪੀਐੱਮ ਸ਼੍ਰੀ ਸਕੂਲ, ਟੂਲਰੂਮ, ਐੱਨਆਈਐੱਲਈਟੀ, ਸੀਆਈਪੀਈਟੀ (IITs, NITs, and Jawahar Navodaya Vidyalayas (JNVs), Kendriya Vidyalayas, Sainik Schools, Eklavya Model Residential Schools (EMRS), PM Shri Schools, Toolrooms, NILET, CIPET) ਆਦਿ ਸਹਿਤ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਵਿੱਚ ਕੌਸ਼ਲ ਕੇਂਦਰ (Skill Hubs) ਸਥਾਪਿਤ ਕੀਤੇ ਗਏ ਹਨ। ਪੀਐੱਮਕੇਵੀਵਾਈ (PMKVY) 4.0 ਵਿਭਿੰਨ ਖੇਤਰੀ ਭਾਸ਼ਾਵਾਂ ਵਿੱਚ ਉਪਲਬਧ ਪਾਠਕ੍ਰਮ ਦੇ ਨਾਲ ਉਦਯੋਗ-ਪ੍ਰਾਸੰਗਿਕ ਟ੍ਰੇਨਿੰਗ ਨੂੰ ਸੁਨਿਸ਼ਚਿਤ ਕਰਦੀ ਹੈ ਜੋ ਸਕਿੱਲਿੰਗ ਨੂੰ ਵਧੇਰੇ ਸਮਾਵੇਸ਼ੀ ਅਤੇ ਸੁਲਭ ਬਣਾਉਂਦੀ ਹੈ। ਸਿੱਖਣ ਦੇ ਨਤੀਜਿਆਂ (learning outcomes) ਨੂੰ ਬਿਹਤਰ ਬਣਾਉਣ ਦੇ ਲਈ 600 ਤੋਂ ਅਧਿਕ ਟ੍ਰੇਨੀ ਅਤੇ ਟ੍ਰੇਨਰ ਹੈਂਡਬੁਕਸ ਦਾ ਅੱਠ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।
ਕੁਆਲਿਟੀ ਟ੍ਰੇਨਿੰਗ ਅਤੇ ਮੁੱਲਾਂਕਣ ਨੂੰ ਮਜ਼ਬੂਤ ਕਰਨ ਦੇ ਲਈ, ਇੱਕ ਲੱਖ ਮੁੱਲਾਂਕਣਕਾਰਾਂ ਅਤੇ ਟ੍ਰੇਨਰਾਂ ਦਾ ਇੱਕ ਰਾਸ਼ਟਰੀ ਪੂਲ (national pool) ਵਿਕਸਿਤ ਕੀਤਾ ਜਾ ਰਿਹਾ ਹੈ, ਜਿਸ ਨਾਲ ਟ੍ਰੇਨਿੰਗ ਸੈਂਟਰਾਂ ਵਿੱਚ ਮਿਆਰੀਕਰਣ ਅਤੇ ਮੁਹਾਰਤ ਸੁਨਿਸ਼ਚਿਤ ਹੋ ਸਕੇ। ਉਦਯੋਗ ਸਾਂਝੇਦਾਰੀਆਂ ਰਿਕਰੂਟ ਟ੍ਰੇਨ ਡਿਪਲੌਇ (ਆਰਟੀਡੀ- RTD) ਟ੍ਰੇਨਿੰਗ ਦੇ ਜ਼ਰੀਏ ਰੋਜ਼ਗਾਰ ਦੇ ਅਵਸਰਾਂ ਤੱਕ ਪਹੁੰਚ ਸੁਨਿਸ਼ਚਿਤ ਕਰਦੀਆਂ ਹਨ।
ਇਸ ਦੇ ਅਤਿਰਿਕਤ, ਇਹ ਯੋਜਨਾ ਇੰਟਰਨੈਸ਼ਨਲ ਮੋਬਿਲਿਟੀ ‘ਤੇ ਜ਼ੋਰ ਦਿੰਦੀ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਭਾਰਤੀ ਵਰਕਰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਸਕਿੱਲਸ ਨਾਲ ਲੈਸ ਹੋਣ। ਮੰਤਰਾਲੇ ਨੇ ਵਿਭਿੰਨ ਦੇਸ਼ਾਂ ਦੇ ਨਾਲ ਮੋਬਿਲਿਟੀ ਪਾਰਟਨਰਸ਼ਿਪ ਸਮਝੌਤਿਆਂ (ਐੱਮਪੀਏਜ਼-MPAs) ਅਤੇ ਸਹਿਮਤੀ ਪੱਤਰਾਂ(ਐੱਮਓਯੂਜ਼-MoUs) ‘ਤੇ ਹਸਤਾਖਰ ਕੀਤੇ ਹਨ ਅਤੇ ਜ਼ਰੂਰੀ ਖੇਤਰੀ ਸਕਿੱਲ ਪਾੜੇ ਦੇ ਅਧਿਐਨ (sectorial skill gap studies) ਭੀ ਕੀਤੇ ਹਨ। ਇਸ ਯੋਜਨਾ ਦੇ ਤਹਿਤ, ਸਾਡੇ ਕਾਰਜਬਲ ਦੇ ਲਈ ਇੰਟਰਨੈਸ਼ਨਲ ਮੋਬਿਲਿਟੀ ਦੇ ਅਵਸਰਾਂ ਨੂੰ ਵਧਾਉਣ ਦੇ ਲਈ ਡੋਮੇਨ ਮੁਹਾਰਤ, ਸੰਯੁਕਤ ਪ੍ਰਮਾਣੀਕਰਣਾਂ, ਭਾਸ਼ਾ ਦਕਸ਼ਤਾ ਅਤੇ ਸੌਫਟ ਸਕਿੱਲਸ (enablement of training in domain skills, joint certifications, language proficiency, and soft skills) ਵਿੱਚ ਟ੍ਰੇਨਿੰਗ ਨੂੰ ਸਮਰੱਥ ਕਰਨ ਦੇ ਲਈ ਪਹਿਲ ਕੀਤੀ ਗਈ ਹੈ।
ਪੀਐੱਮਕੇਵੀਵਾਈ 4.0 (PMKVY 4.0,) ਦੇ ਤਹਿਤ, ਅੰਤਰ-ਮੰਤਰਾਲਾ ਤਾਲਮੇਲ (inter-ministerial convergence) ਨੂੰ ਵਧਾਉਣ ਦੇ ਲਈ ਇੱਕ ਸੰਪੂਰਨ-ਸਰਕਾਰੀ ਪਹੁੰਚ (whole-of-government approach) ਅਪਣਾਈ ਗਈ ਹੈ, ਜਿਸ ਨਾਲ ਸਾਰੇ ਖੇਤਰਾਂ ਵਿੱਚ ਕੌਸ਼ਲ ਪਹਿਲਾਂ (skilling initiatives) ਦਾ ਨਿਰਵਿਘਨ ਐਗਜ਼ੀਕਿਊਸ਼ਨ (seamless execution) ਸੁਨਿਸ਼ਚਿਤ ਹੋ ਸਕੇ । ਇਹ ਯੋਜਨਾ ਵਿਭਿੰਨ ਕੌਸ਼ਲ ਵਿਕਾਸ ਅਤੇ ਉੱਦਮਤਾ ਯੋਜਨਾਵਾਂ ਦੇ ਕੌਸ਼ਲ ਵਿਕਾਸ ਘਟਕਾਂ ਨੂੰ ਪੂਰਾ ਕਰਦੀ ਹੈ, ਜਿਸ ਨਾਲ ਪ੍ਰਭਾਵ ਅਧਿਕਤਮ ਹੋਵੇਗਾ ਅਤੇ ਸੰਸਾਧਨ ਦਕਸ਼ਤਾ ਵਿੱਚ ਵਾਧਾ ਹੋਵੇਗਾ। ਪ੍ਰਮੁੱਖ ਸਹਿਯੋਗਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਤਹਿਤ ਪੀਐੱਮ ਵਿਸ਼ਵਕਰਮਾ(PM Vishwakarma), ਪੀਐੱਮ ਸੂਰਯ ਘਰ: ਮੁਫ਼ਤ ਬਿਜਲੀ ਯੋਜਨਾ (PM Surya Ghar: Muft Bijli Yojana) ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰਾਲੇ ਦਾ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ (National Green Hydrogen Mission), ਐੱਨਏਐੱਲ ਜਲ ਮਿੱਤਰ (NAL JAL Mitra) ਆਦਿ ਸ਼ਾਮਲ ਹਨ।
ਕਾਰਜਕੁਸ਼ਲਤਾ ਵਧਾਉਣ ਦੇ ਲਈ ਪ੍ਰਕਿਰਿਆਗਤ ਪਰਿਵਰਤਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸੈਕਟਰਲ ਕੌਸ਼ਲ ਅੰਤਰਾਲ (sectoral skill gaps) ਅਤੇ ਉਦਯੋਗ ਦੀਆਂ ਜ਼ਰੂਰਤਾਂ ਦੀ ਬਿਹਤਰ ਪਹਿਚਾਣ ਦੇ ਲਈ ਮੰਗ ਮੁੱਲਾਂਕਣ ਰਣਨੀਤੀ ਦਾ ਪੁਨਰਗਠਨ ਭੀ ਸ਼ਾਮਲ ਹੈ। ਪੀਐੱਮਕੇਵੀਵਾਈ 4.0 (PMKVY 4.0) ਵਿੱਚ ਪ੍ਰਮੁੱਖ ਸੁਧਾਰ “ਈਜ਼ ਆਵ੍ ਡੂਇੰਗ ਬਿਜ਼ਨਸ” (“Ease of Doing Business”) ਦੀ ਪਹੁੰਚ ਹੈ, ਜਿਸ ਨੇ ਅਨੁਪਾਲਨ ਦੇ ਬੋਝ ਨੂੰ ਕਾਫੀ ਘੱਟ ਕਰ ਦਿੱਤਾ ਹੈ, ਜਿਸ ਨਾਲ ਯੋਜਨਾ ਵਿੱਚ ਭਾਗੀਦਾਰੀ ਅਧਿਕ ਸੁਵਿਵਸਥਿਤ ਅਤੇ ਕੁਸ਼ਲ ਹੋ ਗਈ ਹੈ।
ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਪੀਐੱਮ-ਐੱਨਏਪੀਐੱਸ /PM-NAPS):
ਰਾਸ਼ਟਰੀ ਕੌਸ਼ਲ ਵਿਕਾਸ ਅਤੇ ਉੱਦਮਤਾ ਨੀਤੀ, 2015 (The National Policy on Skill Development and Entrepreneurship, 2015) ਭਾਰਤ ਵਿੱਚ ਕੁਸ਼ਲ ਜਨਸ਼ਕਤੀ ਸਿਰਜਣ ਦੇ ਲਈ ਇੱਕ ਪ੍ਰਮੁੱਖ ਘਟਕ ਦੇ ਰੂਪ ਵਿੱਚ ਅਪ੍ਰੈਂਟਿਸਸ਼ਿਪ ‘ਤੇ ਕੇਂਦ੍ਰਿਤ ਕਰਦੀ ਹੈ। ਅਪ੍ਰੈਂਟਿਸਸ਼ਿਪ ਟ੍ਰੇਨਿੰਗ ਵਾਲੇ ਕਾਰਜਸਥਲ ‘ਤੇ ਕਿੱਤਾਮੁਖੀ ਟ੍ਰੇਨਿੰਗ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਜਿੱਥੇ ਯੁਵਾ ਵਾਸਤਵਿਕ ਕਾਰਜਸਥਲ ‘ਤੇ ਕੰਮ ਕਰਕੇ ਕੌਸ਼ਲ ਪ੍ਰਾਪਤ ਕਰ ਸਕਦੇ ਹਨ ਅਤੇ ਨਾਲ ਹੀ ਖ਼ੁਦ ਦੀ ਆਰਥਿਕ ਸਹਾਇਤਾ ਦੇ ਲਈ ਥੋੜ੍ਹੀ ਤਨਖ਼ਾਹ ਭੀ ਪ੍ਰਾਪਤ ਕਰ ਸਕਦੇ ਹਨ। ਅਪ੍ਰੈਂਟਿਸਸ਼ਿਪ ਨੂੰ ਆਲਮੀ ਪੱਧਰ ‘ਤੇ ਭੀ ਕੌਸ਼ਲ ਪ੍ਰਾਪਤੀ ਅਤੇ ਸਿੱਖਣ ਦੇ ਦੌਰਾਨ ਕਮਾਈ(skill acquisition and earning while learning) ਦੇ ਲਈ ਸਭ ਤੋਂ ਅੱਛਾ ਮਾਡਲ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਪੀਐੱਮ-ਐੱਨਏਪੀਐੱਸ/PM-NAPS) ਸਿੱਖਿਆ ਤੋਂ ਲੈ ਕੇ ਕੰਮ ਤੱਕ ਨਿਰਵਿਘਨ ਪਰਿਵਰਤਨ ਦਾ ਸਮਰਥਨ ਕਰਦੀ ਹੈ ਅਤੇ ਇਹ ਸੁਨਿਸ਼ਚਿਤ ਕਰਦੀ ਹੈ ਕਿ ਅਪ੍ਰੈਂਟਿਸ ਵਾਸਤਵਿਕ ਦੁਨੀਆ ਦੇ ਸੰਪਰਕ ਵਿੱਚ ਰਹਿੰਦੇ ਹੋਏ ਉਦਯੋਗ-ਵਿਸ਼ਿਸ਼ਟ ਸਕਿੱਲਸ (industry-specific skills) ਹਾਸਲ ਕਰਨ। ਭਾਰਤ ਵਿੱਚ ਅਪ੍ਰੈਂਟਿਸਿਜ਼ ਅਤੇ ਅਦਾਰਿਆਂ ਦੋਹਾਂ ਨੂੰ ਸਹਾਇਤਾ ਦੇਣ ਦੇ ਲਈ ਕੇਂਦਰ ਸਰਕਾਰ ਦੁਆਰਾ 1,500 ਰੁਪਏ ਪ੍ਰਤੀ ਮਹੀਨਾ ਤੱਕ ਦਾ ਵਜ਼ੀਫ਼ਾ (stipend) ਦਿੱਤਾ ਜਾਵੇਗਾ। ਟ੍ਰੇਨਿੰਗ ਪੀਰੀਅਡ ਦੇ ਦੌਰਾਨ ਵਜ਼ੀਫ਼ੇ ਦਾ 25 ਪ੍ਰਤੀਸ਼ਤ ਡਾਇਰੈਕਟ ਬੈਨਿਫਿਟ ਟ੍ਰਾਂਸਫਰ (ਡੀਬੀਟੀ-DBT) ਦੇ ਜ਼ਰੀਏ ਪ੍ਰਦਾਨ ਕੀਤਾ ਜਾਵੇਗਾ। ਇਹ ਸਕੀਮ 14 ਤੋਂ 35 ਸਾਲ ਦੀ ਉਮਰ ਸਮੂਹ ਦੇ ਲੋਕਾਂ ਲਈ ਬਣਾਈ ਗਈ ਹੈ, ਜਿਸ ਨਾਲ ਵਿਵਿਧ ਜਨਸੰਖਿਅਕੀ (various demographics) ਦੇ ਲਈ ਕੌਸ਼ਲ ਵਿਕਾਸ ਦੇ ਅਵਸਰਾਂ ਤੱਕ ਸਮਾਵੇਸ਼ੀ ਪਹੁੰਚ ਸੁਨਿਸ਼ਚਿਤ ਹੋ ਸਕੇ।
ਨੈਸ਼ਨਲ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ (ਐੱਨਏਪੀਐੱਸ-NAPS) ਮੌਜੂਦਾ ਮੈਨੂਫੈਕਚਰਿੰਗ ਵਿੱਚ ਅਪ੍ਰੈਂਟਿਸਸ਼ਿਪ ਦੇ ਅਵਸਰਾਂ ਨੂੰ ਪ੍ਰੋਤਸਾਹਿਤ ਕਰਦੀ ਹੈ, ਜਿਸ ਵਿੱਚ ਏਆਈ(AI), ਰੋਬੋਟਿਕਸ, ਬਲੌਕਚੈਨ, ਗ੍ਰੀਨ ਐਨਰਜੀ ਅਤੇ ਇੰਡਸਟ੍ਰੀ 4.0 ਟੈਕਨੋਲੋਜੀਆਂ (AI, robotics, blockchain, green energy, and Industry 4.0 technologies) ਜਿਹੇ ਉੱਭਰਦੇ ਖੇਤਰ (emerging fields) ਸ਼ਾਮਲ ਹਨ। ਇਹ ਸਕਿੱਲਿੰਗ ਪਹਿਲਾਂ ਨੂੰ ਭਵਿੱਖ ਦੇ ਰੋਜ਼ਗਾਰ ਬਜ਼ਾਰਾਂ(futuristic job markets) ਅਤੇ ਉਦਯੋਗ ਪ੍ਰਵਿਰਤੀ (industry trend) ਦੇ ਨਾਲ ਜੋੜਦੀ ਹੈ। ਇਹ ਸਕੀਮ ਛੋਟੇ ਅਦਾਰਿਆਂ, ਵਿਸ਼ੇਸ਼ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼-MSMEs) ਅਤੇ ਖ਼ਾਹਿਸ਼ੀ ਜ਼ਿਲ੍ਹਿਆਂ ਅਤੇ ਉੱਤਰ-ਪੂਰਬ ਖੇਤਰ ਵਿੱਚ ਸਥਿਤ ਅਦਾਰਿਆਂ ਵਿੱਚ ਅਪ੍ਰੈਂਟਿਸਿਜ਼ ਦੇ ਦਾਖ਼ਲੇ ਨੂੰ ਭੀ ਪ੍ਰੋਤਸਾਹਿਤ ਕਰਦੀ ਹੈ।
ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ –JSS) ਸਕੀਮ:
ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ–JSS) ਸਕੀਮ ਇੱਕ ਸਮੁਦਾਇ-ਕੇਂਦ੍ਰਿਤ ਸਕਿੱਲਿੰਗ ਪਹਿਲ (community-centric skilling initiative) ਹੈ, ਜੋ ਕਿ ਵੋਕੇਸ਼ਨਲ ਟ੍ਰੇਨਿੰਗ ਨੂੰ ਸੁਲਭ, ਲਚੀਲਾ ਅਤੇ ਸਮਾਵੇਸ਼ੀ ਬਣਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ, ਵਿਸ਼ੇਸ਼ ਕਰਕੇ ਮਹਿਲਾਵਾਂ, ਗ੍ਰਾਮੀਣ ਨੌਜਵਾਨਾਂ ਅਤੇ ਆਰਥਿਕ ਤੌਰ ‘ਤੇ ਵੰਚਿਤ ਸਮੂਹਾਂ ਦੇ ਲਈ ਅਤੇ 15 ਤੋਂ 45 ਸਾਲ ਦੀ ਉਮਰ ਸਮੂਹ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ। ਇੱਕ ਲਚੀਲੇ ਕਾਰਜਕ੍ਰਮ ਦੇ ਨਾਲ ਘੱਟ ਲਾਗਤ ‘ਤੇ, ਘਰ-ਘਰ ਟ੍ਰੇਨਿੰਗ ਉਪਲਬਧ ਕਰਵਾ ਕੇ, ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ–JSS) ਇਹ ਸੁਨਿਸ਼ਚਿਤ ਕਰਦਾ ਹੈ ਕਿ ਸਕਿੱਲਿੰਗ ਅਵਸਰ (skilling opportunities) ਉਨ੍ਹਾਂ ਲੋਕਾਂ ਤੱਕ ਪਹੁੰਚਣ ਜਿਨ੍ਹਾਂ ਨੂੰ ਉਨ੍ਹਾਂ ਦੀ ਸਭ ਤੋਂ ਅਧਿਕ ਜ਼ਰੂਰਤ ਹੈ, ਜਿਸ ਨਾਲ ਸਵੈ-ਰੋਜ਼ਗਾਰ ਅਤੇ ਮਜ਼ਦੂਰੀ-ਅਧਾਰਿਤ ਆਜੀਵਿਕਾ ਦੋਹਾਂ ਨੂੰ ਹੁਲਾਰਾ ਮਿਲਦਾ ਹੈ। ਕੌਸ਼ਲ ਵਿਕਾਸ (skill development) ਦੇ ਅਤਿਰਿਕਤ, ਇਹ ਪ੍ਰੋਗਰਾਮ ਸਮਾਜਿਕ ਸਸ਼ਕਤੀਕਰਣ, ਭਾਈਚਾਰਿਆਂ ਵਿੱਚ ਸਿਹਤ, ਸਵੱਛਤਾ, ਵਿੱਤੀ ਸਾਖਰਤਾ, ਲਿੰਗ ਸਮਾਨਤਾ ਅਤੇ ਸਿੱਖਿਆ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਨ ਸਿਕਸ਼ਣ ਸੰਸਥਾਨ (ਜੇਐੱਸਐੱਸ–JSS) ਸਰਕਾਰ ਦੀਆਂ ਪ੍ਰਮੁੱਖ ਪਹਿਲਾਂ ਨਾਲ ਜੁੜਿਆ ਹੋਇਆ ਹੈ, ਜਿਵੇਂ ਕਿ: ਪ੍ਰਧਾਨ ਮੰਤਰੀ ਜਨਮਨ(PM JANMAN,), ਸਮਾਜ ਵਿੱਚ ਸਭ ਦੇ ਲਈ ਜੀਵਨ ਭਰ ਸਿੱਖਿਆ ਦੀ ਸਮਝ (Understanding of Lifelong Learning for All in Society) (ਯੂਐੱਲਐੱਲਏਐੱਸ-ULLAS), ਆਦਿ, ਤਾਕਿ ਸਮਾਵੇਸ਼ੀ ਸਕਿੱਲਿੰਗ (inclusive skilling) ਨੂੰ ਹੁਲਾਰਾ ਦਿੱਤਾ ਜਾ ਸਕੇ।
ਰਾਸ਼ਟਰੀ ਢਾਂਚੇ (national frameworks) ਦੇ ਅਨੁਰੂਪ, ਸਕਿੱਲ ਇੰਡੀਆ ਪ੍ਰੋਗਰਾਮ ਦੇ ਤਹਿਤ ਸਾਰੇ ਪ੍ਰਮਾਣੀਕਰਣਾਂ (all certifications) ਨੂੰ ਨੈਸ਼ਨਲ ਸਕਿੱਲਸ ਯੋਗਤਾ ਫ੍ਰੇਮਵਰਕ (ਐੱਨਐੱਸਕਿਊਐੱਫ-NSQF) ਦੇ ਨਾਲ ਮੈਪ ਕੀਤੇ ਗਏ ਹਨ ਅਤੇ ਡਿਜੀਲੌਕਰ (DigiLocker) ਅਤੇ ਨੈਸ਼ਨਲ ਕ੍ਰੈਡਿਟ ਫ੍ਰੇਮਵਰਕ (NCrF) ਨਾਲ ਸਹਿਜਤਾਪੂਰਵਕ ਏਕੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਸਕਿੱਲਸ ਦੀ ਰਸਮੀ ਮਾਨਤਾ ਸੁਨਿਸ਼ਚਿਤ ਹੋ ਰਹੀ ਹੈ ਅਤੇ ਰੋਜ਼ਗਾਰ ਅਤੇ ਉਚੇਰੀ ਸਿੱਖਿਆ ਵਿੱਚ ਸਹਿਜ ਬਦਲਾਅ (smooth transitions) ਸੰਭਵ ਹੋ ਰਹੇ ਹਨ।
ਸਕਿੱਲ ਇੰਡੀਆ ਪ੍ਰੋਗਰਾਮ (Skill India Programme) ਨੂੰ ਜਾਰੀ ਰੱਖਣ ਦੇ ਨਾਲ, ਸਰਕਾਰ ਅੱਜ ਦੇ ਤੇਜ਼ੀ ਨਾਲ ਬਦਲਦੇ ਰੋਜ਼ਗਾਰ ਪਰਿਦ੍ਰਿਸ਼ ਵਿੱਚ ਨਿਰੰਤਰ ਅਪਸਕਿੱਲਿੰਗ ਅਤੇ ਰੀਸਕਿੱਲਿੰਗ (continuous upskilling and reskilling) ਦੇ ਮਹੱਤਵ ਨੂੰ ਪਹਿਚਾਣਦੇ ਹੋਏ, ਜੀਵਨ ਭਰ ਸਿੱਖਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਇਹ ਪਹਿਲ ਪੀਰਿਔਡਿਕ ਲੇਬਰ ਫੋਰਸ ਸਰਵੇਖਣ (ਪੀਐੱਲਐੱਫਐੱਸ-PLFS) ਦੇ ਡੇਟਾ ਨੂੰ ਸਿੱਧੇ ਤੌਰ ‘ਤੇ ਸ਼ਾਮਲ ਕਰੇਗੀ, ਜਿਸ ਨਾਲ ਇਹ ਸੁਨਿਸ਼ਚਿਤ ਹੋਵੇਗਾ ਕਿ ਕਾਰਜਬਲ ਵਿਕਾਸ ਨੀਤੀਆਂ ਆਰਥਿਕ ਅਤੇ ਉਦਯੋਗਿਕ ਰੁਝਾਨਾਂ ਦੇ ਅਨੁਰੂਪ ਹੋਣ।
ਸਕਿੱਲ ਇੰਡੀਆ ਪ੍ਰੋਗਰਾਮ (The Skill India Programme) ਭਾਰਤ ਦੇ ਕਾਰਜਬਲ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੀ ਆਲਮੀ ਅਰਥਵਿਵਸਥਾ ਵਿੱਚ ਸਫ਼ਲ ਹੋਣ ਲਈ ਜ਼ਰੂਰੀ ਸਕਿੱਲਸ (skills) ਨਾਲ ਲੈਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਉਦਯੋਗ-ਪ੍ਰਾਸੰਗਿਕ ਟ੍ਰੇਨਿੰਗ (industry-relevant training), ਉੱਭਰਦੀਆਂ ਟੈਕਨੋਲੋਜੀਆਂ ਅਤੇ ਇੰਟਰਨੈਸ਼ਨਲ ਮੋਬਿਲਿਟੀ ਪਹਿਲਾਂ ਨੂੰ ਏਕੀਕ੍ਰਿਤ ਕਰਕੇ ਅਤਿਅਧਿਕ ਸਕਿੱਲਡ ਅਤੇ ਪ੍ਰਤੀਯੋਗੀ ਕਾਰਜਬਲ (highly skilled and competitive workforce) ਤਿਆਰ ਕਰਨਾ ਹੈ। ਆਰਥਿਕ ਸਸ਼ਕਤੀਕਰਣ ਦੇ ਇੱਕ ਪ੍ਰਮੁੱਖ ਚਾਲਕ ਦੇ ਰੂਪ ਵਿੱਚ, ਸਕਿੱਲ ਇੰਡੀਆ (Skill India) ਸਾਰੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣਾ, ਉੱਦਮਸ਼ੀਲਤਾ ਅਤੇ ਉਤਪਾਦਕਤਾ ਵਾਧੇ ਵਿੱਚ ਯੋਗਦਾਨ ਦਿੰਦਾ ਹੈ। ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ (ਐੱਮਐੱਸਡੀਈ-MSDE) ਕਿੱਤਾਮੁਖੀ (ਵੋਕੇਸ਼ਨਲ) ਸਿੱਖਿਆ ਨੂੰ ਮਜ਼ਬੂਤ ਕਰਨ, ਅਪ੍ਰੈਂਟਿਸਸ਼ਿਪ ਦੇ ਅਵਸਰਾਂ ਦਾ ਵਿਸਤਾਰ ਕਰਨ ਅਤੇ ਜੀਵਨ ਭਰ ਸਿੱਖਣ ਨੂੰ ਹੁਲਾਰਾ ਦੇਣ ਦੇ ਲਈ ਪ੍ਰਤੀਬੱਧ ਹੈ, ਤਾਕਿ ਭਾਰਤ ਦਾ ਕਾਰਜਬਲ ਭਵਿੱਖ ਦੇ ਲਈ ਤਿਆਰ ਹੋਵੇ ਅਤੇ ਕੌਸ਼ਲ-ਅਧਾਰਿਤ ਰੋਜ਼ਗਾਰ (skill-based employment) ਵਿੱਚ ਇੱਕ ਗਲੋਬਲ ਲੀਡਰ ਦੇ ਰੂਪ ਵਿੱਚ ਸਥਾਪਿਤ ਹੋ ਸਕੇ।
(ਅਧਿਕ ਜਾਣਕਾਰੀ ਦੇ ਲਈ ਕਲਿੱਕ ਕਰੋ : https://www.skillindiadigital.gov.in/home)
*****
ਐੱਮਜੇਪੀਐੱਸ/ਬੀਐੱਮ