ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੜਾਅ IV) ਦੇ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐੱਨਐੱਫਐੱਸਏ) (ਅੰਤਯੋਦਯ ਅੰਨ ਯੋਜਨਾ ਅਤੇ ਪ੍ਰਾਥਮਿਕਤਾ ਵਾਲੇ ਪਰਿਵਾਰ) ਦੇ ਤਹਿਤ ਕਵਰ ਕੀਤੇ ਗਏ ਅਧਿਕਤਮ 81.35 ਕਰੋੜ ਲਾਭਾਰਥੀਆਂ, ਜਿਸ ਵਿੱਚ ਅਪ੍ਰਤੱਖ ਲਾਭ ਤਬਾਦਲੇ(ਡੀਬੀਟੀ) ਦੇ ਤਹਿਤ ਕਵਰ ਕੀਤੇ ਗਏ ਲੋਕ ਵੀ ਸ਼ਾਮਲ ਹਨ, ਨੂੰ ਪੰਜ ਮਹੀਨਿਆਂ ਦੀ ਇੱਕ ਹੋਰ ਮਿਆਦ ਯਾਨੀ ਜੁਲਾਈ ਤੋਂ ਲੈ ਕੇ ਨਵੰਬਰ , 2021 ਤੱਕ ਲਈ ਪੰਜ ਕਿਲੋ ਪ੍ਰਤੀ ਵਿਅਕਤੀ ਪ੍ਰਤੀ ਮਹੀਨੇ ਦੀ ਦਰ ਨਾਲ ਮੁਫ਼ਤ ਅਤਿਰਿਕਤ ਅਨਾਜ ਦੀ ਐਲੇਕੇਸ਼ਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਟੀਪੀਡੀਐੱਸ ਦੇ ਤਹਿਤ ਅਧਿਕਤਮ 81.35 ਕਰੋੜ ਵਿਅਕਤੀਆਂ ਨੂੰ ਪੰਜ ਮਹੀਨੇ ਲਈ ਪੰਜ ਕਿਲੋ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਮੁਫ਼ਤ ਅਤਿਰਿਕਤ ਅਨਾਜ ਦੀ ਪ੍ਰਵਾਨਗੀ ਕਰਕੇ 64,031 ਕਰੋੜ ਰੁਪਏ ਦੀ ਅਨੁਮਾਨਿਤ ਖੁਰਾਕ ਸਬਸਿਡੀ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਭਾਰਤ ਸਰਕਾਰ ਇਸ ਯੋਜਨਾ ਲਈ ਰਾਜਾਂ/ਕੇਂਦਰ-ਸ਼ਾਸਿਤ ਪ੍ਰਦੇਸ਼ਾਂ ਦੇ ਬਿਨਾ ਕਿਸੇ ਵੀ ਯੋਗਦਾਨ ਦੇ ਪੂਰਾ ਖਰਚ ਕਰ ਰਹੀ ਹੈ, ਭਾਰਤ ਸਰਕਾਰ ਦੁਆਰਾ ਟ੍ਰਾਂਸਪੋਰਟ ਅਤੇ ਹੈਂਡਲਿੰਗ ਅਤੇ ਐੱਫਪੀਐੱਸ ਡੀਲਰਾਂ ਦੇ ਮਾਰਜਿਨ ਆਦਿ ਲਈ ਲਗਭਗ 3,234.85 ਕਰੋੜ ਰੁਪਏ ਦਾ ਅਤਿਰਿਕਤ ਖਰਚ ਕੀਤਾ ਜਾਵੇਗਾ । ਇਸ ਪ੍ਰਕਾਰ, ਭਾਰਤ ਸਰਕਾਰ ਦੁਆਰਾ ਕੀਤਾ ਜਾਣ ਵਾਲਾ ਕੁੱਲ ਅਨੁਮਾਨਿਤ ਖਰਚ 67,266.44 ਕਰੋੜ ਰੁਪਏ ਹੋਵੇਗਾ।
ਕਣਕ/ਚਾਵਲ ਦੇ ਰੂਪ ਵਿੱਚ ਐਲੋਕੇਸ਼ਨ ਬਾਰੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਤੈਅ ਕੀਤਾ ਜਾਵੇਗਾ। ਨਾਲ ਹੀ, ਖੁਰਾਕ ਅਤੇ ਜਨਤਕ ਵੰਡ ਵਿਭਾਗ ਮੌਨਸੂਨ, ਬਰਫਬਾਰੀ, ਆਦਿ ਜਿਹੇ ਉਲਟ ਮੌਸਮ ਦੀ ਸਥਿਤੀ ਅਤੇ ਸਪਲਾਈ ਚੇਨ ਅਤੇ ਕੋਵਿਡ ਕਰਕੇ ਪੈਦਾ ਹੋਈਆਂ ਰੁਕਾਵਟਾਂ ਦੀ ਵਜ੍ਹਾ ਨਾਲ ਉਤਪੰਨ ਹੋਣ ਵਾਲੀਆਂ ਪਰਿਚਾਲਨ ਸਬੰਧੀ ਜ਼ਰੂਰਤਾਂ ਦੇ ਅਨੁਸਾਰ ਪੀਐੱਮਜੀਕੇਏਵਾਈ ਦੇ ਪੜਾਅ III ਅਤੇ ਪੜਾਅ IV ਦੇ ਤਹਿਤ ਉਠਾਅ/ਡਿਸਟ੍ਰੀਬਿਊਸ਼ਨ ਦੀ ਮਿਆਦ ਵਿੱਚ ਵਿਸਤਾਰ ਬਾਰੇ ਫ਼ੈਸਲਾ ਲੈ ਸਕਦਾ ਹੈ ।
ਅਨਾਜ ਦੇ ਮਾਮਲੇ ਵਿੱਚ ਕੁੱਲ ਨਿਰਗਮ (ਆਊਟਗੋ) ਲਗਭਗ 204 ਲੱਖ ਮੀਟ੍ਰਿਕ ਟਨ ਹੋ ਸਕਦਾ ਹੈ। ਇਸ ਐਡੀਸ਼ਨਲ ਐਲੋਕੇਸ਼ਨ ਨਾਲ ਕੋਰੋਨਾ ਵਾਇਰਸ ਦੇ ਕਾਰਨ ਆਈ ਆਰਥਿਕ ਰੁਕਾਵਟ ਨਾਲ ਗ਼ਰੀਬਾਂ ਨੂੰ ਹੋਣ ਵਾਲੀਆਂ ਕਠਿਨਾਈਆਂ ਵਿੱਚ ਕਮੀ ਆਵੇਗੀ। ਅਗਲੇ ਪੰਜ ਸਾਲਾਂ ਵਿੱਚ ਕਿਸੇ ਵੀ ਗ਼ਰੀਬ ਪਰਿਵਾਰ ਨੂੰ ਵਿਘਨ ਦੀ ਵਜ੍ਹਾ ਨਾਲ ਅਨਾਜ ਦੀ ਅਣਉਪਲਬਧਤਾ ਦੇ ਕਾਰਨ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
*******
ਡੀਐੱਸ