ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਧਾਰਚੂਲਾ (ਭਾਰਤ) -ਧਾਰਚੂਲਾ (ਨੇਪਾਲ) ਵਿੱਚ ਮਹਾਕਾਲੀ ਨਦੀ ‘ਤੇ ਪੁਲ਼ ਦੇ ਨਿਰਮਾਣ ਦੇ ਲਈ ਭਾਰਤ ਅਤੇ ਨੇਪਾਲ ਦੇ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਹੋਣ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਕੂਟਨੀਤਕ ਸਬੰਧ ਹੋਰ ਬਿਹਤਰ ਹੋਣਗੇ।
ਪਿਛੋਕੜ:
ਨੇੜਲੇ ਗੁਆਂਢੀਆਂ ਦੇ ਰੂਪ ਵਿੱਚ, ਭਾਰਤ ਅਤੇ ਨੇਪਾਲ ਦੇ ਦਰਮਿਆਨ ਮਿੱਤਰਤਾ ਅਤੇ ਸਹਿਯੋਗ ਦਾ ਅਨੂਠਾ ਸਬੰਧ ਹੈ, ਜੋ ਇੱਕ ਖੁੱਲ੍ਹੀ ਸੀਮਾ ਦੇ ਨਾਲ-ਨਾਲ ਜਨ–ਜਨ ਦੇ ਦਰਮਿਆਨ ਗਹਿਰੇ ਸਬੰਧਾਂ ਅਤੇ ਸੱਭਿਆਚਾਰ ਤੋਂ ਪ੍ਰਮਾਣਿਤ ਹੈ। ਭਾਰਤ ਅਤੇ ਨੇਪਾਲ ਦੋਨੋਂ ਸਾਰਕ, ਬਿਮਸਟੈੱਕ ਜਿਹੇ ਕਈ ਖੇਤਰੀ ਮੰਚਾਂ ਦੇ ਨਾਲ-ਨਾਲ ਆਲਮੀ ਮੰਚਾਂ ‘ਤੇ ਇਕੱਠੇ ਕੰਮ ਕਰ ਰਹੇ ਹਨ।
****
ਡੀਐੱਸ