ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ, ਨੇ ਕਿਸਾਨਾਂ ਨੂੰ ਡੀਏਪੀ ਦੀਆਂ ਕਿਫਾਇਤੀ ਦਰਾਂ ‘ਤੇ ਨਿਰੰਤਰ ਉਪਲਬਧਤਾ ਸੁਨਿਸ਼ਚਿਤ ਕਰਵਾਉਣ ਲਈ 01.01.2025 ਤੋਂ ਅਗਲੇ ਹੁਕਮਾਂ ਤੱਕ ਦੀ ਮਿਆਦ ਲਈ ਐੱਨਬੀਐੱਸ ਸਬਸਿਡੀ ਦੇ ਪਰ੍ਹੇ ਡਾਈ-ਅਮੋਨੀਅਮ ਫਾਸਫੇਸ (ਡੀਏਪੀ) ‘ਤੇ ਇੱਕ ਮੁਸ਼ਤ ਸਪੈਸ਼ਲ ਪੈਕੇਜ ਨੂੰ 3,500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਵਧਾਉਣ ਦੇ ਫਰਟੀਲਾਈਜ਼ਰ ਡਿਪਾਰਟਮੈਂਟ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪਰੋਕਤ ਲਈ ਅਸਥਾਈ ਬਜਟ ਦੀ ਜ਼ਰੂਰਤ ਲਗਭਗ 3,850 ਕਰੋੜ ਰੁਪਏ ਤੱਕ ਹੋਵੇਗੀ।
ਪਿਛੋਕੜ:
ਖਾਦ ਨਿਰਮਾਤਾਵਾਂ/ਆਯਾਤਕਾਰਾਂ ਦੁਆਰਾ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ ‘ਤੇ ਪੀਐਂਡਕੇ ਫਰਟੀਲਾਈਜ਼ਰਸ ਦੇ 28 ਗ੍ਰੇਡ ਉਪਲਬਧ ਕਰਵਾਏ ਜਾਂਦੇ ਹਨ। ਪੀਐਂਡਕੇ ਫਰਟੀਲਾਈਜ਼ਰਸ ‘ਤੇ ਸਬਸਿਡੀ 01.04.2010 ਤੋਂ ਐੱਨਬੀਐੱਸ ਸਕੀਮ ਦੁਆਰਾ ਨਿਯੰਤਰਿਤ ਹੈ। ਕਿਸਾਨਾਂ ਦੀ ਭਲਾਈ ਨੂੰ ਦ੍ਰਿੜ੍ਹਤਾ ਨਾਲ ਧਿਆਨ ਵਿੱਚ ਰੱਖ ਕੇ ਉਨ੍ਹਾਂ ਨੂੰ ਸਰਬਉੱਚ ਤਰਜੀਹ ਦੇਣਾ ਜਾਰੀ ਰੱਖਦੇ ਹੋਏ, ਸਰਕਾਰ ਨੇ ਡਾਈ-ਅਮੋਨੀਅਮ ਫਾਸਫੇਟ (ਡੀਏਪੀ) ਫਰਟੀਲਾਈਜ਼ਰਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕਰਦੇ ਹੋਏ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਭੂ-ਰਾਜਨੀਤਕ ਰੁਕਾਵਟਾਂ ਅਤੇ ਆਲਮੀ ਬਜ਼ਾਰ ਸਥਿਤੀਆਂ ਦੀ ਅਸਥਿਰਤਾ ਦੇ ਬਾਵਜੂਦ, ਸਰਕਾਰ ਨੇ ਹਾੜ੍ਹੀ ਅਤੇ ਸਾਉਣੀ 2024-25 ਦੇ ਲਈ ਕਿਸਾਨਾਂ ਨੂੰ ਸਸਤੀਆਂ ਕੀਮਤਾਂ ‘ਤੇ ਡੀਏਪੀ ਦੀ ਉਪਲਬਧਾ ਸੁਨਿਸ਼ਚਿਤ ਕਰਕੇ ਕਿਸਾਨ ਹਿਤੈਸ਼ੀ ਦ੍ਰਿਸ਼ਟੀਕੋਣ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਰੱਖੀ। ਜੁਲਾਈ 2024 ਵਿੱਚ ਕੈਬਨਿਟ ਨੇ 01.04.2024 ਤੋਂ 31.12.2024 ਤੱਕ ਐੱਨਬੀਐੱਸ ਸਬਸਿਡੀ ਤੋਂ ਪਰ੍ਹੇ ਡੀਏਪੀ ‘ਤੇ 3500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਇੱਕ ਮੁਸ਼ਤ ਸਪੈਸ਼ਲ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਵਿੱਚ ਲਗਭਗ 2625 ਕਰੋੜ ਰੁਪਏ ਦਾ ਵਿੱਤੀ ਪ੍ਰਭਾਵ ਸੀ।
ਲਾਭ:
ਕਿਸਾਨਾਂ ਨੂੰ ਰਿਆਇਤੀ, ਕਿਫਾਇਤੀ ਅਤੇ ਉਚਿਤ ਕੀਮਤ ‘ਤੇ ਡੀਏਪੀ ਦੀ ਉਪਲਬਧਤਾ ਸੁਨਿਸ਼ਚਿਤ ਕੀਤੀ ਜਾਵੇਗੀ।
ਲਾਗੂਕਰਨ ਰਣਨੀਤੀ ਅਤੇ ਟੀਚਾ:
ਕਿਸਾਨਾਂ ਨੂੰ ਕਿਫਾਇਤੀ ਕੀਮਤ ‘ਤੇ ਡੀਏਪੀ ਫਰਟੀਲਾਈਜ਼ਰਸ ਦੀ ਸੁਚਾਰੂ ਉਪਲਬਧਤਾ ਸੁਨਿਸ਼ਚਿਤ ਕਰਨ ਲਈ ਐੱਨਬੀਐੱਸ ਸਬਸਿਡੀ ਦੇ ਤਹਿਤ ਡੀਏਪੀ ‘ਤੇ 3,500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਸਪੈਸ਼ਲ ਪੈਕੇਜ 01.01.2025 ਤੋਂ ਅਗਲੇ ਹੁਕਮਾਂ ਤੱਕ ਪ੍ਰਦਾਨ ਕੀਤਾ ਜਾਵੇਗਾ।
***
ਐੱਮਜੇਪੀਐੱਸ/ਬੀਐੱਮ
The Cabinet decision on extending the One-time Special Package on Di-Ammonium Phosphate will help our farmers by ensuring DAP at affordable prices. https://t.co/KU0c8IYCXV
— Narendra Modi (@narendramodi) January 1, 2025