ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਅਤੇ ਇਟਲੀ ਗਣਰਾਜ ਦੇ ਡਿਪਾਰਟਮੈਂਟ ਆਵ੍ ਸਿਵਲ ਪ੍ਰੋਟੈਕਸ਼ਨ ਆਵ੍ ਦਿ ਪ੍ਰੇਸੀਡੈਂਸੀ ਆਵ੍ ਦਿ ਕਾਉਂਸਿਲ ਆਵ੍ ਮਿਨਿਸਟਰਸ ਦਰਮਿਆਨ ਹੋਏ ਆਪਦਾ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਸੰਬੰਧੀ ਸਹਿਮਤੀ ਪੱਤਰ ਤੋਂ ਜਾਣੂ ਕਰਾਇਆ ਗਿਆ ।
ਲਾਭ:
ਆਪਦਾ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਸੰਬੰਧੀ ਸਹਿਮਤੀ ਪੱਤਰ ‘ਤੇ ਭਾਰਤ ਵੱਲੋਂ ਐੱਨਡੀਐੱਮਏ ਅਤੇ ਇਟਲੀ ਗਣਰਾਜ ਦੇ ਡਿਪਾਰਟਮੈਂਟ ਆਵ੍ ਸਿਵਲ ਪ੍ਰੋਟੈਕਸ਼ਨ ਆਵ੍ ਦਿ ਪ੍ਰੇਸੀਡੈਂਸੀ ਆਵ੍ ਦਿ ਕਾਉਂਸਿਲ ਆਵ੍ ਮਿਨਿਸਟਰਸ ਨੇ ਹਸਤਾਖ਼ਰ ਕੀਤੇ ਸਨ।
ਇਸ ਸਹਿਮਤੀ ਪੱਤਰ ਦੇ ਤਹਿਤ ਇੱਕ ਅਜਿਹੀ ਪ੍ਰਣਾਲੀ ਬਣਾਈ ਜਾਵੇਗੀ, ਜਿਸ ਦੇ ਨਾਲ ਭਾਰਤ ਅਤੇ ਇਟਲੀ, ਦੋਨਾਂ ਨੂੰ ਲਾਭ ਹੋਵੇਗਾ। ਇਸ ਦੇ ਤਹਿਤ ਦੋਨਾਂ ਦੇਸ਼ਾਂ ਨੂੰ ਇੱਕ-ਦੂਜੇ ਦੀਆਂ ਆਪਦਾ ਪ੍ਰਬੰਧਨ ਪ੍ਰਣਾਲੀਆਂ ਤੋਂ ਲਾਭ ਹੋਵੇਗਾ ਅਤੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਤਿਆਰੀ, ਪ੍ਰਤਿਕਿਰਿਆ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ) ਅਤੇ ਇਟਲੀ ਗਣਰਾਜ ਦਿ ਡਿਪਾਰਟਮੈਂਟ ਆਵ੍ ਸਿਵਲ ਪ੍ਰੋਟੈਕਸ਼ਨ ਆਵ੍ ਦਿ ਪ੍ਰੇਸੀਡੈਂਸੀ ਆਵ੍ ਦਿ ਕਾਉਂਸਿਲ ਆਵ੍ ਮਿਨਿਸਟਰਸ ਦਰਮਿਆਨ ਆਪਦਾ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਸਹਿਯੋਗ ਸੰਬੰਧੀ ਸਹਿਮਤੀ ਪੱਤਰ ‘ਤੇ ਜੂਨ, 2021 ਨੂੰ ਹਸਤਾਖ਼ਰ ਕੀਤੇ ਗਏ ਸਨ ।
****
ਡੀਐੱਸ