ਮੇਰੇ ਪਿਆਰੇ ਦੇਸ਼ਵਾਸੀਓ,
ਮਾਨਵਤਾ ਦੇ ਸਾਹਮਣੇ ਐਸੇ ਅਵਸਰ ਬਹੁਤ ਘੱਟ ਆਉਂਦੇ ਹਨ ਜਦੋਂ ਸਮੇਂ ਦਾ ਚੱਕਰ, ਸਾਨੂੰ ਅਤੀਤ ਨੂੰ ਸੁਧਾਰ ਕੇ ਨਵੇਂ ਭਵਿੱਖ ਦੇ ਨਿਰਮਾਣ ਦਾ ਮੌਕਾ ਦਿੰਦਾ ਹੈ। ਅੱਜ ਸੁਭਾਗ ਨਾਲ ਸਾਡੇ ਸਾਹਮਣੇ ਇੱਕ ਐਸਾ ਹੀ ਖਿਣ ਹੈ। ਦਹਾਕਿਆਂ ਪਹਿਲਾਂ, ਜੈਵ-ਵਿਵਿਧਤਾ ਦੀ ਸਦੀਆਂ ਪੁਰਾਣੀ ਜੋ ਕੜੀ ਟੁੱਟ ਗਈ ਸੀ, ਉਹ ਵਿਲੁਪਤ (ਅਲੋਪ) ਹੋ ਗਈ ਸੀ, ਅੱਜ ਸਾਨੂੰ ਉਸ ਨੂੰ ਫਿਰ ਤੋਂ ਜੋੜਨ ਦਾ ਮੌਕਾ ਮਿਲਿਆ ਹੈ। ਅੱਜ ਭਾਰਤ ਦੀ ਧਰਤੀ ‘ਤੇ ਚੀਤੇ ਪਰਤ ਆਏ ਹਨ। ਅਤੇ ਮੈਂ ਇਹ ਵੀ ਕਹਾਂਗਾ ਕਿ ਇਨ੍ਹਾਂ ਚੀਤਿਆਂ ਦੇ ਨਾਲ ਹੀ ਭਾਰਤ ਦੀ ਪ੍ਰਕ੍ਰਿਤੀ ਪ੍ਰੇਮੀ ਚੇਤਨਾ ਵੀ ਪੂਰੀ ਸ਼ਕਤੀ ਨਾਲ ਜਾਗ੍ਰਿਤ ਹੋ ਚੁੱਕੀ ਹੈ। ਮੈਂ ਇਸ ਇਤਿਹਾਸਿਕ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੰਦਾ ਹਾਂ।
ਵਿਸ਼ੇਸ਼ ਤੌਰ ‘ਤੇ ਮੈਂ ਸਾਡੇ ਮਿੱਤਰ ਦੇਸ਼ ਨਾਮੀਬੀਆ ਅਤੇ ਉੱਥੋਂ ਦੀ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਦਹਾਕਿਆਂ ਬਾਅਦ ਚੀਤੇ ਭਾਰਤ ਦੀ ਧਰਤੀ ‘ਤੇ ਵਾਪਸ ਪਰਤੇ ਹਨ।
ਮੈਨੂੰ ਵਿਸ਼ਵਾਸ ਹੈ, ਇਹ ਚੀਤੇ ਨਾ ਕੇਵਲ ਪ੍ਰਕ੍ਰਿਤੀ ਦੇ ਪ੍ਰਤੀ ਸਾਡੀਆਂ ਜ਼ਿੰਮੇਦਾਰੀਆਂ ਦਾ ਬੋਧ ਕਰਵਾਉਣਗੇ, ਬਲਕਿ ਸਾਡੀਆਂ ਮਾਨਵੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਤੋਂ ਵੀ ਅਵਗਤ (ਜਾਣੂ) ਕਰਵਾਉਣਗੇ।
ਸਾਥੀਓ,
ਜਦੋਂ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦੇ ਹਾਂ ਤਾਂ ਬਹੁਤ ਕੁਝ ਗੁਆ ਬੈਠਦੇ ਹਾਂ। ਇਸ ਲਈ ਹੀ ਅਜ਼ਾਦੀ ਕੇ ਇਸ ਅੰਮ੍ਰਿਤਕਾਲ ਵਿੱਚ ਅਸੀਂ ‘ਆਪਣੇ ਵਿਰਾਸਤ ’ਤੇ ਗਰਵ (ਮਾਣ)’ ਅਤੇ ‘ਗ਼ੁਲਾਮੀ ਕੀ ਮਾਨਸਿਕਤਾ ਤੋਂ ਮੁਕਤੀ’ ਜਿਹੇ ਪੰਚ ਪ੍ਰਣਾਂ ਦੇ ਮਹੱਤਵ ਨੂੰ ਦੁਹਰਾਇਆ ਹੈ। ਪਿਛਲੀਆਂ ਸਦੀਆਂ ਤੋਂ ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਪ੍ਰਕ੍ਰਿਤੀ ਦੇ ਦੋਹਨ ਨੂੰ ਸ਼ਕਤੀ-ਪ੍ਰਦਰਸ਼ਨ ਅਤੇ ਆਧੁਨਿਕਤਾ ਦਾ ਪ੍ਰਤੀਕ ਮੰਨ ਲਿਆ ਗਿਆ ਸੀ। 1947 ਵਿੱਚ ਜਦੋਂ ਦੇਸ਼ ਵਿੱਚ ਕੇਵਲ ਆਖਰੀ ਤਿੰਨ ਚੀਤੇ ਬਚੇ ਸਨ, ਤਾਂ ਉਨ੍ਹਾਂ ਦਾ ਵੀ ਸਾਲ ਦੇ ਜੰਗਲਾਂ ਵਿੱਚ ਨਿਸ਼ਠੁਰਤਾ (ਬੇਰਹਿਮੀ) ਅਤੇ ਗ਼ੈਰ-ਜ਼ਿੰਮੇਦਾਰੀ ਨਾਲ ਸ਼ਿਕਾਰ ਕਰ ਲਿਆ ਗਿਆ। ਇਹ ਦੁਰਭਾਗ ਰਿਹਾ ਕਿ ਅਸੀਂ 1952 ਵਿੱਚ ਚੀਤਿਆਂ ਨੂੰ ਦੇਸ਼ ਤੋਂ ਵਿਲੁਪਤ (ਅਲੋਪ) ਤਾਂ ਐਲਾਨ ਕਰ ਦਿੱਤਾ, ਲੇਕਿਨ ਉਨ੍ਹਾਂ ਦੇ ਪੁਨਰਵਾਸ ਦੇ ਲਈ ਦਹਾਕਿਆਂ ਤੱਕ ਕੋਈ ਸਾਰਥਕ ਪ੍ਰਯਾਸ ਨਹੀਂ ਹੋਇਆ।
ਅੱਜ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਹੁਣ ਦੇਸ਼ ਨਵੀਂ ਊਰਜਾ ਦੇ ਨਾਲ ਚੀਤਿਆਂ ਦੇ ਪੁਨਰਵਾਸ ਦੇ ਲਈ ਜੁਟ ਗਿਆ ਹੈ। ਅੰਮ੍ਰਿਤ ਵਿੱਚ ਤਾਂ ਉਹ ਸਮਰੱਥਾ ਹੁੰਦੀ ਹੈ, ਜੋ ਮ੍ਰਿਤ ਨੂੰ ਵੀ ਪੁਨਰਜੀਵਿਤ ਕਰ ਦਿੰਦਾ ਹੈ। ਮੈਨੂੰ ਖੁਸ਼ੀ ਹੈ ਕਿ ਆਜ਼ਾਦੀ ਕੇ ਅੰਮ੍ਰਿਤਕਾਲ ਵਿੱਚ ਕਰਤੱਵ ਅਤੇ ਵਿਸ਼ਵਾਸ ਦਾ ਇਹ ਅੰਮ੍ਰਿਤ ਸਾਡੀ ਵਿਰਾਸਤ ਨੂੰ, ਸਾਡੀਆਂ ਧਰੋਹਰਾਂ ਨੂੰ, ਅਤੇ ਹੁਣ ਚੀਤਿਆਂ ਨੂੰ ਵੀ ਭਾਰਤ ਦੀ ਧਰਤੀ ‘ਤੇ ਪੁਨਰਜੀਵਿਤ ਕਰ ਰਿਹਾ ਹੈ।
ਇਸ ਪਿੱਛੇ ਸਾਡੀ ਸਾਲਾਂ ਦੀ ਮਿਹਨਤ ਹੈ। ਇੱਕ ਐਸਾ ਕੰਮ, ਰਾਜਨੀਤਕ ਦ੍ਰਿਸ਼ਟੀ ਤੋਂ ਜਿਸ ਨੂੰ ਕੋਈ ਮਹੱਤਵ ਨਹੀਂ ਦਿੰਦਾ, ਉਸ ਦੇ ਪਿੱਛੇ ਵੀ ਅਸੀਂ ਭਰਪੂਰ ਊਰਜਾ ਲਗਾਈ। ਇਸ ਦੇ ਲਈ ਇੱਕ ਵਿਸਤ੍ਰਿਤ ਚੀਤਾ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਸਾਡੇ ਵਿਗਿਆਨੀਆਂ ਨੇ ਲੰਬੀ ਰਿਸਰਚ ਕੀਤੀ, ਸਾਊਥ ਅਫਰੀਕਨ ਅਤੇ ਨਾਮੀਬਿਆਈ ਐਕਸਪਰਟਸ ਦੇ ਨਾਲ ਮਿਲ ਕੇ ਕੰਮ ਕੀਤਾ। ਸਾਡੀਆਂ ਟੀਮਸ ਉੱਥੇ ਗਈਆਂ, ਉੱਥੋਂ ਦੇ ਐਕਸਪਰਟਸ (ਮਾਹਿਰ) ਵੀ ਭਾਰਤ ਆਏ। ਪੂਰੇ ਦੇਸ਼ ਵਿੱਚ ਚੀਤਿਆਂ ਦੇ ਲਈ ਸਭ ਤੋਂ ਉਪਯੁਕਤ ਖੇਤਰ ਦੇ ਲਈ ਵਿਗਿਆਨਕ ਸਰਵੇ ਕੀਤੇ ਗਏ, ਅਤੇ ਤਦ ਕੂਨੋ ਨੈਸ਼ਨਲ ਪਾਰਕ ਨੂੰ ਇਸ ਸ਼ੁਭ ਸ਼ੁਰੂਆਤ ਦੇ ਲਈ ਚੁਣਿਆ ਗਿਆ। ਅਤੇ ਅੱਜ, ਸਾਡੀ ਉਹ ਮਿਹਨਤ, ਪਰਿਣਾਮ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ।
ਸਾਥੀਓ,
ਇਹ ਬਾਤ ਸਹੀ ਹੈ ਕਿ, ਜਦੋਂ ਪ੍ਰਕ੍ਰਿਤੀ ਅਤੇ ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ ਤਾਂ ਸਾਡਾ ਭਵਿੱਖ ਵੀ ਸੁਰੱਖਿਅਤ ਹੁੰਦਾ ਹੈ। ਵਿਕਾਸ ਅਤੇ ਸਮ੍ਰਿੱਧੀ ਦੇ ਰਸਤੇ ਵੀ ਖੁੱਲ੍ਹਦੇ ਹਨ। ਕੂਨੋ ਨੈਸ਼ਨਲ ਪਾਰਕ ਵਿੱਚ ਜਦੋਂ ਚੀਤੇ ਫਿਰ ਤੋਂ ਦੌੜਨਗੇ, ਤਾਂ ਇੱਥੋਂ ਦਾ grassland eco-system ਫਿਰ ਤੋਂ restore ਹੋਵੇਗਾ, bio-diversity ਹੋਰ ਵਧੇਗੀ। ਆਉਣ ਵਾਲੇ ਦਿਨਾਂ ਵਿੱਚ eco-tourism ਵੀ ਵਧੇਗਾ, ਇੱਥੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਜਨਮ ਲੈਣਗੀਆਂ, ਰੋਜ਼ਗਾਰ ਦੇ ਅਵਸਰ ਵਧਣਗੇ। ਲੇਕਿਨ ਸਾਥੀਓ, ਮੈਂ ਅੱਜ ਤੁਹਾਨੂੰ, ਸਾਰੇ ਦੇਸ਼ਵਾਸੀਆਂ ਨੂੰ ਇੱਕ ਤਾਕੀਦ ਵੀ ਕਰਨਾ ਚਾਹੁੰਦਾ ਹਾਂ। ਕੂਨੋ ਨੈਸ਼ਨਲ ਪਾਰਕ ਵਿੱਚ ਛੱਡੇ ਗਏ ਚੀਤਿਆਂ ਨੂੰ ਦੇਖਣ ਦੇ ਲਈ ਦੇਸ਼ਵਾਸੀਆਂ ਨੂੰ ਕੁਝ ਮਹੀਨੇ ਦਾ ਧੀਰਜ ਦਿਖਾਉਣਾ ਹੋਵੇਗਾ,ਇੰਤਜ਼ਾਰ ਕਰਨਾ ਹੋਵੇਗਾ। ਅੱਜ ਇਹ ਚੀਤੇ ਮਹਿਮਾਨ ਬਣ ਕੇ ਆਏ ਹਨ, ਇਸ ਖੇਤਰ ਤੋਂ ਅਣਜਾਣ ਹਨ। ਕੂਨੋ ਨੈਸ਼ਨਲ ਪਾਰਕ ਨੂੰ ਇਹ ਚੀਤੇ ਆਪਣਾ ਘਰ ਬਣਾ ਪਾਉਣ, ਇਸ ਦੇ ਲਈ ਸਾਨੂੰ ਇਨ੍ਹਾਂ ਚੀਤਿਆਂ ਨੂੰ ਵੀ ਕੁਝ ਮਹੀਨਿਆਂ ਦਾ ਸਮਾਂ ਦੇਣਾ ਹੋਵੇਗਾ। ਅੰਤਰਰਾਸ਼ਟਰੀ ਗਾਈਡਲਾਈਨਸ ’ਤੇ ਚਲਦੇ ਹੋਏ ਭਾਰਤ ਇਨ੍ਹਾਂ ਚੀਤਿਆਂ ਨੂੰ ਵਸਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਆਪਣੇ ਪ੍ਰਯਾਸਾਂ ਨੂੰ ਵਿਫ਼ਲ ਨਹੀਂ ਹੋਣ ਦੇਣਾ ਹੈ।
ਸਾਥੀਓ,
ਦੁਨੀਆ ਅੱਜ ਜਦੋਂ ਪ੍ਰਕ੍ਰਿਤੀ ਅਤੇ ਵਾਤਾਵਰਣ ਦੇ ਵੱਲ ਦੇਖਦੀ ਹੈ ਤਾਂ sustainable development ਦੀ ਬਾਤ ਕਰਦੀ ਹੈ। ਲੇਕਿਨ ਪ੍ਰਕ੍ਰਿਤੀ ਅਤੇ ਵਾਤਾਵਰਣ, ਪਸ਼ੂ ਅਤੇ ਪੰਛੀ, ਭਾਰਤ ਦੇ ਲਈ ਇਹ ਕੇਵਲ sustainability ਅਤੇ security ਦੇ ਵਿਸ਼ੇ ਨਹੀਂ ਹਨ। ਸਾਡੇ ਲਈ ਇਹ ਸਾਡੀ sensibility ਅਤੇ spirituality ਦਾ ਅਧਾਰ ਵੀ ਹਨ। ਅਸੀਂ ਉਹ ਲੋਕ ਹਾਂ ਜਿਨ੍ਹਾਂ ਦਾ ਸੱਭਿਆਚਾਰਕ ਅਸਤਿੱਤਵ ‘ਸਰਵਮ੍ ਖਲਵਿਦਮ੍ ਬ੍ਰਹਮ’ (‘सर्वम् खल्विदम् ब्रह्म‘) ਦੇ ਮੰਤਰ ‘ਤੇ ਟਿਕਿਆ ਹੋਇਆ ਹੈ। ਅਰਥਾਤ, ਸੰਸਾਰ ਵਿੱਚ ਪਸ਼ੂ-ਪੰਛੀ, ਪੇੜ-ਪੌਦੇ, ਜੜ-ਚੇਤਨ ਜੋ ਕੁਝ ਵੀ ਹੈ, ਉਹ ਈਸਵਰ ਦਾ ਹੀ ਸਵਰੂਪ ਹੈ, ਸਾਡਾ ਆਪਣਾ ਹੀ ਵਿਸਤਾਰ ਹੈ। ਅਸੀਂ ਉਹ ਲੋਕ ਹਾਂ ਜੋ ਕਹਿੰਦੇ ਹਾਂ-
‘ਪਰਮ੍ ਪਰੋਪਕਾਰਾਰਥਮ੍ ਯੋ ਜੀਵਤਿ ਸ ਜੀਵਤਿ’। (‘परम् परोपकारार्थम् यो जीवति स जीवति‘।
ਅਰਥਾਤ, ਖ਼ੁਦ ਦੇ ਫਾਇਦੇ ਨੂੰ ਧਿਆਨ ਵਿੱਚ ਰੱਖ ਕੇ ਜੀਣਾ ਅਸਲ ਜੀਵਨ ਨਹੀਂ ਹੈ। ਅਸਲ ਜੀਵਨ ਉਹ ਜਿਉਂਦਾ ਹੈ ਜੋ ਪਰੋਪਕਾਰ ਦੇ ਲਈ ਜਿਉਂਦਾ ਹੈ। ਇਸੇ ਲਈ, ਅਸੀਂ ਜਦੋਂ ਖ਼ੁਦ ਭੋਜਨ ਕਰਦੇ ਹਾਂ, ਉਸ ਦੇ ਪਹਿਲਾਂ ਪਸ਼ੂ-ਪੰਛੀਆਂ ਦੇ ਲਈ ਅੰਨ ਕੱਢਦੇ ਹਾਂ। ਸਾਡੇ ਆਸਪਾਸ ਰਹਿਣ ਵਾਲੇ ਛੋਟੇ ਤੋਂ ਛੋਟੇ ਜੀਵ ਦੀ ਵੀ ਚਿੰਤਾ ਕਰਨਾ ਸਾਨੂੰ ਸਿਖਾਇਆ ਜਾਂਦਾ ਹੈ। ਸਾਡੇ ਸੰਸਕਾਰ ਐਸੇ ਹਨ ਕਿ ਕਿਤੇ ਅਕਾਰਣ ਕਿਸੇ ਜੀਵ ਦਾ ਜੀਵਨ ਚਲਿਆ ਜਾਵੇ, ਤਾਂ ਅਸੀਂ ਅਪਰਾਧਬੋਧ ਨਾਲ ਭਰ ਜਾਂਦੇ ਹਾਂ। ਫਿਰ ਕਿਸੇ ਪੂਰੀ ਜੀਵ-ਜਾਤੀ ਦਾ ਹੀ ਅਸਤਿੱਤਵ ਹੀ ਅਗਰ ਸਾਡੀ ਵਜ੍ਹਾ ਨਾਲ ਮਿਟ ਜਾਵੇ, ਇਹ ਅਸੀਂ ਕਿਵੇਂ ਸਵੀਕਾਰ ਕਰ ਸਕਦੇ ਹਾਂ?
ਤੁਸੀਂ ਸੋਚੋ, ਸਾਡੇ ਇੱਥੇ ਕਿਤਨੇ ਹੀ ਬੱਚਿਆਂ ਨੂੰ ਇਹ ਪਤਾ ਤੱਕ ਨਹੀਂ ਹੁੰਦਾ ਹੈ ਕਿ ਜਿਸ ਚੀਤੇ ਬਾਰੇ ਸੁਣ ਕੇ ਉਹ ਬੜੇ ਹੋ ਰਹੇ ਹਨ, ਉਹ ਉਨ੍ਹਾਂ ਦੇ ਦੇਸ਼ ਤੋਂ ਪਿਛਲੀ ਸ਼ਤਾਬਦੀ ਵਿੱਚ ਹੀ ਲੁਪਤ ਹੋ ਚੁੱਕਿਆ ਹੈ। ਅੱਜ ਅਫਰੀਕਾ ਦੇ ਕੁਝ ਦੇਸ਼ਾਂ, ਇਰਾਨ ਵਿੱਚ ਚੀਤੇ ਪਾਏ ਜਾਂਦੇ ਹਨ, ਲੇਕਿਨ ਭਾਰਤ ਦਾ ਨਾਮ ਉਸ ਲਿਸਟ ਤੋਂ ਬਹੁਤ ਪਹਿਲਾਂ ਹਟਾ ਦਿੱਤਾ ਗਿਆ ਸੀ। ਆਉਣ ਵਾਲੇ ਵਰ੍ਹਿਆਂ ਵਿੱਚ ਬੱਚਿਆਂ ਨੂੰ ਇਸ ਵਿਡੰਬਨਾ ਤੋਂ ਨਹੀਂ ਗੁਜਰਨਾ ਪਵੇਗਾ। ਮੈਨੂੰ ਵਿਸ਼ਵਾਸ ਹੈ, ਉਹ ਚੀਤੇ ਨੂੰ ਆਪਣੇ ਹੀ ਦੇਸ਼ ਵਿੱਚ, ਕੂਨੋ ਨੈਸ਼ਨਲ ਪਾਰਕ ਵਿੱਚ ਦੌੜਦਾ ਦੇਖ ਪਾਉਣਗੇ। ਚੀਤੇ ਦੇ ਜ਼ਰੀਏ ਅੱਜ ਸਾਡੇ ਜੰਗਲ ਅਤੇ ਜੀਵਨ ਦਾ ਇੱਕ ਬੜਾ ਸੁੰਞ ਭਰ ਰਿਹਾ ਹੈ।
ਸਾਥੀਓ,
ਅੱਜ 21ਵੀਂ ਸਦੀ ਦਾ ਭਾਰਤ, ਪੂਰੀ ਦੁਨੀਆ ਨੂੰ ਸੰਦੇਸ਼ ਦੇ ਰਿਹਾ ਹੈ ਕਿ Economy ਅਤੇ Ecology ਕੋਈ ਵਿਰੋਧਾਭਾਸੀ ਖੇਤਰ ਨਹੀਂ ਹਨ। ਵਾਤਾਵਰਣ ਦੀ ਰੱਖਿਆ ਦੇ ਨਾਲ ਹੀ, ਦੇਸ਼ ਦੀ ਪ੍ਰਗਤੀ ਵੀ ਹੋ ਸਕਦੀ ਹੈ, ਇਹ ਭਾਰਤ ਨੇ ਦੁਨੀਆ ਨੂੰ ਕਰਕੇ ਦਿਖਾਇਆ ਹੈ। ਅੱਜ ਇੱਕ ਪਾਸੇ ਅਸੀਂ ਵਿਸ਼ਵ ਦੀ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ਵਿੱਚ ਸ਼ਾਮਲ ਹਾਂ, ਤਾਂ ਨਾਲ ਹੀ ਦੇਸ਼ ਦੇ ਵਣ-ਖੇਤਰਾਂ ਦਾ ਵਿਸਤਾਰ ਵੀ ਤੇਜ਼ੀ ਨਾਲ ਹੋ ਰਿਹਾ ਹੈ।
ਸਾਥੀਓ,
2014 ਵਿੱਚ ਸਾਡੀ ਸਰਕਾਰ ਬਣਨ ਦੇ ਬਾਅਦ ਤੋਂ ਦੇਸ਼ ਵਿੱਚ ਕਰੀਬ-ਕਰੀਬ ਢਾਈ ਸੌ ਨਵੇਂ ਸੁਰੱਖਿਅਤ ਖੇਤਰ ਜੋੜੇ ਗਏ ਹਨ। ਸਾਡੇ ਇੱਥੇ ਏਸ਼ਿਆਈ ਸ਼ੇਰਾਂ ਦੀ ਸੰਖਿਆ ਵਿੱਚ ਵੀ ਬੜਾ ਇਜਾਫਾ (ਵਾਧਾ) ਹੋਇਆ ਹੈ। ਅੱਜ ਗੁਜਰਾਤ ਦੇਸ਼ ਵਿੱਚ ਏਸ਼ਿਆਈ ਸ਼ੇਰਾਂ ਦਾ ਬੜਾ ਖੇਤਰ ਬਣ ਕੇ ਉੱਭਰਿਆ ਹੈ। ਇਸ ਦੇ ਪਿੱਛੇ ਦਹਾਕਿਆਂ ਦੀ ਮਿਹਨਤ, ਰਿਸਰਚ ਬੇਸਡ policies ਅਤੇ ਜਨ-ਭਾਗੀਦਾਰੀ ਦੀ ਬੜੀ ਭੂਮਿਕਾ ਹੈ।
ਮੈਨੂੰ ਯਾਦ ਹੈ, ਅਸੀਂ ਗੁਜਰਾਤ ਵਿੱਚ ਇੱਕ ਸੰਕਲਪ ਲਿਆ ਸੀ- ਅਸੀਂ ਜੰਗਲੀ ਜੀਵਾਂ ਦੇ ਲਈ ਸਨਮਾਨ ਵਧਾਵਾਂਗੇ, ਅਤੇ ਸੰਘਰਸ਼ ਘਟਾਵਾਂਗੇ। ਅੱਜ ਉਸ ਸੋਚ ਦਾ ਪ੍ਰਭਾਵ ਪਰਿਣਾਮ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ। ਦੇਸ਼ ਵਿੱਚ ਵੀ, tigers ਦੀ ਸੰਖਿਆ ਨੂੰ ਦੁੱਗਣਾ ਕਰਨ ਦਾ ਜੋ ਲਕਸ਼ ਤੈਅ ਕੀਤਾ ਗਿਆ ਸੀ ਅਸੀਂ ਉਸ ਨੂੰ ਸਮੇਂ ਤੋਂ ਪਹਿਲਾਂ ਹਾਸਲ ਕੀਤਾ ਹੈ। ਅਸਾਮ ਵਿੱਚ ਇੱਕ ਸਮੇਂ, ਇੱਕ ਸਿੰਗ ਵਾਲੇ ਗੈਂਡਿਆਂ ਦਾ ਅਸਤਿੱਤਵ ਖ਼ਤਰੇ ਵਿੱਚ ਪੈਣ ਲਗਿਆ ਸੀ, ਲੇਕਿਨ ਅੱਜ ਉਨ੍ਹਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਹਾਥੀਆਂ ਦੀ ਸੰਖਿਆ ਵੀ ਪਿਛਲੇ ਵਰ੍ਹਿਆਂ ਵਿੱਚ ਵਧ ਕੇ 30 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।
ਭਾਈਓ ਅਤੇ ਭੈਣੋਂ,
ਦੇਸ਼ ਵਿੱਚ ਪ੍ਰਕ੍ਰਿਤੀ ਅਤੇ ਵਾਤਾਵਰਣ ਦੇ ਦ੍ਰਿਸ਼ਟੀਕੋਣ ਨਾਲ ਜੋ ਇੱਕ ਹੋਰ ਬੜਾ ਕੰਮ ਹੋਇਆ ਹੈ, ਉਹ ਹੈ wetland ਦਾ ਵਿਸਤਾਰ! ਭਾਰਤ ਹੀ ਨਹੀਂ, ਪੂਰੀ ਦੁਨੀਆ ਵਿੱਚ ਕਰੋੜਾਂ ਲੋਕਾਂ ਦਾ ਜੀਵਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ wetland ecology ‘ਤੇ ਨਿਰਭਰ ਕਰਦੀਆਂ ਹਨ। ਅੱਜ ਦੇਸ਼ ਵਿੱਚ 75 wetlands ਨੂੰ ਰਾਮਸਰ ਸਾਈਟਸ ਦੇ ਰੂਪ ਵਿੱਚ ਐਲਾਨਿਆ ਗਿਆ ਹੈ, ਜਿਨ੍ਹਾਂ ਵਿੱਚੋਂ 26 ਸਾਈਟਸ ਪਿਛਲੇ 4 ਵਰ੍ਹਿਆਂ ਵਿੱਚ ਹੀ ਜੋੜੀਆਂ ਗਈਆਂ ਹਨ। ਦੇਸ਼ ਦੇ ਇਨ੍ਹਾਂ ਪ੍ਰਯਾਸਾਂ ਦਾ ਪ੍ਰਭਾਵ ਆਉਣ ਵਾਲੀਆਂ ਸਦੀਆਂ ਤੱਕ ਦਿਖੇਗਾ, ਅਤੇ ਪ੍ਰਗਤੀ ਦੇ ਨਵੇਂ ਪਥ ਖੋਲ੍ਹੇਗਾ।
ਸਾਥੀਓ,
ਅੱਜ ਸਾਨੂੰ ਆਲਮੀ ਸਮੱਸਿਆਵਾਂ ਨੂੰ, ਸਮਾਧਾਨਾਂ ਨੂੰ ਅਤੇ ਇੱਥੋਂ ਤੱਕ ਕਿ ਆਪਣੇ ਜੀਵਨ ਨੂੰ ਵੀ holistic way ਵਿੱਚ ਦੇਖਣ ਦੀ ਜ਼ਰੂਰਤ ਹੈ। ਇਸ ਲਈ, ਅੱਜ ਭਾਰਤ ਨੇ ਵਿਸ਼ਵ ਦੇ ਲਈ LiFE ਯਾਨੀ, Lifestyle for the Environment ਜਿਹਾ ਜੀਵਨ-ਮੰਤਰ ਦਿੱਤਾ ਹੈ। ਅੱਜ ਇੰਟਰਨੈਸ਼ਨਲ ਸੋਲਰ ਅਲਾਇੰਸ ਜਿਹੇ ਪ੍ਰਯਾਸਾਂ ਦੇ ਦੁਆਰਾ ਭਾਰਤ ਦੁਨੀਆ ਨੂੰ ਇੱਕ ਮੰਚ ਦੇ ਰਿਹਾ ਹੈ, ਇੱਕ ਦ੍ਰਿਸ਼ਟੀ ਦੇ ਰਿਹਾ ਹੈ। ਇਨ੍ਹਾਂ ਪ੍ਰਯਾਸਾਂ ਦੀ ਸਫ਼ਲਤਾ ਦੁਨੀਆ ਦੀ ਦਿਸ਼ਾ ਅਤੇ ਭਵਿੱਖ ਤੈਅ ਕਰੇਗੀ। ਇਸ ਲਈ, ਅੱਜ ਸਮਾਂ ਹੈ ਕਿ ਅਸੀਂ ਗਲੋਬਲ ਚੁਣੌਤੀਆਂ ਨੂੰ ਦੁਨੀਆ ਦੀ ਨਹੀਂ ਆਪਣੀ ਵਿਅਕਤੀਗਤ ਚੁਣੌਤੀ ਵੀ ਮੰਨੀਏ। ਸਾਡੇ ਜੀਵਨ ਵਿੱਚ ਇੱਕ ਛੋਟਾ ਜਿਹਾ ਬਦਲਾਅ ਪੂਰੀ ਪ੍ਰਿਥਵੀ ਦੇ ਭਵਿੱਖ ਦੇ ਲਈ ਇੱਕ ਅਧਾਰ ਬਣ ਸਕਦਾ ਹੈ। ਮੈਨੂੰ ਵਿਸ਼ਵਾਸ ਹੈ, ਭਾਰਤ ਦੇ ਪ੍ਰਯਾਸ ਅਤੇ ਪਰੰਪਰਾਵਾਂ ਇਸ ਦਿਸ਼ਾ ਵਿੱਚ ਪੂਰੀ ਮਾਨਵਤਾ ਦਾ ਪਥਪ੍ਰਦਰਸ਼ਨ ਕਰਨਗੀਆਂ, ਬਿਹਤਰ ਵਿਸ਼ਵ ਦੇ ਸੁਪਨੇ ਨੂੰ ਤਾਕਤ ਦੇਣਗੀਆਂ।
ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਇਸ ਮੁੱਲਵਾਨ (ਕੀਮਤੀ) ਸਮੇਂ ’ਤੇ, ਇਸ ਇਤਿਹਾਸਿਕ ਸਮੇਂ ’ਤੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਬਹੁਤ ਵਧਾਈ ਦਿੰਦਾ ਹਾਂ।
****
ਡੀਐੱਸ/ਵੀਕੇ/ਏਕੇ
Project Cheetah is our endeavour towards environment and wildlife conservation. https://t.co/ZWnf3HqKfi
— Narendra Modi (@narendramodi) September 17, 2022
दशकों पहले, जैव-विविधता की सदियों पुरानी जो कड़ी टूट गई थी, विलुप्त हो गई थी, आज हमें उसे फिर से जोड़ने का मौका मिला है।
— PMO India (@PMOIndia) September 17, 2022
आज भारत की धरती पर चीता लौट आए हैं।
और मैं ये भी कहूँगा कि इन चीतों के साथ ही भारत की प्रकृतिप्रेमी चेतना भी पूरी शक्ति से जागृत हो उठी है: PM @narendramodi
मैं हमारे मित्र देश नामीबिया और वहाँ की सरकार का भी धन्यवाद करता हूँ जिनके सहयोग से दशकों बाद चीते भारत की धरती पर वापस लौटे हैं: PM @narendramodi
— PMO India (@PMOIndia) September 17, 2022
ये दुर्भाग्य रहा कि हमने 1952 में चीतों को देश से विलुप्त तो घोषित कर दिया, लेकिन उनके पुनर्वास के लिए दशकों तक कोई सार्थक प्रयास नहीं हुआ।
— PMO India (@PMOIndia) September 17, 2022
आज आजादी के अमृतकाल में अब देश नई ऊर्जा के साथ चीतों के पुनर्वास के लिए जुट गया है: PM @narendramodi
ये बात सही है कि, जब प्रकृति और पर्यावरण का संरक्षण होता है तो हमारा भविष्य भी सुरक्षित होता है। विकास और समृद्धि के रास्ते भी खुलते हैं।
— PMO India (@PMOIndia) September 17, 2022
कुनो नेशनल पार्क में जब चीता फिर से दौड़ेंगे, तो यहाँ का grassland ecosystem फिर से restore होगा, biodiversity और बढ़ेगी: PM @narendramodi
कुनो नेशनल पार्क में छोड़े गए चीतों को देखने के लिए देशवासियों को कुछ महीने का धैर्य दिखाना होगा, इंतजार करना होगा।
— PMO India (@PMOIndia) September 17, 2022
आज ये चीते मेहमान बनकर आए हैं, इस क्षेत्र से अनजान हैं।
कुनो नेशनल पार्क को ये चीते अपना घर बना पाएं, इसके लिए हमें इन चीतों को भी कुछ महीने का समय देना होगा: PM
कुनो नेशनल पार्क में छोड़े गए चीतों को देखने के लिए देशवासियों को कुछ महीने का धैर्य दिखाना होगा, इंतजार करना होगा।
— PMO India (@PMOIndia) September 17, 2022
आज ये चीते मेहमान बनकर आए हैं, इस क्षेत्र से अनजान हैं।
कुनो नेशनल पार्क को ये चीते अपना घर बना पाएं, इसके लिए हमें इन चीतों को भी कुछ महीने का समय देना होगा: PM
कुनो नेशनल पार्क में छोड़े गए चीतों को देखने के लिए देशवासियों को कुछ महीने का धैर्य दिखाना होगा, इंतजार करना होगा।
— PMO India (@PMOIndia) September 17, 2022
आज ये चीते मेहमान बनकर आए हैं, इस क्षेत्र से अनजान हैं।
कुनो नेशनल पार्क को ये चीते अपना घर बना पाएं, इसके लिए हमें इन चीतों को भी कुछ महीने का समय देना होगा: PM
प्रकृति और पर्यावरण, पशु और पक्षी, भारत के लिए ये केवल sustainability और security के विषय नहीं हैं।
— PMO India (@PMOIndia) September 17, 2022
हमारे लिए ये हमारी sensibility और spirituality का भी आधार हैं: PM @narendramodi
आज 21वीं सदी का भारत, पूरी दुनिया को संदेश दे रहा है कि Economy और Ecology कोई विरोधाभाषी क्षेत्र नहीं है।
— PMO India (@PMOIndia) September 17, 2022
पर्यावरण की रक्षा के साथ ही, देश की प्रगति भी हो सकती है, ये भारत ने दुनिया को करके दिखाया है: PM @narendramodi
हमारे यहाँ एशियाई शेरों की संख्या में भी बड़ा इजाफा हुआ है।
— PMO India (@PMOIndia) September 17, 2022
इसी तरह, आज गुजरात देश में एशियाई शेरों का बड़ा क्षेत्र बनकर उभरा है।
इसके पीछे दशकों की मेहनत, research-based policies और जन-भागीदारी की बड़ी भूमिका है: PM @narendramodi
हमारे यहाँ एशियाई शेरों की संख्या में भी बड़ा इजाफा हुआ है।
— PMO India (@PMOIndia) September 17, 2022
इसी तरह, आज गुजरात देश में एशियाई शेरों का बड़ा क्षेत्र बनकर उभरा है।
इसके पीछे दशकों की मेहनत, research-based policies और जन-भागीदारी की बड़ी भूमिका है: PM @narendramodi
Tigers की संख्या को दोगुना करने का जो लक्ष्य तय किया गया था उसे समय से पहले हासिल किया है।
— PMO India (@PMOIndia) September 17, 2022
असम में एक समय एक सींग वाले गैंडों का अस्तित्व खतरे में पड़ने लगा था, लेकिन आज उनकी भी संख्या में वृद्धि हुई है।
हाथियों की संख्या भी पिछले वर्षों में बढ़कर 30 हजार से ज्यादा हो गई है: PM